17.87C Vancouver
ADS

May 28, 2020 2:46 AM -

ਮਿਲਟਰੀ ਨੂੰ ਮੈਡੀਟਰੇਨੀਅਨ 'ਚ ਮਿਲਿਆ ਦੁਰਘਟਨਾਗ੍ਰਸਤ ਹੋਏ ਹੈਲੀਕਾਪਟਰ ਦਾ ਮਲਬਾ, ਲਾਪਤਾ ਮੈਂਬਰਾਂ ਦੇ ਮ੍ਰਿਤ ਸ਼ਰੀਰ ਮਿਲਣ ਦੀਆਂ ਖਬਰਾਂ

Share On
military-has-located-wreckage-of-helicopter-and-remains-in-mediterranean
A Cyclone helicopter flies over HMCS Fredericton as its crew leaves the Halifax Harbour for a six-month deployment to the Mediterranean Sea as part of NATO's Operation Reassurance in Halifax on Monday, January 20, 2020. The Canadian Armed Forces is turning to the U.S. military for assistance in recovering the downed Cyclone helicopter off the coast of Greece. THE CANADIAN PRESS/Darren Calabrese

ਗ੍ਰੀਸ ਦੇ ਕੋਲ ਸਮੁੰਦਰ 'ਚ ਦੁਰਘਟਨਾ ਦਾ ਸ਼ਿਕਾਰ ਹੋਏ ਹੈਲੀਕਾਪਟਰ 'ਤੇ ਸਵਾਰ, ਜਾਨ ਗਵਾਉਣ ਵਾਲੇ ਕਨੇਡੀਅਨ ਆਰਮਡ ਫੋਰਸਿਜ਼ ਦੇ ਕੁਝ ਹੋਰ ਮੈਂਬਰਾਂ ਦੇ ਮ੍ਰਿਤ ਸ਼ਰੀਰ ਮਿਲੇ ਹਨ।

ਇਹ ਅਵਸ਼ੇਸ਼ ਅੱਜ ਸਵੇਰੇ ਮਿਲਣ ਦੀਆਂ ਖਬਰਾਂ ਹਨ। ਕਨੇਡੀਅਨ ਮਿਲਟਰੀ ਅਤੇ ਅਮਰੀਕੀ ਨੇਵੀ ਦੀਆਂ ਭਾਲ ਅਤੇ ਰਿਕਵਰੀ ਟੀਮਾਂ ਵੱਲੋਂ ਇੱਕ ਰਿਮੋਟ ਉਪਕਰਣ ਨਾਲ ਚਲਾਏ ਜਾਣ ਵਾਲਾ ਵਾਹਨ, ਸਮੁੰਦਰ 'ਚ ਕਰੀਬ 3,000 ਮੀਟਰ ਦੀ ਗਹਿਰਾਈ 'ਚ ਉਤਾਰਿਆ ਗਿਆ।

ਇਸੇ ਦਰਮਿਆਨ ਹੈਲੀਕਾਪਟਰ ਦਾ ਕੁਝ ਮਲਬਾ ਅਤੇ ਜਾਨ ਗਵਾਉਣ ਵਾਲੇ ਮੈਂਬਰਾਂ ਦੇ ਮ੍ਰਿਤ ਸ਼ਰੀਰ ਮਿਲਣ ਦੀਆਂ ਖਬਰਾਂ ਹਨ।

ਕਰੀਬ 10 ਦਿਨ ਪਹਿਲਾਂ ਜਾਣਕਾਰੀ ਸਾਂਝੀ ਕੀਤੀ ਗਈ ਸੀ ਕਿ ਗ੍ਰੀਸ ਕੋਲ ਕ੍ਰੈਸ਼ ਹੋਏ ਕਨੇਡੀਅਨ ਹੈਲੀਕਾਪਟਰ ਦੀ ਭਾਲ ਲਈ ਹੁਣ ਕਨੇਡੀਅਨ ਆਰਮਡ ਫੋਰਸਿਜ਼ ਵੱਲੋਂ ਅਮਰੀਕੀ ਮਿਲਟਰੀ ਦੀ ਮਦਦ ਲਈ ਜਾ ਰਹੀ ਹੈ।

ਗ੍ਰੀਸ ਦੇ ਸਮੁੰਦਰੀ ਤਟਾਂ ਕੋਲ ਆਇਓਨੀਅਨ ਸਮੁੰਦਰ 'ਚ ਕਨੇਡੀਅਨ ਨੇਟੋ ਹੈਲੀਕੌਪਟਰ 29 ਅਪ੍ਰੈਲ ਨੂੰ ਕ੍ਰੈਸ਼ ਹੋ ਗਿਆ ਸੀ।

ਇਸ 'ਤੇ ਸਵਾਰ 6 ਸਰਵਿਸ ਮੈਂਬਰਾਂ ਵਿੱਚੋਂ ਸਿਰਫ ਦੋ ਦੇ ਹੀ ਅਵਸ਼ੇਸ਼ ਮਿਲ ਸਕੇ ਸਨ। ਚਾਰ ਅਫਸਰਾਂ ਦੇ ਅਵਸ਼ੇਸ਼ ਅਤੇ ਹੈਲੀਕਾਪਟਰ ਦੇ ਮਲਬੇ ਸੰਬੰਧੀ ਭਾਲ ਕੀਤੀ ਜਾ ਰਹੀ ਸੀ।

ਚਾਰੇ ਲਾਪਤਾ ਅਫ਼ਸਰਾਂ ਨੂੰ ਮ੍ਰਿਤ ਮੰਨ ਲਿਆ ਗਿਆ ਸੀ।

ਇਸ ਤੋਂ ਪਹਿਲਾਂ ਵਾਇਸ ਅਤੇ ਫਲਾਈਟ ਡਾਟਾ-ਰਿਕਾਰਡਰ ਦੀ ਖੋਜ ਹੋ ਚੁੱਕੀ ਸੀ, ਪਰ ਹੈਲੀਕਾਪਟਰ ਦਾ ਮੁੱਖ ਮਲਬਾ ਕਰੀਬ 3,000 ਮੀਟਰ ਡੂੰਘੇ ਪਾਣੀਆਂ 'ਚ ਕਿਸੇ ਜਗ੍ਹਾ 'ਤੇ ਪਿਆ ਸੀ, ਜਿਸ ਦੀ ਭਾਲ ਲਈ ਕੋਸ਼ਿਸ਼ਾਂ ਜਾਰੀ ਸਨ।

ਜਾਨ ਗਵਾਉਣ ਵਾਲੇ ਸਰਵਿਸ ਮੈਂਬਰਾਂ 'ਚ ਕੈਪਟਨ ਕੇਵਿਨ ਹੈਗਨ, ਕੈਪਟਨ ਬ੍ਰੈਂਡਨ ਈਅਨ ਮੈਕਡੌਨਲਡ, ਕੈਪਟਨ ਮੈਕਸਿਮ ਮੈਰੀਨ-ਮੌਰੀਨ, ਸਬ ਲੈਫਟੀਨੈਂਟ ਮੈਥਿਊ ਪਾਈਕ ਅਤੇ ਮਾਸਟਰ ਕੌਰਪੋਰਲ ਮੈਥਿਊ ਕਜ਼ਨਸ ਸ਼ਾਮਿਲ ਸਨ।

ਸਬ-ਲੈਫਟੀਨੈਂਟ ਐਬੀਗੇਲ ਕੌਬਰੋ ਦਾ ਮ੍ਰਿਤ ਸ਼ਰੀਰ ਘਟਨਾ ਤੋਂ ਬਾਅਦ ਮਿਲ ਗਿਆ ਸੀ।


Latest news

european-parliament-opens-ottawa-office-as-canada-eu-ties-deepen
Punjabi

ਕੈਨੇਡਾ-ਈਯੂ ਸਬੰਧ ਹੋਰ ਮਜ਼ਬੂਤ, ਯੂਰਪੀ ਸੰਸਦ ਨੇ ਔਟਵਾ ’ਚ ਖੋਲ੍ਹਿਆ ਨਵਾਂ ਦਫ਼ਤਰ

ਕੈਨੇਡਾ ਅਤੇ ਯੂਰਪੀ ਯੂਨੀਅਨ ਵਿਚਾਲੇ ਕੂਟਨੀਤਕ ਨੇੜਤਾ ਹੋਰ ਵੀ ਮਜ਼ਬੂਤ ਹੋਣ ਜਾ ਰਹੀ ਹੈ, ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਯੂਰਪ ਦੌਰੇ ਤੋਂ ਪਹਿਲਾਂ ਯੂਰਪੀ ਸੰਸਦ ਨੇ ਔਟਵਾ ਵਿਚ ਆਪਣੀ ਵਿਸ਼ੇਸ਼ ਸ਼ਾਖਾ ਖੋਲ੍ਹਣ ਦਾ ਐਲਾਨ ਕੀਤਾ ਹੈ। ਇਹ ਕਦਮ ਪ੍ਰਧਾਨ ਮੰਤਰੀ ਵਲੋਂ ਅਮਰੀਕਾ 'ਤੇ ਨਿਰਭਰਤਾ ਘਟਾਉਣ ਲਈ ਯੂਰਪੀ ਸੰਘ ਨਾਲ ਵਪਾਰਕ ਅਤੇ ਡਿਫੈਂਸ ਭਾਈਵਾਲੀ ਬਣਾਉਣ ਦੀਆਂ ਕੋਸ਼ਿਸ਼ਾਂ ਵਿਚਕਾਰ ਆਇਆ ਹੈ।
surrey-police-service-issues-warning-about-a-high-risk-offender
Punjabi

ਸਰੀ ਪੁਲਿਸ ਸਰਵਿਸ ਨੇ ਇੱਕ ਹਾਈ-ਰਿਸਕ ਅਪਰਾਧੀ ਨੂੰ ਲੈ ਕੇ ਜਾਰੀ ਕੀਤੀ ਚਿਤਾਵਨੀ

ਸਰੀ ਪੁਲਿਸ ਸਰਵਿਸ ਨੇ ਇੱਕ ਹਾਈ-ਰਿਸਕ ਅਪਰਾਧੀ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਹੈ। ਪੁਲਿਸ ਮੁਤਾਬਕ, 26 ਸਾਲਾਸਕਾਈਲਰ ਵੇਨ ਪੈਲੇਟੀਅਰ ਨਾਂ ਦੇ ਇਸ ਮੁਲਜ਼ਮ ਨੂੰ ਸਰੀ ਵਿਚ ਰਿਲੀਜ਼ ਕੀਤਾ ਗਿਆ ਹੈ, ਜਿਸ ਦਾ ਔਰਤਾਂ ਸਮੇਤ ਲੋਕਾਂ ਪ੍ਰਤੀ ਹਿੰਸਕ ਅਤੇ sexual ਅਪਰਾਧਾਂ ਦਾ ਇਤਿਹਾਸ ਰਿਹਾ ਹੈ।
b-c-conservative-mla-donegal-wilson-announces-decision-to-join-milobars-new-party
Punjabi

ਬੀ.ਸੀ. ਕੰਜ਼ਰਵੇਟਿਵ ਦੀ ਵਿਧਾਇਕਾ Donegal Wilson ਨੇ ਮਿਲੋਬਾਰ ਦੀ ਨਵੀਂ ਪਾਰਟੀ ਜੁਆਇਨ ਕਰਨ ਦਾ ਕੀਤਾ ਐਲਾਨ

ਬੀ.ਸੀ. ਕੰਜ਼ਰਵੇਟਿਵ ਦੇ ਬਾਗੀ ਵਿਧਾਇਕਾਂ ਵਿਚੋਂ ਇੱਕ ਹੋਰ ਵਿਧਾਇਕਾ Donegal Wilson ਨੇ ਪੀਟਰ ਮਿਲੋਬਾਰ ਦੀ ਨਵੀਂ ਪਾਰਟੀ ਨੂੰ ਜੁਆਇੰਨ ਕਰਨ ਦਾ ਐਲਾਨ ਕੀਤਾ ਹੈ, ਜਿਸ ਨਾਲ ਉਹ ਇਸ ਨਵੇਂ ਗਰੁੱਪ ਦੀ 7ਵੀਂ ਵਿਧਾਇਕ ਬਣ ਗਈ ਹੈ।
home-sales-in-b-c-decline-4-7-in-august
Punjabi

ਬੀ.ਸੀ. ’ਚ ਅਗਸਤ ਮਹੀਨੇ ਦੌਰਾਨ ਘਰਾਂ ਦੀ ਵਿਕਰੀ 4.7% ਘਟੀ

ਬੀ.ਸੀ. ਵਿਚ ਅਗਸਤ ਮਹੀਨੇ ਦੌਰਾਨ ਘਰਾਂ ਦੀ ਸਾਲਾਨਾ ਵਿਕਰੀ ਵਿਚ ਗਿਰਾਵਟ ਦਰਜ ਕੀਤੀ ਗਈ ਹੈ। ਸੂਬੇ ਦੀ ਰੀਅਲ ਅਸਟੇਟ ਐਸੋਸੀਏਸ਼ਨ ਮੁਤਾਬਕ, ਪਿਛਲੇ ਮਹੀਨੇ 5,653 ਰਿਹਾਇਸ਼ੀ ਯੂਨਿਟਾਂ ਦੀ ਵਿਕਰੀ ਹੋਈ, ਜੋ ਅਗਸਤ 2025 ਦੇ ਮੁਕਾਬਲੇ 4.7 ਫੀਸਦੀ ਘੱਟ ਅਤੇ ਪਿਛਲੇ 10 ਸਾਲਾਂ ਦੀ ਔਸਤਨ ਨਾਲੋਂ 25.4 ਫੀਸਦੀ ਹੇਠਾਂ ਹੈ।
russia-welcomes-trump-appeal-for-ukraine-to-halt-attacks-on-fuel-facilities
Punjabi

ਰੂਸ ਨੇ ਟਰੰਪ ਦੀ ਯੂਕਰੇਨ ਨੂੰ ਡੀਜ਼ਲ ਸਹੂਲਤਾਂ ’ਤੇ ਹਮਲੇ ਰੋਕਣ ਦੀ ਅਪੀਲ ਦਾ ਸਵਾਗਤ ਕੀਤਾ

ਰੂਸ ਨੇ ਸੋਮਵਾਰ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਯੂਕਰੇਨ ਨੂੰ ਰੂਸ ਦੀਆਂ ਡੀਜ਼ਲ ਉਤਪਾਦਨ ਸਹੂਲਤਾਂ ’ਤੇ ਹਮਲੇ ਰੋਕਣ ਦੀ ਕੀਤੀ ਗਈ ਅਪੀਲ ਦਾ ਸਵਾਗਤ ਕੀਤਾ ਹੈ। ਟਰੰਪ ਨੇ ਐਤਵਾਰ ਨੂੰ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੂੰ ਰੂਸ ਦੇ ਡੀਜ਼ਲ ਢਾਂਚੇ ਨੂੰ ਨਿਸ਼ਾਨਾ ਬਣਾਉਣ ਤੋਂ ਰੋਕਣ ਲਈ ਕਿਹਾ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link