16.85C Vancouver
ADS

Aug 26, 2026 5:30 PM - Connect Newsroom - Ramandeep Kaur with files from The Canadian Press

ਬੀ.ਸੀ. ਕੰਜ਼ਰਵੇਟਿਵ ਨੂੰ ਵੱਡਾ ਝਟਕਾ, ਦੋ ਮਹਿਲਾ ਵਿਧਾਇਕਾਂ ਨੇ ਪਾਰਟੀ ਛੱਡੀ

Share On
major-blow-to-b-c-conservatives-as-two-mlas-quit-party
The departures mark the fourth major setback for the party in just 12 days under the leadership of Kerry-Lyn Findlay. (Photo: The Canadian Press)

ਬੀ.ਸੀ.ਕੰਜ਼ਰਵੇਟਿਵ ਦੀ ਪ੍ਰਿੰਸ ਜਾਰਜ-ਵੈਲੇਮਾਉਂਟ ਰਾਈਡਿੰਗ ਤੋਂ ਵਿਧਾਇਕ ਰੋਜ਼ਾਲਿਨ ਬਰਡ ਅਤੇ ਰਿਚਮੰਡ-ਬ੍ਰਿਜਪੋਰਟ ਤੋਂ ਵਿਧਾਇਕ ਟੈਰੇਸਾ ਵਾਟ ਨੇ ਪਾਰਟੀ ਤੋਂ ਅਸਤੀਫ਼ੇ ਦੇ ਦਿੱਤੇ ਹਨ। ਇਨ੍ਹਾਂ ਦੋਵਾਂ ਮਹਿਲਾ ਵਿਧਾਇਕਾਂ ਨੇ ਹੁਣ ਵਿਧਾਨ ਸਭਾ ਵਿਚ ਇੱਕ ਆਜ਼ਾਦ ਮੈਂਬਰ ਵਜੋਂ ਬੈਠਣ ਦਾ ਫੈਸਲਾ ਲਿਆ ਹੈ। ਕੈਰੀ-ਲਿਨ Findlay ਦੀ ਲੀਡਰਸ਼ਿਪ ਵਿਚ ਪਿਛਲੇ 12 ਦਿਨਾਂ ਅੰਦਰ ਪਾਰਟੀ ਲਈ ਇਹ ਚੌਥਾ ਵੱਡਾ ਝਟਕਾ ਹੈ। Bird ਅਤੇ Wat ਦੋਹਾਂ ਨੇ Findlay ਦੀ ਅਗਵਾਈ ਨਾਲ ਨਾਰਾਜ਼ਗੀ ਜਤਾਈ ਹੈ।

ਇਸ ਤੋਂ ਪਹਿਲਾਂ ਦੋ ਸੀਨੀਅਰ ਵਿਧਾਇਕ ਇਆਨ ਪੈਟਨ ਅਤੇ ਪੀਟਰ ਮਿਲੋਬਾਰ ਨੇ Findlay ਦੇ ਕੰਮ ਕਰਨ ਦੇ ਤਰੀਕਿਆਂ 'ਤੇ ਸਵਾਲ ਉਠਾਉਂਦੇ ਹੋਏ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਸੀ। ਦੱਸਣਯੋਗ ਹੈ ਕਿ 2024 ਦੀਆਂ ਚੋਣਾਂ ਵਿਚ ਪਾਰਟੀ ਨੇ ਸਾਬਕਾ ਲੀਡਰ ਜੌਨ ਰਸਟੈਡ ਦੀ ਅਗਵਾਈ ਵਿਚ 44 ਸੀਟਾਂ ਜਿੱਤੀਆਂ ਸਨ, ਜਦੋਂ ਕਿ ਲਗਾਤਾਰ ਹੋ ਰਹੇ ਅਸਤੀਫ਼ਿਆਂ ਕਾਰਨ ਇਸ ਦੇ MLAs ਦੀ ਗਿਣਤੀ ਹੁਣ ਘੱਟ ਕੇ 34 ਰਹਿ ਗਈ ਹੈ।

ਇਹ ਅੰਦਰੂਨੀ ਖਿੱਚੋਤਾਣ ਇਥੇ ਹੀ ਖ਼ਤਮ ਹੋਣ ਦੇ ਸੰਕੇਤ ਨਹੀਂ ਹਨ, ਬੀ. ਸੀ. ਕੰਜ਼ਰਵੇਟਿਵ ਦੀ 2009 ਤੋਂ 2023 ਤੱਕ ਕਮਾਨ ਸੰਭਾਲਣ ਵਾਲੇ ਸਾਬਕਾ ਲੀਡਰ ਟ੍ਰੇਵਰ ਬੋਲਿਨ ਮੁਤਾਬਕ, ਉਨ੍ਹਾਂ ਨੇ ਸੁਣਿਆ ਹੈ ਕਿ ਕੁੱਲ 8 ਤੋਂ 10 ਮੈਂਬਰ ਪਾਰਟੀ ਛੱਡ ਸਕਦੇ ਹਨ ਅਤੇ ਕਿਹਾ ਕਿ ਜੇ ਅਜਿਹਾ ਹੁੰਦਾ ਹੈ ਤਾਂ Findlay ਲਈ ਲੀਡਰ ਬਣੇ ਰਹਿਣਾ ਬਹੁਤ ਮੁਸ਼ਕਲ ਹੋਵੇਗਾ।

Latest news

abbotsford-crash-motorcyclist-suffers-life-threatening-injuries-in-suv-collision
Punjabi

ਐਬਟਸਫੋਰਡ ਹਾਦਸਾ: SUV ਨਾਲ ਟੱਕਰ ’ਚ ਮੋਟਰਸਾਈਕਲ ਸਵਾਰ ਗੰਭੀਰ ਜ਼ਖ਼ਮੀ

ਐਬਟਸਫੋਰਡ ਵਿਚ ਜਾਰਜ ਫਰਗੂਸਨ ਵੇਅ ਅਤੇ ਗਲੈਡਿਸ ਐਵੇਨਿਊ ਦੇ ਇੰਟਰਸੈਕਸ਼ਨ 'ਤੇ ਇੱਕ ਮੋਟਰਸਾਈਕਲ ਅਤੇ ਐਸ.ਯੂ.ਵੀ. ਵਿਚਕਾਰ ਟੱਕਰ ਵਿਚ ਇੱਕ ਵਿਅਕਤੀ ਨੂੰ ਜਾਨਲੇਵਾ ਸੱਟਾਂ ਲੱਗੀਆਂ ਹਨ, ਜੋ ਹਸਪਤਾਲ ਵਿਚ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਿਹਾ ਹੈ। ਪੁਲਿਸ ਮੁਤਾਬਕ, ਇਹ ਟੱਕਰ ਬੁੱਧਵਾਰ ਨੂੰ ਸ਼ਾਮ ਕਰੀਬ 4 ਵਜੇ ਹੋਈ, ਇਸ ਹਾਦਸੇ ਵਿਚ ਐਸ.ਯੂ.ਵੀ. ਦੇ ਡਰਾਈਵਰ ਨੂੰ ਕੋਈ ਸਰੀਰਕ ਸੱਟ ਨਹੀਂ ਲੱਗੀ ਅਤੇ ਉਸ ਵਲੋਂ ਜਾਂਚ ਵਿਚ ਪੂਰਾ ਸਹਿਯੋਗ ਕੀਤਾ ਜਾ ਰਿਹਾ ਹੈ।
abbotsford-mission-byelection-four-candidates-face-off-in-debate-on-key-issues
Punjabi

ਐਬਟਸਫੋਰਡ-ਮਿਸ਼ਨ ਜ਼ਿਮਨੀ ਚੋਣ: ਚਾਰ ਉਮੀਦਵਾਰ ਆਹਮੋ-ਸਾਹਮਣੇ, ਅਹਿਮ ਮੁੱਦਿਆਂ ’ਤੇ ਹੋਈ ਬਹਿਸ

ਐਬਟਸਫੋਰਡ-ਮਿਸ਼ਨ ਵਿਚ ਹੋਣ ਵਾਲੀ ਜ਼ਿਮਨੀ ਚੋਣ ਲਈ ਬੁੱਧਵਾਰ ਰਾਤ 4 ਉਮੀਦਵਾਰਾਂ ਵਿਚਕਾਰ ਡਿਬੇਟ ਮੁਕੰਮਲ ਹੋ ਗਈ ਹੈ। ਐਬਟਸਫੋਰਡ ਚੈਂਬਰ ਆਫ਼ ਕਾਮਰਸ ਵੱਲੋਂ ਕਰਾਵਈ ਗਈ ਇਸ ਡਿਬੇਟ ਵਿਚ ਐਨ.ਡੀ.ਪੀ. ਦੀ Pam Alexis, ਬੀਸੀ ਕੰਜ਼ਰਵੇਟਿਵ ਲੀਡਰ Kerry-Lynne Findlay, CentreBC ਦੀ ਲਖਵਿੰਦਰ ਕੌਰ ਝੱਜ ਅਤੇ ਗ੍ਰੀਨ ਪਾਰਟੀ ਦੇ ਸਟੀਫਨ ਫਾਉਲਰ ਸ਼ਾਮਲ ਹੋਏ, ਡਿਬੇਟ ਵਿਚ ਟ੍ਰਾਂਸਪੋਰਟੇਸ਼ਨ, ਕਿਫਾਇਤੀ ਅਤੇ ਟੈਕਸ ਨਾਲ ਜੁੜੇ ਪ੍ਰਮੁੱਖ ਮੁੱਦੇ ਰਹੇ, ਖਾਸ ਤੌਰ 'ਤੇ ਹਾਈਵੇਅ 11 ਦੀ ਟ੍ਰੈਫਿਕ ਸਮੱਸਿਆ ਨਾਲ ਨਜਿੱਠਣ ਲਈ ਲਖਵਿੰਦਰ ਝੱਜ ਨੇ ਇਸ ਦੇ ਵਿਸਥਾਰ ਦੀ ਵਕਾਲਤ ਕੀਤੀ।
four-arrested-after-stolen-truck-rams-police-vehicles-in-quesnel
Punjabi

Quesnel ’ਚ ਚੋਰੀ ਦੇ ਟਰੱਕ ਨੇ ਪੁਲਿਸ ਵਾਹਨਾਂ ਨੂੰ ਮਾਰੀ ਟੱਕਰ, 4 ਗ੍ਰਿਫ਼ਤਾਰ

ਬੀ.ਸੀ. ਦੇ ਅੰਦਰੂਨੀ ਖੇਤਰ ਵਿਚ Quesnel ਆਰਸੀਐਮਪੀ ਨੇ ਇੱਕ ਚਿੱਟੇ ਰੰਗ ਦੇ ਚੋਰੀ ਦੇ ਫੋਰਡ F-350 ਟਰੱਕ ਵੱਲੋਂ ਪੁਲਿਸ ਦੀਆਂ ਗੱਡੀਆਂ ਨੂੰ ਟੱਕਰ ਮਾਰਨ ਤੋਂ ਬਾਅਦ ਦੋ ਨਾਬਾਲਗ ਲੜਕੀਆਂ ਸਮੇਤ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਘਟਨਾ ਵੀਰਵਾਰ ਸਵੇਰੇ ਲਗਭਗ 5 ਵਜੇ Quesnel ਸ਼ਹਿਰ ਵਿਚ ਵਾਪਰੀ।
70-year-old-man-sentenced-to-4-5-years-for-sexually-interfering-with-granddaughter
Punjabi

ਪੋਤੀ ਨਾਲ ਜਿਨਸੀ ਛੇੜਛਾੜ ਦੇ ਦੋਸ਼ ’ਚ 70 ਸਾਲਾ ਬਜ਼ੁਰਗ ਨੂੰ ਸਾਢੇ 4 ਸਾਲ ਦੀ ਕੈਦ

ਪ੍ਰਿੰਸ ਜਾਰਜ ਦੀ ਕੋਰਟ ਨੇ ਇੱਕ 70 ਸਾਲਾ ਬਜ਼ੁਰਗ ਨੂੰ ਆਪਣੀ ਪੋਤੀ ਨਾਲ sexual interference ਦੇ ਦੋਸ਼ ਵਿਚ ਸਾਢੇ ਚਾਰ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਹ ਫ਼ੈਸਲਾ ਸ਼ਹਿਰ ਦੀ ਬੀ.ਸੀ. ਸੁਪਰੀਮ ਕੋਰਟ ਵਲੋਂ ਪਿਛਲੇ ਹਫ਼ਤੇ ਸੁਣਾਇਆ ਗਿਆ। ਅਦਾਲਤ ਨੇ ਕਿਹਾ ਕਿ ਇਸ ਵਿਅਕਤੀ ਨੇ 2016 ਤੋਂ 2021 ਵਿਚਕਾਰ ਬੱਚੀ ਨਾਲ ਗਲਤ ਹਰਕਤਾਂ ਕੀਤੀਆਂ, ਜਿਸ ਨਾਲ ਪੀੜਤ ਬੱਚੀ ਨੂੰ ਗੰਭੀਰ ਮਾਨਸਿਕ ਅਤੇ ਭਾਵਨਾਤਮਕ ਨੁਕਸਾਨ ਪਹੁੰਚਿਆ।
edmonton-gurdwara-attack-charges-expected-to-be-laid-against-suspect
Punjabi

ਐਡਮਿੰਟਨ ਦੇ ਗੁਰਦੁਆਰਾ ਸਾਹਿਬ 'ਤੇ ਹੋਏ ਹਮਲੇ ਸਬੰਧੀ ਪੁਲਿਸ ਜਾਰੀ ਕਰੇਗੀ ਨਵੀਂ ਅਪਡੇਸ਼ਨ

ਐਡਮਿੰਡਨ ਦੇ ਨਾਨਕਸਰ ਗੁਰਦੁਆਰਾ ਸਾਹਿਬ ਵਿੱਚ ਚਾਕੂ ਮਾਰਨ ਦੀ ਘਟਨਾ ਦੀ ਜਾਂਚ ਬਾਰੇ ਪੁਲਿਸ ਵੱਲੋਂ ਅੱਜ ਦੁਪਹਿਰ ਨੂੰ ਇੱਕ ਪ੍ਰੈੱਸ ਕਾਨਫਰੰਸ ਕਰਕੇ ਨਵੇਂ ਅੱਪਡੇਟ ਸਾਂਝੇ ਕੀਤੇ ਜਾਣਗੇ। ਜਾਂਚਕਰਤਾਵਾਂ ਮੁਤਾਬਕ 27 ਸਾਲਾ ਇੱਕ ਨੌਜਵਾਨ ਖ਼ਿਲਾਫ਼ ਦੋਸ਼ ਤੈਅ ਕੀਤੇ ਜਾਣ ਦੀ ਤਿਆਰੀ ਹੈ, ਜਿਸ ਨੇ ਜੇਲ੍ਹ ਤੋਂ ਰਿਹਾਅ ਹੋਣ ਦੇ ਸਿਰਫ ਇੱਕ ਦਿਨ ਬਾਅਦ 21 ਅਗਸਤ ਨੂੰ ਗੁਰਦੁਆਰਾ ਸਾਹਿਬ ਵਿੱਚ ਦਾਖ਼ਲ ਹੋ ਕੇ ਪੇਚਕਸ ਨਾਲ ਦੋ ਵਿਅਕਤੀਆਂ'ਤੇ ਹਮਲਾ ਕੀਤਾ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link