32.75C Vancouver
ADS

Apr 12, 2020 10:42 PM -

ਵੈਨਕੂਵਰ 'ਚ ਕੌਂਡੋ ਇਮਾਰਤ 'ਚ ਐਲੀਵੇਟਰ 'ਚ ਥੁੱਕਣ ਵਾਲਾ ਵਿਅਕਤੀ ਹੁਣ ਮੰਗ ਰਿਹਾ ਮੁਆਫੀ

Share On
man-apologizing-over-a-video-of-him-appearing-to-spit-on-a-vancouver-condo-elevator
Health workers screen patients at a walk-in COVID-19 test clinic in Montreal on Wednesday, March 25, 2020. Premier Francois Legault hails Quebec health-care workers as "guardian angels," but some say they are being denied services at banks and pharmacies when they reveal their occupations. THE CANADIAN PRESS/Paul Chiasson

ਵੈਨਕੂਵਰ ਦਾ ਇੱਕ ਵਿਅਕਤੀ ਲੋਕਾਂ ਤੋਂ ਮੁਆਫੀ ਮੰਗ ਰਿਹਾ ਹੈ।

ਅਜਿਹਾ ਇਸਲਈ ਕੀਤਾ ਗਿਆ ਹੈ ਕਿ ਇਸ ਵਿਅਕਤੀ ਨੂੰ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ ਸੀ।

ਇਸ ਵਿਅਕਤੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਉਜਾਗਰ ਹੋਈ ਸੀ ਜਿਸਦੇ ਵਿਚ ਇਹ ਵਿਅਕਤੀ, ਇੱਕ ਕੌਂਡੋ ਇਮਾਰਤ 'ਚ ਐਲੀਵੇਟਰ ਦੇ ਅੰਦਰ ਕੰਟਰੋਲ ਪੈਨਲ 'ਤੇ ਥੁੱਕਦਾ ਹੋਇਆ ਵਿਖਾਈ ਦੇ ਰਿਹਾ ਸੀ।

ਇਹ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ।

ਵਿਅਕਤੀ ਦੇ ਵਕੀਲ ਵੱਲੋਂ ਜਾਰੀ ਇੱਕ ਬਿਆਨ ਅਨੁਸਾਰ, ਇਸ ਵਿਅਕਤੀ ਦਾ ਕਹਿਣਾ ਹੈ ਕਿ ਪੂਰੀ ਘਟਨਾ ਇਮਾਰਤ ਦੇ ਕਿਸੇ ਹੋਰ ਮਾਲਿਕਾਂ ਨਾਲ ਵਿਵਾਦ ਦੇ ਕਾਰਨ ਵਾਪਰੀ।

ਵਿਅਕਤੀ ਦਾ ਕਹਿਣਾ ਹੈ ਕਿ ਘਟਨਾ 8 ਦਿਨ ਪਹਿਲਾਂ ਵਾਪਰੀ ਸੀ, ਅਤੇ ਇਸਦਾ ਕਿਸੇ ਕਿਸਮ ਦੇ ਸਿਹਤ ਮਾਮਲਿਆਂ ਨਾਲ ਲੈਣਾ ਦੇਣਾ ਨਹੀਂ ਹੈ ਅਤੇ ਕੋਵਿਡ-19 ਜਿਹਾ ਵੀ ਕੋਈ ਖਤਰਾ ਨਹੀਂ ਹੈ।

ਵਿਅਕਤੀ ਦਾ ਕਹਿਣਾ ਹੈ ਕਿ ਓਹ ਕਾਊਂਸਲਿੰਗ ਹਾਸਿਲ ਕਰਨ ਬਾਰੇ ਵਿਚਾਰ ਕਰ ਰਿਹਾ ਹੈ।

ਯਾਦ ਰਹੇ ਟਵਿਟਰ 'ਤੇ ਵੀਡੀਓ ਸਾਂਝੀ ਕਰਨ ਵਾਲੀ ਇੱਕ ਔਰਤ ਦਾ ਕਹਿਣਾ ਸੀ ਕਿ, 'ਕੁਝ ਤਾਂ ਕਰਨ ਦੀ ਲੋੜ ਹੈ।'

ਉਨ੍ਹਾਂ ਕਿਹਾ, 'ਮੈਨੂੰ ਆਪਣੀ ਸਿਹਤ ਦੀ ਫਿਕਰ ਹੋ ਰਹੀ ਹੈ। ਕੀ ਪਤਾ ਇਹ ਵਿਅਕਤੀ ਕਿੱਥੋਂ ਆਇਆ ਸੀ।'

Latest news

confirmed-ebola-cases-in-eastern-congo-rise-to-1-003-death-toll-reaches-254
Punjabi

ਕਾਂਗੋ ਵਿੱਚ ਈਬੋਲਾ ਵਾਇਰਸ ਦੇ ਪੁਸ਼ਟੀ ਮਾਮਲੇ 1,003 ਤੱਕ ਪਹੁੰਚੇ, 254 ਲੋਕਾਂ ਦੀ ਹੋਈ ਮੌਤ

ਕਾਂਗੋ ਦੇ ਪੂਰਬੀ ਹਿੱਸੇ ਵਿੱਚ ਫੈਲੇ ਈਬੋਲਾ ਵਾਇਰਸ ਦੇ ਪੁਸ਼ਟੀ ਕੀਤੇ ਗਏ ਮਾਮਲਿਆਂ ਦੀ ਗਿਣਤੀ 1,003 ਤੱਕ ਪਹੁੰਚ ਗਈ ਹੈ। ਇਸ ਬਿਮਾਰੀ ਕਾਰਨ ਹੁਣ ਤੱਕ ਲਗਭਗ 254 ਲੋਕਾਂ ਦੀ ਮੌਤ ਹੋ ਚੁੱਕੀ ਹੈ।
montreal-police-officer-injured-after-reports-of-gunfire-in-côte-des-neiges
Punjabi

ਮਾਂਟਰੀਅਲ ਦੇ ਇਲਾਕੇ ਵਿਚ ਗੋਲੀਬਾਰੀ ਦੌਰਾਨ ਪੁਲਿਸ ਅਧਿਕਾਰੀ ਸਮੇਤ ਤਿੰਨ ਦੀ ਹੋਈ ਮੌਤ

ਮਾਂਟਰੀਅਲ ਦੇ Côte-des-Neiges ਇਲਾਕੇ ਵਿਚ ਇੱਕ ਹਥਿਆਰਬੰਦ ਸ਼ੱਕੀ ਖ਼ਿਲਾਫ਼ ਚੱਲ ਰਹੇ ਓਪ੍ਰੇਸ਼ਨ ਦੌਰਾਨ ਹੋਈ ਫਾਇਰਿੰਗ ਵਿਚ ਇੱਕ ਪੁਲਿਸ ਔਫੀਸਰ, ਸ਼ੱਕੀ ਹਮਲਾਵਰ ਅਤੇ ਇੱਕ ਆਮ ਨਾਗਰਿਕ ਸਮੇਤ ਕੁੱਲ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ ਇੱਕ ਹੋਰ ਔਫੀਸਰ ਹਸਪਤਾਲ ਵਿਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ।
explosion-at-qatar-gas-export-terminal-injures-54-leaves-18-missing-during-restart-attempt
Punjabi

ਕਤਰ ਦੇ ਗੈਸ ਨਿਰਯਾਤ ਟਰਮੀਨਲ 'ਤੇ ਹੋਏ ਧਮਾਕੇ ਵਿੱਚ 13 ਲੋਕਾਂ ਦੀ ਹੋਈ ਮੌਤ, ਕਈ ਜ਼ਖ਼ਮੀ

ਕਤਰ ਦੇ ਰਾਸ ਲੱਫਾਨ ਤਰਲ ਕੁਦਰਤੀ (LNG) ਗੈਸ ਕੰਪਲੈਕਸ ਵਿੱਚ ਐਤਵਾਰ ਸ਼ਾਮ ਨੂੰ ਇੱਕ ਭਿਆਨਕ ਧਮਾਕਾ ਹੋਇਆ। ਇਸ ਧਮਾਕੇ ਵਿੱਚ ਲਗਭਗ 13 ਲੋਕਾਂ ਦੀ ਮੌਤ ਹੋ ਗਈ ਅਤੇ 66 ਲੋਕ ਜ਼ਖ਼ਮੀ ਹੋ ਗਏ।
ottawa-reverses-course-on-some-lost-canadian-citizenship-certificate-cancellations
Punjabi

ਔਟਵਾ ਨੇ ਕੁਝ ਲੋਸਟ ਕੈਨੇਡੀਅਨ ਦੇ ਨਾਗਰਿਕਤਾ ਸਰਟੀਫਿਕੇਟ ਰੱਦ ਕਰਨ ਦਾ ਫੈਸਲਾ ਲਿਆ ਵਾਪਸ

ਕੈਨੇਡਾ ਸਰਕਾਰ ਨੇ ਹਾਲ ਹੀ ਵਿਚ ਨਵੇਂ ਲੋਕਾਂ ਨੂੰ ਜਾਰੀ ਕੀਤੇ ਗਏ ਨਾਗਰਿਕਤਾ ਸਰਟੀਫਿਕੇਟ ਵਾਪਸ ਕਰਨ ਦੇ ਆਪਣੇ ਫੈਸਲੇ ਨੂੰ ਪਲਟ ਦਿੱਤਾ ਹੈ। ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਵਿਭਾਗ ਨੇ 13 ਜੂਨ ਨੂੰ ਲੋਸਟ ਕੈਨੇਡੀਅਨ ਐਕਟ ਯਾਨੀ ਬਿੱਲ C-3 ਤਹਿਤ ਵੰਸ਼ ਦੇ ਆਧਾਰ 'ਤੇ ਨਾਗਰਿਕਤਾ ਹਾਸਲ ਕਰਨ ਵਾਲੇ ਲੋਕਾਂ ਨੂੰ ਨੋਟਿਸ ਭੇਜੇ ਸਨ, ਜਿਸ ਵਿਚ ਦਸਤਾਵੇਜ਼ ਅਤੇ ਪਰਿਵਾਰਕ ਸਬੰਧਾਂ ਦੇ ਸਬੂਤਾਂ ਵਿਚ ਕੁਝ ਕਮੀਆਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੂੰ ਆਪਣੇ ਸਰਟੀਫਿਕੇਟ ਤੁਰੰਤ ਵਾਪਸ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਸੀ ਅਤੇ ਇਸ ਦੀ ਜਾਂਚ ਦੌਰਾਨ ਪ੍ਰਭਾਵਿਤ ਲੋਕਾਂ ਦੇ ਕੈਨੇਡੀਅਨ ਪਾਸਪੋਰਟ ਵੀ ਰੋਕ ਦਿੱਤੇ ਗਏ ਸਨ।
b-c-records-more-than-300-wildfires-so-far-this-season-most-now-extinguished
Punjabi

ਬੀ.ਸੀ. ਵਿਚ ਇਸ ਸਾਲ ਹੁਣ ਤੱਕ 300 ਤੋਂ ਵੱਧ ਜੰਗਲੀ ਅੱਗਾਂ ਦੀਆਂ ਵਾਪਰੀਆਂ ਘਟਨਾਵਾਂ

ਬੀ.ਸੀ. ਵਿਚ ਇਸ ਸਾਲ 1 ਅਪ੍ਰੈਲ ਤੋਂ ਹੁਣ ਤੱਕ 300 ਤੋਂ ਵੱਧ ਜੰਗਲੀ ਅੱਗਾਂ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ, ਹਾਲਾਂਕਿ, ਇਨ੍ਹਾਂ ਵਿਚੋਂ ਬੁਹਤੀਆਂ ਬੁਝਾਈਆਂ ਵੀ ਜਾ ਚੁੱਕੀਆਂ ਹਨ ਅਤੇ ਸੂਬੇ ਦੇ ਜੰਗਲਾਤ ਮਿਨਿਸਟਰ ਰਵੀ ਪਰਮਾਰ ਵਲੋਂ ਸਾਂਝੇ ਕੀਤੇ ਗਏ ਤਾਜ਼ਾ ਅੰਕੜਿਆਂ ਮੁਤਾਬਕ ਬੀ. ਸੀ. ਵਿਚ ਇਸ ਵੇਲੇ ਕੁੱਲ 20 ਅੱਗਾਂ ਸਰਗਰਮ ਹਨ, ਜਿਨ੍ਹਾਂ ਵਿਚੋਂ 5 ਨਵੇਂ ਮਾਮਲੇ ਪਿਛਲੇ 24 ਘੰਟਿਆਂ ਦੌਰਾਨ ਹੀ ਸਾਹਮਣੇ ਆਏ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link