16.84C Vancouver
ADS

Jan 12, 2021 10:25 PM -

ਮੰਗ ਵੰਜੋ ਦੇ ਵਕੀਲਾਂ ਨੇ ਜ਼ਮਾਨਤ ਕਰਾਰ 'ਚ ਕੁਝ ਢਿੱਲ ਦੇਣ ਦੀ ਕੀਤੀ ਅਪੀਲ

Share On
mengs-lawyers-ask-court-to-loosen-in-person-surveillance-in-bail-agreement
File - Meng Wanzhou extradition case back in court for hearings. (The Canadian Press)

ਵੁਆਵੇ ਦੀ ਐਗਜ਼ੀਕਿਊਟਿਵ ਮੰਗ ਵੰਜੋ ਦੀ ਇੱਕ ਵਾਰ ਫਿਰ ਤੋਂ ਬੀ.ਸੀ. ਸੁਪ੍ਰੀਮ ਕੋਰਟ 'ਚ ਵਾਪਸੀ ਹੋਈ ਹੈ।

ਮੰਗ ਵੰਜੋ ਦੀ ਜ਼ਮਾਨਤ ਸੰਬੰਧੀ ਵਧੇਰੇ ਢਿੱਲ ਦੇਣ ਦੀ ਮੰਗ ਕੀਤੀ ਜਾ ਰਹੀ ਹੈ।

ਮੰਗ ਵੰਜੋ ਦੇ ਪਤੀ, ਲਿਊ ਜ਼ਿਆਓਜੌਂਗ ਨੇ ਆਪਣੀ ਗਵਾਹੀ ਦੌਰਾਨ ਦੱਸਿਆ ਕਿ ਮੰਗ ਵੰਜੋ ਦਾ ਕੋਵਿਡ-19 ਤੋਂ ਸੰਕ੍ਰਮਿਤ ਹੋਣ ਦਾ ਖਤਰਾ ਵਧੇਰੇ ਹੈ ਕਿਉਂਕਿ ਉਸ ਦੇ ਘਰੋਂ ਨਿਕਲਦੇ ਹੋਏ, ਉਸ ਨੂੰ ਵੱਡੀ ਗਿਣਤੀ 'ਚ ਸਿਕਿਉਰਿਟੀ ਦੇ ਲੋਕ ਘੇਰ ਕੇ ਰੱਖਦੇ ਹਨ।

ਉਨ੍ਹਾਂ ਦੱਸਿਆ ਕਿ ਮੰਗ ਵੰਜੋ ਪਹਿਲਾਂ ਵੀ ਥਾਇਰਾਇਡ ਕੈਂਸਰ ਤੋਂ ਪੀੜਤ ਰਹੀ ਸਨ ਅਤੇ ਉਹ ਹਾਈਪਰਟੈਨਸ਼ਨ ਦੀ ਮਰੀਜ਼ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਉਸ ਦਾ ਪੁੱਤਰ ਅਤੇ ਧੀ, ਵੱਡੀ ਗਿਣਤੀ 'ਚ ਸਿਕਿਉਰਿਟੀ ਵਿਚਾਲੇ ਵੈਨਕੂਵਰ ਪਹੁੰਚਣ 'ਤੇ ਆਪਣੀ ਪਛਾਣ ਜਨਤਕ ਹੋਣ ਤੋਂ ਘਬਰਾਉਂਦੇ ਹਨ।

ਮੰਗ ਵੰਜੋ ਦੇ ਵਕੀਲਾਂ ਦਾ ਕਹਿਣਾ ਹੈ ਕਿ, ਉਹ ਚਾਹੁੰਦੇ ਹਨ ਕਿ ਮੰਗ ਵੰਜੋ ਨੂੰ ਆਪਣੇ ਘਰ ਤੋਂ ਬਾਹਰ, ਸਿਕਿਉਰਿਟੀ ਦੇ ਬਗੈਰ, ਕਰਫਿਊ ਦੇ ਘੰਟਿਆਂ ਤੋਂ ਬਾਅਦ ਵੀ ਨਿਕਲਣ ਦੀ ਇਜਾਜ਼ਤ ਦਿੱਤੀ ਜਾਵੇ।

ਇਹ ਕਰਫਿਊ ਘੰਟੇ ਰਾਤ 11 ਵਜੇ ਤੋਂ ਸਵੇਰੇ 6 ਵਜੇ ਤੱਕ ਦੇ ਹਨ।

ਯਾਦ ਰਹੇ ਮੰਗ ਵੰਜੋ ਨੂੰ ਹਰ ਵੇਲੇ ਇੱਕ ਇਲੈਕਟ੍ਰੌਨਿਕ ਮਾਨੀਟ੍ਰਿੰਗ ਡਿਵਾਈਸ ਪਹਿਨ ਕੇ ਰੱਖਣੀ ਪੈਂਦੀ ਹੈ ਅਤੇ ਉਸ ਨੂੰ ਵੈਨਕੂਵਰ 'ਚ ਕੁਝ ਸੀਮਤ ਥਾਵਾਂ ਤੱਕ ਪਹੁੰਚ ਦੀ ਇਜਾਜ਼ਤ ਹੈ।

Latest news

canada-india-fta-talks-gain-momentum-as-maninder-sidhu-meets-piyush-goyal
Punjabi

ਭਾਰਤ-ਕੈਨੇਡਾ FTA ਗੱਲਬਾਤ ਤੇਜ਼, ਮਨਿੰਦਰ ਸਿੱਧੂ ਨੇ ਪਿਊਸ਼ ਗੋਇਲ ਨਾਲ ਕੀਤੀ ਮੁਲਾਕਾਤ

ਕੈਨੇਡਾ ਦੇ ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ ਨੇ ਸ਼ੁੱਕਰਵਾਰ ਨੂੰ ਮੁੰਬਈ ਵਿਖੇ ਭਾਰਤੀ ਵਪਾਰ ਮੰਤਰੀ ਪਿਊਸ਼ ਗੋਇਲ ਨਾਲ ਮੁਲਾਕਾਤ ਕੀਤੀ, ਜਿੱਥੇ ਦੋਵਾਂ ਆਗੂਆਂ ਨੇ ਪ੍ਰਸਤਾਵਿਤ ਫ੍ਰੀ ਟ੍ਰੇਡ ਐਗਰੀਮੈਂਟ ਲਈ ਚੱਲ ਰਹੀ ਗੱਲਬਾਤ 'ਤੇ ਵਿਸਥਾਰਪੂਰਵਕ ਚਰਚਾ ਕੀਤੀ। ਇਹ ਬੈਠਕ ਦੋਵਾਂ ਦੇਸ਼ਾਂ ਲਈ ਬੇਹੱਦ ਅਹਿਮ ਹੈ ਕਿਉਂਕਿ ਭਾਰਤ ਅਤੇ ਕੈਨੇਡਾ ਇਸ ਸਾਲ ਦੇ ਅੰਤ ਤੱਕ ਇਸ ਵਪਾਰਕ ਸਮਝੌਤੇ ਨੂੰ ਮੁਕੰਮਲ ਕਰਨ ਦਾ ਟੀਚਾ ਰੱਖ ਰਹੇ ਹਨ।
jaggi-johal-granted-bail-by-delhi-high-court
Punjabi

ਜੱਗੀ ਜੌਹਲ ਦੀ ਦਿੱਲੀ ਹਾਈ ਕੋਰਟ ਨੇ ਮਨਜ਼ੂਰ ਕੀਤੀ ਜ਼ਮਾਨਤ

ਪੰਜਾਬ ਦੇ ਜਲੰਧਰ ਅਤੇ ਲੁਧਿਆਣਾ ਜ਼ਿਲ੍ਹਿਆਂ ਵਿਚ ਹੋਈਆਂ ਟਾਰਗੇਟ ਕਿਲਿੰਗਜ਼ ਅਤੇ UAPA ਦੇ 7 ਵੱਖ-ਵੱਖ ਮਾਮਲਿਆਂ ਵਿਚ ਨਾਮਜ਼ਦ ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਜੌਹਲ ਉਰਫ਼ ਜੱਗੀ ਜੌਹਲ ਦੀ ਦਿੱਲੀ ਹਾਈ ਕੋਰਟ ਨੇ ਜ਼ਮਾਨਤ ਮਨਜ਼ੂਰ ਕਰ ਦਿੱਤੀ ਹੈ। ਜਸਟਿਸ ਨਵੀਨ ਚਾਵਲਾ ਅਤੇ ਜਸਟਿਸ ਰਵਿੰਦਰ ਡੁਡੇਜਾ ਦੀ ਬੈਂਚ ਨੇ ਇਹ ਫ਼ੈਸਲਾ ਸੁਣਾਇਆ।
poilievre-avoids-media-questions-after-conservative-caucus-meeting
Punjabi

ਕਾਕਸ ਮੀਟਿੰਗ ਦੀ ਸਮਾਪਤੀ ਮੌਕੇ ਪੌਲੀਐਵ ਨੇ ਮੀਡੀਆ ਦੇ ਸਵਾਲਾਂ ਤੋਂ ਬਣਾਈ ਦੂਰੀ

ਕੈਨੇਡਾ ਦੀ ਮੁੱਖ ਵਿਰੋਧੀ ਧਿਰ ਦੇ ਲੀਡਰ ਪੀਅਰ ਪੌਲੀਐਵ ਬ੍ਰਿਟਿਸ਼ ਕੋਲੰਬੀਆ ਵਿਖੇ ਹੋਈ ਦੋ-ਰੋਜ਼ਾ ਕਾਕਸ ਮੀਟਿੰਗ ਦੀ ਸਮਾਪਤੀ ਮੌਕੇ ਬੀਤੇ ਕੱਲ੍ਹ ਮੀਡੀਆ ਦੇ ਕੈਮਰਿਆਂ ਅਤੇ ਸਵਾਲਾਂ ਤੋਂ ਬਚਦੇ ਨਜ਼ਰ ਆਏ। ਪਾਰਲੀਮੈਂਟ ਦੇ ਫਾਲ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਪਾਰਟੀ ਦੀਆਂ ਤਰਜੀਹਾਂ ਤੈਅ ਕਰਨ ਲਈ ਫੈਡਰਲ ਕੰਜ਼ਰਵੇਟਿਵ ਐਮ.ਪੀ.ਪੈਂਟਿਕਟਨ ਵਿਖੇ ਇਕੱਠੇ ਹੋਏ ਸਨ।
canada-must-focus-on-value-added-products-instead-of-raw-materials-edc
Punjabi

ਕੈਨੇਡਾ ਕੱਚੇ ਮਾਲ ਦੀ ਥਾਂ ਵੈਲਿਊ-ਐਡਿਡ ਉਤਪਾਦਾਂ ’ਤੇ ਦੇਵੇ ਧਿਆਨ: ਈ.ਡੀ.ਸੀ.

ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਫੈਡਰਲ ਸਰਕਾਰ ਵਲੋਂ ਨਵੇਂ ਬਾਜ਼ਾਰਾਂ ਨੂੰ ਜੋੜਨ ਦੇ ਕੀਤੇ ਜਾ ਰਹੇ ਯਤਨਾਂ ਵਿਚਕਾਰ ਈ.ਡੀ.ਸੀ. ਯਾਨੀ Export Development Canada ਨੇ ਵੀਰਵਾਰ ਨੂੰ ਜਾਰੀ ਇੱਕ ਰਿਪੋਰਟ ਵਿਚ ਕਿਹਾ ਹੈ ਕਿ ਜੇਕਰ ਔਟਵਾ ਵਪਾਰ ਨੂੰ ਮਜ਼ਬੂਤ ਕਰਨਾ ਚਾਹੁੰਦਾ ਹੈ ਤਾਂ ਕੱਚੇ ਮਾਲ ਨੂੰ ਸਿੱਧਾ ਬਾਹਰ ਭੇਜਣ ਦੀ ਬਜਾਏ ਸਾਨੂੰ ਦੇਸ਼ ਵਿਚ ਹੀ ਉਨ੍ਹਾਂ ਦੀ ਪ੍ਰੋਸੈਸਿੰਗ ਕਰਕੇ ਉੱਚ-ਮੁੱਲ ਵਾਲੇ ਉਤਪਾਦ ਵਿਚ ਬਦਲਣ ਲਈ ਨਿਵੇਸ਼ ਕਰਨਾ ਹੋਵੇਗਾ।
16-arrested-in-abbotsford-retail-theft-operation-project-pumpkin-spice
Punjabi

ਐਬਟਸਫੋਰਡ ’ਚ ‘ਪ੍ਰੋਜੈਕਟ ਪੰਪਕਿਨ ਸਪਾਈਸ’ ਤਹਿਤ ਸਟੋਰਾਂ ਵਿਚੋਂ ਚੋਰੀ ਕਰਨ ਵਾਲੇ 16 ਗ੍ਰਿਫਤਾਰ

ਐਬਟਸਫੋਰਡ ਪੁਲਿਸ ਨੇ ਪ੍ਰੋਜੈਕਟ ਪੰਪਕਿਨ ਸਪਾਈਸ ਤਹਿਤ ਸਟੋਰਾਂ ਵਿਚੋਂ ਚੋਰੀ ਕਰਨ ਵਾਲੇ 16 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਮੁਤਾਬਕ, ਇਹ ਕਾਰਵਾਈ 11 ਸਤੰਬਰ ਨੂੰ ਦੇਸ਼ ਪੱਧਰੀ ਰਿਟੇਲ ਕ੍ਰਾਈਮ ਵਿਰੋਧੀ ਮੁਹਿੰਮ ਦੇ ਹਿੱਸੇ ਵਜੋਂ ਕੀਤੀ ਗਈ। ਸਾਰਜੈਂਟ ਪਾਲ ਵਾਕਰ ਮੁਤਾਬਕ, ਐਬਟਸਫੋਰਡ ਪੁਲਿਸ ਦੀ ਸਟ੍ਰੀਟ ਆਊਟਰੀਚ ਰਿਸਪਾਂਸ ਟੀਮ ਦੇ 11 ਔਫੀਸਰ ਨੇ 10 ਘੰਟੇ ਲੰਮੀ ਕਾਰਵਾਈ ਦੌਰਾਨ 20 ਵੱਖ-ਵੱਖ ਵਪਾਰਕ ਅਦਾਰਿਆਂ ਦੇ ਸਹਿਯੋਗ ਨਾਲ ਇਹ ਗ੍ਰਿਫਤਾਰੀਆਂ ਕੀਤੀਆਂ, ਜਿਨ੍ਹਾਂ ਵਿਚੋਂ ਕਈ ਮੁਲਜ਼ਮ ਪਹਿਲਾਂ ਹੀ ਅਪਰਾਧਿਕ ਪਿਛੋਕੜ ਵਾਲੇ ਸਨ ਅਤੇ ਉਨ੍ਹਾਂ ਵਿਰੁੱਧ ਕਈ ਵਾਰੰਟ ਪੈਂਡਿੰਗ ਸਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link