Jul 22, 2022 12:34 AM - Connect News

ਵੈਨਕੂਵਰ 'ਚ ਇੱਕ ਔਰਤ ਅਤੇ ਇੱਕ ਬੱਚੇ ਨਾਲ ਵਾਪਰੀ ਘਟਨਾ ਤੋਂ ਬਾਅਦ ਜਿਸ ਵਿਅਕਤੀ ਦੀ ਬੀ.ਸੀ. ਭਰ 'ਚ ਭਾਲ ਕੀਤੀ ਜਾ ਰਹੀ ਸੀ ਉਹ ਫਿਰ ਤੋਂ ਪੁਲਿਸ ਅੜਿੱਕੇ ਚੜ੍ਹ ਗਿਆ ਹੈ।
ਇਹ ਉਸ ਦੀ ਮਾਮਲੇ ਸੰਬੰਧੀ ਗ੍ਰਿਫਤਾਰੀ ਦਾ ਦੂਜਾ ਮਾਮਲਾ ਹੈ।
ਪੁਲਿਸ ਵੱਲੋਂ ਇੱਕ ਵੀਡੀਓ ਜਾਰੀ ਕੀਤੇ ਜਾਣ ਤੋਂ 24 ਘੰਟੇ ਵਿਚਾਲੇ ਗ੍ਰਿਫਤਾਰੀ ਹੋ ਗਈ ਹੈ।
ਪੁਲਿਸ ਨੇ ਦੱਸਿਆ ਕਿ 27 ਸਾਲਾ ਸ਼ਾਕਵਾਨ ਕੈਲੀ ਗ੍ਰਿਫਤਾਰ ਕਰ ਲਿਆ ਗਿਆ ਹੈ।
ਇੱਕ ਵਿਅਕਤੀ ਨੇ ਵੀਡੀਓ ਤੋਂ ਬਾਅਦ ਸ਼ੱਕੀ ਦੀ ਪਛਾਣ ਸੰਬੰਧੀ ਪੁਲਿਸ ਨੂੰ ਜਾਣਕਾਰੀ ਦਿੱਤੀ ਸੀ।
ਯਾਦ ਰਹੇ ਵੈਨਕੂਵਰ ਦੇ ਚਾਈਨਾਟਾਊਨ ਇਲਾਕੇ 'ਚ ਇੱਕ ਔਰਤ ਅਤੇ ਉਸ ਦੇ ਬੱਚੇ 'ਚ 9 ਜੁਲਾਈ ਨੂੰ ਇੱਕ ਆਦਮੀ ਟਕਰਾ ਗਿਆ ਸੀ।
ਅਫਸਰਾਂ ਨੂੰ ਸਵੇਰ ਕਰੀਬ 10.45 ਵਜੇ ਇੱਕ ਆਦਮੀ ਦੀ ਜਾਣਕਾਰੀ ਮਿਲੀ ਸੀ ਜੋ ਗੱਡੀਆਂ ਨੂੰ ਲੱਤਾਂ ਮਾਰ ਰਿਹਾ ਸੀ ਅਤੇ ਟਰੈਫਿਕ 'ਚ ਦਾਖਿਲ ਹੋ ਰਿਹਾ ਸੀ।
ਜਦ ਪੁਲਿਸ ਮੌਕੇ 'ਤੇ ਪਹੁੰਚੀ ਤਾਂ ਕਥਿਤ ਤੌਰ 'ਤੇ ਇਹ ਆਦਮੀ ਚਾਈਨਾਟਾਊਨ ਇਲਾਕੇ 'ਚ ਭੱਜ ਲਿਆ ਅਤੇ ਭੱਜਦੇ ਹੋਏ ਆਦਮੀ ਦੀ ਹੜਬੜਾਹਟ 'ਚ ਇੱਕ 40 ਸਾਲਾ ਔਰਤ ਅਤੇ ਉਸ ਦੇ ਬੱਚੇ ਨਾਲ ਟੱਕਰ ਹੋ ਗਈ।
ਪੁਲਿਸ ਅਨੁਸਾਰ ਔਰਤ ਜਮੀਨ 'ਤੇ ਜਾ ਡਿੱਗੀ ਅਤੇ ਉਸ ਦਾ ਸਿਰ ਜਮੀਨ ਨਾਲ ਟਕਰਾ ਗਿਆ ਅਤੇ ਬੱਚੇ ਨੂੰ ਵੀ ਝਰੀਟਾਂ ਲੱਗੀਆਂ।
ਪੂਰੀ ਵੀਡੀਓ ਵੇਖਣ ਲਈ ਲਿੰਕ ਕਲਿਕ ਕਰੋ:
https://vpd.ca/news/2022/07/20/vpd-seeks-witnesses-to-chinatown-assault/




