24.95C Vancouver
ADS

Aug 14, 2025 7:29 PM - Connect Newsroom

ਨਿਊ ਵੈਸਟਮਿੰਸਟਰ: ਮੇਜਰ ਕ੍ਰਾਈਮ ਯੂਨਿਟ ਨੇ ਸ਼ੱਕੀ ਅੱਗ ਦੀ ਜਾਂਚ ਕੀਤੀ ਸ਼ੁਰੂ

Share On
major-crime-unit-begins-investigation-into-suspicious-fire-on-12th-street
The NWPD Major Crime Unit has taken conduct of this investigation. (Photo - New Westminster police department/X)

ਨਿਊ ਵੈਸਟਮਿੰਸਟਰ ਪੁਲਿਸ ਵਲੋਂ ਇੱਕ ਕਾਰੋਬਾਰ ਵਿਚ ਸ਼ੱਕੀ ਅੱਗ ਲੱਗਣ ਦੇ ਮਾਮਲੇ ਦੇ ਸਬੰਧ ਵਿਚ ਇੱਕ ਗੱਡੀ ਦੀ ਤਲਾਸ਼ ਕੀਤੀ ਜਾ ਰਹੀ ਹੈ। ਪੁਲਿਸ ਨੇ ਕਿਹਾ ਕਿ 11 ਅਗਸਤ ਨੂੰ ਤੜਕੇ ਲਗਭਗ 2:42 ਵਜੇ 12th ਸਟ੍ਰੀਟ ਦੇ 600 ਬਲਾਕ ਦੇ ਇੱਕ ਕਾਰੋਬਾਰ ਵਿਚ ਅੱਗ ਲੱਗੀ, ਜਿਸ ਵਿਚ ਉਸ ਨੂੰ ਭਾਰੀ ਨੁਕਸਾਨ ਹੋਇਆ।

ਹਾਲਾਂਕਿ, ਘਟਨਾ ਸਮੇਂ ਕੋਈ ਵਿਅਕਤੀ ਅੰਦਰ ਨਹੀਂ ਸੀ। ਨਿਊ ਵੈਸਟਮਿੰਸਟਰ ਪੁਲਿਸ ਦੀ ਮੇਜਰ ਕ੍ਰਾਈਮ ਯੂਨਿਟ ਨੇ ਜਾਂਚ ਦਾ ਜ਼ਿੰਮਾ ਸੰਭਾਲਿਆ ਹੈ। ਸਾਰਜੈਂਟ ਐਂਡਰਿਊ ਲੀਵਰ ਨੇ ਦੱਸਿਆ ਕਿ ਘਟਨਾ ਦੇ ਸਬੰਧ ਵਿਚ ਲਾਲ ਰੰਗ ਦੀ ਵੈਨ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨੂੰ ਉਸ ਦਿਨ ਇਲਾਕੇ ਵਿਚੋਂ ਨਿਕਲਦੇ ਦੇਖਿਆ ਗਿਆ ਸੀ।

ਪੁਲਿਸ ਵਲੋਂ 12th ਸਟ੍ਰੀਟ ਦੇ ਸੀਸੀਟੀਵੀ ਅਤੇ ਜੇ ਕਿਸੇ ਕੋਲ ਡੈਸ਼ਕੈਮ ਫੁਟੇਜ ਹੈ ਤਾਂ ਉਸ ਦੀ ਲੋਕਾਂ ਕੋਲੋਂ ਮੰਗ ਕੀਤੀ ਜਾ ਰਹੀ ਹੈ। ਇਸ ਤੋਂ detectives ਉਹਨਾਂ ਗਵਾਹਾਂ ਨੂੰ ਵੀ ਅੱਗੇ ਆਉਣ ਲਈ ਕਹਿ ਰਹੇ ਹਨ ਜਿਨ੍ਹਾਂ ਕੋਲ ਇਸ ਮਾਮਲੇ ਵਿਚ ਮਹੱਤਵਪੂਰਨ ਜਾਣਕਾਰੀ ਹੋ ਸਕਦੀ ਹੈ।

Latest news

langley-rcmp-investigating-serious-crash-one-person-in-critical-condition
Punjabi

ਲੈਂਗਲੀ ਵਿੱਚ ਵਾਪਰਿਆ ਭਿਆਨਕ ਸੜਕ ਹਾਦਸਾ, ਪੁਲਿਸ ਵਲੋਂ ਕੀਤੀ ਜਾ ਰਹੀ ਜਾਂਚ

ਲੈਂਗਲੀ ਪੁਲਿਸ ਮੁਤਾਬਕ, ਐਲਡਰਗਰੋਵ ਵਿਚ ਬੁੱਧਵਾਰ ਸਵੇਰੇ ਇੱਕ ਗੰਭੀਰ ਸੜਕ ਹਾਦਸਾ ਵਾਪਰਿਆ ਹੈ। ਆਰ.ਸੀ.ਐਮ.ਪੀ. ਅਨੁਸਾਰ, ਸਵੇਰੇ ਕਰੀਬ 8:10 ਵਜੇ ਕ੍ਰੈਸ਼ ਦੀ ਇਹ ਘਟਨਾ ਹਾਈਵੇ 13 'ਤੇ ਹੋਈ। ਸਾਰਜੈਂਟ ਜ਼ਾਈਨਲ ਸ਼ਾਰੂਮ ਨੇ ਦੱਸਿਆ ਕਿ ਇਸ ਹਾਦਸੇ ਵਿਚ ਇੱਕ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋਇਆ, ਜਿਸ ਦੀ ਹਾਲਤ ਹਸਪਤਾਲ ਵਿਚ ਬੇਹੱਦ ਨਾਜ਼ੁਕ ਅਤੇ ਜਾਨਲੇਵਾ ਦੱਸੀ ਜਾ ਰਹੀ ਹੈ।
coquihalla-highway-reopens-after-trailer-fire-sparked-roadside-wildfire
Punjabi

ਕੋਕੀਹਾਲਾ ਹਾਈਵੇਅ ਜੰਗਲੀ ਅੱਗ ਮਗਰੋਂ ਕਈ ਘੰਟੇ ਬੰਦ ਰਹਿਣ ਮਗਰੋਂ ਮੁੜ ਖੁੱਲ੍ਹਾ

ਬੀ.ਸੀ. ਦੇ ਲੋਅਰ ਮੇਨਲੈਂਡ ਨੂੰ ਇੰਟੀਰੀਅਰ ਨਾਲ ਜੋੜਨ ਵਾਲਾ ਕੋਕੀਹਾਲਾ ਹਾਈਵੇਅ ਕਈ ਘੰਟੇ ਬੰਦ ਰਹਿਣ ਮਗਰੋਂ ਮੰਗਲਵਾਰ ਸ਼ਾਮ ਟ੍ਰੈਫਿਕ ਲਈ ਮੁੜ ਖੁੱਲ੍ਹਾ ਹੈ। ਹੋਪ ਅਤੇ ਮੈਰਿਟ ਵਿਚਕਾਰ ਇਹ ਹਾਈਵੇਅ ਸੋਮਵਾਰ ਰਾਤ ਇੱਕ ਸੈਮੀ-ਟ੍ਰੇਲਰ ਨੂੰ ਅੱਗ ਲੱਗਣ ਕਾਰਨ ਲਗਭਗ ਪੂਰਾ ਦਿਨ ਬੰਦ ਰਿਹਾ ਸੀ ਅਤੇ ਸੜਕ 'ਤੇ ਫੈਲੇ ਜ਼ਹਿਰੀਲੇ ਪਦਾਰਥ ਨੂੰ ਹਟਾਉਣ ਲਈ ਇਹ ਦੂਜੇ ਦਿਨ ਵੀ ਪ੍ਰਭਾਵਿਤ ਰਿਹਾ।
faa-reports-near-miss-between-air-canada-and-republic-airways-flights-at-jfk
Punjabi

ਏਅਰ ਕੈਨੇਡਾ ਅਤੇ ਅਮੈਰੀਕਨ ਏਅਰਲਾਈਨਜ਼ ਦੇ ਜਹਾਜ਼ ਵਿਚਕਾਰ ਕਰੀਬੀ ਟੱਕਰ ਤੋਂ ਬਚਾਅ

ਏਅਰ ਕੈਨੇਡਾ ਅਤੇ ਅਮੈਰੀਕਨ ਏਅਰਲਾਈਨਜ਼ ਦੇ ਜਹਾਜ਼ ਵਿਚਕਾਰ ਸੋਮਵਾਰ ਦੁਪਹਿਰ ਨਿਊਯਾਰਕ ਦੇ ਜੌਨ ਐੱਫ. ਕੈਨੇਡੀ ਇੰਟਰਨੈਸ਼ਨਲ ਏਅਰਪੋਰਟ 'ਤੇ ਵੱਡਾ ਹਾਦਸਾ ਹੋਣੋਂ ਵਾਲ-ਵਾਲ ਬਚਿਆ ਹੈ। ਅਮਰੀਕੀ ਸੰਘੀ ਹਵਾਬਾਜ਼ੀ ਪ੍ਰਸ਼ਾਸਨ ਮੁਤਾਬਕ, ਏਅਰ ਕੈਨੇਡਾ ਦਾ ਇੱਕ ਜਹਾਜ਼ ਅਤੇ ਰਿਪਬਲਿਕ ਏਅਰਵੇਜ਼ ਦੀ ਇੱਕ ਉਡਾਣ ਆਪਸ ਵਿਚ ਟਕਰਾਉਣ ਦੇ ਬਿਲਕੁਲ ਕਰੀਬ ਪਹੁੰਚ ਗਏ ਸਨ।
surrey-police-investigate-overnight-shooting-at-residence-possible-extortion-link
Punjabi

ਸਰੀ ਵਿੱਚ ਰਿਹਾਇਸ਼ੀ ਘਰ 'ਤੇ ਅੱਧੀ ਰਾਤ ਹੋਈ ਗੋਲੀਬਾਰੀ, ਪੁਲਿਸ ਵਲੋਂ ਕੀਤੀ ਜਾ ਰਹੀ ਜਾਂਚ

ਸਰੀ ਵਿਚ ਕਿੰਗ ਜਾਰਜ ਬੁਲੇਵਾਰਡ ਅਤੇ 88 ਐਵੇਨਿਊ ਨੇੜੇ ਇੱਕ ਘਰ 'ਤੇ ਸ਼ੂਟਿੰਗ ਦੀ ਵਾਰਦਾਤ ਹੋਈ ਹੈ। ਪੁਲਿਸ ਨੇ ਇਸ ਦੇ ਐਕਸਟੋਸ਼ਨ ਨਾਲ ਸਬੰਧਤ ਹੋਣ ਦਾ ਖ਼ਦਸ਼ਾ ਜਤਾਇਆ ਹੈ।
new-trial-ordered-in-alberta-homicide-case-after-appeal-court-overturns-murder-conviction
Punjabi

ਐਲਬਰਟਾ 'ਚ ਕਤਲ ਦੇ ਦੋਸ਼ੀ ਦੀ ਸਜ਼ਾ ਉਲਟਾਉਣ ਦੀ ਤਿਆਰੀ 'ਚ ਅਪੀਲ ਅਦਾਲਤ

ਐਲਬਰਟਾ ਵਿਚ ਆਪਣੀ ਪਾਰਟਨਰ ਦਾ ਕਤਲ ਕਰਨ ਵਾਲੇ ਵਿਅਕਤੀ ਦੀ ਉਮਰ ਕੈਦ ਦੀ ਸਜ਼ਾ ਨੂੰ ਬਦਲਣ ਲਈ ਸੂਬੇ ਦੀ ਅਪੀਲ ਅਦਾਲਤ ਨੇ ਇਸ ਦਾ ਟ੍ਰਾਇਲ ਮੁੜ ਸ਼ੁਰੂ ਕਰਾਉਣ ਦਾ ਹੁਕਮ ਦਿੱਤਾ ਹੈ। ਰਿਆਨ ਐਪਲਗਾਰਥ ਨੇ 2020 ਵਿਚ ਆਪਣੀ 26 ਸਾਲਾ ਕਾਮਨ-ਲਾਅ ਪਾਰਟਨਰ ਚੈਂਟੇਲ ਫਾਇਰਿੰਗਸਟੋਨੀ ਦਾ ਕਤਲ ਕਰ ਦਿੱਤਾ ਸੀ ਅਤੇ ਉਸ ਨੂੰ 2023 ਵਿਚ ਸੈਕਿੰਡ ਡਿਗਰੀ ਮਰਡਰ ਦਾ ਦੋਸ਼ੀ ਠਹਿਰਾਇਆ ਗਿਆ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link