18.17C Vancouver
ADS

Dec 12, 2025 1:48 PM - Connect Newsroom - Jasmine Singh with files from The Canadian Press

ਬੀ.ਸੀ.ਦੇ ਸ਼ਤੁਰਮੁਰਗ ਫਾਰਮ ਵਿਰੋਧ ਨਾਲ ਜੁੜੇ ਮਾਮਲੇ ’ਚ ਵਿਅਕਤੀ ’ਤੇ ਹਮਲੇ ਅਤੇ ਮਿਸਚੀਫ ਦੇ ਦੋਸ਼

Share On
man-charged-after-altercation-linked-to-protest-at-b-c-ostrich-farm
RCMP officers monitor activity near Universal Ostrich Farm in Edgewood, B.C., following federal inspection actions. (Photo: The Canadian Press)

ਬੀ.ਸੀ.ਦੇ ਐਜਵੁੱਡ ਸਥਿਤ ਯੂਨੀਵਰਸਲ ਓਸਟ੍ਰਿਚ ਫਾਰਮ ਵਿਖੇ ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ ਦੇ ਓਪ੍ਰੇਸ਼ਨ ਖਿਲਾਫ ਹੋਏ ਪ੍ਰਦਰਸ਼ਨਾਂ ਨਾਲ ਸਬੰਧਤ ਇੱਕ ਘਟਨਾ ਵਿਚ ਓਨਟਾਰੀਓ ਦੇ 60 ਸਾਲਾ ਵਿਅਕਤੀ ਖ਼ਿਲਾਫ਼ ਹਮਲੇ ਅਤੇ ਮਿਸਚੀਫ ਦੇ ਦੋਸ਼ ਲਗਾਏ ਗਏ ਹਨ। ਘਟਨਾ ਉਦੋਂ ਵਾਪਰੀ ਸੀ ਜਦੋਂ ਸੀ.ਐਫ.ਆਈ.ਏ. ਵਲੋਂ ਫਾਰਮ 'ਤੇ ਏਵੀਅਨ ਫਲੂ ਦੇ ਫੈਲਣ ਕਾਰਨ ਸੈਂਕੜੇ ਸ਼ੁਤਰਮੁਰਗਾਂ ਨੂੰ ਮਾਰਨ ਦਾ ਹੁਕਮ ਦਿੱਤਾ ਗਿਆ ਸੀ।

ਦੋਸ਼ੀ ਵਿਅਕਤੀ ਜਿਸ ਦੀ ਪਛਾਣ ਟਿਮੋਥੀ ਰੀਗਨ ਵਜੋਂ ਕੀਤੀ ਗਈ ਉਹ ਇੱਕ ਪ੍ਰਦਰਸ਼ਨਕਾਰੀ ਕੈਂਪ ਨਾਲ ਜੁੜਿਆ ਹੋਇਆ ਸੀ। ਪੁਲਿਸ ਨੂੰ ਇਸ ਦੌਰਾਨ 22 ਸਤੰਬਰ ਨੂੰ ਫਾਰਮ ਦੇ ਨਾਲ ਲੱਗਦੀ ਇੱਕ ਪ੍ਰੋਪਰਟੀ 'ਤੇ ਹੰਗਾਮੇ ਦੀ ਰਿਪੋਰਟ ਮਿਲੀ,ਜਿੱਥੇ 73 ਸਾਲਾ ਔਰਤ 'ਤੇ ਹਮਲਾ ਕੀਤਾ ਗਿਆ ਸੀ। ਮੌਕੇ 'ਤੇ ਮੌਜੂਦ ਆਰ.ਸੀ.ਐਮ.ਪੀ. ਮੈਡੀਕਸ ਨੇ ਉਸ ਨੂੰ ਇਲਾਜ ਦਿੱਤਾ।

ਆਰ.ਸੀ.ਐਮ.ਪੀ. ਨੇ ਸਪੱਸ਼ਟ ਕੀਤਾ ਕਿ ਸ਼ਾਂਤਮਈ ਪ੍ਰਦਰਸ਼ਨ ਦਾ ਅਧਿਕਾਰ ਕਾਇਮ ਹੈ ਪਰ ਹਿੰਸਾ ਦੀਆਂ ਕਾਰਵਾਈਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਟਿਮੋਥੀ ਰੀਗਨ'ਤੇ ਹਮਲਾ,ਹਥਿਆਰ ਨਾਲ ਹਮਲਾ ਕਰਨ ਅਤੇ ਮਿਸਚੀਫ ਦੇ ਦੋਸ਼ ਲਗਾਏ ਗਏ ਹਨ। ਉਸ ਦਾ 8 ਜਨਵਰੀ, 2026 ਨੂੰ ਅਦਾਲਤ ਵਿਚ ਪੇਸ਼ ਹੋਣ ਦਾ ਸਮਾਂ ਨਿਰਧਾਰਤ ਕੀਤਾ ਗਿਆ ਹੈ।

Latest news

b-c-launches-hydroelectric-upgrades-aimed-at-boosting-power-supply-by-7
Punjabi

ਬੀ.ਸੀ.ਸਰਕਾਰ ਨੇ ਬਿਜਲੀ ਸਪਲਾਈ 'ਚ 7 ਫੀਸਦੀ ਵਾਧੇ ਲਈ ਹਾਈਡ੍ਰੋ ਪ੍ਰੋਜੈਕਟਾਂ ਦੇ ਅੱਪਗ੍ਰੇਡ ਦਾ ਕੀਤਾ ਐਲਾਨ

ਬੀ.ਸੀ. ਦੇ ਐਨਰਜੀ ਅਤੇ ਕਲਾਈਮੇਟ ਸਲਿਊਸ਼ਨ ਮੰਤਰੀ ਐਡਰੀਅਨ ਡਿਕਸ ਨੇ ਸੂਬੇ ਵਿਚ ਪਾਵਰ ਸਪਲਾਈ ਨੂੰ 7 ਫੀਸਦੀ ਹੋਰ ਵਧਾਉਣ ਲਈ ਕਈ ਹਾਈਡ੍ਰੋ ਡੈਮ ਨੂੰ ਅੱਪਗ੍ਰੇਡ ਕਰਨ ਦਾ ਐਲਾਨ ਕੀਤਾ ਹੈ। ਇਸ ਯੋਜਨਾ ਤਹਿਤ ਸਭ ਤੋਂ ਵੱਡਾ ਪ੍ਰੋਜੈਕਟ ਰੇਵਲਸਟੋਕ ਡੈਮ ਵਿਖੇ ਸ਼ੁਰੂ ਕੀਤਾ ਜਾਵੇਗਾ, ਜਿੱਥੇ ਸਾਲ 2032 ਤੱਕ 500 ਮੈਗਾਵਾਟ ਵਾਧੂ ਬਿਜਲੀ ਪੈਦਾ ਕਰਨ ਲਈ ਛੇਵਾਂ ਜਨਰੇਟਿੰਗ ਸਟੇਸ਼ਨ ਲਗਾਇਆ ਜਾਵੇਗਾ ਅਤੇ ਪਹਿਲੇ ਚਾਰ ਯੂਨਿਟਾਂ ਨੂੰ ਵੀ ਅਪਡੇਟ ਕੀਤਾ ਜਾਵੇਗਾ।
smith-says-timing-may-prevent-coal-mining-referendum-question-from-appearing-on-october-ballot
Punjabi

ਕੋਲੇ ਦੀ ਮਾਈਨਿੰਗ ਦੇ ਵਿਰੋਧ ਵਾਲੀ ਪਟੀਸ਼ਨ ਦੇ ਸਵਾਲ ਨੂੰ ਸ਼ਾਮਲ ਕਰਨ ਲਈ ਦੇਰ ਹੋ ਚੁੱਕੀ ਹੈ: ਪ੍ਰੀਮੀਅਰ ਸਮਿਥ

ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਸੰਕੇਤ ਦਿੱਤਾ ਹੈ ਕਿ ਇਸ ਵਾਰ ਫਾਲ ਵਿੱਚ ਹੋਣ ਵਾਲੀ ਰਿਫਰੈਂਡਮ ਵਿੱਚ ਕੋਲੇ ਦੀ ਮਾਈਨਿੰਗ ਦੇ ਵਿਰੋਧ ਵਾਲੀ ਪਟੀਸ਼ਨ ਦੇ ਸਵਾਲ ਨੂੰ ਸ਼ਾਮਲ ਕਰਨ ਲਈ ਦੇਰ ਹੋ ਚੁੱਕੀ ਹੈ।ਇਸ ਮਹੀਨੇ ਦੇ ਸ਼ੁਰੂ ਵਿੱਚ, ਐਲਬਰਟਾ ਦੇ ਸੰਗੀਤਕਾਰ Corb Lund ਨੇ ਆਪਣੀ ਪਟੀਸ਼ਨ ਦੇ ਸਮਰਥਨ ਵਿੱਚ 2,00,000 ਤੋਂ ਵੱਧ ਦਸਤਖਤ ਸਰਕਾਰ ਨੂੰ ਸੌਂਪੇ ਸਨ।
carney-to-announce-housing-and-infrastructure-measures-in-vancouver-attend-fifa-world-cup-match
Punjabi

ਪੀ.ਐਮ. ਕਾਰਨੀ ਵੈਨਕੂਵਰ ਦੌਰੇ 'ਤੇ, ਪ੍ਰੀਮੀਅਰ ਈਬੀ ਨਾਲ ਵੀ ਕਰਨਗੇ ਮੁਲਾਕਾਤ

ਪ੍ਰਧਾਨ ਮੰਤਰੀ ਮਾਰਕ ਕਾਰਨੀ ਅੱਜ ਵੈਨਕੂਵਰ ਦੌਰੇ 'ਤੇ ਹਨ, ਜਿੱਥੇ ਉਹ ਦੁਪਹਿਰ ਨੂੰ ਪ੍ਰੀਮੀਅਰ ਡੇਵਿਡ ਈਬੀ ਨਾਲ ਮਿਲ ਕੇ ਨਵੇਂ ਘਰਾਂ ਅਤੇ ਲੋਕਲ ਇਨਫਰਾਸਟਕਚਰ ਸਬੰਧੀ ਨਵੇਂ ਕਦਮਾਂ ਦਾ ਐਲਾਨ ਕਰਨਗੇ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਜਾਣਕਾਰੀ ਮੁਤਾਬਕ, ਇਸ ਸਾਂਝੇ ਐਲਾਨ ਤੋਂ ਬਾਅਦ ਪ੍ਰਧਾਨ ਮੰਤਰੀ ਅਤੇ ਪ੍ਰੀਮੀਅਰ ਈਬੀ ਵਿਚਕਾਰ ਇੱਕ ਅਹਿਮ ਨਿੱਜੀ ਮੀਟਿੰਗ ਵੀ ਹੋਵੇਗੀ।
surrey-police-board-media-policy-sparks-controversy-after-first-meeting-under-new-chair
Punjabi

ਸਰੀ ਪੁਲਿਸ ਬੋਰਡ ਦੇ ਮੀਡੀਆ ਨਿਯਮਾਂ 'ਤੇ ਵਿਵਾਦ, ਆਲੋਚਕਾਂ ਨੇ ਫੈਸਲੇ ਨੂੰ ਠਹਿਰਾਇਆ ਗਲਤ

ਸਰੀ ਪੁਲਿਸ ਬੋਰਡ ਦੀ ਨਵੀਂ ਚੇਅਰ ਪਰਮ ਜਵਾਂਡਾ ਦੀ ਅਗਵਾਈ ਹੇਠ ਬੁੱਧਵਾਰ ਨੂੰ ਹੋਈ ਪਹਿਲੀ ਮੀਟਿੰਗ ਵਿਚ ਇੱਕ ਮਤਾ ਪਾਸ ਹੋਣ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਤਹਿਤ ਹੁਣ ਸਰੀ ਦਾ ਪੁਲਿਸ ਚੀਫ਼ ਸਿਰਫ਼ ਪੁਲਿਸ ਦੇ ਕੰਮਕਾਜ ਨਾਲ ਜੁੜੇ ਮੁੱਦਿਆਂ 'ਤੇ ਹੀ ਮੀਡੀਆ ਜਾਂ ਜਨਤਾ ਵਿਚ ਬੋਲ ਸਕਦਾ ਹੈ, ਜਦੋਂ ਕਿ ਬੋਰਡ, ਸਿਟੀ ਹਾਲ ਅਤੇ ਸਰਕਾਰ ਦੇ ਪ੍ਰਸ਼ਾਸਨਿਕ ਜਾਂ ਸ਼ਾਸਨ ਦੇ ਮਾਮਲਿਆਂ 'ਤੇ ਟਿੱਪਣੀ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ।
trump-iranian-president-sign-interim-peace-agreement-ahead-of-planned-switzerland-ceremony
Punjabi

ਟਰੰਪ ਅਤੇ ਈਰਾਨੀ ਰਾਸ਼ਟਰਪਤੀ ਨੇ ਸਵਿਟਜ਼ਰਲੈਂਡ ਸਮਾਗਮ ਤੋਂ ਪਹਿਲਾਂ ਅੰਤਰਿਮ ਸ਼ਾਂਤੀ ਸਮਝੌਤੇ 'ਤੇ ਕੀਤੇ ਦਸਤਖਤ

ਅਮਰੀਕਾ ਅਤੇ ਈਰਾਨ ਵਿਚਕਾਰ ਯੁੱਧ ਖਤਮ ਕਰਨ ਲਈ 19 ਜੂਨ ਨੂੰ ਸਵਿਟਜ਼ਰਲੈਂਡ ਦੇ ਜਿਨੇਵਾ ਨੇੜੇ ਲੂਸਰਨ ਵਿੱਚ ਹਸਤਾਖਰ ਕੀਤੇ ਜਾਣ ਵਾਲੇ ਅੰਤਰਿਮ ਸਮਝੌਤੇ 'ਤੇ ਡੋਨਲਡ ਟਰੰਪ ਨੇ ਬੁੱਧਵਾਰ ਰਾਤ ਨੂੰ ਹੀ ਫਰਾਂਸ ਦੇ ਪੈਲੇਸ ਆਫ ਵਰਸੇਲਜ਼ ਵਿਖੇ ਦਸਤਖਤ ਕਰ ਦਿੱਤੇ ਹਨ। ਇਸ ਮੌਕੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਵੀ ਮੌਜੂਦ ਸਨ। ਟਰੰਪ ਸਮਝੌਤੇ 'ਤੇ ਦਸਤਖਤ ਕਰਨ ਤੋਂ ਬਾਅਦ ਪੈਲੇਸ ਆਫ ਵਰਸੇਲਜ਼ ਤੋਂ ਬਾਹਰ ਆਏ ਅਤੇ ਉਨ੍ਹਾਂ ਨੇ ਕਿਹਾ ਕਿ ਸਮਝੌਤੇ ‘ਤੇ ਦਸਤਖਤ ਹੋ ਗਏ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link