Jul 4, 2022 4:04 PM - ANI

ਮਹਾਰਾਸ਼ਟਰ ਦੇ ਲੋਕਾਂ ਨੂੰ ਤੇਲ ਦੀਆਂ ਉੱਚੀਆਂ ਕੀਮਤਾਂ ਤੋਂ ਰਾਹਤ ਦਿਵਾਉਣ ਲਈ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਸੂਬੇ ਵਿਚ ਪੈਟਰੋਲ, ਡੀਜ਼ਲ 'ਤੇ ਵੈਲਿਊ ਏਡਡ ਟੈਕਸ (ਵੈਟ) ਵਿਚ ਕਟੌਤੀ ਕਰਨ ਦਾ ਐਲਾਨ ਕੀਤਾ ਹੈ।
ਸੋਮਵਾਰ ਨੂੰ ਵਿਧਾਨ ਸਭਾ ਵਿਚ ਫਲੋਰ ਟੈਸਟ ਦੀ ਡਿਬੇਟ ਵਿਚ ਬੋਲਦੇ ਹੋਏ ਮੁੱਖ ਮੰਤਰੀ ਸ਼ਿੰਦੇ ਨੇ ਹਾਊਸ ਨੂੰ ਦੱਸਿਆ ਕਿ ਸੂਬੇ ਦੀ ਕੈਬਨਿਟ ਮੀਟਿੰਗ ਵਿਚ ਤੇਲ 'ਤੇ ਵੈਟ ਘਟਾਉਣ ਦਾ ਫ਼ੈਸਲਾ ਲਿਆ ਜਾਵੇਗਾ।
ਵਿਧਾਨ ਸਭਾ ਦੇ ਇਜਲਾਸ ਮਗਰੋਂ ਸ਼ਿੰਦੇ ਨੇ ਕਿਹਾ ਕਿ ਮਹਾਰਾਸ਼ਟਰ ਦੇ ਲੋਕਾਂ ਨੂੰ ਰਾਹਤ ਦੇਣ ਲਈ ਅਸੀਂ ਪੈਟਰੋਲੀਅਮ 'ਤੇ ਵੈਟ ਵਿਚ ਕਟੌਤੀ ਕਰਾਂਗੇ।
ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਸੂਬਾ ਤੇ ਕੇਂਦਰ ਵਿਚ ਇਕੋ ਹੀ ਸਮਰਥਨ ਵਾਲੀ ਸਰਕਾਰ ਹੁੰਦੀ ਹੈ ਤਾਂ ਉਸ ਸੂਬੇ ਦੇ ਵਿਕਾਸ ਦੀ ਰਫ਼ਤਾਰ ਕਈ ਗੁਣਾ ਵੱਧ ਜਾਂਦੀ ਹੈ। ਗੌਰਤਲਬ ਹੈ ਕਿ ਮੁੰਬਈ ਵਿਚ ਇਸ ਸਮੇਂ ਪੈਟਰੋਲ ਦੀ ਕੀਮਤ 111.35 ਰੁਪਏ ਪ੍ਰਤੀ ਲਿਟਰ, ਜਦੋਂ ਕਿ ਡੀਜ਼ਲ ਦੀ 97.28 ਰੁਪਏ ਪ੍ਰਤੀ ਲਿਟਰ ਹੈ।




