18.42C Vancouver
ADS

May 26, 2020 7:37 PM -

ਔਂਟੈਰੀਓ ਦੇ ਪੰਜ ਲੌਂਗ-ਟਰਮ ਕੇਅਰ ਹੋਮਜ਼ 'ਤੇ ਮਿਲਟਰੀ ਰਿਪੋਰਟ ਨੇ ਖੜੇ ਕੀਤੇ ਗੰਭੀਰ ਸਵਾਲ

Share On
military-report-on-five-long-term-care-homes-in-ontario-details-troubling-allegations
A patch is seen on a member of the Canadian Armed Forces at Residence Yvon-Brunet a long-term care home in Montreal, Saturday, April 18, 2020. The Canadian Forces say five members working in long-term care homes amid the COVID-19 pandemic have tested positive for the illness. THE CANADIAN PRESS/Graham Hughes

ਔਂਟੈਰੀਓ ਦੇ ਪੰਜ ਲੌਂਗ ਟਰਮ ਕੇਅਰ ਹੋਮਜ਼ ਬਾਰੇ ਇੱਕ ਮਿਲਟਰੀ ਰਿਪੋਰਟ ਨੇ ਕੁਝ ਵੱਡੇ ਸਵਾਲ ਖੜੇ ਕੀਤੇ ਹਨ, ਜਿੰਨਾ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ 'ਬੇਹੱਦ ਪ੍ਰੇਸ਼ਾਨ' ਕਰਨ ਵਾਲਾ ਦੱਸਿਆ ਹੈ।

ਕੋਵਿਡ-19 ਦੇ ਪਾਜ਼ਿਟਿਵ ਮਰੀਜ਼ਾਂ ਨੂੰ ਇਸ ਬਿਮਾਰੀ ਤੋਂ ਬਚੇ ਰਹਿਣ ਵਾਲੇ ਲੋਕਾਂ ਦੇ ਨਾਲ ਠਹਿਰਾਉਣਾ, ਕਮਰਿਆਂ 'ਚ ਕੀੜੇ-ਮਕੌੜੇ ਹੋਣਾ, ਰੈਜ਼ੀਡੈਂਟਸ ਨੂੰ ਜ਼ਬਰਦਸਤੀ ਫੀਡ (feed) ਕਰਨਾ ਜਿਸ ਕਾਰਨ ਰੈਜ਼ੀਡੈਂਟਸ ਨੂੰ ਚੋਕਿੰਗ (choking) ਤੱਕ ਹੋਈ, ਜਿਹੇ ਇਲਜ਼ਾਮ ਇਨ੍ਹਾਂ ਕੇਅਰ ਹੋਮਜ਼ 'ਤੇ ਲਗਾਏ ਗਏ ਹਨ।

ਕਨੇਡੀਅਨ ਆਰਮਡ ਫੋਰਸਿਜ਼ ਦੇ ਮੈਂਬਰਾਂ ਵੱਲੋਂ ਲਗਾਏ ਗਏ ਇਲਜ਼ਾਮਾਂ 'ਚ ਕੋਵਿਡ-19 ਦੇ ਮਰੀਜ਼ਾਂ ਨੂੰ ਇਕੱਲੇ 'ਚ ਰੱਖਣ 'ਚ ਨਾਕਾਮ ਹੋਣਾ, ਅਤੇ ਉਨ੍ਹਾਂ ਨੂੰ ਕਮਰਿਆਂ ਤੋਂ ਬਾਹਰ ਘੁੰਮਦੇ ਰਹਿਣ ਦੇਣ ਦੀ ਇਜਾਜ਼ਤ ਹੋਣ ਜਿਹੇ ਇਲਜ਼ਾਮ ਵੀ ਸ਼ਾਮਿਲ ਹਨ।

ਇੱਕ ਕੇਅਰ ਹੋਮ 'ਚ ਮਿਲਟਰੀ ਨੇ ਕਮਰਿਆਂ 'ਚ ਫੀਕਲ ਕੰਟੈਮੀਨੇਸ਼ਨ (fecal contamination), ਕੌਕਰੋਚ ਹੋਣਾ, ਰੈਜ਼ੀਡੈਂਟਸ ਨੂੰ ਕਈ ਹਫ਼ਤੇ ਤੱਕ ਨਾ ਨਹਿਲੌਣਾ, ਅਤੇ ਕਈ ਰੈਜ਼ੀਡੈਂਟਸ ਦੇ 2-2 ਘੰਟੇ ਤੱਕ ਮਦਦ ਲਈ ਰੋਂਦੇ ਰਹਿਣ ਤੱਕ ਦੇ ਇਲਜ਼ਾਮ ਲਗਾਏ ਹਨ।

ਯਾਦ ਰਹੇ ਔਂਟੈਰੀਓ ਦੇ ਪ੍ਰੀਮਿਅਰ ਡੱਗ ਫੋਰਡ ਨੇ ਬੀਤੇ ਮਹੀਨੇ ਕੁਝ ਕੇਅਰ ਹੋਮਜ਼ ਲਈ ਮਿਲਟਰੀ ਦੀ ਮਦਦ ਦੀ ਮੰਗ ਕੀਤੀ ਸੀ।

ਮਿਲਟਰੀ ਦੇ ਕੋਵਿਡ-19 ਦੇ ਮਰੀਜ਼ਾਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਪਹੁੰਚਣ ਤੋਂ ਹੁਣ ਤੱਕ, ਔਂਟੈਰੀਓ ਵਿੱਚ ਮਿਲਟਰੀ ਦੇ 14 ਮੈਂਬਰ ਕੋਵਿਡ-19 ਤੋਂ ਪੀੜਤ ਹੋ ਚੁੱਕੇ ਹਨ।


Latest news

european-parliament-opens-ottawa-office-as-canada-eu-ties-deepen
Punjabi

ਕੈਨੇਡਾ-ਈਯੂ ਸਬੰਧ ਹੋਰ ਮਜ਼ਬੂਤ, ਯੂਰਪੀ ਸੰਸਦ ਨੇ ਔਟਵਾ ’ਚ ਖੋਲ੍ਹਿਆ ਨਵਾਂ ਦਫ਼ਤਰ

ਕੈਨੇਡਾ ਅਤੇ ਯੂਰਪੀ ਯੂਨੀਅਨ ਵਿਚਾਲੇ ਕੂਟਨੀਤਕ ਨੇੜਤਾ ਹੋਰ ਵੀ ਮਜ਼ਬੂਤ ਹੋਣ ਜਾ ਰਹੀ ਹੈ, ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਯੂਰਪ ਦੌਰੇ ਤੋਂ ਪਹਿਲਾਂ ਯੂਰਪੀ ਸੰਸਦ ਨੇ ਔਟਵਾ ਵਿਚ ਆਪਣੀ ਵਿਸ਼ੇਸ਼ ਸ਼ਾਖਾ ਖੋਲ੍ਹਣ ਦਾ ਐਲਾਨ ਕੀਤਾ ਹੈ। ਇਹ ਕਦਮ ਪ੍ਰਧਾਨ ਮੰਤਰੀ ਵਲੋਂ ਅਮਰੀਕਾ 'ਤੇ ਨਿਰਭਰਤਾ ਘਟਾਉਣ ਲਈ ਯੂਰਪੀ ਸੰਘ ਨਾਲ ਵਪਾਰਕ ਅਤੇ ਡਿਫੈਂਸ ਭਾਈਵਾਲੀ ਬਣਾਉਣ ਦੀਆਂ ਕੋਸ਼ਿਸ਼ਾਂ ਵਿਚਕਾਰ ਆਇਆ ਹੈ।
surrey-police-service-issues-warning-about-a-high-risk-offender
Punjabi

ਸਰੀ ਪੁਲਿਸ ਸਰਵਿਸ ਨੇ ਇੱਕ ਹਾਈ-ਰਿਸਕ ਅਪਰਾਧੀ ਨੂੰ ਲੈ ਕੇ ਜਾਰੀ ਕੀਤੀ ਚਿਤਾਵਨੀ

ਸਰੀ ਪੁਲਿਸ ਸਰਵਿਸ ਨੇ ਇੱਕ ਹਾਈ-ਰਿਸਕ ਅਪਰਾਧੀ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਹੈ। ਪੁਲਿਸ ਮੁਤਾਬਕ, 26 ਸਾਲਾਸਕਾਈਲਰ ਵੇਨ ਪੈਲੇਟੀਅਰ ਨਾਂ ਦੇ ਇਸ ਮੁਲਜ਼ਮ ਨੂੰ ਸਰੀ ਵਿਚ ਰਿਲੀਜ਼ ਕੀਤਾ ਗਿਆ ਹੈ, ਜਿਸ ਦਾ ਔਰਤਾਂ ਸਮੇਤ ਲੋਕਾਂ ਪ੍ਰਤੀ ਹਿੰਸਕ ਅਤੇ sexual ਅਪਰਾਧਾਂ ਦਾ ਇਤਿਹਾਸ ਰਿਹਾ ਹੈ।
b-c-conservative-mla-donegal-wilson-announces-decision-to-join-milobars-new-party
Punjabi

ਬੀ.ਸੀ. ਕੰਜ਼ਰਵੇਟਿਵ ਦੀ ਵਿਧਾਇਕਾ Donegal Wilson ਨੇ ਮਿਲੋਬਾਰ ਦੀ ਨਵੀਂ ਪਾਰਟੀ ਜੁਆਇਨ ਕਰਨ ਦਾ ਕੀਤਾ ਐਲਾਨ

ਬੀ.ਸੀ. ਕੰਜ਼ਰਵੇਟਿਵ ਦੇ ਬਾਗੀ ਵਿਧਾਇਕਾਂ ਵਿਚੋਂ ਇੱਕ ਹੋਰ ਵਿਧਾਇਕਾ Donegal Wilson ਨੇ ਪੀਟਰ ਮਿਲੋਬਾਰ ਦੀ ਨਵੀਂ ਪਾਰਟੀ ਨੂੰ ਜੁਆਇੰਨ ਕਰਨ ਦਾ ਐਲਾਨ ਕੀਤਾ ਹੈ, ਜਿਸ ਨਾਲ ਉਹ ਇਸ ਨਵੇਂ ਗਰੁੱਪ ਦੀ 7ਵੀਂ ਵਿਧਾਇਕ ਬਣ ਗਈ ਹੈ।
home-sales-in-b-c-decline-4-7-in-august
Punjabi

ਬੀ.ਸੀ. ’ਚ ਅਗਸਤ ਮਹੀਨੇ ਦੌਰਾਨ ਘਰਾਂ ਦੀ ਵਿਕਰੀ 4.7% ਘਟੀ

ਬੀ.ਸੀ. ਵਿਚ ਅਗਸਤ ਮਹੀਨੇ ਦੌਰਾਨ ਘਰਾਂ ਦੀ ਸਾਲਾਨਾ ਵਿਕਰੀ ਵਿਚ ਗਿਰਾਵਟ ਦਰਜ ਕੀਤੀ ਗਈ ਹੈ। ਸੂਬੇ ਦੀ ਰੀਅਲ ਅਸਟੇਟ ਐਸੋਸੀਏਸ਼ਨ ਮੁਤਾਬਕ, ਪਿਛਲੇ ਮਹੀਨੇ 5,653 ਰਿਹਾਇਸ਼ੀ ਯੂਨਿਟਾਂ ਦੀ ਵਿਕਰੀ ਹੋਈ, ਜੋ ਅਗਸਤ 2025 ਦੇ ਮੁਕਾਬਲੇ 4.7 ਫੀਸਦੀ ਘੱਟ ਅਤੇ ਪਿਛਲੇ 10 ਸਾਲਾਂ ਦੀ ਔਸਤਨ ਨਾਲੋਂ 25.4 ਫੀਸਦੀ ਹੇਠਾਂ ਹੈ।
russia-welcomes-trump-appeal-for-ukraine-to-halt-attacks-on-fuel-facilities
Punjabi

ਰੂਸ ਨੇ ਟਰੰਪ ਦੀ ਯੂਕਰੇਨ ਨੂੰ ਡੀਜ਼ਲ ਸਹੂਲਤਾਂ ’ਤੇ ਹਮਲੇ ਰੋਕਣ ਦੀ ਅਪੀਲ ਦਾ ਸਵਾਗਤ ਕੀਤਾ

ਰੂਸ ਨੇ ਸੋਮਵਾਰ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਯੂਕਰੇਨ ਨੂੰ ਰੂਸ ਦੀਆਂ ਡੀਜ਼ਲ ਉਤਪਾਦਨ ਸਹੂਲਤਾਂ ’ਤੇ ਹਮਲੇ ਰੋਕਣ ਦੀ ਕੀਤੀ ਗਈ ਅਪੀਲ ਦਾ ਸਵਾਗਤ ਕੀਤਾ ਹੈ। ਟਰੰਪ ਨੇ ਐਤਵਾਰ ਨੂੰ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੂੰ ਰੂਸ ਦੇ ਡੀਜ਼ਲ ਢਾਂਚੇ ਨੂੰ ਨਿਸ਼ਾਨਾ ਬਣਾਉਣ ਤੋਂ ਰੋਕਣ ਲਈ ਕਿਹਾ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link