13.65C Vancouver
ADS

May 14, 2026 6:11 PM - Connect Newsroom - Ramandeep Kaur with files from The Canadian Press

2025 'ਚ ਹੋਏ ਕਤਲ ਮਾਮਲੇ 'ਚ 33 ਸਾਲਾ ਮੁਲਜ਼ਮ ਨੇ ਗੈਰ-ਇਰਾਦਤਨ ਕਤਲ ਦਾ ਜੁਰਮ ਕੀਤਾ ਕਬੂਲ

Share On
man-pleads-guilty-to-manslaughter-in-fatal-coquitlam-pub-stabbing
B.C. A man has pleaded guilty to manslaughter in a 2025 fatal stabbing outside a local pub.(Photo: The Canadian Press)

ਕੋਕੁਇਟਲਮ ਦੇ ਜੌਨ ਬੀ ਪੱਬ ਦੇ ਬਾਹਰ ਜਨਵਰੀ 2025 ਵਿਚ ਹੋਏ ਇੱਕ ਕਤਲ ਦੇ ਮਾਮਲੇ ਵਿਚ ਇੱਕ 33 ਸਾਲਾ ਮੁਲਜ਼ਮ ਨੇ ਗੈਰ-ਇਰਾਦਤਨ ਕਤਲ ਦਾ ਜੁਰਮ ਕਬੂਲ ਕੀਤਾ ਹੈ। ਇਹ ਖ਼ੂਨੀ ਝੜਪ 31 ਜਨਵਰੀ 2025 ਨੂੰ ਰਾਤ ਦੇ ਲਗਭਗ 9:45 ਵਜੇ 1000 ਆਸਟਿਨ ਐਵੇਨਿਊ 'ਤੇ ਸਥਿਤ ਪੱਬ ਦੇ ਬਾਹਰ ਹੋਈ ਸੀ, ਜਿੱਥੇ ਝਗੜੇ ਤੋਂ ਬਾਅਦ ਚਾਕੂ ਨਾਲ ਕੀਤੇ ਗਏ ਹਮਲੇ ਵਿਚ ਇੱਕ 35 ਸਾਲਾ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਸੀ ਅਤੇ ਉੱਥੇ ਮੌਜੂਦ ਲੋਕਾਂ ਤੇ ਪੈਰਾਮੈਡਿਕਸ ਵਲੋਂ ਬਚਾਉਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਪੀੜਤ ਨੇ ਮੌਕੇ 'ਤੇ ਦਮ ਤੋੜ ਦਿੱਤਾ ਸੀ।

ਘਟਨਾ ਦੇ ਅਗਲੇ ਹੀ ਦਿਨ 1 ਫਰਵਰੀ 2025 ਨੂੰ ਬੀ.ਸੀ. ਪ੍ਰੌਸੀਕਿਊਸ਼ਨ ਸਰਵਿਸ ਵੱਲੋਂ ਮੁਲਜ਼ਮ ਟਿਮੋਥੀ ਵੈਨਸਨਿਕ ਖ਼ਿਲਾਫ਼ ਪਹਿਲਾਂ ਸੈਕਿੰਡ-ਡਿਗਰੀ ਮਰਡਰ ਦੇ ਚਾਰਜ ਨੂੰ ਮਨਜ਼ੂਰੀ ਦਿੱਤੀ ਗਈ ਸੀ, ਜਿਸ ਨੂੰ ਹੁਣ ਅਦਾਲਤੀ ਪ੍ਰਕਿਰਿਆ ਦੌਰਾਨ ਕਤਲ ਵਿਚ ਬਦਲ ਦਿੱਤਾ ਗਿਆ ਹੈ।

ਇੰਟੈਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਦੀ ਸਾਰਜੈਂਟ ਫਰੈਡਾ ਫੋਂਗ ਨੇ ਕਿਹਾ ਕਿ ਅਦਾਲਤੀ ਕਾਰਵਾਈ ਵਿਚ ਗੁਨਾਹ ਕਬੂਲ ਕਰਨਾ ਇੱਕ ਵੱਡਾ ਅਤੇ ਅਹਿਮ ਕਦਮ ਹੈ ਅਤੇ ਹੁਣ ਇਸ ਮਾਮਲੇ ਦੀ ਅੰਤਿਮ ਸੁਣਵਾਈ ਤੇ ਸਜ਼ਾ ਦਸੰਬਰ ਵਿਚ ਪੋਰਟ ਕੋਕੁਇਟਲਮ ਦੀ ਅਦਾਲਤ ਵਿਖੇ ਹੋਵੇਗੀ।

Latest news

european-parliament-opens-ottawa-office-as-canada-eu-ties-deepen
Punjabi

ਕੈਨੇਡਾ-ਈਯੂ ਸਬੰਧ ਹੋਰ ਮਜ਼ਬੂਤ, ਯੂਰਪੀ ਸੰਸਦ ਨੇ ਔਟਵਾ ’ਚ ਖੋਲ੍ਹਿਆ ਨਵਾਂ ਦਫ਼ਤਰ

ਕੈਨੇਡਾ ਅਤੇ ਯੂਰਪੀ ਯੂਨੀਅਨ ਵਿਚਾਲੇ ਕੂਟਨੀਤਕ ਨੇੜਤਾ ਹੋਰ ਵੀ ਮਜ਼ਬੂਤ ਹੋਣ ਜਾ ਰਹੀ ਹੈ, ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਯੂਰਪ ਦੌਰੇ ਤੋਂ ਪਹਿਲਾਂ ਯੂਰਪੀ ਸੰਸਦ ਨੇ ਔਟਵਾ ਵਿਚ ਆਪਣੀ ਵਿਸ਼ੇਸ਼ ਸ਼ਾਖਾ ਖੋਲ੍ਹਣ ਦਾ ਐਲਾਨ ਕੀਤਾ ਹੈ। ਇਹ ਕਦਮ ਪ੍ਰਧਾਨ ਮੰਤਰੀ ਵਲੋਂ ਅਮਰੀਕਾ 'ਤੇ ਨਿਰਭਰਤਾ ਘਟਾਉਣ ਲਈ ਯੂਰਪੀ ਸੰਘ ਨਾਲ ਵਪਾਰਕ ਅਤੇ ਡਿਫੈਂਸ ਭਾਈਵਾਲੀ ਬਣਾਉਣ ਦੀਆਂ ਕੋਸ਼ਿਸ਼ਾਂ ਵਿਚਕਾਰ ਆਇਆ ਹੈ।
surrey-police-service-issues-warning-about-a-high-risk-offender
Punjabi

ਸਰੀ ਪੁਲਿਸ ਸਰਵਿਸ ਨੇ ਇੱਕ ਹਾਈ-ਰਿਸਕ ਅਪਰਾਧੀ ਨੂੰ ਲੈ ਕੇ ਜਾਰੀ ਕੀਤੀ ਚਿਤਾਵਨੀ

ਸਰੀ ਪੁਲਿਸ ਸਰਵਿਸ ਨੇ ਇੱਕ ਹਾਈ-ਰਿਸਕ ਅਪਰਾਧੀ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਹੈ। ਪੁਲਿਸ ਮੁਤਾਬਕ, 26 ਸਾਲਾਸਕਾਈਲਰ ਵੇਨ ਪੈਲੇਟੀਅਰ ਨਾਂ ਦੇ ਇਸ ਮੁਲਜ਼ਮ ਨੂੰ ਸਰੀ ਵਿਚ ਰਿਲੀਜ਼ ਕੀਤਾ ਗਿਆ ਹੈ, ਜਿਸ ਦਾ ਔਰਤਾਂ ਸਮੇਤ ਲੋਕਾਂ ਪ੍ਰਤੀ ਹਿੰਸਕ ਅਤੇ sexual ਅਪਰਾਧਾਂ ਦਾ ਇਤਿਹਾਸ ਰਿਹਾ ਹੈ।
b-c-conservative-mla-donegal-wilson-announces-decision-to-join-milobars-new-party
Punjabi

ਬੀ.ਸੀ. ਕੰਜ਼ਰਵੇਟਿਵ ਦੀ ਵਿਧਾਇਕਾ Donegal Wilson ਨੇ ਮਿਲੋਬਾਰ ਦੀ ਨਵੀਂ ਪਾਰਟੀ ਜੁਆਇਨ ਕਰਨ ਦਾ ਕੀਤਾ ਐਲਾਨ

ਬੀ.ਸੀ. ਕੰਜ਼ਰਵੇਟਿਵ ਦੇ ਬਾਗੀ ਵਿਧਾਇਕਾਂ ਵਿਚੋਂ ਇੱਕ ਹੋਰ ਵਿਧਾਇਕਾ Donegal Wilson ਨੇ ਪੀਟਰ ਮਿਲੋਬਾਰ ਦੀ ਨਵੀਂ ਪਾਰਟੀ ਨੂੰ ਜੁਆਇੰਨ ਕਰਨ ਦਾ ਐਲਾਨ ਕੀਤਾ ਹੈ, ਜਿਸ ਨਾਲ ਉਹ ਇਸ ਨਵੇਂ ਗਰੁੱਪ ਦੀ 7ਵੀਂ ਵਿਧਾਇਕ ਬਣ ਗਈ ਹੈ।
home-sales-in-b-c-decline-4-7-in-august
Punjabi

ਬੀ.ਸੀ. ’ਚ ਅਗਸਤ ਮਹੀਨੇ ਦੌਰਾਨ ਘਰਾਂ ਦੀ ਵਿਕਰੀ 4.7% ਘਟੀ

ਬੀ.ਸੀ. ਵਿਚ ਅਗਸਤ ਮਹੀਨੇ ਦੌਰਾਨ ਘਰਾਂ ਦੀ ਸਾਲਾਨਾ ਵਿਕਰੀ ਵਿਚ ਗਿਰਾਵਟ ਦਰਜ ਕੀਤੀ ਗਈ ਹੈ। ਸੂਬੇ ਦੀ ਰੀਅਲ ਅਸਟੇਟ ਐਸੋਸੀਏਸ਼ਨ ਮੁਤਾਬਕ, ਪਿਛਲੇ ਮਹੀਨੇ 5,653 ਰਿਹਾਇਸ਼ੀ ਯੂਨਿਟਾਂ ਦੀ ਵਿਕਰੀ ਹੋਈ, ਜੋ ਅਗਸਤ 2025 ਦੇ ਮੁਕਾਬਲੇ 4.7 ਫੀਸਦੀ ਘੱਟ ਅਤੇ ਪਿਛਲੇ 10 ਸਾਲਾਂ ਦੀ ਔਸਤਨ ਨਾਲੋਂ 25.4 ਫੀਸਦੀ ਹੇਠਾਂ ਹੈ।
russia-welcomes-trump-appeal-for-ukraine-to-halt-attacks-on-fuel-facilities
Punjabi

ਰੂਸ ਨੇ ਟਰੰਪ ਦੀ ਯੂਕਰੇਨ ਨੂੰ ਡੀਜ਼ਲ ਸਹੂਲਤਾਂ ’ਤੇ ਹਮਲੇ ਰੋਕਣ ਦੀ ਅਪੀਲ ਦਾ ਸਵਾਗਤ ਕੀਤਾ

ਰੂਸ ਨੇ ਸੋਮਵਾਰ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਯੂਕਰੇਨ ਨੂੰ ਰੂਸ ਦੀਆਂ ਡੀਜ਼ਲ ਉਤਪਾਦਨ ਸਹੂਲਤਾਂ ’ਤੇ ਹਮਲੇ ਰੋਕਣ ਦੀ ਕੀਤੀ ਗਈ ਅਪੀਲ ਦਾ ਸਵਾਗਤ ਕੀਤਾ ਹੈ। ਟਰੰਪ ਨੇ ਐਤਵਾਰ ਨੂੰ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੂੰ ਰੂਸ ਦੇ ਡੀਜ਼ਲ ਢਾਂਚੇ ਨੂੰ ਨਿਸ਼ਾਨਾ ਬਣਾਉਣ ਤੋਂ ਰੋਕਣ ਲਈ ਕਿਹਾ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link