15.88C Vancouver
ADS

Aug 5, 2021 8:41 AM -

ਮਾਨਸੂਨ ਸੈਸ਼ਨ: ਵਿਰੋਧੀ ਧਿਰ ਦੇ ਹੰਗਾਮੇ ਦੌਰਾਨ ਲੋਕ ਸਭਾ ਦੀ ਕਾਰਵਾਈ 2 ਵਜੇ ਤੱਕ ਮੁਲਤਵੀ

Share On
monsoon-session-ls-adjourned-till-2-pm-amid-opposition-uproar
Monsoon Session: LS adjourned till 2 pm amid Opposition uproar

ਅੱਜ ਵੀਰਵਾਰ ਨੂੰ ਲੋਕ ਸਭਾ ਦੀ ਕਾਰਵਾਈ, ਵਿਰੋਧੀ ਧਿਰ ਦੇ ਨੇਤਾਵਾਂ ਵੱਲੋਂ ਐਵਾਨ ਵਿੱਚ ਵੱਖੋ-ਵੱਖ ਮੁੱਦਿਆਂ 'ਤੇ ਲਗਾਤਾਰ ਹੁੰਦੇ ਹੰਗਾਮੇ ਕਰਕੇ, 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ।

ਅੱਜ ਪਹਿਲਾਂ, ਕਾਂਗਰਸ ਦੇ ਐੱਮਪੀ ਮਨੀਸ਼ ਤਿਵਾੜੀ ਨੇ 'ਪੈਗੈਸਸ ਪ੍ਰੌਜੈਕਟ' ਦੇ ਮੁੱਦੇ 'ਤੇ ਹੇਠਲੇ ਐਵਾਨ ਵਿੱਚ ਕਾਰਵਾਈ ਮੁਲਤਵੀ ਕਰਨ ਦਾ ਨੋਟਿਸ ਦਿੱਤਾ ਸੀ।

ਆਪਣੇ ਨੋਟਸ ਵਿੱਚ ਤਿਵਾੜੀ ਨੇ ਆਖਿਆ,"ਇਹ ਖ਼ਬਰਾਂ ਕਿ ਭਾਰਤ ਸਰਕਾਰ ਵੱਲੋਂ ਇਜ਼ਰਾਇਲੀ ਕੰਪਨੀ ਐੱਨਐੱਸਓ ਗਰੁੱਪ ਤੋਂ ਪੈਗੈਸਸ ਖ਼ਰੀਦ ਕੇ, ਉਸ ਰਾਹੀਂ ਪੱਤਰਕਾਰਾਂ, ਸਮਾਜਿਕ ਕਾਰਕੁੰਨ, ਸਿਆਸੀ ਲੀਡਰਾਂ ਅਤੇ ਸਰਵ-ਉੱਚ ਅਦਾਲਤ ਦੇ ਜੱਜਾਂ ਦੀ ਜਾਸੂਸੀ ਕਰਵਾਈ ਗਈ ਹੈ।"

ਉਨ੍ਹਾਂ ਅੱਗੇ ਆਖਿਆ ਕਿ ਕਿਉਂਕਿ ਐੱਨਐੱਸਓ ਗਰੁੱਪ ਦੀ ਨੀਤੀ ਇਹ ਹੈ ਕਿ ਜਾਸੂਸੀ ਵਾਲਾ ਇਹ ਸੌਫਟਵੇਅਰ ਸਿਰਫ਼ 'ਜਾਸੂਸੀ ਕਰਾਉਣ ਵਾਲੀਆਂ ਸਰਕਾਰਾਂ' ਨੂੰ ਹੀ ਦਿੱਤਾ ਜਾਂਦਾ ਹੈ, ਤਾਂ ਇਸ ਤੋਂ ਜ਼ਾਹਰ ਹੈ ਕਿ ਇਹ ਭਾਰਤ ਸਰਕਾਰ ਵੱਲੋਂ ਹੀ ਵਰਤਿਆ ਗਿਆ ਹੈ, ਨਾ ਕਿ ਕਿਸੇ ਨਿੱਜੀ ਅਦਾਰੇ ਵੱਲੋਂ।

ਅੱਗੇ ਉਨ੍ਹਾਂ ਕਿਹਾ ਕਿ ਸਿਟੀਜ਼ਨ ਲੈਬ ਵਰਗੀਆਂ ਪ੍ਰਸਿੱਧ ਏਜੰਸੀਆਂ ਨੇ ਇਸ ਜਾਸੂਸੀ ਦੇ ਸ਼ਿਕਾਰ ਬਣੇ ਕੁਝ ਯੰਤਰਾਂ 'ਤੇ ਇਸਦੇ ਨਿਸ਼ਾਨ ਲੱਭੇ ਹਨ।

"ਇਸ ਗੱਲ 'ਤੇ ਧਿਆਨ ਦੇਣਾ ਚਾਹੀਦਾ ਹੈ ਕਿ ਇਸ ਤਰਾਂ ਦੀ ਨਿਗਰਾਨੀ ਨੂੰ ਹੈਕਿੰਗ ਦਾ ਹੀ ਇੱਕ ਹਿੱਸਾ ਆਖਿਆ ਜਾਂਦਾ ਹੈ, ਇਹੀ ਹੈ ਜੋ ਇਹ ਜਾਸੂਸੀ ਵਾਲਾ ਸੌਫਟਵੇਅਰ ਕਰਦਾ ਹੈ ਅਤੇ ਸੂਚਨਾ ਅਤੇ ਤਕਨੀਕੀ ਐਕਟ, 2000 ਦੇ ਤਹਿਤ ਇਸਨੂੰ "ਅਣਅਧਿਕਾਰਤ ਰੁਕਾਵਟ ਜਾਂ ਹੈਕਿੰਗ ਦੇ ਤੌਰ 'ਤੇ ਲਿਆ ਜਾਣਾ ਚਾਹੀਦਾ ਹੈ," ਕਾਂਗਰਸ ਐੱਮਪੀ ਨੇ ਆਪਣੇ ਮੁਲਤਵੀ ਨੋਟਿਸ ਵਿੱਚ ਆਖਿਆ।

ਤਿਵਾੜੀ ਨੇ ਆਖਿਆ ਕਿ ਸਰਕਾਰ ਹਲੇ ਤੱਕ ਸਾਫ਼ ਤੌਰ 'ਤੇ ਮੁਨਕਰ ਨਹੀਂ ਹੋਈ ਹੈ ਕਿ ਪੈਗੈਸਸ ਅਧਿਕਾਰਿਤ ਤੌਰ 'ਤੇ ਵਰਤਿਆ ਗਿਆ ਹੈ, ਇਸਦੇ ਨਾਲ ਹੀ ਉਨ੍ਹਾਂ ਇਸ ਨੂੰ ਗੰਭੀਰ ਮੁੱਦਾ ਗਰਦਾਨਦਿਆਂ ਇਸ 'ਤੇ ਚਰਚਾ ਕਰਨ ਲਈ ਆਖਿਆ।

ਇਸੇ ਦਰਮਿਆਨ ਵੀਰਵਾਰ ਨੂੰ ਲੋਕ ਸਭਾ ਵਿੱਚ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਦੀ ਮੌਜੂਦਗੀ ਵਿੱਚ, ਕਾਂਗਰਸ ਐੱਮਪੀ ਮਨਿੱਕਮ ਟੈਗੋਰ ਨੇ ਕਾਰਵਾਈ ਮੁਲਤਵੀ ਕਰਨ ਦੇ ਮੋਸ਼ਨ ਨੋਟਿਸ ਨੂੰ ਪੈਗੈਸਸ 'ਤੇ ਚਰਚਾ ਕਰਨ ਲਈ ਅੱਗੇ ਤੋਰਿਆ।

"ਮੈਂ, ਜ਼ਰੂਰੀ ਅਹਿਮੀਅਤ ਦੇ ਮੁੱਦਿਆਂ 'ਤੇ ਚਰਚਾ ਕਰਨ ਦੇ ਇਰਾਦੇ ਨਾਲ, ਏਵਾਨ ਦੀ ਕਾਰਵਾਈ ਨੂੰ ਮੁਲਤਵੀ ਕਰਨ ਦਾ ਨੋਟਿਸ ਦੇਣ ਦੀ ਆਪਣੀ ਮੰਗ ਰੱਖਦਾ ਹਾਂ, ਜਿਸ ਦੇ ਅੰਤਰਗਤ ਇਹ ਮੁੱਦੇ ਹਨ:-ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਦੀ ਹਾਜ਼ਰੀ 'ਚ ਇੱਕ ਦਿਨ, ਸਰਕਾਰ ਦੇ ਕਥਿਤ ਤੌਰ 'ਤੇ ਭਾਰਤੀ ਵਿਰੋਧੀ ਧਿਰ ਦੇ ਲੀਡਰਾਂ, ਭਾਰਤ ਦੇ ਮੁੱਖ ਜੱਜ, ਭਾਰਤੀ ਦੇ ਚੋਣ ਕਮਿਸ਼ਨਰ, ਸੀਬੀਆਈ ਦੇ ਨਿਰਦੇਸ਼ਕ, ਔਰਤ ਪੱਤਰਕਾਰਾਂ ਅਤੇ ਬੀਜੇਪੀ ਦੇ ਐੱਮਪੀਜ਼ ਖ਼ਿਲਾਫ਼ ਹਥਿਆਰ ਦੇ ਤੌਰ 'ਤੇ ਇਜ਼ਰਾਇਲੀ ਜਾਸੂਸੀ ਸੌਫ਼ਟਵੇਅਰ ਪੈਗੈਸਸ ਦੀ ਵਰਤੋਂ ਕਰਨ 'ਤੇ,"ਕਾਂਗਰਸ ਲੀਡਰ ਨੇ ਆਪਣੇ ਨੋਟਿਸ ਵਿੱਚ ਆਖਿਆ।

ਜ਼ਿਕਰਯੋਗ ਹੈ ਕਿ ਪਾਰਲੀਮੈਂਟ ਦੇ ਦੋਵਾਂ ਐਵਾਨਾਂ ਦੀ ਕਾਰਵਾਈ ਵਿੱਚ, ਵਿਰੋਧੀ ਧਿਰ ਵੱਲੋਂ ਲਗਾਤਾਰ ਕਿਸਾਨੀ ਸੰਘਰਸ਼, ਪੈਗੈਸਸ ਜਾਸੂਸੀ, ਕੋਵਿਡ-19 ਅਤੇ ਮਹਿੰਗਾਈ ਦੇ ਮੁੱਦਿਆਂ 'ਤੇ ਹੰਗਾਮਾ ਕਰਨ ਕਰਕੇ ਰੁਕਾਵਟ ਆ ਰਹੀ ਹੈ।

ਮਾਨਸੂਨ ਦਾ ਇਜਲਾਸ 19 ਜੁਲਾਈ ਨੂੰ ਸ਼ੁਰੂ ਹੋਇਆ ਸੀ ਅਤੇ ਇਹ 13 ਅਗਸਤ ਤੱਕ ਜਾਰੀ ਰਹੇਗਾ।

Latest news

sandy-dosanjh-withdraws-as-surrey-council-candidate
Punjabi

ਸਰੀ ਕੌਂਸਲ ਚੋਣਾਂ ਤੋਂ ਸੈਂਡੀ ਦੋਸਾਂਝ ਨੇ ਵਾਪਸ ਲਈ ਉਮੀਦਵਾਰੀ

ਕੰਜ਼ਰਵੇਟਿਵ ਪਾਰਟੀ ਔਫ ਸਰੀ ਨੇ ਸੈਂਡੀ ਦੋਸਾਂਝ ਦੇ ਸਿਟੀ ਕੌਂਸਲ ਚੋਣਾਂ ਲਈ ਪਾਰਟੀ ਦੀ ਉਮੀਦਵਾਰ ਵਜੋਂ ਹਟਣ ਦੀ ਪੁਸ਼ਟੀ ਕੀਤੀ ਹੈ। ਇਹ ਕਦਮ ਉਨ੍ਹਾਂ ਦੇ ਪਤੀ ਅਤੇ ਵੈਨਕੂਵਰ ਪੁਲਿਸ ਦੇ ਕਾਂਸਟੇਬਲ ਕਲਵਿੰਦਰ ਦੋਸਾਂਝ ਨੂੰ $3 ਮਿਲੀਅਨ ਦੇ ਫਰੌਡ ਦੇ ਮਾਮਲਿਆਂ ਵਿਚ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਸਾਹਮਣੇ ਆਇਆ ਹੈ।
b-c-unemployment-rate-rises-to-6-5-as-province-loses-5-500-jobs-in-august
Punjabi

ਬੀ.ਸੀ. ’ਚ ਬੇਰੁਜ਼ਗਾਰੀ ਦਰ ਵਧੀ, ਅਗਸਤ ’ਚ 5,500 ਨੌਕਰੀਆਂ ਦਾ ਨੈੱਟ ਨੁਕਸਾਨ

ਬੀ.ਸੀ.ਦੀ ਬੇਰੁਜ਼ਗਾਰੀ ਦਰ 0.3 ਫੀਸਦੀ ਅੰਕ ਵਧ ਕੇ 6.5 ਫੀਸਦੀ ਹੋ ਗਈ ਹੈ। ਸਟੈਟਿਸਟਿਕਸ ਕੈਨੇਡਾ ਮੁਤਾਬਕ, ਸੂਬੇ ਨੇ ਪਿਛਲੇ ਮਹੀਨੇ ਨੈੱਟ ਤੌਰ 'ਤੇ ਕਰੀਬ 5,500 ਨੌਕਰੀਆਂ ਗੁਆਈਆਂ ਹਨ। ਬੀ.ਸੀ. ਵਿਚ ਅਗਸਤ ਮਹੀਨੇ 26,000 ਫੁੱਲ-ਟਾਈਮ ਨੌਕਰੀਆਂ ਖ਼ਤਮ ਹੋਈਆਂ, ਹਾਲਾਂਕਿ, ਇਸ ਦੇ ਮੁਕਾਬਲੇ 20,600 ਪਾਰਟ-ਟਾਈਮ ਨੌਕਰੀਆਂ ਵਿਚ ਵਾਧਾ ਦਰਜ ਕੀਤਾ ਗਿਆ, ਜਿਸ ਕਾਰਨ ਨੌਕਰੀਆਂ ਦਾ ਨੈੱਟ ਨੁਕਸਾਨ ਲਗਭਗ 5,500 ਹੋਇਆ ਹੈ।ਬੀ.ਸੀ. ਕੰਜ਼ਰਵੇਟਿਵ ਨੇ ਇਸ ਲਈ ਸਿੱਧੇ ਤੌਰ 'ਤੇ ਸੱਤਾਧਾਰੀ ਐੱਨ. ਡੀ. ਪੀ. ਨੂੰ ਜ਼ਿੰਮੇਵਾਰ ਠਹਿਰਾਇਆ।
dr-gurpreet-kaur-sends-legal-notices-to-sukhpal-khaira-and-bikram-majithia
Punjabi

ਡਾ. ਗੁਰਪ੍ਰੀਤ ਕੌਰ ਨੇ ਸੁਖਪਾਲ ਖਹਿਰਾ ਤੇ ਬਿਕਰਮ ਮਜੀਠੀਆ ਨੂੰ ਭੇਜਿਆ ਲੀਗਲ ਨੋਟਿਸ

ਪੰਜਾਬ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਵੱਲੋਂ ਲੀਗਲ ਨੋਟਿਸ ਭੇਜਿਆ ਗਿਆ ਹੈ। ਡਾ. ਗੁਰਪ੍ਰੀਤ ਕੌਰ ਵੱਲੋਂ ਨੋਟਿਸ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਸੁਖਪਾਲ ਸਿੰਘ ਖਹਿਰਾ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਉਨ੍ਹਾਂ ਨਾਲ ਸਬੰਧਤ ਕਥਿਤ ਤੌਰ ’ਤੇ ਝੂਠੀ, ਬਦਨਾਮੀ ਵਾਲੀ ਅਤੇ ਇਤਰਾਜ਼ਯੋਗ ਸਮੱਗਰੀ, ਗ੍ਰਾਫਿਕ ਪੋਸਟਰ ਅਤੇ ਵੀਡੀਓਜ਼ ਪ੍ਰਕਾਸ਼ਿਤ ਤੇ ਪ੍ਰਸਾਰਿਤ ਕੀਤੇ ਗਏ ਹਨ।
vancouver-police-officer-kal-dosanjh-suspended-after-fraud-theft-charges
Punjabi

ਫਰਾਡ ਤੇ ਚੋਰੀ ਦੇ ਮਾਮਲਿਆਂ ’ਚ ਵੈਨਕੂਵਰ ਪੁਲਿਸ ਅਫਸਰ ਕਲਵਿੰਦਰ ਦੋਸਾਂਝ ਸਸਪੈਂਡ

ਵੈਨਕੂਵਰ ਪੁਲਿਸ ਨੇ ਔਫੀਸਰ ਕਲਵਿੰਦਰ ਉਰਫ਼ Kal ਦੋਸਾਂਝ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਹੈ। ਸ਼ੁੱਕਰਵਾਰ ਨੂੰ ਇਸ ਮਾਮਲੇ ਵਿਚ ਨਿਊਜ਼ ਕਾਨਫਰੰਸ ਦੌਰਾਨ ਵੈਨਕੂਵਰ ਪੁਲਿਸ ਦੇ Chief Steve Rai ਨੇ ਇਸ ਦਾ ਐਲਾਨ ਕੀਤਾ।ਉਨ੍ਹਾਂ ਕਿਹਾ ਕਿ 50 ਸਾਲਾ ਦੋਸਾਂਝ ਨੂੰ $5,000 ਤੋਂ ਵੱਧ ਦੇ ਫਰਾਡ ਅਤੇ ਚੋਰੀ ਦੇ 4-4 ਮਾਮਲਿਆਂ ਵਿਚ ਚਾਰਜ ਕੀਤਾ ਗਿਆ ਹੈ ਅਤੇ ਇੱਕ ਮਾਮਲਾ ਵਿਸ਼ਵਾਸਘਾਤ ਦਾ ਲਗਾਇਆ ਗਿਆ ਹੈ।
fourth-accused-in-ryan-nagy-murder-case-sentenced-to-7-years-in-prison
Punjabi

Ryan Nagy ਕਤਲ ਕੇਸ ’ਚ ਚੌਥੀ ਮੁਲਜ਼ਮ ਨੂੰ 7 ਸਾਲ ਦੀ ਸਜ਼ਾ

ਬਰਨਬੀ ਵਿਚ ਤਿੰਨ ਸਾਲ ਪਹਿਲਾਂ ਇੱਕ ਘਰ ਵਿਚ ਹੋਏ ਹਮਲੇ ਦੌਰਾਨ ਮਾਰੇ ਗਏ 19 ਸਾਲਾ ਨੌਜਵਾਨ Ryan Nagy ਦੇ ਕਤਲ ਦੇ ਮਾਮਲੇ ਵਿਚ ਇੱਕ 23 ਸਾਲਾ ਲੜਕੀ ਨੂੰ ਸੱਤ ਸਾਲ ਦੀ ਸਜ਼ਾ ਸੁਣਾਈ ਗਈ ਹੈ, ਜੋ ਇਸ ਕੇਸ ਵਿਚ ਚੌਥੀ ਅਤੇ ਆਖਰੀ ਮੁਲਜ਼ਮ ਸੀ। ਸ਼ੁੱਕਰਵਾਰ ਨੂੰ ਇੰਟੈਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਨੇ ਦੱਸਿਆ ਕਿ Rhoda Diabikulu ਨੇ ਇਸ ਸਾਲ ਮਾਰਚ ਵਿਚ ਗੈਰ-ਇਰਾਦਤਨ ਕਤਲ ਦਾ ਗੁਨਾਹ ਕਬੂਲ ਕੀਤਾ ਸੀ, ਜਿਸ ਤੋਂ ਬਾਅਦ ਮੰਗਲਵਾਰ ਨੂੰ ਉਸ ਨੂੰ ਸਜ਼ਾ ਸੁਣਾਈ ਗਈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link