19.77C Vancouver
ADS

Mar 24, 2026 5:20 PM - Connect Newsroom - Jasmine Singh

ਐਬਟਸਫੋਰਡ ਵਿਚ ਬੇਘਰਿਆਂ ਦੇ ਇੱਕ ਵੱਡੇ ਕੈਂਪ ਨੇੜੇ ਗੋਲੀਬਾਰੀ, ਇੱਕ ਵਿਅਕਤੀ ਦੀ ਹੋਈ ਮੌਤ

Share On
man-dies-after-late-night-shooting-at-abbotsford-park-and-ride-homicide-team-takes-over
Police tape surrounds the Whatcom Road Park & Ride in Abbotsford following a fatal shooting reported late March 23. (Photo: X Abbotsford Police Department)

ਐਬਟਸਫੋਰਡ ਵਿਚ ਬੇਘਰਿਆਂ ਦੇ ਇੱਕ ਵੱਡੇ ਕੈਂਪ ਨੇੜੇ ਗੋਲੀਬਾਰੀ ਵਿਚ ਇੱਕ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਹੈ। ਪੁਲਿਸ ਇਸ ਘਟਨਾ ਨੂੰ ਇੱਕ ਟਾਰਗੇਟਿਡ ਵਾਰਦਾਤ ਮੰਨ ਕੇ ਜਾਂਚ ਕਰ ਰਹੀ ਹੈ।

ਔਫੀਸਰ ਮੁਤਾਬਕ, ਉਨ੍ਹਾਂ ਨੂੰ ਸੋਮਵਾਰ ਰਾਤ ਲਗਭਗ 11:11 ਵਜੇ ਟਰਾਂਸ-ਕੈਨੇਡਾ ਹਾਈਵੇਅ ਨੇੜੇ ਵਟਕਾਮ ਰੋਡ ਪਾਰਕ ਵਿਖੇ ਗੋਲੀਆਂ ਚੱਲਣ ਦੀ ਸੂਚਨਾ ਮਿਲੀ ਸੀ। ਇੱਕ ਵਿਅਕਤੀ ਨੂੰ ਗੰਭੀਰ ਹਾਲਤ ਵਿਚ ਮੌਕੇ ਤੋਂ ਹਸਪਤਾਲ ਲਿਜਾਇਆ ਗਿਆ, ਜਿੱਥੇ ਬਾਅਦ ਵਿਚ ਉਸ ਦੀ ਮੌਤ ਹੋ ਗਈ। ਪੀੜਤ ਦੀ ਪਛਾਣ ਅਜੇ ਜਨਤਕ ਨਹੀਂ ਕੀਤੀ ਗਈ। ਹਮਲਾਵਰ ਵੀ ਅਜੇ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ।

ਐਬਟਸਫੋਰਡ ਪੁਲਿਸ ਦੇ ਸਾਰਜੈਂਟ ਪਾਲ ਵਾਕਰ ਅਨੁਸਾਰ, ਜਾਂਚ ਅਜੇ ਸ਼ੁਰੂਆਤੀ ਪੜਾਅ 'ਤੇ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਇੰਟਰਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਨੇ ਜਾਂਚ ਦੀ ਕਮਾਨ ਸੰਭਾਲੀ ਹੈ। ਰਿਪੋਰਟ ਮੁਤਾਬਕ, ਸ਼ੂਟਿੰਗ ਦੀ ਇਹ ਵਾਰਦਾਤ ਜਿੱਥੇ ਹੋਈ ਉਹ ਇੱਕ ਸੂਬਾਈ ਜ਼ਮੀਨ ਹੈ ਅਤੇ ਇਹ ਐਬਟਸਫੋਰਡ ਦੇ ਉਨ੍ਹਾਂ ਇਲਾਕਿਆਂ ਵਿਚੋਂ ਇੱਕ ਹੈ ਜਿਥੇ ਬੇਘਰ ਲੋਕਾਂ ਵਲੋਂ ਕੈਂਪ ਸਥਾਪਤ ਕੀਤੇ ਗਏ ਹਨ।

Latest news

verdict-expected-in-edmonton-dog-attack-death-trial
Punjabi

ਐਡਮਿੰਟਨ 'ਚ ਦੋ ਸਾਲ ਪਹਿਲਾਂ ਕੁੱਤਿਆਂ ਦੇ ਹਮਲੇ ਕਾਰਨ ਮਾਰੇ ਗਏ ਬੱਚੇ ਦੀ ਮੌਤ ਦੇ ਮਾਮਲੇ ਵਿੱਚ ਅੱਜ ਆ ਸਕਦੈ ਫੈਸਲਾ

ਐਡਮਿੰਟਨ ਵਿਚ ਦੋ ਸਾਲ ਪਹਿਲਾਂ ਕੁੱਤਿਆਂ ਦੇ ਹਮਲੇ ਕਾਰਨ 11 ਸਾਲ ਦੇ ਬੱਚੇ ਦੀ ਮੌਤ ਦੇ ਮਾਮਲੇ ਵਿੱਚ ਅੱਜ ਜੱਜ ਵੱਲੋਂ ਆਪਣਾ ਫੈਸਲਾ ਸੁਣਾਏ ਜਾਣ ਦੀ ਉਮੀਦ ਹੈ, ਜਿਸ ਵਿੱਚ ਇਹ ਤੈਅ ਹੋਵੇਗਾ ਕਿ ਕੁੱਤਿਆਂ ਦੀ ਮਾਲਕਣ ਇਸ ਮੌਤ ਲਈ ਦੋਸ਼ੀ ਹੈ ਜਾਂ ਨਹੀਂ।Crystal MacDonald 'ਤੇ ਅਪਰਾਧਿਕ ਲਾਪਰਵਾਹੀ ਕਾਰਨ ਮੌਤ ਹੋਣ ਦੇ ਦੋਸ਼ ਲਗਾਏ ਗਏ ਹਨ, ਜਿਸ ਵਿੱਚ ਉਸਨੇ ਖੁਦ ਨੂੰ ਬੇਕਸੂਰ ਦੱਸਿਆ ਹੈ। ਇਹ ਮਾਮਲਾ 11 ਸਾਲਾ Kache Grist ਦੀ ਮੌਤ ਨਾਲ ਜੁੜਿਆ ਹੋਇਆ ਹੈ, ਜਿਸ 'ਤੇ ਅਪ੍ਰੈਲ 2024 ਵਿੱਚ MacDonald ਦੇ ਐਡਮਿੰਟਨ ਸਥਿਤ ਘਰ ਵਿੱਚ ਉਸਦੇ ਦੋ ਕੁੱਤਿਆਂ ਨੇ ਹਮਲਾ ਕਰ ਦਿੱਤਾ ਸੀ। ਸੁਣਵਾਈ ਦੌਰਾਨ ਸਾਹਮਣੇ ਆਇਆ ਕਿ ਘਟਨਾ ਦੇ ਸਮੇਂ ਮੈਕਡੋਨਲਡ ਅਤੇ ਬੱਚੇ ਦੇ ਪਿਤਾ Wesley Grist ਇੱਕੋ ਘਰ ਵਿੱਚ ਰੂਮਮੇਟ ਵਜੋਂ ਰਹਿ ਰਹੇ ਸਨ।ਮ੍ਰਿਤਕ ਬੱਚਾ ਬ੍ਰਿਟਿਸ਼ ਕੋਲੰਬੀਆ ਵਿੱਚ ਰਹਿੰਦਾ ਸੀ ਅਤੇ ਛੁੱਟੀਆਂ ਦੌਰਾਨ ਆਪਣੇ ਪਿਤਾ ਨੂੰ ਮਿਲਣ ਲਈ ਐਡਮਿੰਟਨ ਆਇਆ ਹੋਇਆ ਸੀ।MacDonald ਨੇ ਅਦਾਲਤ ਵਿੱਚ ਗਵਾਹੀ ਦਿੱਤੀ ਕਿ ਉਸਨੇ ਵਾਰ-ਵਾਰ ਬੱਚੇ ਦੇ ਪਿਤਾ ਨੂੰ ਕਿਹਾ ਸੀ ਕਿ ਉਹ Kache ਨੂੰ ਕੁੱਤਿਆਂ ਨਾਲ ਇਕੱਲਾ ਨਾ ਛੱਡੇ। ਉਸਨੇ ਇਹ ਵੀ ਕਿਹਾ ਕਿ ਉਹ ਇਹਨਾਂ ਕੁੱਤਿਆਂ ਨੂੰ ਖਾਸ ਟ੍ਰੇਨਿੰਗ ਦਿਵਾਉਣ ਦੀ ਯੋਜਨਾ ਬਣਾ ਰਹੀ ਸੀ। ਕਿ ਇਸ ਜਾਨਲੇਵਾ ਹਮਲੇ ਤੋਂ ਪਹਿਲਾਂ ਵੀ ਇਹਨਾਂ ਕੁੱਤਿਆਂ ਦਾ ਰਿਕਾਰਡ ਖ਼ਤਰਨਾਕ ਰਿਹਾ ਸੀ।
surrey-police-seek-help-identifying-robbery-suspect-near-central-skytrain-station
Punjabi

ਸਰੀ ਪੁਲਿਸ ਨੇ ਲੁੱਟ-ਖੋਹ ਅਤੇ ਕੁੱਟਮਾਰ ਦੀ ਵਾਰਦਾਤ ਦੇ ਸਬੰਧ 'ਚ ਸ਼ੱਕੀ ਵਿਅਕਤੀ ਦੀ ਤਸਵੀਰ ਕੀਤੀ ਜਾਰੀ

ਸਰੀ ਪੁਲਿਸ ਸਰਵਿਸ ਨੇ ਸੈਂਟਰਲ ਸਕਾਈਟਰੇਨ ਸਟੇਸ਼ਨ ਨੇੜੇ ਹੋਈ ਇੱਕ ਲੁੱਟ-ਖੋਹ ਅਤੇ ਕੁੱਟਮਾਰ ਦੀ ਵਾਰਦਾਤ ਦੇ ਸਬੰਧ ਵਿਚ ਇੱਕ ਸ਼ੱਕੀ ਵਿਅਕਤੀ ਦੀ ਤਸਵੀਰ ਜਾਰੀ ਕੀਤੀ ਹੈ ਅਤੇ ਆਮ ਜਨਤਾ ਤੋਂ ਉਸ ਦੀ ਪਛਾਣ ਵਿਚ ਮਦਦ ਮੰਗੀ ਹੈ। ਪੁਲਿਸ ਮੁਤਾਬਕ ਇਹ ਘਟਨਾ 24 ਅਪ੍ਰੈਲ ਨੂੰ ਸ਼ਾਮ ਲਗਭਗ 7:10 ਵਜੇ ਵਾਪਰੀ।
rajya-sabha-mp-harbhajan-singh-accuses-aap-leadership-of-selling-punjab-posts-after-joining-bjp
Punjabi

ਭਾਜਪਾ ਵਿੱਚ ਸ਼ਾਮਲ ਹੋਣ ਮਗਰੋਂ ਹਰਭਜਨ ਸਿੰਘ ਨੇ AAP ਲੀਡਰਸ਼ਿਪ 'ਤੇ ਲਗਾਏ ਗੰਭੀਰ ਦੋਸ਼

ਆਮ ਆਦਮੀ ਪਾਰਟੀ ਛੱਡ ਕੇ ਭਾਜਪਾ 'ਚ ਸ਼ਾਮਲ ਹੋਏ ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਅਸਿੱਧੇ ਤੌਰ 'ਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ 'ਤੇ ਪੰਜਾਬ ਨੂੰ ਲੁੱਟਣ ਦਾ ਦੋਸ਼ ਲਗਾਇਆ ਹੈ। ਹਰਭਜਨ ਸਿੰਘ ਨੇ ਇਲਜ਼ਾਮ ਲਾਇਆ ਕਿ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਸਭ ਕੁਝ ਵੇਚ ਦਿੱਤਾ ਹੈ, ਇਥੋਂ ਤੱਕ ਕਿ ਪੰਜਾਬ ਦੀਆਂ ਰਾਜ ਸਭਾ ਸੀਟਾਂ ਤੋਂ ਲੈ ਕੇ ਮੰਤਰੀ ਅਹੁਦੇ ਤੱਕ ਪੈਸੇ ਲੈ ਕੇ ਦਿੱਤੇ ਗਏ ਹਨ।
former-durham-officer-arrested-in-alberta-on-multiple-sexual-assault-charges
Punjabi

ਐਲਬਰਟਾ ਪੁਲਿਸ ਨੇ ਓਨਟਾਰੀਓ ਦੇ ਇਕ ਸਾਬਕਾ ਪੁਲਿਸ ਅਧਿਕਾਰੀ ਨੂੰ ਕੀਤਾ ਗ੍ਰਿਫਤਾਰ

ਐਲਬਰਟਾ ਪੁਲਿਸ ਨੇ ਓਨਟਾਰੀਓ ਦੇ ਇਕ ਸਾਬਕਾ ਪੁਲਿਸ ਅਧਿਕਾਰੀ ਨੂੰ ਗ੍ਰਿਫਤਾਰ ਕੀਤਾ ਹੈ। ਕੇਵਿਨ ਸੀਮਨਸ 'ਤੇ ਦੋ ਦਹਾਕੇ ਪੁਰਾਣੇ ਮਾਮਲਿਆਂ ਵਿੱਚ ਜਿਨਸੀ ਸ਼ੋਸ਼ਣ ਅਤੇ ਹਥਿਆਰਾਂ ਦੀ ਵਰਤੋਂ ਸਣੇ ਕਈ ਗੰਭੀਰ ਅਪਰਾਧਿਕ ਦੋਸ਼ ਲਗਾਏ ਗਏ ਹਨ। ਓਨਟਾਰੀਓ ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ - SIU ਮੁਤਾਬਕ ਇਹ ਮਾਮਲਾ 2003 ਦਾ ਹੈ।
carney-says-alberta-central-to-canadas-future-after-smith-referendum-announcement
Punjabi

ਕਾਰਨੀ ਨੇ ਐਲਬਰਟਾ ਨੂੰ ਕੈਨੇਡਾ ਦੇ ਭਵਿੱਖ ਲਈ ਦੱਸਿਆ ਅਹਿਮ, ਸਮਿਥ ਦੇ ਰੈਫਰੈਂਡਮ ਐਲਾਨ ਮਗਰੋਂ ਦਿੱਤਾ ਬਿਆਨ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਵਲੋਂ ਕੈਨੇਡਾ ਤੋਂ ਵੱਖ ਹੋਣ ਸਬੰਧੀ ਰੈਫਰੈਂਡਮ ਕਰਵਾਉਣ ਦਾ ਐਲਾਨ ਕਰਨ ਤੋਂ ਬਾਅਦ ਸੂਬੇ ਨੂੰ ਦੇਸ਼ ਦੇ ਵਿਕਾਸ ਦਾ ਇੱਕ ਅਹਿਮ ਹਿੱਸਾ ਦੱਸਦਿਆਂ ਕਿਹਾ ਹੈ ਕਿ ਦੇਸ਼ ਦੀ ਤਰੱਕੀ ਲਈ ਐਲਬਰਟਾ ਦਾ ਕੇਂਦਰ ਵਿਚ ਹੋਣਾ ਬਹੁਤ ਜ਼ਰੂਰੀ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link