11.43C Vancouver
ADS

Sep 3, 2020 9:17 PM -

ਮਿਲਟ੍ਰੀ ਮੈਂਬਰਾਂ ਨੂੰ ਕੋਵਿਡ-19 ਟ੍ਰੈਕਿੰਗ ਐਪ ਦੀ ਵਰਤੋਂ ਕਰਨ ਦੀ ਮੰਗ

Share On
military-members-asked-to-use-federal-governments-covid-19-tracking-app
A Canadian flag sits on a members of Canadian forces that are leaving from CFB Trenton, in Trenton, Ont., on October 16, 2014. Canadian Armed Forces members and their civilian colleagues in the Department of National Defence are being strongly encouraged to download the federal government's smartphone application for tracking potential exposure to COVID-19. Chief of defence staff Gen. Jonathan Vance and Defence Department deputy minister Jody Thomas say they understand some may have concerns when it comes to privacy and secrecy. THE CANADIAN PRESS/Lars Hagberg

ਕੈਨੇਡਾ 'ਚ ਡਿਫੈਂਸ ਸਟਾਫ਼ ਦੇ ਮੁਖੀ, ਜਨਰਲ ਜੋਨਾਥਨ ਵੈਂਸ ਵੱਲੋਂ ਕਨੇਡੀਅਨ ਆਰਮਡ ਫੋਰਸਿਸ ਦੇ ਮੈਂਬਰਾਂ ਅਤੇ ਡਿਫੈਂਸ ਵਿਭਾਗ ਦੇ ਸਿਵਿਲੀਅਨ ਵਰਕਰਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਕਿ ਉਹ ਫੈਡਰਲ ਸਰਕਾਰ ਦੀ ਕੋਵਿਡ-19 ਸਮਾਰਟਫੋਨ ਐਪ ਨੂੰ ਡਾਊਨਲੋੜ ਕਰਨ।

ਉਨ੍ਹਾਂ ਕਿਹਾ ਕਿ ਇਹ ਸਮਝਣਾ ਮੁਸ਼ਕਿਲ ਨਹੀਂ ਹੈ ਕਿ ਕੁਝ ਨੂੰ ਨਿੱਜਤਾ ਅਤੇ ਗੁਪਤਤਾ ਬਾਰੇ ਫਿਕਰ ਹੋ ਸਕਦਾ ਹੈ।

ਪਰ ਉਨ੍ਹਾਂ ਕਿਹਾ ਕਿ ਐਪ ਨੂੰ ਡਿਫੈਂਸ ਡਿਪਾਰਟਮੈਂਟ ਦੇ ਮਾਹਿਰਾਂ ਨੇ ਮਨਜ਼ੂਰੀ ਦੇ ਦਿੱਤੀ ਹੈ।

ਯਾਦ ਰਹੇ ਨਿਊਫਾਊਂਡਲੈਂਡ ਅਤੇ ਲੈਬਰੇਡੌਰ ਵੱਲੋਂ ਹੁਣ ਇਸ ਐਪ ਨੂੰ ਵਰਤਣ ਲਈ ਔਂਟੈਰੀਓ ਨਾਲ ਹੱਥ ਮਿਲਾਇਆ ਜਾ ਰਿਹਾ ਹੈ, ਅਤੇ ਇਸ ਦੀ ਵਰਤੋਂ ਕਰਨ ਵਾਲਿਆਂ ਨੂੰ ਪਤਾ ਲਗ ਸਕਦਾ ਹੈ ਕਿ ਉਹ ਕਿਸੇ ਅਜਿਹੇ ਵਿਅਕਤੀ ਦੇ ਨੇੜੇ ਤਾਂ ਨਹੀਂ ਗਏ ਸਨ, ਜੋ ਕਿ ਇਸ ਵਾਇਰਸ ਤੋਂ ਸੰਕ੍ਰਮਿਤ ਪਾਇਆ ਗਿਆ ਹੋਵੇ।

Latest news

surrey-mayor-brenda-locke-slams-release-of-high-risk-offenders
Punjabi

ਸਰੀ ਮੇਅਰ ਬ੍ਰੈਂਡਾ ਲੌਕ ਨੇ ਹਾਈ-ਰਿਸਕ ਅਪਰਾਧੀਆਂ ਦੀ ਰਿਹਾਈ ’ਤੇ ਜਤਾਈ ਸਖ਼ਤ ਨਾਰਾਜ਼ਗੀ

ਸਰੀ ਦੀ ਮੇਅਰ ਬ੍ਰੈਂਡਾ ਲੌਕ ਨੇ ਪਿਛਲੇ ਮਹਿਜ਼ ਦੋ ਦਿਨਾਂ ਦੇ ਅੰਦਰ ਦੋ ਹਾਈ ਰਿਸਕ ਕ੍ਰਿਮੀਨਲਸ ਨੂੰ ਸ਼ਹਿਰ ਵਿਚ ਰਿਲੀਜ਼ ਕੀਤੇ ਜਾਣ 'ਤੇ ਸਖ਼ਤ ਨਾਰਾਜ਼ਗੀ ਜਤਾਈ ਹੈ। ਮੇਅਰ ਨੇ ਕਿਹਾ ਕਿ ਇਸ ਤਰ੍ਹਾਂ ਦੇ ਮੁਲਜ਼ਮਾਂ ਨੂੰ ਰਿਹਾਅ ਕਰਕੇ ਸਰੀ ਵਿਚ ਰਹਿਣ ਲਈ ਛੱਡਣਾ ਬਿਲਕੁਲ ਨਾ-ਬਰਦਾਸ਼ਤਯੋਗ ਹੈ। ਸਰੀ ਪੁਲਿਸ ਸਰਵਿਸ ਵੱਲੋਂ ਜਨਤਕ ਚਿਤਾਵਨੀ ਜਾਰੀ ਕੀਤੇ ਜਾਣ ਤੋਂ ਬਾਅਦ ਲੌਕ ਨੇ ਇੱਕ ਬਿਆਨ ਵਿਚ ਕਿਹਾ ਕਿ ਜੋਨਾਥਨ ਮੁਜ਼ਿਚਕਾ ਅਤੇ ਸਕਾਈਲਰ ਪੈਲੇਟੀਅਰ ਵਰਗੇ ਹਿੰਸਕ ਪਿਛੋਕੜ ਵਾਲੇ ਅਪਰਾਧੀਆਂ ਦਾ ਸਰੀ ਵਿਚ ਕੋਈ ਸਵਾਗਤ ਨਹੀਂ ਹੈ।
poilievre-calls-on-carney-to-clarify-canada-eu-talks
Punjabi

ਪੌਲੀਐਵ ਨੇ ਕਾਰਨੀ ਤੋਂ ਕੈਨੇਡਾ-ਈ.ਯੂ. ਗੱਲਬਾਤ ’ਤੇ ਮੰਗਿਆ ਸਪੱਸ਼ਟੀਕਰਨ

ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਯੂਰਪੀ ਯੂਨੀਅਨ ਨਾਲ ਸਹਿਯੋਗੀ ਮੈਂਬਰਸ਼ਿਪ, ਵਿਲੱਖਣ ਗਠਜੋੜ ਜਾਂ ਜਿਸ ਵੀ ਚੀਜ਼ ਲਈ ਗੱਲ ਚੱਲ ਰਹੀ ਹੈ ਉਸ ਬਾਰੇ ਸਪੱਸ਼ਟੀਕਰਨ ਦੇਣ ਲਈ ਕਿਹਾ ਹੈ। ਵਿਰੋਧੀ ਧਿਰ ਦੇ ਲੀਡਰ ਨੇ ਕਿਹਾ ਕਿ ਕੰਜ਼ਰਵੇਟਿਵ ਪਾਰਟੀ ਦੀ ਸਥਿਤੀ ਬਿਲਕੁਲ ਸਪੱਸ਼ਟ ਹੈ ਅਸੀਂ ਯੂਰਪ ਨਾਲ ਦਹਾਕਿਆਂ ਪੁਰਾਣੇ ਫਰੀ ਟਰੇਡ ਅਤੇ ਨੈਟੋ ਗੱਠਜੋੜ ਦਾ ਪੂਰਾ ਸਮਰਥਨ ਕਰਦੇ ਹਾਂ ਪਰ ਪਾਰਟੀ ਕੈਨੇਡੀਅਨ 'ਤੇ ਕੋਈ ਵੀ ਯੂਰਪੀ ਟੈਕਸ, ਕਾਨੂੰਨ ਜਾਂ ਓਪਨ ਬਾਰਡਰ ਇਮੀਗ੍ਰੇਸ਼ਨ ਪਾਲਿਸੀ ਥੋਪਣ ਦੇ ਸਖ਼ਤ ਖ਼ਿਲਾਫ਼ ਹੈ।
north-island-college-campus-attack-leaves-two-injured
Punjabi

ਨੌਰਥ ਆਈਲੈਂਡ ਕਾਲਜ ਕੈਂਪਸ ’ਚ ਹਮਲਾ, ਦੋ ਵਿਅਕਤੀ ਜ਼ਖਮੀ

ਬੀ.ਸੀ. ਦੇ ਕੋਮੋਕਸ ਵੈਲੀ ਵਿਖੇ ਨੌਰਥ ਆਈਲੈਂਡ ਕਾਲਜ ਦੇ ਕੈਂਪਸ ਵਿਚ ਇੱਕ ਹਮਲੇ ਦੀ ਘਟਨਾ ਵਾਪਰੀ ਹੈ, ਜਿਸ ਵਿਚ ਦੋ ਲੋਕ ਜ਼ਖਮੀ ਹੋਏ ਹਨ। ਪੁਲਿਸ ਮੁਤਾਬਕ, ਰਾਤ ਕਰੀਬ 12:53 ਵਜੇ ਕਾਲਜ ਦੀ ਇੱਕ ਰਿਹਾਇਸ਼ੀ ਇਮਾਰਤ ਵਿਚ ਤੇਜ਼ਧਾਰ ਹਥਿਆਰ ਨਾਲ ਹਮਲਾ ਹੋਣ ਦੀਆਂ ਕਈ ਰਿਪੋਰਟਸ ਮਿਲੀਆਂ, ਜਿਥੇ ਮੌਕੇ 'ਤੇ ਪਹੁੰਚੇ ਫਰੰਟ ਲਾਈਨ ਔਫੀਸਰ ਨੂੰ ਦੋ ਨੌਜਵਾਨ ਜ਼ਖਮੀ ਹਾਲਤ ਵਿਚ ਮਿਲੇ ਅਤੇ ਸ਼ੱਕੀ ਦੀ ਪਛਾਣ ਕਰਕੇ ਉਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ।
man-stabbed-during-fight-outside-downtown-vancouver-gas-station
Punjabi

ਵੈਨਕੂਵਰ ਦੇ ਡਾਊਨਟਾਊਨ ’ਚ ਗੈਸ ਸਟੇਸ਼ਨ ਬਾਹਰ ਝਗੜੇ ਦੌਰਾਨ ਵਿਅਕਤੀ ’ਤੇ ਚਾਕੂ ਨਾਲ ਹਮਲਾ

ਵੈਨਕੂਵਰ ਦੇ ਡਾਊਨਟਾਊਨ ਵਿਚ ਇੱਕ ਗੈਸ ਸਟੇਸ਼ਨ ਦੇ ਬਾਹਰ ਹੋਈ ਲੜਾਈ ਦੌਰਾਨ ਇੱਕ ਵਿਅਕਤੀ 'ਤੇ ਚਾਕੂ ਨਾਲ ਹਮਲਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਮੁਤਾਬਕ, ਘਟਨਾ ਮੰਗਲਵਾਰ ਰਾਤ ਵਾਪਰੀ। ਔਫੀਸਰ ਨੂੰ ਗੈਸ ਸਟੇਸ਼ਨ ਦੇ ਬਾਹਰ ਕੁਝ ਲੋਕਾਂ ਵਿਚਾਲੇ ਝਗੜਾ ਹੋਣ ਦੀ ਸੂਚਨਾ ਮਿਲੀ, ਜਿੱਥੇ ਦੋਹਾਂ ਧਿਰਾਂ ਵਿਚਕਾਰ ਝਗੜਾ ਇੰਨਾ ਵਧ ਗਿਆ ਕਿ ਇੱਕ ਵਿਅਕਤੀ ਨੇ ਦੂਜੇ ਦੇ ਚਾਕੂ ਮਾਰ ਦਿੱਤਾ।
alberta-separation-could-cost-up-to-170b-in-first-five-years
Punjabi

ਕੈਨੇਡਾ ਤੋਂ ਐਲਬਰਟਾ ਦੇ ਵੱਖ ਹੋਣ ਦਾ ਖਰਚਾ 5 ਸਾਲਾਂ ’ਚ $170 ਬਿਲੀਅਨ ਤੱਕ ਪਹੁੰਚਣ ਦਾ ਅਨੁਮਾਨ

ਐਲਬਰਟਾ ਸਰਕਾਰ ਵੱਲੋਂ ਤਿਆਰ ਕਰਵਾਈ ਗਈ ਇਕ ਨਵੀਂ ਰਿਪੋਰਟ ਵਿਚ ਸਾਹਮਣੇ ਆਇਆ ਹੈ ਕਿ ਕੈਨੇਡਾ ਤੋਂ ਵੱਖ ਹੋਣ ਦਾ ਖਰਚਾ ਪਹਿਲੇ ਪੰਜ ਸਾਲਾਂ ਵਿੱਚ ਹੀ $170 ਬਿਲੀਅਨ ਤੱਕ ਜਾ ਸਕਦਾ ਹੈ।ਕੈਲਗਰੀ ਯੂਨੀਵਰਸਿਟੀ ਦੇ 'ਸਕੂਲ ਔਫ ਪਬਲਿਕ ਪਾਲਿਸੀ' ਦੀ ਇਸ ਰਿਪੋਰਟ ਮੁਤਾਬਕ, ਵੱਖ ਹੋਣ ਦਾ ਘੱਟੋ-ਘੱਟ ਖਰਚਾ $50 ਬਿਲੀਅਨ ਹੋਵੇਗਾ ਅਤੇ ਵੱਧ ਤੋਂ ਵੱਧ ਇਹ $170 ਬਿਲੀਅਨ ਤੱਕ ਪਹੁੰਚ ਸਕਦਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link