17.83C Vancouver
ADS

Jun 22, 2020 9:27 PM -

ਬੀ.ਸੀ. ਦੇ ਕੈਲੋਨਾ 'ਚ ਝਰਨੇ 'ਤੇ ਪਿਤਾ ਨੇ ਧੀ ਨੂੰ ਬਚਾਉਂਦਿਆਂ ਗਵਾਈ ਜਾਨ

Share On
man-drowns-after-saving-his-daughter-at-waterfall-near-kelowna
The RCMP logo is seen outside Royal Canadian Mounted Police "E" Division Headquarters, in Surrey, B.C., on Friday April 13, 2018. Canada's national police force wants a digital tool to harvest data from a sweeping variety of online sources to provide early information on threats such as disease outbreaks and mass shootings. THE CANADIAN PRESS/Darryl Dyck

ਐਤਵਾਰ ਨੂੰ ਪਿਤਾ ਦਿਵਸ (Father's Day) ਮੌਕੇ ਇੱਕ ਦੁੱਖਦਾਈ ਘਟਨਾ ਵਾਪਰ ਗਈ ਹੈ ਅਤੇ ਸਰੀ ਦੇ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ।

ਮਾਮਲਾ ਬੀ.ਸੀ. 'ਚ ਕੈਲੋਨਾ ਨਾਲ ਜੁੜਿਆ ਹੈ ਜਿੱਥੇ ਇੱਕ ਪਰਿਵਾਰ ਇੱਕ ਝਰਨੇ ਤੱਕ ਗਿਆ ਸੀ।

ਆਰ.ਸੀ.ਐਮ.ਪੀ. ਦਾ ਕਹਿਣਾ ਸੀ ਕਿ ਐਮਰਜੈਂਸੀ ਟੀਮਾਂ ਨੇ 'ਮਿੱਲ ਕ੍ਰੀਕ ਵਾਟਰਫਾਲ' ਤੱਕ ਉਸ ਵੇਲੇ ਪਹੁੰਚ ਕੀਤੀ, ਜੱਦ ਇੱਕ 911 ਕਾਲ ਜ਼ਰੀਏ ਕਿਸੇ ਦੀ ਡੁੱਬਣ ਦੀ ਸੂਚਨਾ ਦਿੱਤੀ ਗਈ।

ਕੌਰਪੋਰਲ ਜੋਸਲਿਨ ਨੋਜ਼ਵਰਦੀ ਦਾ ਕਹਿਣਾ ਸੀ ਕਿ ਪੁਲਿਸ ਨੂੰ ਜਾਣਕਾਰੀ ਮਿਲੀ ਕਿ ਪੀੜਤ ਆਪਣੇ ਪਰਿਵਾਰ ਦੇ ਨਾਲ ਝਰਨੇ 'ਤੇ ਗਿਆ ਸੀ, ਅਤੇ ਉਸ ਵੇਲੇ ਪਾਣੀ 'ਚ ਦਾਖਿਲ ਹੋਇਆ ਸੀ ਜਦ ਉਨ੍ਹਾਂ ਦੀ ਬੇਟੀ ਤਿਲਕ ਕੇ ਪਾਣੀ 'ਚ ਚਲੀ ਗਈ ਸੀ।

ਉਹ ਆਪਣੀ ਧੀ ਦੀ ਮਦਦ ਲਈ ਪਾਣੀ 'ਚ ਦਾਖਿਲ ਹੋਇਆ ਸੀ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਲੜਕੀ ਕਿਨਾਰੇ ਤੱਕ ਪਹੁੰਚਣ 'ਚ ਕਾਮਯਾਬ ਰਹੀ।

ਅਧਿਕਾਰੀ ਨੇ ਦੱਸਿਆ ਕਿ ਕੋਲ ਖੜੇ ਲੋਕਾਂ ਨੇ ਵਿਅਕਤੀ ਨੂੰ ਸੀ.ਪੀ.ਆਰ. ਵੀ ਦਿੱਤਾ ਅਤੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ।

ਮੌਕੇ 'ਤੇ ਪਹੁੰਚੀਆਂ ਪੈਰਾਮੈਡਿਕ ਟੀਮਾਂ ਨੇ ਵੀ 46 ਸਾਲਾ ਵਿਅਕਤੀ ਨੂੰ ਬਚਾਉਣ ਦੇ ਯਤਨ ਕੀਤੇ, ਪਰ ਕਾਮਯਾਬ ਨਾ ਹੋ ਸਕੇ। ਲੋਅਰ ਮੇਨਲੈਂਡ ਦੇ ਵਿਅਕਤੀ ਦੀ ਇਸ ਦੁੱਖਦਾਈ ਘਟਨਾ 'ਚ ਜਾਨ ਜਾਂਦੀ ਰਹੀ।

Latest news

poilievre-says-conservatives-would-campaign-against-alberta-separation-referendum
Punjabi

ਪੌਲੀਐਵ ਨੇ ਐਲਬਰਟਾ ਵੱਖਵਾਦੀ ਰੈਫਰੈਂਡਮ ਦੇ ਖ਼ਿਲਾਫ਼ ਮੁਹਿੰਮ ਚਲਾਉਣ ਦਾ ਕੀਤਾ ਐਲਾਨ

ਕੈਨੇਡਾ ਦੀ ਵਿਰੋਧੀ ਧਿਰ ਦੇ ਲੀਡਰ ਪੀਅਰ ਪੌਲੀਐਵ ਨੇ ਐਲਬਰਟਾ ਵਿਚ ਉੱਠ ਰਹੀ ਵੱਖਵਾਦ ਦੀ ਆਵਾਜ਼ 'ਤੇ ਆਪਣਾ ਸਪੱਸ਼ਟ ਰੁਖ਼ ਜ਼ਾਹਰ ਕੀਤਾ ਹੈ। ਉਨ੍ਹਾਂ ਐਲਾਨ ਕੀਤਾ ਹੈ ਕਿ ਜੇਕਰ ਐਲਬਰਟਾ ਵਿਚ ਦੇਸ਼ ਤੋਂ ਵੱਖ ਹੋਣ ਸਬੰਧਤ ਕੋਈ ਵੀ ਰੈਫਰੈਂਡਮ ਹੁੰਦਾ ਹੈ ਤਾਂ ਉਹ ਅਤੇ ਉਨ੍ਹਾਂ ਦੀ ਪਾਰਟੀ ਦੇ ਸਾਰੇ ਐਮ.ਪੀਜ਼ ਐਲਬਰਟਾ ਨੂੰ ਕੈਨੇਡਾ ਦਾ ਹਿੱਸਾ ਬਣਾਈ ਰੱਖਣ ਦੇ ਪੱਖ ਵਿਚ ਜ਼ੋਰ ਪਾਉਣ ਲਈ ਮੁਹਿੰਮ ਕਰਨਗੇ।
alberta-premier-to-deliver-televised-address-amid-renewed-separation-referendum-debate
Punjabi

ਪ੍ਰੀਮੀਅਰ ਡੈਨੀਅਲ ਸਮਿਥ ਅੱਜ ਵੱਖਵਾਦੀ ਰੈਫੰਡਮ ਬਹਿਸ ਬਾਰੇ ਅੱਜ ਕਰਨਗੇ ਸੰਬੋਧਨ

ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਅੱਜ ਸ਼ਾਮ ਇੱਕ ਵਿਸ਼ੇਸ਼ ਟੈਲੀਵਿਜ਼ਨ ਸੰਬੋਧਨ ਕਰਨ ਜਾ ਰਹੇ ਹਨ। ਇਹ ਸੰਬੋਧਨ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਕੈਨੇਡੀਅਨ ਫੈਡਰੇਸ਼ਨ ਤੋਂ ਐਲਬਰਟਾ ਦੇ ਵੱਖ ਹੋਣ ਸਬੰਧੀ ਰੈਫਰੈਂਡਮ ਕਰਵਾਉਣ ਦੀਆਂ ਅਫਵਾਹਾਂ ਹਨ।ਇਹ ਵਿਸ਼ੇਸ਼ ਸੰਬੋਧਨ ਅੱਜ ਸ਼ਾਮ 6:45 ਵਜੇ ਜਾਰੀ ਹੋਵੇਗਾ।
alberta-premier-danielle-smith-announces-cabinet-shuffle-amid-referendum-process
Punjabi

ਪ੍ਰੀਮੀਅਰ ਸਮਿਥ ਵਲੋਂ ਮੰਤਰੀ ਮੰਡਲ ਵਿਚ ਕੀਤਾ ਗਿਆ ਫੇਰਬਦਲ

ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਵਲੋਂ ਅੱਜ ਮੰਤਰੀ ਮੰਡਲ ਵਿਚ ਫੇਰਬਦਲ ਕਰ ਦਿੱਤਾ ਗਿਆ ਹੈ। ਸੂਬੇ ਦੀ ਲੈਫਟੀਨੈਂਟ ਗਵਰਨਰ ਸਲਮਾ ਲਖਾਨੀ ਵਲੋਂ ਨਵੇਂ ਮੰਤਰੀਆਂ ਨੂੰ ਸਹੁੰ ਚੁਕਾਈ ਗਈ। ਜੇਸਨ ਨਿਕਸਨ ਨੂੰ ਵਿੱਤ ਮੰਤਰੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਉੱਥੇ ਹੀ ਐਡਰੀਆਨਾ ਲਾਗਰੇਂਜ ਕੋਲ ਹਸਪਤਾਲ ਅਤੇ ਸਰਜੀਕਲ ਹੈਲਥ ਸਰਵਿਸ ਦੀ ਜ਼ਿੰਮੇਵਾਰੀ ਵਾਪਸ ਆ ਗਈ ਹੈ।
carney-eby-discuss-fast-tracking-major-projects-during-vancouver-meeting
Punjabi

ਕਾਰਨੀ ਅਤੇ ਡੇਵਿਡ ਈਬੀ ਵੱਲੋਂ ਵੈਨਕੂਵਰ ਮੀਟਿੰਗ ਦੌਰਾਨ ਵੱਡੇ ਵਿਕਾਸ ਪ੍ਰਾਜੈਕਟਾਂ ਨੂੰ ਤੇਜ਼ ਕਰਨ ‘ਤੇ ਚਰਚਾ

ਪ੍ਰੀਮੀਅਰ ਡੇਵਿਡ ਈਬੀ ਅਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵਿਚਾਲੇ ਬੀਤੇ ਕੱਲ੍ਹ ਵੈਨਕੂਵਰ ਵਿਖੇ ਬੰਦ ਕਮਰਾ ਮੀਟਿੰਗ ਹੋਈ। ਦੋਵਾਂ ਆਗੂਆਂ ਨੇ ਸੂਬੇ ਦੇ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਲਈ ਇੱਕ ਨਵੇਂ ਸਾਂਝੇ ਸਮਝੌਤੇ 'ਤੇ ਸਹਿਮਤੀ ਜਤਾਈ। ਕਾਰਨੀ ਨੇ ਕਿਹਾ ਕਿ ਜਦੋਂ ਅਸੀਂ ਮਿਲ ਕੇ ਕੰਮ ਕਰਦੇ ਹਾਂ ਤਾਂ ਅਸੀਂ ਬਹੁਤ ਕੁਝ ਹਾਸਲ ਕਰ ਸਕਦੇ ਹਾਂ ਅਤੇ ਇਸੇ ਤਰੀਕੇ ਨਾਲ ਅਸੀਂ ਇੱਕ ਮਜ਼ਬੂਤ ਆਰਥਿਕਤਾ ਦਾ ਨਿਰਮਾਣ ਕਰਾਂਗੇ।
unions-raise-concerns-over-possible-changes-to-federal-labour-laws-in-canada
Punjabi

ਪੀ.ਐਮ.ਕਾਰਨੀ ਦੀ ਸਰਕਾਰ ਕੈਨੇਡੀਅਨ ਲੇਬਰ ਕਾਨੂੰਨ ਵਿਚ ਕੁਝ ਬਦਲਾਅ ਕਰਨ ਦੀ ਬਣਾ ਰਹੀ ਯੋਜਨਾ

ਪੀ.ਐਮ.ਮਾਰਕ ਕਾਰਨੀ ਦੀ ਸਰਕਾਰ ਕੈਨੇਡੀਅਨ ਲੇਬਰ ਕਾਨੂੰਨ ਵਿਚ ਕੁਝ ਬਦਲਾਅ ਕਰਨ ਦੀ ਯੋਜਨਾ ਬਣਾ ਰਹੀ ਹੈ, ਜਿਸ ਨੂੰ ਲੈ ਕੇ ਕਈ ਯੂਨੀਅਨ ਨੇ ਚਿਤਾਵਨੀ ਦਿੱਤੀ ਹੈ ਕਿ ਸਰਕਾਰ ਦਾ ਮਕਸਦ ਵੱਧ ਤੋਂ ਵੱਧ ਵਰਕਪਲੇਸ ਨੂੰ ਜ਼ਰੂਰੀ ਸੇਵਾਵਾਂ ਐਲਾਨਣਾ ਹੈ ਤਾਂ ਜੋ ਮੁਲਾਜ਼ਮਾਂ ਵਲੋਂ ਹੜਤਾਲ ਕਰਨ ਦੇ ਅਧਿਕਾਰਾਂ ਨੂੰ ਸੀਮਤ ਕੀਤਾ ਜਾ ਸਕੇ ਅਤੇ ਇਸ ਨਾਲ ਸਮੂਹਿਕ ਸੌਦੇਬਾਜ਼ੀ ਦੀ ਪ੍ਰਕਿਰਿਆ ਵੀ ਕਮਜ਼ੋਰ ਹੋ ਜਾਵੇਗੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link