Dec 28, 2023 6:39 PM - The Canadian Press
ਮਾਂਟਰੀਅਲ ਦੇ ਇੱਕ ਸ਼ਖਸ ਨੇ ਸਾਲਮੋਨੇਲਾ ਇਨਫੈਕਸ਼ਨ ਕਾਰਨ ਹਸਪਤਾਲ ਵਿੱਚ ਲਗਭਗ ਇੱਕ ਹਫ਼ਤਾ ਬਿਤਾਉਣ ਮਗਰੋਂ ਦੋ ਫ਼ੂਡ ਕੰਪਨੀਆਂ ਖਿਲਾਫ਼ ਕਲਾਸ-ਐਕਸ਼ਨ ਮੁਕੱਦਮਾ ਸ਼ੁਰੂ ਕਰਨ ਦੀ ਇਜਾਜ਼ਤ ਮੰਗੀ ਹੈ।
ਲਾਅ ਫਰਮ ਸਲੇਟਰ ਵੇਕਿਓ ਐਲਐਲਪੀ ਨੇ ਇਸ ਸਬੰਧ ਵਿੱਚ ਕਿਊਬੈਕ ਸੁਪੀਰੀਅਰ ਕੋਰਟ ਵਿੱਚ 12 ਦਸੰਬਰ ਨੂੰ ਐਪਲੀਕੇਸ਼ਨ ਦਾਇਰ ਕੀਤੀ ਹੈ। ਓਲੀਵੀਅਰ ਆਰਚੈਂਬੋਲਟ ਨਾਮ ਦੇ ਸ਼ਖਸ ਦਾ ਆਰੋਪ ਹੈ ਕਿ ਮਲੀਚੀਟਾ ਵਲੋਂ ਪੈਦਾ ਕੀਤੇ ਗਏ ਅਤੇ ਟਰੂਫਰੈਸ਼ ਵੱਲੋਂ ਕੈਨੇਡਾ ਵਿੱਚ ਵੇਚੇ ਕੀਤੇ ਗਏ ਖਰਬੂਜੇ ਖਾਣ ਨਾਲ ਉਸ ਨੇ ਸਾਲਮੋਨੇਲਾ ਇਨਫੈਕਸ਼ਨ ਦਾ ਸਾਹਮਣਾ ਕੀਤਾ।
ਉਸ ਨੇ ਦਾਅਵਾ ਕੀਤਾ ਕਿ 12 ਨਵੰਬਰ ਨੂੰ ਉਹ ਐਮਰਜੈਂਸੀ ਰੂਮ ਵਿੱਚ ਦਾਖਲ ਸੀ।ਕੋਰਟ ਵਿੱਚ ਲਗਾਈ ਗਈ ਅਰਜ਼ੀ ਵਿੱਚ ਵਿਅਕਤੀ ਵੱਲੋਂ ਹਰਜਾਨੇ ਦੀ ਮੰਗ ਕੀਤੀ ਗਈ ਹੈ। ਹਾਲਾਂਕਿ ਕੋਰਟ ਵਿੱਚ ਇਹ ਅਜੇ ਟੈਸਟੇਡ ਨਹੀਂ ਹੋਈ ਹੈ।
ਗੌਰਤਲਬ ਹੈ ਕਿ ਨਵੰਬਰ ਵਿੱਚ ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ ਨੇ ਮਲੀਚੀਟਾਅਤੇ ਰੂਡੀ ਬ੍ਰਾਂਡ ਦੇ ਖਰਬੂਜ਼ਿਆਂ ਸਬੰਧੀ ਵਾਰਨਿੰਗ ਜਾਰੀ ਕੀਤੀ ਸੀ। ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਨੇ ਪਿਛਲੇ ਹਫ਼ਤੇ ਤੱਕ 8 ਸੂਬਿਆਂ ਵਿੱਚ ਸਾਲਮੋਨੇਲਾ ਦੇ 164 ਕੇਸਾਂ ਅਤੇ ਸੱਤ ਮੌਤਾਂ ਦੀ ਦੀ ਪੁਸ਼ਟੀ ਕੀਤੀ ਸੀ। ਇਨ੍ਹਾਂ ਵਿੱਚੋਂ 111 ਕੇਸ ਇਕੱਲੇ ਕਿਊਬੈਕ ਵਿੱਚ ਸਨ।