14.04C Vancouver
ADS

Jun 6, 2022 9:28 PM - The Canadian Press

ਬੀ.ਸੀ. 'ਚ ਮਿਸ਼ਨ ਦੇ ਕੋਲ ਪ੍ਰਦਰਸ਼ਨ ਦੌਰਾਨ ਪਿਕਅਪ ਟਰੱਕ ਦੀ 4 ਲੋਕਾਂ ਨਾਲ ਟੱਕਰ, ਹਿੱਟ ਐਂਡ ਰਨ ਦੇ ਮਾਮਲੇ 'ਚ ਹੁਣ ਕਥਿਤ ਚਾਲਕ ਨੇ ਪੁਲਿਸ ਤੱਕ ਕੀਤੀ ਪਹੁੰਚ

Share On
man-comes-forward-in-mission-after-four-people-taking-part-in-a-memorial-march-on-saturday-were-hit-by-a-pickup-truck
A 77-year-old man has come forward to police in Mission after four people taking part in a memorial march on Saturday were hit by a pickup truck in that Fraser Valley city. (Photo - Mission RCMP/Twitter)

ਬੀ.ਸੀ. ਦੇ ਮਿਸ਼ਨ ਇਲਾਕੇ 'ਚ 4 ਲੋਕਾਂ ਦੇ ਨਾਲ ਇੱਕ ਟਰੱਕ ਦੀ ਟੱਕਰ ਹੋ ਗਈ।

ਹਿੱਟ ਐਂਡ ਰਨ ਦੀ ਇਸ ਘਟਨਾ 'ਚ 2 ਲੋਕ ਜਖਮੀ ਹੋ ਗਏ ਅਤੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ।

ਪੁਲਿਸ ਦਾ ਕਹਿਣਾ ਹੈ ਕਿ ਮਾਮਲੇ 'ਚ ਸ਼ਾਮਿਲ ਵਾਹਨ ਚਾਲਕ ਨੇ ਹੁਣ ਖੁਦ ਨੂੰ ਪੁਲਿਸ ਹਵਾਲੇ ਕਰ ਦਿੱਤਾ ਹੈ।

ਮਾਮਲਾ ਸ਼ਨੀਵਾਰ ਸਵੇਰ ਦਾ ਦੱਸਿਆ ਗਿਆ ਹੈ।

ਜਾਣਕਾਰੀ ਦਿੱਤੀ ਗਈ ਕਿ ਇੰਡੀਜਨਸ ਲੋਕਾਂ ਵੱਲੋਂ ਇੱਕ ਮੁਜਾਹਰਾ ਕੀਤਾ ਜਾ ਰਿਹਾ ਸੀ ਅਤੇ ਅਜਿਹੇ ਬੱਚਿਆਂ ਬਾਰੇ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਿੰਨਾ ਨੇ ਕੈਨੇਡਾ ਦੇ ਰੈਜ਼ੀਡੈਂਸ਼ੀਅਲ ਸਕੂਲਾਂ ਨੂੰ ਅਟੈਂਡ ਕੀਤਾ ਸੀ।

'ਮਾਰਚ ਫਾਰ ਰੈਕੋਗਨਿਸ਼ਨ ਫਾਰ ਰੈਜ਼ੀਡੈਂਸ਼ੀਅਲ ਸਕੂਲਸ' ਦੇ ਪ੍ਰਬੰਧਕਾਂ ਦਾ ਕਹਿਣਾ ਸੀ ਕਿ ਮੌਕੇ 'ਤੇ ਮੌਜੂਦ ਇਕੱਠ 'ਚ ਬਜ਼ੁਰਗ ਲੋਕ ਅਤੇ ਬੱਚੇ ਵੀ ਸ਼ਾਮਿਲ ਸਨ।

ਲੋਕਾਂ ਦਾ ਕਹਿਣਾ ਸੀ ਕਿ ਵਾਹਨ ਦੀ ਕਈ ਲੋਕਾਂ ਨਾਲ ਟੱਕਰ ਹੋਈ।

ਮਿਸ਼ਨ ਆਰ.ਸੀ.ਐਮ.ਪੀ. ਦਾ ਕਹਿਣਾ ਸੀ ਕਿ ਪੈਦਲ ਮਾਰਚ ਦੌਰਾਨ ਲੋਗਹੀਡ ਹਾਈਵੇਅ 'ਤੇ ਈਸਟਬਾਊਂਡ ਟਰੈਫਿਕ ਪ੍ਰਭਾਵਿਤ ਹੋਇਆ ਸੀ ਅਤੇ ਇਸੇ ਕਾਰਨ ਇੱਕ ਵਾਹਨ ਚਾਲਕ ਨੂੰ ਪ੍ਰੇਸ਼ਾਨੀ ਹੋਈ ਹੋ ਸਕਦੀ ਹੈ ਜਿਸ ਨੇ ਇਸ ਪ੍ਰਕਾਰ ਨਾਲ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ।

ਇਸੇ ਦੌਰਾਨ ਉਸ ਦੀ ਲੋਕਾਂ ਨਾਲ ਟੱਕਰ ਹੋ ਗਈ।

ਕਥਿਤ ਤੌਰ 'ਤੇ ਵਾਹਨ ਚਾਲਕ ਦੀ ਮੌਕੇ ਤੋਂ ਨਿਕਲਣ ਤੋਂ ਪਹਿਲਾਂ ਕੁਝ ਲੋਕਾਂ ਨਾਲ ਕਿਸੇ ਪ੍ਰਕਾਰ ਦੀ ਕਹਾਸੁਣੀ ਵੀ ਹੋਈ ਸੀ।

Latest news

eby-urges-ottawa-to-consider-tougher-non-tariff-measures-in-u-s-trade-dispute
Punjabi

ਈਬੀ ਨੇ ਅਮਰੀਕਾ ਨਾਲ ਵਪਾਰ ਵਿਵਾਦ ਵਿੱਚ ਹੋਰ ਸਖ਼ਤ ਗੈਰ-ਟੈਰਿਫ ਕਦਮਾਂ ਦੀ ਕੀਤੀ ਮੰਗ

ਬੀ.ਸੀ. ਦੇ ਪ੍ਰੀਮੀਅਰ ਡੇਵਿਡ ਈਬੀ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਅਮਰੀਕਾ ਨਾਲ ਟਰੇਡ ਵਾਰ ਵਿਚ ਸਿਰਫ਼ ਜਵਾਬੀ ਟੈਰਿਫਸ ਤੱਕ ਸੀਮਤ ਨਾ ਰਹਿ ਕੇ ਹੋਰ ਸਖ਼ਤ ਗੈਰ-ਟੈਰਿਫ ਕਦਮ ਚੁੱਕਣ ਦੀ ਅਪੀਲ ਕੀਤੀ ਹੈ। ਉਹਨਾਂ ਇਹ ਵੀ ਸੰਕੇਤ ਦਿੱਤਾ ਕਿ ਜੇ ਲੋੜ ਪਈ ਤਾਂ ਸੂਬਾ ਅਮਰੀਕਾ ਨੂੰ ਊਰਜਾ ਨਿਰਯਾਤ 'ਤੇ ਸਰਚਾਰਜ ਜਾਂ ਰੋਕ ਲਗਾ ਸਕਦਾ ਹੈ।
dingell-slams-trump-over-strained-canada-u-s-relations-urges-resumption-of-talks
Punjabi

ਕੈਨੇਡਾ ਨਾਲ ਵਿਗੜੇ ਰਿਸ਼ਤਿਆਂ ’ਤੇ ਡਿੰਗੇਲ ਨੇ ਟਰੰਪ ਨੂੰ ਘੇਰਿਆ, ਗੱਲਬਾਤ ਮੁੜ ਸ਼ੁਰੂ ਕਰਨ ਦੀ ਅਪੀਲ

ਕੈਨੇਡਾ ਅਤੇ ਅਮਰੀਕਾ ਵਿਚਕਾਰ ਵਿਗੜੇ ਸਬੰਧਾਂ ਨੂੰ ਲੈ ਕੇ Michigan ਤੋਂ ਡੈਮੋਕ੍ਰੇਟਿਕ ਪਾਰਟੀ ਦੀ ਪ੍ਰਤੀਨਿਧੀ ਡੇਬੀ ਡਿੰਗੇਲ ਨੇ ਰਾਸ਼ਟਰਪਤੀ ਡੌਨਲਡ ਟਰੰਪ ਦੀਆਂ ਨੀਤੀਆਂ ਦੀ ਸਖ਼ਤ ਆਲੋਚਨਾ ਕਰਦਿਆਂ ਕਿਹਾ ਹੈ ਕਿ ਦੇਸ਼ ਲਈ ਇਹ ਬੇਹੱਦ ਨਿਰਾਸ਼ਾਜਨਕ ਦੌਰ ਹੈ ਜਦੋਂ ਰਾਸ਼ਟਰਪਤੀ ਆਪਣੇ ਸਭ ਤੋਂ ਕਰੀਬੀ ਦੋਸਤ ਅਤੇ ਸਹਿਯੋਗੀ ਦੇਸ਼ ਨਾਲ ਗੱਲਬਾਤ ਕਰਨ ਦੀ ਬਜਾਏ ਤਾਨਾਸ਼ਾਹਾਂ ਅਤੇ ਤਾਨਾਸ਼ਾਹ ਨਾਲ ਸਬੰਧ ਵਧਾਉਣ ਵਿਚ ਜ਼ਿਆਦਾ ਅਰਾਮਦਾਇਕ ਮਹਿਸੂਸ ਕਰ ਰਹੇ ਹਨ।
wildfire-threat-eases-in-b-c-as-major-fires-drop-to-just-three
Punjabi

ਬੀ.ਸੀ. ਵਿੱਚ ਜੰਗਲੀ ਅੱਗਾਂ ਦਾ ਘਟਿਆ ਕਹਿਰ ,ਵੱਡੀਆਂ ਅੱਗਾਂ ਦੀ ਗਿਣਤੀ 3 ਰਹੀ

ਬੀ.ਸੀ. ਵਾਈਲਡਫਾਇਰ ਸਰਵਿਸ ਮੁਤਾਬਕ, ਸੂਬੇ ਦੇ ਫਰੇਜ਼ਰ ਕੈਨਿਯਨ ਇਲਾਕੇ ਵਿਚ ਲੱਗੀ ਬਰੰਸਵਿਕ ਕ੍ਰੀਕ ਦੀ ਅੱਗ ਹੁਣ ਖ਼ਤਰੇ ਦੇ ਨਿਸ਼ਾਨ ਤੋਂ ਬਾਹਰ ਹੋ ਗਈ ਹੈ, ਜਿਸ ਕਾਰਨ ਇਸ ਨੂੰ ਵਾਈਲਡਫਾਇਰ ਨੋਟ ਦੀ ਸੂਚੀ ਵਿਚੋਂ ਹਟਾ ਦਿੱਤਾ ਗਿਆ ਹੈ ਅਤੇ ਹੁਣ ਸੂਬੇ ਵਿਚ ਸਿਰਫ਼ ਤਿੰਨ ਵੱਡੀਆਂ ਅੱਗਾਂ ਹੀ ਬਾਕੀ ਰਹਿ ਗਈਆਂ ਹਨ।
drug-toxicity-crisis-in-b-c-138-deaths-reported-in-june-2026
Punjabi

ਬੀ.ਸੀ. ’ਚ ਨਸ਼ਿਆਂ ਦਾ ਕਹਿਰ: ਜੂਨ ਵਿੱਚ ਹੋਈਆਂ 138 ਮੌਤਾਂ

ਬੀ.ਸੀ. ਵਿਚ ਹਾਲ ਹੀ ਦੇ ਮਹੀਨੇ ਵਿਚ ਨਸ਼ੇ ਕਾਰਨ 100 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ। ਮੰਗਲਵਾਰ ਕੋਰੋਨਰ ਸਰਵਿਸ ਵਲੋਂ ਜਾਰੀ ਅੰਕੜਿਆਂ ਮੁਤਾਬਕ, ਜੂਨ 2026 ਵਿਚ ਨਸ਼ਿਆਂ ਦੀ ਵਜ੍ਹਾ ਨਾਲ 138 ਲੋਕਾਂ ਦੀ ਜਾਨ ਗਈ, ਜੋ ਕਿ ਜਨਵਰੀ ਅਤੇ ਮਾਰਚ ਤੋਂ ਬਾਅਦ ਇਸ ਸਾਲ ਦਾ ਤੀਜਾ ਵੱਡਾ ਅੰਕੜਾ ਹੈ। ਰਿਪੋਰਟ ਮੁਤਾਬਕ, ਸਾਲ 2026 ਦੇ ਪਹਿਲੇ ਛੇ ਮਹੀਨਿਆਂ ਵਿਚ ਹੁਣ ਤੱਕ ਕੁੱਲ 776 ਮੌਤਾਂ ਹੋ ਚੁੱਕੀਆਂ ਹਨ, ਜਿਸ ਦੇ ਹਿਸਾਬ ਨਾਲ ਹਾਲਾਂਕਿ ਇਹ ਸਾਲ 2019 ਵਿਚ ਹੋਈਆਂ 992 ਮੌਤਾਂ ਤੋਂ ਬਾਅਦ ਸਭ ਤੋਂ ਘੱਟ ਮੌਤਾਂ ਵਾਲਾ ਸਾਲ ਬਣਨ ਦੀ ਉਮੀਦ ਹੈ।
sukhbir-badal-pays-obeisance-at-takht-damdama-sahib-after-nanded-attack
Punjabi

ਨਾਂਦੇੜ ਹਮਲੇ ਤੋਂ ਦੋ ਹਫ਼ਤਿਆਂ ਬਾਅਦ ਸੁਖਬੀਰ ਬਾਦਲ ਨੇ ਤਖ਼ਤ ਦਮਦਮਾ ਸਾਹਿਬ ਵਿਖੇ ਟੇਕਿਆ ਮੱਥਾ

ਪੰਜਾਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਿਛਲੇ ਦਿਨੀਂ ਮਹਾਰਾਸ਼ਟਰ ਦੇ ਨਾਂਦੇੜ ਵਿੱਚ ਇੱਕ ਜਾਨਲੇਵਾ ਹਮਲੇ ਵਿੱਚ ਬਚਾਅ ਤੋਂ ਦੋ ਹਫ਼ਤਿਆਂ ਬਾਅਦ ਮੰਗਲਵਾਰ ਨੂੰ ਬਠਿੰਡਾ ਜ਼ਿਲ੍ਹੇ ਦੇ ਤਲਵੰਡੀ ਸਾਬੋ ਵਿਖੇ ਤਖ਼ਤ ਦਮਦਮਾ ਸਾਹਿਬ ਵਿਖੇ ਮੱਥਾ ਟੇਕਿਆ। ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਅਤੇ ਸੀਨੀਅਰ ਪਾਰਟੀ ਆਗੂ ਵੀ ਸਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link