Sep 28, 2022 9:41 PM - Connect News

ਲੈਂਗਲੀ ਆਰ.ਸੀ.ਐਮ.ਪੀ., ਡੈਲਟਾ ਪੁਲਿਸ, ਸਰੀ ਆਰ.ਸੀ.ਐਮ.ਪੀ. ਅਤੇ ਆਈ.ਸੀ.ਬੀ.ਸੀ. ਵੱਲੋਂ ਸਾਂਝੇ ਪੱਧਰ 'ਤੇ ਇੱਕ ਐਨਫੋਰਸਮੈਂਟ ਡਰਾਈਵ ਚਲਾਈ ਜਾ ਰਹੀ ਹੈ।
ਇਸ ਦੌਰਾਨ ਡਿਸਟ੍ਰੈਕਟਿਡ ਡਰਾਈਵਿੰਗ 'ਤੇ ਸ਼ਿਕੰਜਾ ਕਸਣ ਦੀ ਕੋਸ਼ਿਸ਼ ਹੋਵੇਗੀ।
ਪੁਲਿਸ ਦੀ ਮਦਦ ਲਈ ਆਈ.ਸੀ.ਬੀ.ਸੀ. ਰੋਡ ਸੇਫਟੀ ਅਤੇ ਕਮਿਊਨਿਟੀ ਕੋਔਰਡੀਨੇਟਰਸ ਅਤੇ ਲੋਕਲ ਸੈਲ ਵਾਚ ਵੋਲੰਟੀਅਰਸ ਵੀ ਮੌਜੂਦ ਹੋਣਗੇ।
ਇਸ ਮੌਕੇ ਵਾਹਨ ਚਾਲਕਾਂ ਨੂੰ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਹੋਵੇਗੀ ਕਿ ਵਾਹਨ ਚਲਾਉਂਦੇ ਸਮੇਂ ਸੈਲ ਫੋਨ ਨਾ ਵਰਤੇ ਜਾਣ।
ਬੀ.ਸੀ. 'ਚ ਡਿਸਟ੍ਰੈਕਟਿਡ ਡਰਾਈਵਿੰਗ ਨੂੰ ਜਾਨਲੇਵਾ ਕਰੈਸ਼ ਦੇ ਮਾਮਲਿਆਂ 'ਚ ਦੂਜਾ ਸਭ ਤੋਂ ਵੱਡਾ ਕਾਰਨ ਦੱਸਿਆ ਜਾਂਦਾ ਹੈ।
ਇਸੇ ਦੌਰਾਨ 29 ਸਿਤੰਬਰ ਯਾਨੀ ਕਿ ਵੀਰਵਾਰ ਨੂੰ ਦੁਪਹਿਰ ਕਰੀਬ 2.30 ਵਜੇ ਤੋਂ 200 ਸਟ੍ਰੀਟ ਅਤੇ ਵਿਲੋਬਰੂਕ ਡਰਾਈਵ ਦੇ ਕੋਲ ਹਸਕੀ ਗੈਸ ਸਟੇਸ਼ਨ ਕੋਲ ਡਿਸਟ੍ਰੈਕਟਿਡ ਡਰਾਈਵਿੰਗ ਸੰਬੰਧੀ ਅਭਿਆਨ ਚਲਾਇਆ ਜਾਵੇਗਾ।
ਮੌਕੇ 'ਤੇ ਫੋਟੋ ਅਤੇ ਵੀਡੀਓ ਦੇ ਲਈ ਮੀਡੀਆ ਨੂੰ ਵੀ ਸੱਦਾ ਦਿੱਤਾ ਗਿਆ ਹੈ।
ਇਸੇ ਦੌਰਾਨ ਸਰੀ ਆਰ.ਸੀ.ਐਮ.ਪੀ. ਨੇ ਵੀ ਡਿਸਟ੍ਰੈਕਟਿਡ ਡਰਾਈਵਿੰਗ ਸੰਬੰਧੀ ਚੈਕਿੰਗ ਦੀ ਜਾਣਕਾਰੀ ਦਿੱਤੀ ਹੈ।
ਸਰੀ 'ਚ ਹਾਈਵੇਅ 10 ਅਤੇ ਪੈਨੋਰਾਮਾ ਡਰਾਈਵ ਕੋਲ ਇਸ ਸੰਬੰਧੀ ਚੈਕਿੰਗ ਕੀਤੀ ਜਾਵੇਗੀ।




