15.02C Vancouver
ADS

Nov 23, 2023 7:23 PM - The Canadian Press

ਮਲੀਚੀਟਾ ਬ੍ਰਾਂਡ ਦੇ ਖਰਬੂਜ਼ਿਆਂ ਨਾਲ ਪੰਜ ਸੂਬਿਆਂ 'ਚ ਫੈਲਿਆ ਸਾਲਮੋਨੇਲਾ,26 ਕੇਸਾਂ ਦੀ ਪੁਸ਼ਟੀ

Share On
malichita-cantaloupes-likely-cause-of-salmonella-outbreak-in-five-provinces-phac
there have been 26 confirmed cases in B.C., Ontario, Quebec, P.E.I. and Newfoundland and Labrador.Six people have been hospitalized.(Photo :The Canadian Press )

ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਦਾ ਕਹਿਣਾ ਹੈ ਕਿ ਮਲੀਚੀਟਾ ਬ੍ਰਾਂਡ ਦੇ ਖਰਬੂਜ਼ਿਆਂ ਨਾਲ ਸੰਭਾਵਤ ਤੌਰ 'ਤੇ ਪੰਜ ਸੂਬਿਆਂ ਵਿੱਚ ਸਾਲਮੋਨੇਲਾ ਫੈਲਣ ਦੇ ਮਾਮਲੇ ਸਾਹਮਣੇ ਆਏ ਹਨ। ਏਜੰਸੀ ਮੁਤਾਬਕ, ਬੀਸੀ, ਓਨਟੇਰੀਓ, ਕਿਊਬੈਕ, ਪ੍ਰਿੰਸ ਐਡਵਰਡ ਆਈਲੈਂਡ ਅਤੇ ਨਿਊਫ਼ਿਨਲੈਂਡ ਅਤੇ ਲੈਬਰਾਡੋਰ ਵਿੱਚ 26 ਕੇਸਾਂ ਦੀ ਪੁਸ਼ਟੀ ਹੋਈ ਹੈ। ਛੇ ਲੋਕ ਹਸਪਤਾਲ ਵਿੱਚ ਹਨ।

ਹੈਲਥ ਏਜੰਸੀ ਨੇ ਕਿਹਾ ਕਿ ਜੇ ਕਿਸੇ ਨੂੰ ਨਹੀਂ ਪਤਾ ਕਿ ਉਨ੍ਹਾਂ ਕੋਲ ਕਿਹੜੇ ਬ੍ਰਾਂਡ ਦਾ ਖ਼ਰਬੂਜ਼ਾ ਹੈ ਤਾਂ ਬਿਨਾਂ ਦੇਰੀ ਉਸ ਨੂੰ ਸੁੱਟ ਦਿਓ।

ਗੌਰਤਲਬ ਹੈ ਕਿ ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਮਲੀਚੀਟਾ ਬ੍ਰਾਂਡ ਨਾਲ ਸਬੰਧਤ ਖਰਬੂਜ਼ਿਆਂ ਨੂੰ ਰੀਕਾਲ ਕੀਤਾ ਸੀ। ਇਸ ਰੀਕਾਲ ਵਿੱਚ ਕੁੱਝ ਪ੍ਰੀ-ਕੱਟ ਅਨਾਨਾਸ, ਹਨੀਡੂ ਖ਼ਰਬੂਜੇ ਅਤੇ ਤਰਬੂਜ ਵੀ ਸ਼ਾਮਲ ਸਨ। ਕੈਨੇਡੀਅਨ ਅਧਿਕਾਰੀ ਐੱਫਡੀਏ ਅਤੇ ਅਮਰੀਕਾ ਦੇ ਰੋਗ ਨਿਯੰਤਰਣ ਅਤੇ ਰੋਕਥਾਮ ਸੈਂਟਰ ਨਾਲ ਮਿਲ ਕੇ ਕੰਮ ਕਰ ਰਹੇ ਹਨ ਕਿਉਂਕਿ ਅਮਰੀਕਾ ਵਿੱਚ ਵੀ ਸਾਲਮੋਨੇਲਾ ਦੇ ਮਾਮਲੇ ਦੇਖਣ ਨੂੰ ਮਿਲੇ ਹਨ।

ਸਾਲਮੋਨੇਲਾ ਇਨਫ਼ੈਕਸ਼ਨ ਦੇ ਲੱਛਣਾ ਵਿੱਚ ਬੁਖਾਰ, ਕਾਂਬਾ ਛਿੜਨਾ, ਉਲਟੀ ਆਉਣਾ , ਦਸਤ , ਸਿਰ ਦਰਦ ਅਤੇ ਪੇਟ ਵਿੱਚ ਦਰਦ ਸ਼ਾਮਲ ਹਨ। ਬਹੁਤ ਸਾਰੇ ਲੋਕ ਲਗਭਗ ਇਕ ਹਫ਼ਤੇ ਵਿੱਚ ਠੀਕ ਹੋ ਜਾਂਦੇ ਹਨ ਪਰ ਜਿਨ੍ਹਾਂ ਦਾ ਇਮਿਊਨ ਸਿਸਟਮ ਕਮਜ਼ੋਰ ਹੈ ਜਾਂ ਜੋ ਗਰਭਵਤੀ ਹਨ ਉਨ੍ਹਾਂ ਦੇ ਇਸ ਨਾਲ ਗੰਭੀਰ ਬੀਮਾਰ ਹੋਣ ਦਾ ਰਿਸਕ ਹੈ।

Latest news

conservative-leader-pierre-poilievre-attacks-carney-over-gdp-growth
Punjabi

ਪੀਅਰ ਪੌਲੀਐਵ ਨੇ ਜੀਡੀਪੀ ਵਾਧੇ ਨੂੰ ਲੈ ਕੇ ਮਾਰਕ ਕਾਰਨੀ 'ਤੇ ਕੀਤਾ ਤਿੱਖਾ ਹਮਲਾ

ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਅਰ ਪੌਲੀਐਵ ਨੇ ਜੀਡੀਪੀ ਵਾਧੇ ਦੀ ਹਾਲੀਆ ਰਿਪੋਰਟ ਨੂੰ ਲੈ ਕੇ ਪ੍ਰਧਾਨ ਮੰਤਰੀ ਮਾਰਕ ਕਾਰਨੀ 'ਤੇ ਤਿੱਖਾ ਹਮਲਾ ਕਰਦਿਆਂ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੇ ਕੈਨੇਡਾ ਨੂੰ ਜੀ 7 ਦੇਸ਼ਾਂ ਵਿਚੋਂ ਸਭ ਤੋਂ ਖ਼ਰਾਬ ਅਰਥਵਿਵਸਥਾ ਬਣਾ ਦਿੱਤਾ ਹੈ।
vancouver-island-drug-trafficking-investigation-three-arrested-drugs-and-over-100-000-cash-seized
Punjabi

ਵੈਨਕੂਵਰ ਆਈਲੈਂਡ ’ਚ ਨਸ਼ਾ ਤਸਕਰੀ ਦੇ ਮਾਮਲੇ ’ਚ 3 ਗ੍ਰਿਫ਼ਤਾਰ, 1 ਲੱਖ ਡਾਲਰ ਤੋਂ ਵੱਧ ਕੈਸ਼ ਬਰਾਮਦ

ਵੈਨਕੂਵਰ ਆਈਲੈਂਡ ਵਿਚ ਪੁਲਿਸ ਨੇ ਨਸ਼ਾ ਤਸਕਰੀ ਦੇ ਇੱਕ ਮਾਮਲੇ ਵਿਚ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਕੋਲੋਂ ਵੱਡੀ ਮਾਤਰਾ ਵਿਚ ਨਸ਼ੀਲੇ ਪਦਾਰਥ ਅਤੇ 1 ਲੱਖ ਡਾਲਰ ਤੋਂ ਵੱਧ ਕੈਸ਼ ਜ਼ਬਤ ਕੀਤਾ ਗਿਆ ਹੈ। ਪੋਰਟ ਮੈਕਨੀਲ ਆਰਸੀਐਮਪੀ ਵੱਲੋਂ ਵੀਰਵਾਰ ਨੂੰ ਜਾਰੀ ਜਾਣਕਾਰੀ ਅਨੁਸਾਰ, ਇਹ ਕਾਰਵਾਈ ਸ਼ਹਿਰ ਦੇ ਕਈ ਘਰਾਂ ਅਤੇ ਗੱਡੀਆਂ ਦੀ ਤਲਾਸ਼ੀ ਲੈਣ ਤੋਂ ਬਾਅਦ ਕੀਤੀ ਗਈ, ਇਸ ਦੌਰਾਨ ਅਧਿਕਾਰੀ ਨੇ ਇੱਕ ਕਿਲੋਗ੍ਰਾਮ ਸ਼ੱਕੀ ਕੋਕੀਨ, ਵੱਡੀ ਮਾਤਰਾ ਵਿਚ ਕੇਟਾਮਾਈਨ ਅਤੇ ਹੋਰ ਨਸ਼ੀਲੇ ਪਦਾਰਥ ਬਰਾਮਦ ਕੀਤੇ।
ebola-outbreak-in-congo-could-become-deadliest-on-record-who-warns
Punjabi

ਕਾਂਗੋ ਵਿੱਚ ਈਬੋਲਾ ਦਾ ਪ੍ਰਕੋਪ ਬਣਿਆ ਗੰਭੀਰ ਚੁਣੌਤੀ, WHO ਨੇ ਦਿੱਤੀ ਵੱਡੀ ਚੇਤਾਵਨੀ

ਕਾਂਗੋ ਵਿੱਚ ਫੈਲ ਰਿਹਾ ਈਬੋਲਾ ਦਾ ਮੌਜੂਦਾ ਪ੍ਰਕੋਪ ਹੁਣ ਤੱਕ ਦਾ ਸਭ ਤੋਂ ਘਾਤਕ ਪ੍ਰਕੋਪ ਬਣ ਸਕਦਾ ਹੈ। ਵਿਸ਼ਵ ਸਿਹਤ ਸੰਗਠਨ (WHO) ਦੇ ਡਾਇਰੈਕਟਰ-ਜਨਰਲ ਟੇਡਰੋਸ ਅਡਾਨੋਮ ਘੇਬਰੇਅਸਸ ਨੇ ਕਿਹਾ ਕਿ ਜੇਕਰ ਵਾਇਰਸ ਇਸੇ ਰਫ਼ਤਾਰ ਨਾਲ ਫੈਲਦਾ ਰਿਹਾ ਤਾਂ 2026 ਦਾ ਇਹ ਪ੍ਰਕੋਪ 2014-16 ਦੇ ਪੱਛਮੀ ਅਫ਼ਰੀਕਾ ਵਾਲੇ ਪ੍ਰਕੋਪ ਤੋਂ ਵੀ ਵੱਧ ਘਾਤਕ ਹੋ ਸਕਦਾ ਹੈ, ਜਿਸ ਵਿੱਚ ਲਗਭਗ 11,000 ਲੋਕਾਂ ਦੀ ਮੌਤ ਹੋਈ ਸੀ।
canada-u-s-trade-talks-enter-critical-phase-as-tariff-deadline-looms
Punjabi

ਕੈਨੇਡਾ-ਅਮਰੀਕਾ ਵਪਾਰਕ ਗੱਲਬਾਤ ਨਵੇਂ ਮੋੜ ’ਤੇ: ਟੈਰਿਫ ਅਤੇ ਰਿਆਇਤਾਂ ’ਤੇ ਕੇਂਦਰਿਤ ਹੈ ਚਰਚਾ

ਕੈਨੇਡਾ-ਅਮਰੀਕਾ ਦੇ ਵਪਾਰ ਲਈ ਮੰਤਰੀ ਡੋਮਿਨਿਕ ਲੇਬਲੈਂਕ ਅਤੇ ਟਰੰਪ ਸਰਕਾਰ ਦੇ ਵਪਾਰ ਅਧਿਕਾਰੀ ਜੈਮੀਸਨ ਗ੍ਰੀਰ ਵਿਚਕਾਰ ਅੱਜ ਵਾਸ਼ਿੰਗਟਨ ਡੀ.ਸੀ. ਵਿਖੇ ਇੱਕ ਵਾਰ ਹੋਰ ਹੰਗਾਮੀ ਬੈਠਕ ਹੋ ਰਹੀ ਹੈ, ਜਿਸ ਵਿਚ ਮੁੱਖ ਵਪਾਰ ਵਾਰਤਾਕਾਰ ਜੈਨਿਸ ਚੈਰੇਟ ਵੀ ਸ਼ਾਮਲ ਹਨ। ਇਹ ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਵਿਚਕਾਰ ਇਸ ਹਫ਼ਤੇ ਦੀ ਦੂਜੀ ਅਤੇ ਪਿਛਲੇ ਤਿੰਨ ਹਫ਼ਤਿਆਂ ਵਿਚ ਚੌਥੀ ਆਹਮੋ-ਸਾਹਮਣੇ ਮੁਲਾਕਾਤ ਹੈ।
e-scooters-and-e-bikes-pose-serious-risk-to-children-in-canada-10-deaths-reported-last-year
Punjabi

ਕੈਨੇਡਾ ’ਚ ਬੱਚਿਆਂ ਲਈ ਈ-ਸਕੂਟਰ ਤੇ ਈ-ਬਾਈਕ ਬਣੇ ਗੰਭੀਰ ਖ਼ਤਰਾ, 2025 ’ਚ 10 ਮੌਤਾਂ

ਕੈਨੇਡਾ ਵਿਚ ਈ-ਸਕੂਟਰ ਅਤੇ ਈ-ਬਾਈਕ ਦੀ ਵਰਤੋਂ ਬੱਚਿਆਂ ਲਈ ਬਹੁਤ ਖ਼ਤਰਨਾਕ ਸਾਬਤ ਹੋ ਰਹੀ ਹੈ, ਪਿਛਲੇ ਸਾਲ ਦੇਸ਼ ਭਰ ਵਿਚ ਇਨ੍ਹਾਂ ਨਾਲ ਸਬੰਧਤ ਹਾਦਸਿਆਂ ਕਾਰਨ ਲੱਗੀਆਂ ਸੱਟਾਂ ਕਰਕੇ 10 ਬੱਚਿਆਂ ਦੀ ਮੌਤ ਹੋਈ ਹੈ। ਕੈਨੇਡੀਅਨ ਪੀਡੀਆਟ੍ਰਿਕ ਸੋਸਾਇਟੀ ਵੱਲੋਂ ਜਾਰੀ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਇਨ੍ਹਾਂ 10 ਮੌਤਾਂ ਵਿਚੋਂ 6 ਮੌਤਾਂ ਇਕੱਲੇ ਓਨਟਾਰੀਓ ਵਿਚ ਹੋਈਆਂ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link