10.63C Vancouver
ADS

Aug 25, 2026 5:27 PM - Connect Newsroom - Ramandeep Kaur with files from The Canadian Press

ਮੇਲਾਨੀ ਜੋਲੀ ਨੇ ਵਧਦੀ ਵਪਾਰ ਜੰਗ ਵਿਚਕਾਰ ਕੈਨੇਡੀਅਨਾਂ ਨੂੰ ਕੈਨੇਡੀਅਨ-ਬਣੇ ਉਤਪਾਦ ਖਰੀਦਣ ਦੀ ਕੀਤੀ ਅਪੀਲ

Share On
melanie-joly-urges-canadians-to-buy-canadian-made-products-amid-escalating-trade-war
Joly said that when Canadians choose Canadian goods, they are not only putting pressure on the United States but also helping protect jobs in Canada. (Photo: The Canadian Press)

ਕੈਨੇਡਾ ਦੀ ਇੰਡਸਟਰੀ ਮਿਨਿਸਟਰ ਮੇਲਾਨੀ ਜੋਲੀ ਨੇ ਅਮਰੀਕਾ ਨਾਲ ਟਰੇਡ ਵਾਰ ਹੋਰ ਭੜਕਣ ਦੌਰਾਨ ਕੈਨੇਡੀਅਨ ਨੂੰ ਦੇਸ਼ ਦੇ ਬਣੇ ਉਤਪਾਦ ਖਰੀਦਣ ਦੀ ਜ਼ੋਰਦਾਰ ਅਪੀਲ ਕੀਤੀ ਹੈ।ਔਟਵਾ ਵਿਚ ਹੋਰ ਫੈਡਰਲ ਮਿਨਿਸਟਰਸ ਨਾਲ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਦੱਸਿਆ ਕਿ ਅਧਿਕਾਰੀਆਂ ਵਲੋਂ ਰਿਟੇਲਰ ਨਾਲ ਗੱਲਬਾਤ ਕਰਕੇ ਬਾਜ਼ਾਰ ਵਿਚ ਕੈਨੇਡੀਅਨ-ਨਿਰਮਿਤ ਉਤਪਾਦ ਦੀ ਪਛਾਣ ਕਰਨਾ ਸੌਖਾ ਬਣਾਇਆ ਗਿਆ ਹੈ।

ਮੰਤਰੀ ਜੋਲੀ ਨੇ ਕਿਹਾ ਕਿ ਜਦੋਂ ਤੁਸੀਂ ਕੈਨੇਡੀਅਨ ਸਾਮਾਨ ਚੁਣਦੇ ਹੋ ਤਾਂ ਤੁਸੀਂ ਨਾ ਸਿਰਫ ਅਮਰੀਕਾ 'ਤੇ ਦਬਾਅ ਪਾ ਰਹੇ ਹੋ ਬਲਕਿ ਤੁਹਾਡੇ ਇਹ ਕਦਮ ਦੇਸ਼ ਦੇ ਰੁਜ਼ਗਾਰ ਨੂੰ ਸੁਰੱਖਿਅਤ ਕਰਦੇ ਹਨ। ਉਨ੍ਹਾਂ ਇਸ ਨੂੰ movement of resistance ਕਰਾਰ ਦਿੱਤਾ। ਜੋਲੀ ਨੇ ਕਿਹਾ ਕਿ ਕੈਨੇਡਾ ਕਿਸੇ ਵੀ ਕੀਮਤ 'ਤੇ ਅਮਰੀਕੀ ਸ਼ਰਤਾਂ ਅੱਗੇ ਗੋਡੇ ਨਹੀਂ ਟੇਕੇਗਾ।

ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਕਾਰਨੀ ਮੁਤਾਬਕ, ਵਪਾਰਕ ਸਮਝੌਤਾ ਇਸ ਲਈ ਅਸਫਲ ਹੋਇਆ ਕਿਉਂਕਿ ਅਮਰੀਕੀ ਵਾਰਤਾਕਾਰਾਂ ਨੇ ਬਿਲਕੁਲ ਮੌਕੇ 'ਤੇ ਅਜਿਹੀਆਂ ਤਬਦੀਲੀਆਂ ਦੀ ਮੰਗ ਕੀਤੀ ਜੋ ਕੈਨੇਡਾ ਲਈ ਨਾ-ਮਨਜ਼ੂਰ ਸਨ। ਇਸ ਵਿਚ ਕਿਊਬੈਕ ਵਿਚ ਸਟ੍ਰੀਮਿੰਗ ਸਰਵਿਸ 'ਤੇ ਫ੍ਰੈਂਚ ਸਮੱਗਰੀ ਨੂੰ ਪਹਿਲ ਦੇਣ ਵਾਲੇ ਕੈਨੇਡੀਅਨ ਕਾਨੂੰਨਾਂ ਨੂੰ ਵਪਾਸ ਲੈਣ ਦੀ ਮੰਗ ਵੀ ਸ਼ਾਮਲ ਸੀ, ਜਿਸ ਨੂੰ ਅਮਰੀਕਾ ਨੇ ਇੱਕ ਵਪਾਰਕ ਰੁਕਾਵਟ ਵਜੋਂ ਸੂਚੀਬੱਧ ਕੀਤਾ ਸੀ।

Latest news

b-c-premier-david-eby-meets-lieutenant-governor-wendy-cocchia
Punjabi

ਡੇਵਿਡ ਈਬੀ ਨੇ ਸੂਬੇ ਦੀ ਲੈਫਟੀਨੈਂਟ ਗਵਰਨਰ Wendy Cocchia ਨਾਲ ਮੁਲਾਕਾਤ

ਪ੍ਰੀਮੀਅਰ ਡੇਵਿਡ ਈਬੀ ਵਲੋਂ ਸੂਬੇ ਦੀ ਲੈਫਟੀਨੈਂਟ ਗਵਰਨਰ Wendy Cocchia ਨਾਲ ਮੁਲਾਕਾਤ ਕਰ ਲਈ ਗਈ ਹੈ। 12.15 ਵਜੇ ਉਹ ਵਿਕਟੋਰੀਆ ਸਥਿਤ ਸਰਕਾਰੀ ਭਵਨਵਿਖੇ ਪ੍ਰੈੱਸ ਕਾਨਫਰੰਸ ਕਰਨਗੇ, ਜਿਥੇ ਈਬੀ ਵਲੋਂ ਵਿਧਾਨ ਸਭਾ ਚੋਣਾਂ ਦਾ ਰਸਮੀ ਐਲਾਨ ਕਰਨ ਦੀ ਉਮੀਦ ਹੈ।
canadas-ndp-opposes-federal-plan-to-allow-private-investment-in-major-airports
Punjabi

ਕੈਨੇਡਾ ਦੇ ਹਵਾਈ ਅੱਡਿਆਂ ’ਚ ਨਿੱਜੀ ਨਿਵੇਸ਼ ਦੀ ਯੋਜਨਾ ਦਾ NDP ਵੱਲੋਂ ਵਿਰੋਧ

ਕੈਨੇਡਾ ਦੇ ਹਵਾਈ ਅੱਡਿਆਂ ਵਿਚ ਨਿੱਜੀ ਨਿਵੇਸ਼ ਦੀ ਇਜਾਜ਼ਤ ਦੇਣ ਦੀ ਫੈਡਰਲ ਸਰਕਾਰ ਦੀ ਯੋਜਨਾ ਵਿਰੁੱਧ ਫੈਡਰਲ ਐਨ.ਡੀ.ਪੀ. ਨੇ ਵੀ ਮੋਰਚਾ ਖੋਲ੍ਹ ਦਿੱਤਾ ਹੈ। ਪਾਰਟੀ ਦੇ ਲੀਡਰ ਐਵੀ ਲੁਈਸ ਨੇ ਕਾਰਨੀ ਸਰਕਾਰ ਦੇ ਇਸ ਕਦਮ ਨੂੰ ਨਿੱਜੀਕਰਨ ਕਰਾਰ ਦਿੱਤਾ ਹੈ ਅਤੇ ਕਿਹਾ ਕਿ ਸਰਕਾਰ ਵੱਲੋਂ ਇਸ ਨੂੰ ਸਿੱਧੇ ਤੌਰ 'ਤੇ ਨਿੱਜੀਕਰਨ ਦੀ ਯੋਜਨਾ ਨਾ ਕਹਿਣਾ ਜਨਤਾ ਨਾਲ ਧੋਖਾ ਹੈ।
belleville-synagogue-shooting-29-year-old-suspect-dies-in-hospital
Punjabi

ਬੈਲਵਿਲ ਸਿਨਾਗੌਗ ਸ਼ੂਟਿੰਗ ਮਾਮਲਾ: 29 ਸਾਲਾ ਸ਼ੱਕੀ ਹਮਲਾਵਰ ਦੀ ਹਸਪਤਾਲ ਵਿੱਚ ਮੌਤ

ਓਨਟਾਰੀਓ ਦੇ ਬੈਲਵਿਲ ਵਿਚ Sons of Jacob Synagogue ਦੇ ਬਾਹਰ ਹੋਈ ਸ਼ੂਟਿੰਗ ਦੇ ਮਾਮਲੇ ਵਿਚ 29 ਸਾਲਾ ਸ਼ੱਕੀ ਹਮਲਾਵਰ ਸ਼ਾਨ ਵਾਰਡ ਦੀ ਹਸਪਤਾਲ ਵਿਚ ਮੌਤ ਹੋਣ ਦੀ ਖ਼ਬਰ ਹੈ। ਇਹ ਘਟਨਾ ਐਤਵਾਰ ਰਾਤ ਉਸ ਸਮੇਂ ਵਾਪਰੀ ਸੀ ਜਦੋਂ Jewish ਭਾਈਚਾਰੇ ਦੇ ਲੋਕ ਪਵਿੱਤਰ ਤਿਉਹਾਰ ਯੋਮ ਕਿੱਪੁਰ ਦੀ ਪ੍ਰਾਰਥਨਾ ਲਈ synagogue ਅੰਦਰ ਇਕੱਠੇ ਹੋਏ ਸਨ।
surrey-councillor-calls-for-province-wide-e-scooter-regulations
Punjabi

ਸਰੀ ਕੌਂਸਲਰ ਦੀ ਮੰਗ, ਬੀ.ਸੀ. ਭਰ ਵਿੱਚ ਈ-ਸਕੂਟਰਾਂ ਲਈ ਬਣੇ ਇਕਸਾਰ ਨਿਯਮ

ਸਰੀ ਦੇ ਇੱਕ ਕੌਂਸਲਰ ਨੇ ਪੂਰੇ ਸੂਬੇ ਵਿਚ ਈ-ਸਕੂਟਰ ਨੂੰ ਰੈਗੂਲੇਟ ਕੀਤੇ ਜਾਣ ਦੀ ਮੰਗ ਉਠਾਈ ਹੈ। ਕੌਂਸਲਰ ਰੌਬ ਸਟੱਟ ਨੇ ਸੋਮਵਾਰ ਨੂੰ ਹੋਈ ਕੌਂਸਲ ਮੀਟਿੰਗ ਦੌਰਾਨ ਈ-ਸਕੂਟਰਾਂ ਦੀ ਵਰਤੋਂ ਸਬੰਧੀ ਰੈਗੂਲੇਟਰੀ ਫਰੇਮਵਰਕ ਤਿਆਰ ਕਰਨ ਦੀ ਤਜਵੀਜ਼ ਰੱਖੀ। ਉਨ੍ਹਾਂ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੰਦਿਆਂ ਸਿਟੀ ਸਟਾਫ਼ ਨੂੰ ਇੱਕ ਪੱਤਰ ਤਿਆਰ ਕਰਨ ਲਈ ਕਿਹਾ ਹੈ, ਜੋ ਮੇਅਰ ਵੱਲੋਂ ਸੂਬਾ ਦੀ ਆਉਣ ਵਾਲੀ ਸਰਕਾਰ ਨੂੰ ਭੇਜਿਆ ਜਾਵੇਗਾ।
canada-moves-to-extend-gas-and-diesel-tax-relief-until-january-2027
Punjabi

ਪੈਟਰੋਲ-ਡੀਜ਼ਲ ਟੈਕਸ ਰਾਹਤ ਜਨਵਰੀ 2027 ਤੱਕ ਵਧਾਉਣ ਲਈ ਬਿੱਲ ਪੇਸ਼

ਕੈਨੇਡਾ ਦੇ ਵਿੱਤ ਮਿਨਿਸਟਰ ਫ੍ਰਾਂਸੋਵਾ-ਫਿਲਿਪ ਸ਼ੈਂਪੇਨ ਨੇ ਪੈਟਰੋਲ ਅਤੇ ਡੀਜ਼ਲ 'ਤੇ ਫੈਡਰਲ ਈਂਧਨ ਆਬਕਾਰੀ ਟੈਕਸ ਵਿਚ ਦਿੱਤੀ ਗਈ ਰਾਹਤ ਨੂੰ 31 ਜਨਵਰੀ 2027 ਤੱਕ ਵਧਾਉਣ ਲਈ ਅੱਜ ਪਾਰਲੀਮੈਂਟ ਵਿਚ ਬਿੱਲ ਸੀ-38 ਪੇਸ਼ ਕੀਤਾ ਹੈ। ਇਸ ਕਾਨੂੰਨ ਤਹਿਤ, ਕੈਨੇਡਾ ਵਾਸੀਆਂ ਨੂੰ ਪੈਟਰੋਲ 'ਤੇ 10 ਸੈਂਟ ਪ੍ਰਤੀ ਲਿਟਰ ਅਤੇ ਡੀਜ਼ਲ 'ਤੇ 4 ਸੈਂਟ ਪ੍ਰਤੀ ਲਿਟਰ ਦੀ ਮਿਲ ਰਹੀ ਪੂਰੀ ਰਾਹਤ ਜਨਵਰੀ ਦੇ ਅਖੀਰ ਤੱਕ ਜਾਰੀ ਰਹੇਗੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link