18.68C Vancouver
ADS

Aug 28, 2025 3:37 PM - The Associated Press

ਰੂਸ ਨੇ ਯੂਕਰੇਨ 'ਤੇ ਕੀਤੇ ਡਰੋਨ ਅਤੇ ਮਿਜ਼ਾਈਲਾਂ ਨਾਲ ਹਮਲੇ, ਕਈ ਲੋਕਾਂ ਦੀ ਮੌਤ

Share On
major-russian-attack-includes-rare-strikes-on-the-center-of-kyiv-killing-at-least-18
A Ukrainian official says Russia launched decoy drones, cruise missiles and ballistic missiles and struck at least 20 locations across seven districts of Kyiv..(Photo- The Canadian Press)

ਰੂਸ ਨੇ ਵੀਰਵਾਰ ਨੂੰ ਵੱਡੇ ਤੜਕੇ ਯੂਕਰੇਨ ਦੀ ਰਾਜਧਾਨੀ 'ਤੇ ਡਰੋਨ ਅਤੇ ਮਿਜ਼ਾਈਲਾਂ ਨਾਲ ਹਮਲੇ ਕੀਤੇ, ਜਿਸ ਵਿਚ ਤਿੰਨ ਬੱਚਿਆਂ ਸਮੇਤ ਘੱਟੋ-ਘੱਟ 18 ਲੋਕ ਮਾਰੇ ਗਏ ਅਤੇ 48 ਹੋਰ ਜ਼ਖਮੀ ਹੋ ਗਏ। ਕੀਵ ਸਿਟੀ ਮਿਲਟਰੀ ਐਡਮਿਨਿਸਟ੍ਰੇਸ਼ਨ ਅਨੁਸਾਰ, ਮਾਰੇ ਗਏ ਬੱਚਿਆਂ ਦੀ ਉਮਰ 2 ਤੋਂ 17 ਸਾਲ ਸੀ।

ਕੀਵ ਵਿਚ ਕੀਤੇ ਗਏ ਇਨ੍ਹਾਂ ਹਮਲਿਆਂ ਵਿਚ ਯੂਰਪੀ ਯੂਨੀਅਨ ਅਤੇ ਬ੍ਰਿਟਿਸ਼ ਕੌਂਸਲ ਨਾਲ ਸਬੰਧਤ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ, ਜਿਸ ਕਾਰਨ ਯੂਰਪੀ ਯੂਨੀਅਨ ਅਤੇ ਯੂ. ਕੇ. ਦੋਵਾਂ ਨੇ ਆਪਣੀਆਂ ਰਾਜਧਾਨੀਆਂ ਵਿਚ ਰੂਸੀ ਡਿਪਲੋਮੈਟ ਨੂੰ ਤਲਬ ਕੀਤਾ।

ਯੂਕਰੇਨ ਦੀ ਹਵਾਈ ਸੈਨਾ ਨੇ ਕਿਹਾ ਕਿ ਰੂਸ ਨੇ 629 ਹਵਾਈ ਹਮਲੇ ਦੇ ਹਥਿਆਰ ਦਾਗੇ, ਜਿਨ੍ਹਾਂ ਵਿਚ 598 ਡਰੋਨ ਅਤੇ 31 ਮਿਜ਼ਾਈਲਾਂ ਸ਼ਾਮਲ ਸਨ। ਟਰੰਪ ਅਤੇ ਪੁਤਿਨ ਵਿਚਕਾਰ ਜੰਗ ਨੂੰ ਖਤਮ ਕਰਨ 'ਤੇ ਚਰਚਾ ਕਰਨ ਲਈ ਇਸ ਮਹੀਨੇ ਦੇ ਸ਼ੁਰੂ ਵਿਚ ਹੋਈ ਬੈਠਕ ਤੋਂ ਬਾਅਦ ਇਹ ਪਹਿਲਾ ਵੱਡਾ ਹਮਲਾ ਹੈ।

ਹਾਲਾਂਕਿ, ਉਸ ਬੈਠਕ ਤੋਂ ਤੁਰੰਤ ਬਾਅਦ ਜੰਗ ਖਤਮ ਕਰਨ ਲਈ ਕੂਟਨੀਤਕ ਯਤਨ ਤੇਜ਼ ਹੋ ਗਏ ਸਨ। ਯੂ.ਕੇ. ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਕਿਹਾ ਕਿ ਰੂਸ ਦੇ ਮੂਰਖਤਾਪੂਰਨ ਹਮਲੇ ਸ਼ਾਂਤੀ ਦੀਆਂ ਉਮੀਦਾਂ ਨੂੰ ਤੋੜ ਰਹੇ ਹਨ।

Latest news

burnaby-rcmp-seek-publics-help-identifying-suspect-in-alleged-road-rage-knife-incident
Punjabi

ਬਰਨਬੀ ਪੁਲਿਸ ਨੇ ਡਰਾਈਵਰ ਨੂੰ ਚਾਕੂ ਨਾਲ ਧਮਕਾਉਣ ਵਾਲੇ ਦੂਜੇ ਸ਼ੱਕੀ ਦੀ ਤਸਵੀਰ ਕੀਤੀ ਜਾਰੀ

ਬਰਨਬੀ ਪੁਲਿਸ ਨੇ ਸੜਕ 'ਤੇ ਝਗੜੇ ਦੌਰਾਨ ਇੱਕ ਡਰਾਈਵਰ ਨੂੰ ਚਾਕੂ ਨਾਲ ਧਮਕਾਉਣ ਵਾਲੇ ਦੂਜੇ ਸ਼ੱਕੀ ਡਰਾਈਵਰ ਦੀ ਤਸਵੀਰ ਜਾਰੀ ਕੀਤੀ ਹੈ। ਪੁਲਿਸ ਮੁਤਾਬਕ, ਇਹ ਘਟਨਾ 19 ਅਪ੍ਰੈਲ ਨੂੰ ਗ੍ਰੈਂਡਵਿਊ ਹਾਈਵੇ ਦੇ ਨੇੜੇ ਬਾਊਂਡਰੀ ਰੋਡ 'ਤੇ ਵਾਪਰੀ ਸੀ। ਘਟਨਾ ਸਮੇਂ ਪੀੜਤ ਦੀ ਕਾਰ ਵਿਚ ਦੋ ਹੋਰ ਸਵਾਰੀਆਂ ਵੀ ਮੌਜੂਦ ਸਨ।
man-charged-after-alleged-attempted-child-abduction-in-surrey
Punjabi

ਸਰੀ 'ਚ ਬੱਚੇ ਨੂੰ ਅਗਵਾ ਕਰਨ ਦੇ ਮਾਮਲੇ ਵਿਚ 22 ਸਾਲਾ ਨੌਜਵਾਨ 'ਤੇ ਦਰਜ ਕੀਤਾ ਗਿਆ ਕੇਸ

ਸਰੀ ਵਿਚ ਇੱਕ ਘਰ ਦੇ ਡਰਾਈਵ ਵੇਅ ਤੋਂ ਬੱਚੇ ਨੂੰ ਅਗਵਾ ਕਰਨ ਦੀ ਕੋਸ਼ਿਸ਼ ਦੇ ਮਾਮਲੇ ਵਿਚ ਇੱਕ 22 ਸਾਲਾ ਨੌਜਵਾਨ 'ਤੇ ਕੇਸ ਦਰਜ ਕੀਤਾ ਗਿਆ ਹੈ। ਸਰੀ ਪੁਲਿਸ ਸਰਵਿਸ ਵੱਲੋਂ ਬੁੱਧਵਾਰ ਨੂੰ ਜਾਰੀ ਪ੍ਰੈ੍ੱਸ ਨੋਟ ਮੁਤਾਬਕ, ਮੁਲਜ਼ਮ ਦੀ ਪਛਾਣ Liam Robert Dobbs-Morency ਵਜੋਂ ਹੋਈ ਹੈ। ਉਸ 'ਤੇ 14 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਅਗਵਾ ਕਰਨ ਅਤੇ ਪਾਬੰਦੀਸ਼ੁਦਾ ਹਥਿਆਰ ਰੱਖਣ ਦੇ ਚਾਰਜਿਜ਼ ਲਗਾਏ ਗਏ ਹਨ।
parm-jawanda-assumes-chair-of-surrey-police-board
Punjabi

ਪਰਮ ਜਵਾਂਡਾ ਨੇ ਸਰੀ ਪੁਲਿਸ ਬੋਰਡ ਦੀ ਸੰਭਾਲੀ ਕਮਾਨ

ਸਰੀ ਪੁਲਿਸ ਬੋਰਡ ਦੀ ਮੁਖੀ ਵਜੋਂ ਪਰਮ ਜਵਾਂਡਾ ਨੇ ਜ਼ਿੰਮੇਵਾਰੀ ਸੰਭਾਲ ਲਈ ਹੈ ਅਤੇ ਉਨ੍ਹਾਂ ਦੀ ਲੀਡਰਸ਼ਿਪ ਵਿਚ ਬੋਰਡ ਨੇ ਸਰੀ ਪੁਲਿਸ ਸਰਵਿਸ ਦੀ ਵਿੱਤੀ ਸਮੀਖਿਆ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸ ਅਹਿਮ ਰਿਵਿਊ ਨੂੰ ਨੇਪਰੇ ਚਾੜ੍ਹਨ ਲਈ ਬੋਰਡ ਵੱਲੋਂ ਇੱਕ independent accounting firm ਦੀਆਂ ਸੇਵਾਵਾਂ ਲਏ ਜਾਣ ਦਾ ਫੈਸਲਾ ਕੀਤਾ ਗਿਆ ਹੈ।
trump-says-talks-with-modi-at-g7-summit-were-productive-highlights-india-u-s-partnership
Punjabi

ਫਰਾਂਸ 'ਚ ਹੋਏ ਜੀ-7 ਸਿਖਰ ਸੰਮੇਲਨ ਦੌਰਾਨ ਪੀ.ਐਮ.ਮੋਦੀ ਨਾਲ ਬਹੁਤ ਹੀ ਵਧੀਆ ਅਤੇ ਸਾਰਥਕ ਚਰਚਾ ਹੋਈ:ਟਰੰਪ

ਫਰਾਂਸ ਵਿੱਚ ਹੋਏ ਜੀ-7 ਸਿਖਰ ਸੰਮੇਲਨ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ਦੀ ਖੁੱਲ੍ਹ ਕੇ ਹਮਾਇਤ ਕਰਦਿਆਂ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਰਜਕਾਲ ਦੌਰਾਨ ਭਾਰਤ ‘ਤੇ ਕੋਈ ਹਮਲਾ ਹੁੰਦਾ ਹੈ ਤਾਂ ਅਮਰੀਕਾ ਉਸ ਦੀ ਮਦਦ ਲਈ ਅੱਗੇ ਆਵੇਗਾ।
canadas-population-declines-slightly-in-first-quarter-of-2026-as-non-permanent-resident-numbers-fall
Punjabi

2026 ਦੀ ਪਹਿਲੀ ਤਿਮਾਹੀ ਵਿੱਚ ਕੈਨੇਡਾ ਦੀ ਆਬਾਦੀ ਵਿੱਚ ਦਰਜ ਕੀਤੀ ਗਈ ਗਿਰਾਵਟ

ਕੈਨੇਡਾ ਸਰਕਾਰ ਵਲੋਂ ਗੈਰ-ਸਥਾਈ ਨਿਵਾਸੀਆਂ ਦੀ ਗਿਣਤੀ ਵਿਚ ਕੀਤੀ ਗਈ ਕਮੀ ਸਦਕਾ ਇਸ ਸਾਲ ਦੇ ਪਹਿਲੇ ਤਿਮਾਹੀ ਵਿਚ ਦੇਸ਼ ਦੀ ਆਬਾਦੀ ਵਿਚ 0.1 ਫੀਸਦੀ ਦੀ ਗਿਰਾਵਟ ਦਰਜ ਹੋਈ ਹੈ। ਸਟੈਟਿਸਟਿਕਸ ਵਿਭਾਗ ਨੇ 1 ਅਪ੍ਰੈਲ ਤੱਕ ਕੈਨੇਡਾ ਦੀ population ਲਗਭਗ 41.4 ਮਿਲੀਅਨ ਹੋਣ ਦਾ ਅਨੁਮਾਨ ਲਗਾਇਆ ਹੈ, ਜੋ ਕਿ ਇਸ ਤੋਂ ਪਿਛਲੇ ਤਿਮਾਹੀ ਦੇ ਮੁਕਾਬਲੇ 55,025 ਲੋਕਾਂ ਦੀ ਗਿਰਾਵਟ ਹੈ ਪਰ ਏਜੰਸੀ ਨੇ ਕਿਹਾ ਕਿ ਉਸ ਦਾ ਅਨੁਮਾਨ ਅਜੇ ਸ਼ੁਰੂਆਤੀ ਹੈ ਅਤੇ ਸਤੰਬਰ ਵਿਚ ਨਵਾਂ ਡੇਟਾ ਅਪਡੇਟ ਕੀਤਾ ਜਾਵੇਗਾ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link