9.68C Vancouver
ADS

Apr 28, 2022 11:24 PM - Connect News

ਸਾਨਿਚ ਵਿੱਚ ਲੋਕਲ ਆਰਟ ਡੀਲਰ ਕੋਲੋਂ ਕਈ ਮਿਲੀਅਨ ਡਾਲਰ ਦਾ ਆਰਟ ਵਰਕ ਜ਼ਬਤ

Share On
millions-of-dollars-of-artwork-seized-from-local-art-dealer-in-saanich
An art owner contacted the Saanich Police to report that in March of this year they had entrusted a local art dealer with four pieces of fine art for consignment and potential sale at an art gallery in Oak Bay. (Photo - Saanich police/Twitter)

ਵੈਨਕੂਵਰ ਆਈਲੈਂਡ 'ਤੇ ਸਾਨੀਚ ਪੁਲਿਸ ਵੱਲੋਂ ਇੱਕ ਵੱਡੀ ਜਬਤਗੀ ਕੀਤੀ ਗਈ ਹੈ।

ਇਸ ਦੌਰਾਨ ਆਰਟਵਰਕ ਨਾਲ ਸੰਬੰਧਤ ਹਜ਼ਾਰਾਂ ਪੇਂਟਿੰਗਸ ਬਰਾਮਦ ਕੀਤੀਆਂ ਗਈਆਂ ਹਨ।

ਇਸ ਦੀ ਕੀਮਤ ਕਈ ਮਿਲੀਅਨ ਡਾਲਰ ਦੀ ਮੰਨੀ ਜਾ ਰਹੀ ਹੈ।

ਮਾਮਲਾ ਓਕ ਬੇਅ ਨਾਲ ਸੰਬੰਧਤ ਹੈ।

ਇਹ ਜਬਤਗੀ ਉਸ ਵੇਲੇ ਕੀਤੀ ਗਈ ਜਦ ਅਫਸਰਾਂ ਵੱਲੋਂ ਇੱਕ ਆਰਟ ਡੀਲਰ ਸੰਬੰਧੀ ਜਾਂਚ ਕੀਤੀ ਗਈ।

ਮਾਮਲੇ 'ਚ ਇਨਵੈਸਟੀਗੇਸ਼ਨ 11 ਅਪ੍ਰੈਲ ਨੂੰ ਸ਼ੁਰੂ ਹੋਈ ਸੀ।

ਪੁਲਿਸ ਨੂੰ ਰਿਪੋਰਟ ਮਿਲੀ ਸੀ ਕਿ ਕਿਸੇ ਨੇ 4 ਪੇਂਟਿੰਗਸ ਇੱਕ ਵਿਅਕਤੀ ਨੂੰ ਕਨਸਾਈਨਮੈਂਟ ਸੇਲ ਦੇ ਤੌਰ 'ਤੇ ਦਿੱਤੀਆਂ ਸਨ ਪਰ ਬਾਅਦ 'ਚ ਉਸ ਨਾਲ ਕੋਈ ਗੱਲਬਾਤ ਹੀ ਨਹੀਂ ਹੋਈ।

ਇਸ 'ਚ ਐਮਿਲੀ ਕਾਰ ਦੀਆਂ 3 ਪੇਂਟਿੰਗਸ ਸ਼ਾਮਿਲ ਸਨ।

ਇਸ ਤੋਂ ਇਲਾਵਾ ਡੇਵਿਡ ਬਲੈਕਵੁਡ ਦੀ ਇੱਕ ਵਾਟਰਕਲਰ ਪੇਂਟਿੰਗ ਵੀ ਇਸ ਦਾ ਹਿੱਸਾ ਸੀ।

ਪੁਲਿਸ ਦਾ ਕਹਿਣਾ ਸੀ ਕਿ ਮਾਲਿਕ ਨੂੰ ਉਸ ਵੇਲੇ ਸ਼ੱਕ ਹੋਇਆ ਜਦ ਗੈਲਰੀ ਬੰਦ ਕਰ ਦਿੱਤੀ ਗਈ ਅਤੇ ਡੀਲਰ ਨੇ ਉਨ੍ਹਾਂ ਨਾਲ ਸਾਰੇ ਕੰਟੈਕਟ ਖਤਮ ਕਰ ਦਿੱਤੇ।

ਜਾਂਚ ਅਧਿਕਾਰੀਆਂ ਨੂੰ ਬਾਅਦ 'ਚ ਪਤਾ ਲੱਗਾ ਕਿ ਹੋਰ ਪੀੜਤਾਂ ਦੀ ਵੀ ਅਜਿਹੀ ਕਹਾਣੀ ਸੀ।

ਮੀਡੀਆ ਰਿਪੋਰਟਸ ਅਨੁਸਾਰ ਇਹ ਜਾਂਚ ਓਕ ਬੇਅ ਸਥਿਤ ਵਿਨਚੈਸਟਰ ਗੈਲਰੀ ਨਾਲ ਸੰਬੰਧਤ ਹੈ।

ਜਾਂਚ ਅਧਿਕਾਰੀਆਂ ਨੇ ਕੁੱਲ 3 ਸਟੋਰੇਜ ਸਾਈਟਸ 'ਤੇ ਤਲਾਸ਼ੀ ਵਰੰਟਾਂ ਨੂੰ ਅੰਜਾਮ ਦਿੱਤਾ।

ਇਹ ਸਟੋਰੇਜ ਸਾਈਟਸ ਸਾਨੀਚ, ਓਕ ਬੇਅ ਤੇ ਲੈਂਗਫੋਰਡ 'ਚ ਸਥਿਤ ਸੀ।

ਇਨ੍ਹਾਂ ਥਾਵਾਂ 'ਤੇ 1,000 ਤੋਂ ਵਧੇਰੇ ਪੀਸ ਲੋਕੇਟ ਹੋਏ ਅਤੇ ਜਬਤ ਕਰ ਲਏ ਗਏ।

ਇਸ 'ਚ ਸਾਨੀਚ ਵਿੱਚ 600 ਪੀਸ, ਓਕ 'ਚ 100 ਤੋਂ ਵਧੇਰੇ ਪੀਸ ਅਤੇ ਲੈਂਗਫੋਰਡ 'ਚ 300 ਤੋਂ ਵਧੇਰੇ ਪੀਸ ਜਬਤ ਕੀਤੇ ਗਏ।

ਆਰਟ ਡੀਲਰ ਨੂੰ 21 ਅਪ੍ਰੈਲ ਨੂੰ ਗ੍ਰਿਫਤਾਰ ਕੀਤਾ ਗਿਆ।

ਉਸ ਨੂੰ ਕੋਰਟ ਦੀ ਤਰੀਕ ਤਕ ਰਿਹਾਅ ਕਰ ਦਿੱਤਾ ਗਿਆ ਹੈ।

Latest news

alberta-sending-more-firefighters-to-help-battle-b-c-wildfires
Punjabi

ਬੀ.ਸੀ. ਦੀ ਜੰਗਲੀ ਅੱਗ ਨਾਲ ਨਜਿੱਠਣ ਲਈ ਐਲਬਰਟਾ ਵੱਲੋਂ ਭੇਜੇ ਜਾ ਰਹੇ ਹੋਰ ਫਾਇਰ ਫਾਈਟਰਜ਼

ਐਲਬਰਟਾ ਸਰਕਾਰ ਵਲੋਂ ਬੀ.ਸੀ. ਵਿਚ ਲੱਗੀ ਜੰਗਲੀ ਅੱਗ ਨੂੰ ਕਾਬੂ ਕਰਨ ਲਈ ਅੱਜ ਹੋਰ ਫਾਇਰ ਫਾਈਟਰਜ਼ ਭੇਜੇ ਜਾ ਰਹੇ ਹਨ। ਐਲਬਰਟਾ ਦੇ ਜੰਗਲਾਤ ਅਤੇ ਪਾਰਕ ਮੰਤਰਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 186 ਫਾਇਰਫਾਈਟਰਜ਼ ਪਹਿਲਾਂ ਹੀ ਬੀ.ਸੀ. ਪਹੁੰਚ ਕੇ ਰਾਹਤ ਕਾਰਜਾਂ ਵਿੱਚ ਜੁੱਟ ਚੁੱਕੇ ਹਨ ਅਤੇ 40 ਹੋਰ ਕਰਮਚਾਰੀ ਮੰਗਲਵਾਰ ਨੂੰ ਰਵਾਨਾ ਕੀਤੇ ਜਾ ਰਹੇ ਹਨ।
calgary-police-say-suspect-in-officer-shooting-had-organized-crime-ties
Punjabi

ਕੈਲਗਰੀ ਦੇ ਪੁਲਿਸ ਔਫੀਸਰ ਨੂੰ ਗੋਲੀ ਮਾਰ ਕੇ ਸ਼ੱਕੀ ਨੇ ਕੀਤੀ ਆਤਮ ਹੱਤਿਆ, ਅਪਰਾਧਕ ਸੰਗਠਨ ਨਾਲ ਜੁੜੀ ਤਾਰ

ਕੈਲਗਰੀ ਵਿੱਚ ਬੀਤੇ ਕੱਲ੍ਹ ਐਡਵਰਥੀ ਪਾਰਕ ਨੇੜੇ ਹੋਈ ਘਟਨਾ ਦੇ ਸੰਬੰਧ ਵਿੱਚ ਇੱਕ ਪੁਲਿਸ ਔਫੀਸਰ ਨੂੰ ਗੋਲੀ ਮਾਰਨ ਦੀ ਪੁਸ਼ਟੀ ਹੋਈ ਹੈ। ਇਹ ਹਿੰਸਕ ਘਟਨਾ ਦੁਪਹਿਰ ਦੇ ਕਰੀਬ 11:45 ਵਜੇ ਵਾਪਰੀ। ਪੁਲਿਸ ਅਧਿਕਾਰੀ ਇੱਕ ਕਾਲੇ ਰੰਗ ਦੇ ਟਰੱਕ ਨੂੰ ਰੋਕ ਕੇ ਆਮ ਚੈਕਿੰਗ ਕਰ ਰਹੇ ਸਨ, ਜਦੋਂ ਗੱਡੀ ਵਿੱਚ ਸਵਾਰ ਇੱਕ ਸ਼ੱਕੀ ਵਿਅਕਤੀ ਨੇ ਬਾਹਰ ਨਿਕਲ ਕੇ ਗੋਲੀਆਂ ਚਲਾ ਦਿੱਤੀਆਂ, ਜਿਸ ਵਿੱਚ ਇੱਕ ਔਫੀਸਰ ਨੂੰ ਦੋ ਗੋਲੀਆਂ ਲੱਗੀਆਂ।
environment-canada-launches-new-polygon-based-weather-alert-system
Punjabi

ਇਨਵਾਇਰਮੈਂਟ ਕੈਨੇਡਾ ਨੇ ਨਵਾਂ ਪੋਲਿਗਨ-ਬੇਸਡ ਅਲਰਟ ਸਿਸਟਮ ਕੀਤਾ ਲਾਗੂ

ਇਨਵਾਇਰਮੈਂਟ ਕੈਨੇਡਾ ਨੇ ਅੱਜ ਤੋਂ ਦੇਸ਼ ਵਿਚ ਖ਼ਰਾਬ ਮੌਸਮ ਬਾਰੇ ਜਾਣਕਾਰੀ ਦੇਣ ਲਈ ਇੱਕ ਨਵਾਂ ਅਤੇ ਵਧੇਰੇ ਸਟੀਕ ਪੋਲਿਗਨ-ਬੇਸਡ ਅਲਰਟ ਸਿਸਟਮ ਲਾਗੂ ਕੀਤਾ ਹੈ। ਇਸ ਨਵੇਂ ਸਿਸਟਮ ਦਾ ਮਕਸਦ ਲੋਕਾਂ ਨੂੰ ਬਿਨਾਂ ਵਜ੍ਹਾ ਮਿਲਣ ਵਾਲੇ ਅਲਰਟਸ ਨੂੰ ਘਟਾਉਣਾ ਹੈ। ਪਹਿਲਾਂ ਜਦੋਂ ਕੋਈ ਤੂਫ਼ਾਨ ਆਉਂਦਾ ਸੀ ਤਾਂ ਪੂਰੇ ਦੇ ਪੂਰੇ ਖੇਤਰ ਵਿਚ ਐਮਰਜੈਂਸੀ ਅਲਰਟ ਭੇਜ ਦਿੱਤਾ ਜਾਂਦਾ ਸੀ ਭਾਵੇਂ ਤੂਫ਼ਾਨ ਉੱਥੋਂ ਲੰਘਣਾ ਵੀ ਨਾ ਹੋਵੇ, ਹੁਣ ਇਸ ਨਵੇਂ ਤਰੀਕੇ ਰਾਹੀਂ ਮੌਸਮ ਵਿਗਿਆਨੀ ਡਿਜੀਟਲ ਨਕਸ਼ੇ ਉੱਤੇ ਇੱਕ ਖ਼ਾਸ Polygon ਖਿੱਚ ਕੇ ਸਿਰਫ਼ ਉਸੇ ਹਿੱਸੇ ਨੂੰ ਦਰਸਾਉਣਗੇ ਜਿੱਥੇ ਖ਼ਤਰਾ ਸਭ ਤੋਂ ਵੱਧ ਹੈ।
rcmp-investigating-cause-of-bald-range-wildfire-near-summerland
Punjabi

ਬੀ.ਸੀ. ਦੇ ਸਮਰਲੈਂਡ ਨੇੜੇ ਬਾਲਡ ਰੇਂਜ ਜੰਗਲੀ ਅੱਗ ਦੀ ਜਾਂਚ ਆਰਸੀਐਮਪੀ ਵੱਲੋਂ ਸ਼ੁਰੂ

ਬੀ.ਸੀ.ਵਿਚ ਸਮਰਲੈਂਡ ਕੋਲ ਲੱਗੀ ਬਾਲਡ ਰੇਂਜ ਜੰਗਲੀ ਅੱਗ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਆਰਸੀਐਮਪੀ ਵਲੋਂ ਜਾਂਚ ਸ਼ੁਰੂ ਕੀਤੀ ਗਈ ਹੈ। ਪੈਂਟਿਕਟਨ ਸਾਊਥ ਓਕਾਨਾਗਨ ਆਰਸੀਐਮਪੀ ਡਿਟੈਚਮੈਂਟ ਮੁਤਾਬਕ, ਇਹ ਅੱਗ ਸ਼ੱਕੀ ਗਤੀਵਿਧੀਆਂ ਕਾਰਨ ਲੱਗੀ ਹੋ ਸਕਦੀ ਹੈ, ਜਿਸ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
canada-u-s-trade-talks-continue-as-tariff-deadline-approaches
Punjabi

ਕੈਨੇਡਾ-ਅਮਰੀਕਾ ਵਪਾਰਕ ਗੱਲਬਾਤ: ਟੈਰਿਫ ਘਟਾਉਣ ਅਤੇ CUSMA ਸਮਝੌਤੇ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼

ਕੈਨੇਡਾ-ਅਮਰੀਕਾ ਵਿਚਕਾਰ ਵਪਾਰ ਲਈ ਮੰਤਰੀ ਡੋਮਿਨਿਕ ਲੇਬਲੈਂਕ ਵਲੋਂ ਅੱਜ ਟਰੰਪ ਦੇ ਵਪਾਰ ਪ੍ਰਤੀਨਿਧੀ ਜੈਮੀਸਨ ਗ੍ਰੀਰ ਨਾਲ ਵਾਸ਼ਿੰਗਟਨ ਵਿਚ ਮੁਲਾਕਾਤ ਕੀਤੀ ਜਾ ਰਹੀ ਹੈ, ਇਹ ਕੁਝ ਹਫ਼ਤਿਆਂ ਵਿਚ ਉਨ੍ਹਾਂ ਦੀ ਆਹਮੋ-ਸਾਹਮਣੇ ਤੀਜੀ ਮੁਲਾਕਾਤ ਹੈ। ਲੇਬਲੈਂਕ ਪਹਿਲਾਂ ਸੋਮਵਾਰ ਨੂੰ ਵਾਸ਼ਿੰਗਟਨ ਜਾਣ ਵਾਲੇ ਸਨ ਪਰ ਖਰਾਬ ਮੌਸਮ ਕਾਰਨ ਉਨ੍ਹਾਂ ਦੀ ਫਲਾਈਟ ਮਾਂਟਰੀਅਲ ਵਾਪਸ ਆ ਗਈ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link