13.62C Vancouver
ADS

Aug 9, 2022 7:21 PM - Connect News

ਨਿਊ ਵੈਸਟਮਿਨਸਟਰ 'ਚ ਪੁਲਿਸ ਅਫ਼ਸਰ ਵੱਲ ਕੁਹਾੜਾ ਚੱਕ ਵਧਿਆ ਆਦਮੀ, ਅਫ਼ਸਰ ਦਾ ਬਚਾਅ ਤੇ ਆਦਮੀ ਗ੍ਰਿਫਤਾਰ

Share On
man-arrested-after-charging-at-officer-with-hatchet-in-new-westminster
On August 8th at approximately noon, the New Westminster Police Department received a call from a witness advising there was a man walking through the Brow of the Hill neighbourhood with a hatchet. (Photo - New Westminster police)

ਨਿਊ ਵੈਸਟਮਿਨਸਟਰ 'ਚ ਪੁਲਿਸ ਦਾ ਕਹਿਣਾ ਹੈ ਕਿ ਇੱਕ ਵਿਅਕਤੀ ਵੱਲੋਂ ਅਫ਼ਸਰ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।

ਮਾਮਲਾ 8 ਅਗਸਤ ਯਾਨੀ ਕਿ ਸੋਮਵਾਰ ਦਾ ਦੱਸਿਆ ਗਿਆ ਹੈ।

ਪੁਲਿਸ ਨੂੰ ਇੱਕ ਵਿਅਕਤੀ ਨੇ ਸੰਪਰਕ ਕਰ ਦੱਸਿਆ ਸੀ ਕਿ ਇੱਕ ਆਦਮੀ ਹਿਲ ਨੇਬਰਹੁਡ 'ਚ ਹੈਚੇਟ ਯਾਨੀ ਕਿ ਕੁਹਾੜੀ ਜਿਹਾ ਹਥਿਆਰ ਚੁੱਕ ਕੇ ਜਾ ਰਿਹਾ ਹੈ।

ਇੱਕ ਪੈਟਰੋਲ ਅਫ਼ਸਰ ਨੇ ਇਲਾਕੇ 'ਚ ਪਹੁੰਚ ਕਰ ਆਦਮੀ ਨੂੰ ਲੋਕੇਟ ਕੀਤਾ ਅਤੇ ਉਸ ਨਾਲ ਸੰਪਰਕ ਬਣਾਉਣ ਦੀ ਕੋਸ਼ਿਸ਼ ਕੀਤੀ।

ਹਾਲਾਂਕਿ ਪੁਲਿਸ ਅਨੁਸਾਰ ਆਦਮੀ ਨੇ ਕੁਹਾੜੀ ਚੁੱਕ ਲਈ ਅਤੇ ਅਫ਼ਸਰ ਵੱਲ ਵਧਿਆ।

ਅਫ਼ਸਰ ਆਪਣਾ ਬਚਾਅ ਕਰਨ 'ਚ ਕਾਮਯਾਬ ਰਿਹਾ ਅਤੇ ਇੰਨੇ ਨੂੰ ਆਦਮੀ ਇਲਾਕੇ ਤੋਂ ਨਿਕਲ ਗਿਆ।

ਮੌਕੇ 'ਤੇ ਕਈ ਅਫਸਰਾਂ ਨੇ ਪਹੁੰਚ ਕੀਤੀ ਅਤੇ ਜਲਦੀ ਹੀ ਸ਼ੱਕੀ ਨੂੰ ਭਾਲ ਲਿਆ ਗਿਆ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਸਾਰਜੈਂਟ ਜਸਟਿਨ ਥੌਮ ਨੇ ਕਿਹਾ ਕਿ ਇੱਕ ਅਫ਼ਸਰ 'ਤੇ ਹਮਲੇ ਦੀ ਕੋਸ਼ਿਸ਼ ਹੈਰਾਨੀ ਭਰੀ ਘਟਨਾ ਹੈ ਅਤੇ ਇਹ ਮਾਮਲਾ ਕਿਸੇ ਭਿਆਨਕ ਘਟਨਾ 'ਚ ਤਬਦੀਲ ਹੋ ਸਕਦਾ ਸੀ।

ਸ਼ੱਕੀ ਨੂੰ ਹਿਰਾਸਤ 'ਚ ਰੱਖਿਆ ਗਿਆ ਹੈ ਅਤੇ ਮਾਮਲੇ 'ਚ ਦੋਸ਼ਾਂ ਸੰਬੰਧੀ ਸਿਫਾਰਸ਼ ਕੀਤੀ ਜਾ ਰਹੀ ਹੈ।

Latest news

surrey-medical-school-welcomes-first-class-as-b-c-expands-family-doctor-training
Punjabi

ਸਰੀ 'ਚ ਸਾਈਮਨ ਫਰੇਜ਼ਰ ਯੂਨੀਵਰਸਿਟੀ ਦੇ ਨਵੇਂ ਮੈਡੀਕਲ ਸਕੂਲ ਨੇ ਪਹਿਲੇ 48 ਵਿਦਿਆਰਥੀਆਂ ਦਾ ਕੀਤਾ ਸਵਾਗਤ

ਬੀ.ਸੀ.ਵਿਚ ਫੈਮਿਲੀ ਡਾਕਟਰਾਂ ਦੀ ਕਮੀ ਨੂੰ ਦੂਰ ਕਰਨ ਦੇ ਮਕਸਦ ਨਾਲ ਸੂਬਾ ਸਰਕਾਰ ਵਲੋਂ ਉਠਾਏ ਕਦਮਾਂ ਤਹਿਤ ਸਰੀ ਵਿਚ ਸਾਈਮਨ ਫਰੇਜ਼ਰ ਯੂਨੀਵਰਸਿਟੀ ਦੇ ਨਵੇਂ ਸਟੀਫਨਜ਼ ਫੈਮਿਲੀ ਸਕੂਲ ਆਫ਼ ਮੈਡੀਸਨ ਵਿਚ ਪਹਿਲੇ ਬੈਚ ਦੀ ਪੜ੍ਹਾਈ ਸ਼ੁਰੂ ਹੋ ਗਈ ਹੈ, ਜਿੱਥੇ ਬੁੱਧਵਾਰ ਨੂੰ 48 ਮੈਡੀਕਲ ਵਿਦਿਆਰਥੀ ਦੇ ਪਹਿਲੇ ਬੈਚ ਨੇ ਆਪਣੀ ਕਲਾਸ ਦੀ ਸ਼ੁਰੂਆਤ ਕਰ ਦਿੱਤੀ ਹੈ।
vancouver-home-sales-fall-nearly-10-in-july-erasing-june-gains
Punjabi

ਜੁਲਾਈ 'ਚ ਵੈਨਕੂਵਰ ਹਾਊਸਿੰਗ ਮਾਰਕੀਟ ਫਿਰ ਸੁਸਤ, ਘਰਾਂ ਦੀ ਵਿਕਰੀ ਕਰੀਬ 10 ਫੀਸਦੀ ਘਟੀ

ਵੈਨਕੂਵਰ-ਖੇਤਰ ਵਿਚ ਜੁਲਾਈ ਮਹੀਨੇ ਘਰਾਂ ਦੀ ਵਿਕਰੀ ਵਿਚ ਸਾਲ ਪਹਿਲਾਂ ਦੇ ਮੁਕਾਬਲੇ ਕਰੀਬ 10 ਫੀਸਦੀ ਦੀ ਗਿਰਾਵਟ ਦਰਜ ਹੋਈ ਹੈ, ਜਿਸ ਨੇ ਜੂਨ ਮਹੀਨੇ ਦੌਰਾਨ ਹੋਏ ਵਾਧੇ ਦੇ ਪ੍ਰਭਾਵ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਹੈ। ਗ੍ਰੇਟਰ ਵੈਨਕੂਵਰ ਰੀਅਲਟਰਸ ਮੁਤਾਬਕ, ਪਿਛਲੇ ਮਹੀਨੇ ਕੁੱਲ 2,061 ਘਰਾਂ ਦੀ ਵਿਕਰੀ ਹੋਈ, ਜੋ ਜੁਲਾਈ 2025 ਦੇ ਮੁਕਾਬਲੇ 9.8 ਫੀਸਦੀ ਘੱਟ ਹਨ।
indian-origin-hiker-missing-on-vancouver-island-massive-search-operation-underway
Punjabi

ਵੈਨਕੂਵਰ ਆਈਲੈਂਡ 'ਚ ਹਾਈਕਿੰਗ ਦੌਰਾਨ ਭਾਰਤੀ ਮੂਲ ਦਾ 25 ਸਾਲਾ ਨੌਜਵਾਨ ਲਾਪਤਾ, ਵੱਡੇ ਪੱਧਰ 'ਤੇ ਖੋਜ ਜਾਰੀ

ਵੈਨਕੂਵਰ ਆਈਲੈਂਡ ਵਿਚ ਹਾਈਕਿੰਗ ਲਈ ਨਿਕਲੇ ਇੱਕ ਭਾਰਤੀ ਮੂਲ ਦੇ ਨੌਜਵਾਨ ਕੇਸ਼ਵ ਜਿੰਦਲ ਦੇ ਲਾਪਤਾ ਹੋਣ ਦੀ ਖ਼ਬਰ ਹੈ। ਆਰ.ਸੀ.ਐਮ.ਪੀ. ਮੁਤਾਬਕ, ਜਿੰਦਲ ਨੂੰ ਆਖਰੀ ਵਾਰ 3 ਅਗਸਤ ਯਾਨੀ ਸੋਮਵਾਰ ਦੁਪਹਿਰ ਨੂੰ ਸਟ੍ਰੈਥਕੋਨਾ ਵਿਚਮਾਊਂਟ ਅਲਬਰਟ ਐਡਵਰਡ ਵਿਖੇ ਹਾਈਕਿੰਗ ਕਰਦੇ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਉਸ ਦਾ ਕੋਈ ਅਤਾ ਪਤਾ ਨਹੀਂ ਹੈ।
westjet-resumes-normal-operations-after-flight-attendant-strike
Punjabi

ਵੈਸਟਜੈੱਟ ਨੇ ਮੁੜ ਸ਼ੁਰੂ ਕੀਤਾ ਕੰਮਕਾਜ, ਸਾਰੀਆਂ ਉਡਾਣਾਂ ਹੁਣ ਸਮੇਂ ਸਿਰ ਚੱਲੀਆਂ

ਕੈਨੇਡਾ ਦੀ ਦੂਜੀ ਸਭ ਤੋਂ ਵੱਡੀ ਏਅਰਲਾਈਨ ਵੈਸਟਜੈੱਟ ਨੇ ਆਮ ਕਾਰਜ ਬਹਾਲ ਹੋਣ ਦਾ ਐਲਾਨ ਕੀਤਾ ਹੈ। ਕੰਪਨੀ ਨੇ ਦੱਸਿਆ ਕਿ ਉਹ ਹੁਣ ਪੂਰੀ ਤਰ੍ਹਾਂ ਆਪਣੇ ਆਮ ਕੰਮਕਾਜ 'ਤੇ ਪਰਤ ਆਈ ਹੈ ਅਤੇ ਪਿਛਲੇ ਵੀਕੈਂਡ 'ਤੇ ਰੱਦ ਹੋਈਆਂ ਉਡਾਣਾਂ ਦੇ ਯਾਤਰੀਆਂ ਨੂੰ ਦੁਬਾਰਾ ਟਿਕਟਾਂ ਬੁੱਕ ਕਰਕੇ ਦਿੱਤੀਆਂ ਜਾ ਰਹੀਆਂ ਹਨ।
trump-says-us-iran-talks-made-very-good-progress-raising-hopes-of-easing-tensions
Punjabi

ਈਰਾਨ ਗੱਲਬਾਤ ‘ਚ ਤਰੱਕੀ ਦੇ ਸੰਕੇਤ, ਤਣਾਅ ਘਟਣ ਦੀ ਉਮੀਦ: ਡੋਨਲਡ ਟਰੰਪ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਦੇ ਪ੍ਰਸ਼ਾਸਨ ਦੀ ਈਰਾਨ ਨਾਲ ਮੰਗਲਵਾਰ ਨੂੰ ਸਾਰਾ ਦਿਨ ਚੱਲੀ ਗੱਲਬਾਤ ਬਹੁਤ ਵਧੀਆ ਰਹੀ ਹੈ। ਇਸ ਨਾਲ ਪੰਜ ਮਹੀਨਿਆਂ ਤੋਂ ਜਾਰੀ ਟਕਰਾਅ ਦੇ ਜਲਦ ਖ਼ਤਮ ਹੋਣ ਦੀਆਂ ਉਮੀਦਾਂ ਵਧ ਗਈਆਂ ਹਨ। ਇਸ ਬਿਆਨ ਤੋਂ ਬਾਅਦ ਏਸ਼ੀਆਈ ਬਾਜ਼ਾਰਾਂ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਸ਼ੇਅਰ ਬਾਜ਼ਾਰਾਂ ਵਿੱਚ ਤੇਜ਼ੀ ਦੇਖਣ ਨੂੰ ਮਿਲੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link