16.06C Vancouver
ADS

Jul 20, 2026 3:44 PM - Connect Newsroom - Ramandeep Kaur with files from The Canadian Press

ਅਸਮਾਨੀ ਬਿਜਲੀ ਕਾਰਨ ਬੀ.ਸੀ. ਵਿੱਚ ਜੰਗਲੀ ਅੱਗਾਂ ਵਿੱਚ ਤੇਜ਼ ਵਾਧਾ, ਸੂਬੇ ਭਰ ਵਿੱਚ 102 ਅੱਗਾਂ ਸਰਗਰਮ

Share On
lightning-sparks-surge-in-b-c-wildfires-as-more-than-100-fires-burn-across-province
Smoke rises from a wildfire burning in British Columbia's Southern Interior as firefighting crews respond to multiple lightning-caused fires. (Photo: The Canadian Press)

ਬੀ.ਸੀ.ਵਿਚ ਅਸਮਾਨੀ ਬਿਜਲੀ ਕਾਰਨ ਜੰਗਲੀ ਅੱਗਾਂ ਦਾ ਘੇਰਾ ਵਧ ਗਿਆ ਹੈ, ਲੰਘੇ ਬੁੱਧਵਾਰ ਸਵੇਰ ਤੱਕ ਜਿੱਥੇ ਫਾਇਰ ਫਾਇਟਰਜ਼ ਸਿਰਫ਼ 20 ਦੇ ਕਰੀਬ ਅੱਗ ਦੀਆਂ ਘਟਨਾਵਾਂ ਦਾ ਸਾਹਮਣਾ ਕਰ ਰਹੇ ਸਨ, ਉੱਥੇ ਹੀ ਸ਼ਨੀਵਾਰ ਨੂੰ ਇੱਕ ਦਿਨ ਵਿਚ ਹੀ ਇਹ ਅੰਕੜਾ ਤੇਜ਼ੀ ਨਾਲ ਵਧ ਕੇ 100 ਤੋਂ ਪਾਰ ਹੋ ਗਿਆ, ਬੀ.ਸੀ.ਵਾਈਲਡ ਫਾਇਰ ਸਰਵਿਸ ਮੁਤਾਬਕ, ਸੂਬੇ ਵਿਚ ਸੋਮਵਾਰ ਨੂੰ ਵੀ 102 ਜੰਗਲੀ ਅੱਗਾਂ ਸਰਗਰਮ ਸਨ, ਜਿਨ੍ਹਾਂ ਵਿਚੋਂ 12 ਪਿਛਲੇ 24 ਘੰਟੇ ਵਿਚ ਸਾਹਮਣੇ ਆਈਆਂ ਹਨ। ਕੁੱਲ ਅੱਗਾਂ ਵਿਚੋਂ 40 ਫੀਸਦੀ ਹਿੱਸਾ ਆਊਟ ਔਫ ਕੰਟਰੋਲ ਹੈ।

ਇਨ੍ਹਾਂ ਵਿਚੋਂ ਜ਼ਿਆਦਾਤਰ ਮਾਮਲੇ southern Interior ਖੇਤਰ ਹਨ। ਡਿਪਾਰਟਮੈਂਟ ਵਲੋਂ ਫਿਲਹਾਲ 4 ਅੱਗਾਂ ਨੂੰ ਵਾਈਲਡ ਫਾਇਰ ਔਫ ਨੋਟ ਸ਼੍ਰੇਣੀ ਵਿਚ ਰੱਖਿਆ ਗਿਆ ਹੈ, ਜਿਨ੍ਹਾਂ ਵਿਚ ਬੋਸਟਨ ਬਾਰ ਕੋਲ ਐਨਸਲੀ ਕ੍ਰੀਕ ਅਤੇ ਬਰੰਸਵਿਕ ਕ੍ਰੀਕ ਦੀਆਂ ਦੋ ਅੱਗਾਂ ਵੀ ਸ਼ਾਮਲ ਹਨ, ਜੋ ਪਿਛਲੇ ਕਈ ਦਿਨਾਂ ਤੋਂ ਸਰਗਰਮ ਹਨ। ਬੀ.ਸੀ.ਵਾਈਲਡ ਫਾਇਰ ਸਰਵਿਸ ਮੁਤਾਬਕ, ਲੇਟਸਟ 102 ਅੱਗਾਂ ਵਿਚੋਂ 80 ਆਸਾਮਨੀ ਬਿਜਲੀ ਕਾਰਨ ਲੱਗੀਆਂ ਹਨ, 14 ਦਾ ਕਾਰਨ ਮਨੁੱਖੀ ਪਾਇਆ ਗਿਆ ਹੈ ਅਤੇ 8 ਮਾਮਲਿਆਂ ਦੀ ਜਾਂਚ ਜਾਰੀ ਹੈ।

Latest news

canada-labour-board-again-orders-bank-of-canada-to-stop-using-replacement-workers-during-security-officers-strike
Punjabi

ਕੈਨੇਡਾ ਲੇਬਰ ਬੋਰਡ ਵੱਲੋਂ ਦੂਜੀ ਵਾਰ ਬੈਂਕ ਔਫ ਕੈਨੇਡਾ ਨੂੰ ਹੜਤਾਲ ਦੌਰਾਨ ਰਿਪਲੇਸਮੈਂਟ ਵਰਕਰ ਹਟਾਉਣ ਦੇ ਹੁਕਮ

ਕੈਨੇਡਾ ਦੇ ਲੇਬਰ ਬੋਰਡ ਨੇ ਦੂਜੀ ਵਾਰ ਬੈਂਕ ਔਫ ਕੈਨੇਡਾ ਨੂੰ ਆਪਣੇ ਸੁਰੱਖਿਆ ਅਧਿਕਾਰੀ ਦੀ ਹੜਤਾਲ ਦੌਰਾਨ ਰਿਪਲੇਸਮੈਂਟ ਵਰਕਰਜ਼ ਦੀ ਵਰਤੋਂ ਤੁਰੰਤ ਬੰਦ ਕਰਨ ਦੇ ਆਦੇਸ਼ ਦਿੱਤੇ ਹਨ। ਪਬਲਿਕ ਸਰਵਿਸ ਅਲਾਇੰਸ ਆਫ਼ ਕੈਨੇਡਾ ਯੂਨੀਅਨ ਮੁਤਾਬਕ, ਸੈਂਟਰਲ ਬੈਂਕ ਨੇ ਪਹਿਲੇ ਫੈਸਲੇ ਦੀ ਉਲੰਘਣਾ ਕਰਦੇ ਹੋਏ ਸੁਰੱਖਿਆ ਅਧਿਕਾਰੀ ਦੀ ਹੜਤਾਲ ਨੂੰ ਦਬਾਉਣ ਲਈ Pinkertons ਨਾਮਕ ਨਿੱਜੀ ਸੁਰੱਖਿਆ ਕੰਪਨੀ ਦੇ ਮੁਲਾਜ਼ਮਾਂ ਨੂੰ ਕੰਮ 'ਤੇ ਰੱਖਿਆ ਸੀ।
lytton-b-c-hits-41-degrees-hottest-temperature-in-canada-this-year
Punjabi

ਬੀ.ਸੀ. ਦੇ ਲਿਟਨ 'ਚ ਤਾਪਮਾਨ 41 ਡਿਗਰੀ ਸੈਲਸੀਅਸ, ਰਿਕਾਰਡ ਹੋਇਆ ਇਸ ਸਾਲ ਦਾ ਸਭ ਤੋਂ ਗਰਮ ਦਿਨ

ਬੀ.ਸੀ. ਦੇ ਫਰੇਜ਼ਰ ਕੈਨਿਯਨ ਵਿਚ ਸਥਿਤ ਲਿਟਨ ਕਮਿਊਨਿਟੀ ਵਿਚ ਬੁੱਧਵਾਰ ਨੂੰ ਤਾਪਮਾਨ 41.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ, ਜੋ ਕਿ ਇਸ ਸਾਲ ਪੂਰੇ ਕੈਨੇਡਾ ਵਿਚ ਰਿਕਾਰਡ ਕੀਤਾ ਗਿਆ ਹੁਣ ਤੱਕ ਦਾ ਸਭ ਤੋਂ ਵੱਧ ਤਾਪਮਾਨ ਹੈ। ਇਨਵਾਇਰਮੈਂਟ ਕੈਨੇਡਾ ਮੁਤਾਬਕ, ਲਿਟਨ ਵਿਚ ਲਗਾਤਾਰ ਦੂਜੇ ਦਿਨ ਤਾਪਮਾਨ 40 ਡਿਗਰੀ ਤੋਂ ਪਾਰ ਪਹੁੰਚਿਆ ਹੈ।
carney-says-canada-will-support-workers-and-businesses-amid-u-s-tariff-dispute
Punjabi

ਪੀ.ਐਮ. ਕਾਰਨੀ ਨੇ ਅਮਰੀਕੀ ਟੈਰਿਫ ਧਮਕੀਆਂ ਵਿਚਾਲੇ ਕੈਨੇਡੀਅਨਜ਼ ਅਤੇ ਕਾਰੋਬਾਰਾਂ ਦੀ ਸੁਰੱਖਿਆ ਦਾ ਦਿੱਤਾ ਭਰੋਸਾ

ਪੀ.ਐਮ. ਮਾਰਕ ਕਾਰਨੀ ਨੇ ਅਮਰੀਕਾ ਨਾਲ ਚੱਲ ਰਹੀ ਵਪਾਰਕ ਜੰਗ ਦਰਮਿਆਨ ਬਿਆਨ ਦਿੰਦਿਆਂ ਕਿਹਾ ਹੈ ਕਿ ਕੈਨੇਡਾ ਨੂੰ ਆਪਣੇ ਨਾਗਰਿਕਾਂ, ਪਰਿਵਾਰਾਂ, ਵਰਕਰਜ਼ ਅਤੇ ਕਾਰੋਬਾਰਾਂ ਦੀ ਸੁਰੱਖਿਆ ਅਤੇ ਸਪੋਰਟ ਲਈ ਜੋ ਵੀ ਕਰਨਾ ਪਿਆ, ਉਹ ਕਰੇਗ। ਉਨ੍ਹਾਂ ਇਹ ਗੱਲ ਵੀਰਵਾਰ ਨੂੰ ਪ੍ਰਿੰਸ ਐਡਵਰਡ ਆਈਲੈਂਡ ਦੇ ਸ਼ਾਰਲਟਟਾਊਨ ਵਿਚ ਸੂਬਾਈ ਅਤੇ territorial leaders ਦੀ ਸਾਲਾਨਾ ਬੈਠਕ ਦੇ ਆਖਰੀ ਦਿਨ ਪ੍ਰੀਮੀਅਰਜ਼ ਨਾਲ ਮੁਲਾਕਾਤ ਦੌਰਾਨ ਕਹੀ।
calgary-police-ask-residents-to-check-vacant-homes-as-search-for-missing-autistic-boy-enters-seventh-day
Punjabi

ਕੈਲਗਰੀ ਵਿਚ ਲਾਪਤਾ 11 ਸਾਲਾ ਬੱਚੇ ਦੀ ਭਾਲ ਲਈ ਤਲਾਸ਼ੀ ਅਭਿਆਨ ਜਾਰੀ

ਕੈਲਗਰੀ ਵਿਚ ਲਾਪਤਾ 11 ਸਾਲਾ ਬੱਚੇ ਪਾਰਕਰ ਵੈੱਲਜ਼ ਦੀ ਭਾਲ ਲਈ ਤਲਾਸ਼ੀ ਅਭਿਆਨ ਜਾਰੀ ਹੈ। ਪੁਲਿਸ ਨੇ ਸ਼ਹਿਰ ਦੇ ਮਕਾਨ ਮਾਲਕ ਅਤੇ ਰੀਅਲ ਅਸਟੇਟ ਏਜੰਟ ਨੂੰ ਅਪੀਲ ਕੀਤੀ ਹੈ ਕਿ ਉਹ ਖਾਲੀ ਪਏ ਘਰਾਂ, ਗੈਰਾਜ ਅਤੇ ਹੋਰ ਸੰਭਾਵਿਤ ਲੁਕਣ ਦੀਆਂ ਥਾਵਾਂ ਦੀ ਚੈਕਿੰਗ ਕਰਨ। Acting Staff Sergeant Scott Guterson ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 11 ਸਾਲਾ ਪਾਰਕਰ ਔਟਿਜ਼ਮ ਤੋਂ ਪੀੜਤ ਹੈ ਅਤੇ ਉਹ ਬੋਲ ਨਹੀਂ ਸਕਦਾ।
pm-modi-announces-fast-track-courts-for-paper-leak-cases-as-protests-continue
Punjabi

ਪੀ.ਐਮ. ਮੋਦੀ ਨੇ ਪੇਪਰ ਲੀਕ ਮਾਮਲਿਆਂ ਲਈ ਫਾਸਟ-ਟਰੈਕ ਅਦਾਲਤਾਂ ਦਾ ਐਲਾਨ ਕੀਤਾ, ਪ੍ਰਦਰਸ਼ਨ ਜਾਰੀ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਪੇਪਰ ਲੀਕ ਮਾਮਲਿਆਂ 'ਤੇ ਆਪਣੀ ਪਹਿਲੀ ਜਨਤਕ ਪ੍ਰਤੀਕਿਰਿਆ ਦਿੰਦਿਆਂ ਐਲਾਨ ਕੀਤਾ ਕਿ ਦੋਸ਼ੀਆਂ ਖ਼ਿਲਾਫ਼ ਤੇਜ਼ੀ ਨਾਲ ਕਾਰਵਾਈ ਯਕੀਨੀ ਬਣਾਉਣ ਲਈ ਫਾਸਟ-ਟਰੈਕ ਅਦਾਲਤਾਂ ਸਥਾਪਤ ਕੀਤੀਆਂ ਜਾਣਗੀਆਂ। ਹਾਲਾਂਕਿ, ਪ੍ਰਦਰਸ਼ਨਕਾਰੀਆਂ ਅਤੇ ਵਿਰੋਧੀ ਪਾਰਟੀਆਂ ਨੇ ਮੋਦੀ ਦੇ ਇਸ ਐਲਾਨ ਨੂੰ ਨਾਕਾਫ਼ੀ ਕਰਾਰ ਦਿੰਦਿਆਂ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਦੀ ਆਪਣੀ ਮੰਗ ਦੁਹਰਾਈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link