18.74C Vancouver
ADS

Jun 4, 2021 3:01 PM -

ਮਿਲਖਾ ਸਿੰਘ ਦੀ ਹਾਲਤ ਸਥਿਰ ਅਤੇ ਬਿਹਤਰ; ਪੀਜੀਆਈ ਚੰਡੀਗੜ੍ਹ ਡਾਕਟਰਾਂ ਦੀ ਟੀਮ ਕਰ ਰਹੀ ਦੇਖਭਾਲ

Share On
milkha-singhs-condition-better-stable-team-of-doctors-monitoring-him-at-pgi-chandigarh
Milkha Singh's condition better, stable; team of doctors monitoring him at PGI Chandigarh

ਟਰੈਕ ਦੇ ਦਿੱਗਜ ਮਿਲਖਾ ਸਿੰਘ, ਜਿਨ੍ਹਾਂ ਨੂੰ ਵੀਰਵਾਰ ਨੂੰ ਪੋਸਟ ਗਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰੀਸਰਚ (ਪੀਜੀਆਈਐੱਮਈਆਰ) ਦੇ ਕੋਵਿਡ ਹਸਪਤਾਲ ਦੇ ਆਈਸੀਯੂ ਵਾਰਡ ਵਿੱਚ ਦਾਖ਼ਲ ਕੀਤਾ ਗਿਆ ਸੀ, ਦੀ ਹਾਲਤ ਹੁਣ ਸਥਿਰ ਹੈ ਅਤੇ ਤਿੰਨ ਡਾਕਟਰਾਂ ਦੀ ਟੀਮ ਵੱਲੋਂ ਨੇੜਿਓਂ ਓਹਨਾ ਦੀ ਦੇਖਭਾਲ ਕੀਤੀ ਜਾ ਰਹੀ ਹੈ।

ਸਾਬਕਾ ਭਾਰਤੀ ਸਪ੍ਰਿੰਟਰ ਦੋ ਹਫ਼ਤੇ ਪਹਿਲਾਂ ਕੋਰੋਨਾਵਾਇਰਸ ਪੌਜ਼ਿਟਿਵ ਹੋਏ ਸਨ ਅਤੇ ਵੀਰਵਾਰ ਨੂੰ ਆਈਸੀਯੂ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ, ਉਹ ਆਪਣੇ ਚੰਡੀਗੜ੍ਹ ਵਿਚਲੇ ਘਰ ਵਿੱਚ ਇਕਾਂਤਵਾਸ ਸਨ।

ਪੀਜੀਆਈਐੱਮਈਆਰ, ਚੰਡੀਗੜ੍ਹ ਦੇ ਬੁਲਾਰੇ, ਪ੍ਰੋਫ਼. ਅਸ਼ੋਕ ਕੁਮਾਰ ਨੇ ਦੱਸਿਆ,"ਭਾਰਤ ਦੇ ਸਾਬਕਾ ਸਪ੍ਰਿੰਟਰ ਮਿਲਖਾ ਸਿੰਘ ਨੂੰ ਕੋਵਿਡ 19 ਨਾਲ ਬਿਮਾਰ ਹੋਣ ਕਰਕੇ ਬੀਤੇ ਕੱਲ ਇੱਥੇ ਦਾਖ਼ਲ ਕੀਤਾ ਗਿਆ। ਸਾਰੇ ਮੈਡੀਕਲ ਮਾਪਦੰਡਾਂ ਮੁਤਾਬਕ, ਅੱਜ ਉਨ੍ਹਾਂ ਦੀ ਹਾਲਾਤ ਬਿਹਤਰ ਹੈ ਅਤੇ ਕੱਲ ਨਾਲੋਂ ਜ਼ਿਆਦਾ ਸਥਿਰ ਹੈ| ਤਿੰਨ ਡਾਕਟਰਾਂ ਦੀ ਟੀਮ ਵੱਲੋਂ ਉਨ੍ਹਾਂ ਦਾ ਨੇੜਿਓਂ ਧਿਆਨ ਰੱਖਿਆ ਜਾ ਰਿਹਾ ਹੈ।"

ਦੱਸਣਯੋਗ ਹੈ ਕਿ ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਮਿਲਖਾ ਸਿੰਘ ਨਾਲ ਗੱਲ ਕੀਤੀ ਅਤੇ ਉਨ੍ਹਾਂ ਦਾ ਹਾਲ ਪੁੱਛਿਆ।

ਪੀਐੱਮ ਮੋਦੀ ਨੇ ਉਨ੍ਹਾਂ ਦੀ ਛੇਤੀ ਸਿਹਤਯਾਬੀ ਦੀ ਕਾਮਨਾ ਕੀਤੀ ਅਤੇ ਉਮੀਦ ਪ੍ਰਗਟਾਈ ਕਿ ਉਹ ਛੇਤੀ ਹੀ ਟੋਕੀਓ ਓਲੰਪਿਕਸ ਲਈ ਤਿਆਰੀ ਕਰ ਰਹੇ ਐਥਲੀਟਾਂ ਨੂੰ ਆਸ਼ੀਰਵਾਦ ਦੇਣਗੇ ਅਤੇ ਉਨ੍ਹਾਂ ਦੀ ਹੋਂਸਲਾ ਅਫ਼ਜ਼ਾਈ ਕਰਨਗੇ।

ਗ਼ੌਰਤਲਬ ਹੈ ਕਿ ਮਿਲਖਾ ਸਿੰਘ ਨੂੰ 'ਉੱਡਣੇ ਸਿੱਖ' ਵੱਜੋਂ ਵੀ ਜਾਣਿਆ ਜਾਂਦਾ ਹੈ। ਉਹ ਏਸ਼ੀਆਈ ਖੇਡਾਂ ਅਤੇ ਕਾਮਨਵੈਲਥ ਖੇਡਾਂ ਵਿੱਚ 400 ਮੀਟਰ ਵਿਚ ਸੋਨ ਤਗ਼ਮਾ ਜਿੱਤਣ ਵਾਲੇ ਅੱਜ ਤੱਕ ਦੇ ਇਕਲੌਤੇ ਭਾਰਤੀ ਐਥਲੀਟ ਹਨ|

ਉਨ੍ਹਾਂ ਨੇ 1958 ਅਤੇ 1962 ਦੀਆਂ ਏਸ਼ੀਆਈ ਖੇਡਾਂ ਵਿੱਚ ਵੀ ਸੋਨ ਤਗ਼ਮਾ ਜਿੱਤਿਆ ਸੀ।

ਉਹਨਾਂ ਨੇ ਮੈਲਬਰਨ ਵਿੱਚ1956 ਦੀਆਂ ਸਮਰ ਓਲੰਪਿਕਸ, ਰੋਮ ਵਿੱਚ 1960 ਦੀਆਂ ਸਮਰ ਓਲੰਪਿਕਸ ਅਤੇ ਟੋਕੀਓ ਵਿੱਚ 1964 ਦੀਆਂ ਸਮਰ ਓਲੰਪਿਕਸ ਦੌਰਾਨ ਭਾਰਤ ਦੀ ਨੁਮਾਇੰਦਗੀ ਕੀਤੀ ਸੀ।

ਉਨ੍ਹਾਂ ਦੀਆਂ ਖੇਡ ਜਗਤ ਵਿੱਚ ਕੀਤੀਆਂ ਉਪਲਬਧੀਆਂ ਲਈ, ਉਹਨਾ ਨੂੰ ਭਾਰਤ ਦਾ ਚੌਥਾ ਸਭ ਤੋਂ ਵੱਡਾ ਸਨਮਾਨ ਪਦਮ ਸ਼੍ਰੀ ਨਾਲ ਨਵਾਜ਼ਿਆ ਜਾ ਚੁੱਕਾ ਹੈ।

Latest news

nikki-sharmas-demand-from-meta-canadian-children-deserve-the-same-online-protection-as-kids-in-the-us
Punjabi

ਮੈਟਾ ਨੂੰ ਨਿੱਕੀ ਸ਼ਰਮਾ ਦੀ ਦੋ-ਟੂਕ ਮੰਗ, ‘ਕੈਨੇਡੀਅਨ ਬੱਚਿਆਂ ਨੂੰ ਵੀ ਮਿਲੇ US ਵਰਗੀ ਸੁਰੱਖਿਆ’

ਬੀ.ਸੀ. ਦੀ ਅਟਾਰਨੀ ਜਨਰਲ ਨਿੱਕੀ ਸ਼ਰਮਾ ਨੇ ਮੈਟਾ ਨੂੰ ਅਮਰੀਕਾ ਵਿਚ ਬੱਚਿਆਂ ਦੀ ਔਨਲਾਈਨ ਸੁਰੱਖਿਆ ਨੂੰ ਲੈ ਕੇ ਚੁੱਕੇ ਗਏ ਕਦਮ ਦੀ ਤਰਜ 'ਤੇ ਕੈਨੇਡਾ ਵਿਚ ਵੀ ਇਹ ਸੁਰੱਖਿਆ ਉਪਾਅ ਲਾਗੂ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਸੋਮਵਾਰ ਨੂੰ ਬਿਆਨ ਵਿਚ ਕਿਹਾ ਕਿ ਕੈਨੇਡੀਅਨ ਬੱਚੇ ਵੀ ਅਮਰੀਕੀ ਬੱਚਿਆਂ ਵਾਂਗ ਬਰਾਬਰ ਔਨਲਾਈਨ ਸੁਰੱਖਿਆ ਦੇ ਹੱਕਦਾਰ ਹਨ।
nepal-tibet-flood-death-toll-rises-to-955-over-3-900-still-missing
Punjabi

ਨੇਪਾਲ-ਤਿੱਬਤ ਹੜ੍ਹ ’ਚ ਮੌਤਾਂ ਦੀ ਗਿਣਤੀ ਹੋਈ955, 3,900 ਤੋਂ ਵੱਧ ਲਾਪਤਾ

ਨੇਪਾਲ ਅਤੇ ਤਿੱਬਤ ਵਿੱਚ 26 ਅਗਸਤ ਨੂੰ ਆਏ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 955 ਹੋ ਗਈ ਹੈ। ਇਕੱਲੇ ਨੇਪਾਲ ਵਿੱਚ 939 ਮੌਤਾਂ ਹੋਈਆਂ ਹਨ, ਜਦੋਂ ਕਿ ਤਿੱਬਤ ਵਿੱਚ ਮਰਨ ਵਾਲਿਆਂ ਦੀ ਗਿਣਤੀ 16 ਤੱਕ ਪਹੁੰਚ ਗਈ ਹੈ। 3,900 ਤੋਂ ਵੱਧ ਲੋਕ ਅਜੇ ਵੀ ਲਾਪਤਾ ਹਨ।
bank-of-canada-expected-to-hold-interest-rate-at-2-25-rate-hikes-possible-in-2027
Punjabi

ਬੈਂਕ ਆਫ ਕੈਨੇਡਾ ਵੱਲੋਂ ਵਿਆਜ ਦਰ 2.25% ’ਤੇ ਰੱਖਣ ਦੀ ਉਮੀਦ, 2027 ’ਚ ਵਧ ਸਕਦੀਆਂ ਹਨ ਦਰਾਂ

ਕੈਨੇਡਾ ਦਾ ਸੈਂਟਰਲ ਬੈਂਕ ਬੁੱਧਵਾਰ ਨੂੰ ਹੋਣ ਵਾਲੀ ਆਪਣੀ ਅਹਿਮ ਮੀਟਿੰਗ ਵਿਚ ਬੈਂਚਮਾਰਕ ਇੰਟਰਸਟ ਰੇਟ 2.25 ਫ਼ੀਸਦੀ 'ਤੇ ਸਥਿਰ ਰੱਖ ਸਕਦਾ ਹੈ, ਜੋ ਕਿ ਲਗਾਤਾਰ ਸੱਤਵੀਂ ਵਾਰ ਅਜਿਹਾ ਹੋਵੇਗਾ। ਵਿੱਤੀ ਬਾਜ਼ਾਰ ਅਤੇ ਆਰਥਿਕ ਮਾਹਰ ਦਾ ਮੰਨਣਾ ਹੈ ਕਿ ਬੈਂਕ ਔਫ ਕੈਨੇਡਾ ਫਿਲਹਾਲ ਮੌਜੂਦਾ ਚੱਲ ਰਹੇ ਹਾਲਤ 'ਤੇ ਨੇੜਿਓਂ ਨਜ਼ਰ ਰੱਖਣ ਦੀ ਪਾਲਿਸੀ ਅਪਣਾਏਗਾ।
trump-warns-canada-over-venezuela-oil-deal-signals-u-s-may-no-longer-need-canadian-crude
Punjabi

ਅਮਰੀਕਾ-ਵੈਨੇਜ਼ੁਏਲਾ ਤੇਲ ਡੀਲ ਨੂੰ ਲੈ ਕੇ ਟਰੰਪ ਦੀ ਕੈਨੇਡਾ ਨੂੰ ਚੇਤਾਵਨੀ, ਕਿਹਾ- ਭਵਿੱਖ ’ਚ ਨਹੀਂ ਪਵੇਗੀ ਕੱਚੇ ਤੇਲ ਦੀ ਲੋੜ

ਕੈਨੇਡਾ ਖਿਲਾਫ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੇ ਹਮਲੇ ਜਾਰੀ ਹਨ। ਉਨ੍ਹਾਂ ਵੈਨੇਜ਼ੁਏਲਾ ਨਾਲ ਕੀਤੇ 65 ਬਿਲੀਅਨ ਬੈਰਲ ਦੇ ਤੇਲ ਸਮਝੌਤੇ ਨੂੰ ਔਟਵਾ ਲਈ ਸਿੱਧੀ ਚੇਤਾਵਨੀ ਦੱਸਿਆ ਹੈ ਅਤੇ ਸੰਕੇਤ ਦਿੱਤਾ ਕਿ ਭਵਿੱਖ ਵਿਚ ਅਮਰੀਕਾ ਨੂੰ ਕੈਨੇਡਾ ਦੇ ਕੱਚੇ ਤੇਲ ਦੀ ਲੋੜ ਨਹੀਂ ਪਵੇਗੀ।
b-c-ndp-mla-and-indigenous-leader-joan-philip-dies-at-74-vancouver-strathcona-seat-vacant
Punjabi

ਜੋਨ ਫਿਲਿਪ ਦਾ 74 ਸਾਲ ਦੀ ਉਮਰ ’ਚ ਦਿਹਾਂਤ, ਵੈਨਕੂਵਰ-ਸਟ੍ਰੈਥਕੋਨਾ ਸੀਟ ਖਾਲੀ

ਬੀ.ਸੀ. ਐਨ.ਡੀ.ਪੀ. ਦੀ ਵਿਧਾਇਕ ਅਤੇ ਪ੍ਰਮੁੱਖ Indigenous ਆਗੂ ਜੋਨ ਫਿਲਿਪ ਦਾ 74 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ ਹੈ। ਉਹ ਵੈਨਕੂਵਰ-ਸਟ੍ਰੈਥਕੋਨਾ ਦੀ ਨੁਮਾਇੰਦਗੀ ਕਰ ਰਹੇ ਸਨ।ਯੂਨੀਅਨ ਔਫ ਬੀ.ਸੀ. ਇੰਡੀਅਨ ਚੀਫ਼ਸ ਮੁਤਾਬਕ, ਫਿਲਿਪ ਨੇ ਸ਼ੁੱਕਰਵਾਰ ਦੁਪਹਿਰ ਨੂੰ ਹਸਪਤਾਲ ਵਿਚ ਪਰਿਵਾਰ ਦੀ ਮੌਜੂਦਗੀ ਵਿਚ ਆਖਰੀ ਸਾਹ ਲਏ। ਉਹ ਪਿਛਲੇ ਕੁਝ ਸਮੇਂ ਤੋਂ ਗੰਭੀਰ ਬੀਮਾਰੀ ਨਾਲ ਜੂਝ ਰਹੇ ਸਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link