8.15C Vancouver
ADS

May 19, 2022 10:28 PM - The Canadian Press

ਮੰਕੀਪੌਕਸ ਦੀ ਕੈਨੇਡਾ 'ਚ ਐਂਟਰੀ ਤੋਂ ਬਾਅਦ ਬਿਮਾਰੀ ਸੰਬੰਧੀ ਉੱਠ ਰਹੇ ਕਈ ਸਵਾਲ; ਇਨਕਿਉਬੇਸ਼ਨ ਪੀਰੀਅਡ, ਲੱਛਣਾਂ ਤੇ ਇਤਿਹਾਸ ਸੰਬੰਧੀ ਅਹਿਮ ਜਾਣਕਾਰੀ

Share On
montreal-public-health-provides-update-on-monkeypox-as-european-outbreak-grows
Quebec's Public health authorities are investigating a number of suspected cases of monkey pox in the Montreal area. (Photo - The Canadian Press)

ਕਿਊਬੈਕ ਦੇ ਪਬਲਿਕ ਹੈਲਥ ਅਧਿਕਾਰੀਆਂ ਵੱਲੋਂ ਮੌਂਟਰੀਅਲ ਦੇ ਇਲਾਕੇ 'ਚ ਮੰਕੀਪੌਕਸ ਦੇ ਕਈ ਸ਼ੱਕੀ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ।

ਪਬਲਿਕ ਹੈਲਥ ਅਧਿਕਾਰੀਆਂ ਅਨੁਸਾਰ ਮੌਂਟਰੀਅਲ 'ਚ ਇਸ ਬਿਮਾਰੀ ਸੰਬੰਧਤ 17 ਮਾਮਲੇ ਰਿਪੋਰਟ ਹੋ ਚੁੱਕੇ ਹਨ।

ਡਾ. ਮੇਲੀਨ ਡਰੂਇਨ ਦਾ ਕਹਿਣਾ ਸੀ ਕਿ ਯੂਰੋਪ 'ਚ ਇਸ ਸੰਬੰਧੀ ਆਊਟਬ੍ਰੇਕ ਅਤੇ ਅਮਰੀਕਾ 'ਚ ਇਸ ਦਾ ਇੱਕ ਮਾਮਲਾ ਰਿਪੋਰਟ ਹੋਣ ਕਾਰਨ ਇਸ ਦੇ ਮਜਬੂਤ ਆਸਾਰ ਮੰਨੇ ਜਾ ਰਹੇ ਹਨ ਕਿ ਸ਼ਹਿਰ 'ਚ ਜਾਰੀ ਇਨਫੈਕਸ਼ਨ ਦਾ ਮੰਕੀਪੌਕਸ ਨਾਲ ਵਾਸਤਾ ਹੈ।

ਅਮਰੀਕਾ 'ਚ ਰਿਪੋਰਟ ਹੋਏ ਮਾਮਲੇ ਦੇ ਵੀ ਮੌਂਟਰੀਅਲ ਤੋਂ ਟਰੈਵਲ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ।

ਉਨ੍ਹਾਂ ਕਿਹਾ ਕਿ ਇਨ੍ਹਾਂ ਮਾਮਲਿਆਂ ਦੀ ਫਿਲਹਾਲ ਲੈਬੋਰੇਟਰੀ 'ਚ ਪੁਸ਼ਟੀ ਨਹੀਂ ਹੋਈ ਹੈ।

ਡਾਕਟਰ ਦਾ ਕਹਿਣਾ ਸੀ ਕਿ ਇਹ ਬਿਮਾਰੀ ਲਗਾਤਾਰ ਕਿਸੇ ਪੀੜਤ ਵਿਅਕਤੀ ਦੇ ਸੰਪਰਕ 'ਚ ਆਉਣ ਨਾਲ ਹੁੰਦੀ ਹੈ ਅਤੇ ਰੋਜ ਦੀਆਂ ਗਤੀਵਿਧੀਆਂ 'ਚ ਇਸ ਦਾ ਕੋਈ ਪ੍ਰਭਾਵ ਪੈਣ ਦੀ ਸੰਭਾਵਨਾ ਨਹੀਂ ਹੈ।

ਉਨ੍ਹਾਂ ਕਿਹਾ ਕਿ ਇਸ ਬਿਮਾਰੀ ਕਾਰਨ ਟ੍ਰਾਂਜ਼ਿਟ ਸਵਾਰੀ ਜਾਂ ਸ਼ੌਪਿੰਗ ਜਾਂ ਬਾਹਰ ਖਾਣਪੀਣ ਜਿਹੀਆਂ ਗਤੀਵਿਧੀਆਂ 'ਚ ਕੋਈ ਵਿਘਨ ਪੈਣ ਦੀ ਸੰਭਾਵਨਾ ਨਹੀਂ ਹੈ।

ਕੀ ਹੈ ਮੰਕੀਪੌਕਸ ਦਾ ਇਤਿਹਾਸ ?

ਯੂਰੋਪੀਅਨ ਅਤੇ ਅਮਰੀਕੀ ਹੈਲਥ ਅਧਿਕਾਰੀਆਂ ਵੱਲੋਂ ਇਸ ਹਫ਼ਤੇ ਅਨੇਕਾਂ ਮੰਕੀਪੌਕਸ ਮਾਮਲਿਆਂ ਦੀ ਪਛਾਣ ਕੀਤੀ ਗਈ ਹੈ।

ਇਸ ਬਿਮਾਰੀ ਸੰਬੰਧੀ ਆਊਟਬ੍ਰੇਕ ਨੂੰ ਅਚੰਭੇ ਭਰਿਆ ਵੀ ਮੰਨਿਆ ਜਾ ਰਿਹਾ ਹੈ ਕਿਉਂਕਿ ਇਸ ਤੋਂ ਪਹਿਲਾਂ ਇਹ ਬਿਮਾਰੀ ਸੈਂਟਰਲ ਅਤੇ ਪੱਛਮੀ ਅਫਰੀਕਾ ਤਕ ਸੀਮਤ ਰਹਿੰਦੀ ਮੰਨੀ ਜਾਂਦੀ ਸੀ।

ਡਾਕਟਰ ਹੁਣ ਵੀ ਕੋਈ ਸਪਸ਼ਟ ਜਾਣਕਾਰੀ ਹਾਸਿਲ ਨਹੀਂ ਕਰ ਸਕੇ ਹਨ ਕਿ ਮੰਕੀਪੌਕਸ ਆਖਿਰ ਫੈਲ ਕਿਵੇਂ ਰਿਹਾ ਹੈ।

ਇਸ ਬਿਮਾਰੀ ਨੂੰ ਆਮ ਤੌਰ 'ਤੇ ਰੋਡੈਂਟਸ ਕਾਰਨ ਜਾਂ ਕਿਸੇ ਪੀੜਤ ਵਿਅਕਤੀ ਦੇ ਬੇਹੱਦ ਨੇੜੇ ਦੇ ਸੰਪਰਕ ਕਾਰਨ ਵਧਣ ਦੇ ਆਸਾਰ ਮੰਨੇ ਜਾਂਦੇ ਹਨ।

ਬ੍ਰਿਟਿਸ਼ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਬਿਮਾਰੀ ਨਾਲ ਜੂਝਦੇ ਹਾਲ ਦੇ ਬਹੁਤੇ ਮਾਮਲੇ ਉਨ੍ਹਾਂ ਆਦਮੀਆਂ ਨਾਲ ਸੰਬੰਧਤ ਹਨ ਜਿੰਨਾ ਨੇ ਕਿਸੇ ਹੋਰ ਆਦਮੀ ਨਾਲ ਸ਼ਰੀਰਕ ਸੰਬੰਧ ਬਣਾਏ ਸਨ ਅਤੇ ਇਹ ਮਾਮਲੇ ਅਜਿਹੇ ਲੋਕਾਂ ਨਾਲ ਸੰਬੰਧਤ ਸਨ ਜਿੰਨਾ ਦਾ ਕੋਈ ਟਰੈਵਲ ਇਤਿਹਾਸ ਵੀ ਨਹੀਂ ਸੀ।

ਕੀ ਹੈ ਇਸ ਬਿਮਾਰੀ ਦਾ ਇਨਕਿਉਬੇਸ਼ਨ ਪੀਰੀਅਡ ?

ਡਾਕਟਰਾਂ ਦਾ ਕਹਿਣਾ ਹੈ ਕਿ ਆਮ ਤੌਰ 'ਤੇ ਇਸ ਬਿਮਾਰੀ ਦੇ ਵਿਕਸਿਤ ਹੋਣ 'ਚ 7 ਤੋਂ 17 ਦਿਨ ਦਾ ਸਮਾਂ ਲਗਦਾ ਹੈ।

ਹਾਲਾਂਕਿ ਕੁਝ ਮਾਮਲਿਆਂ 'ਚ ਇਸ ਬਿਮਾਰੀ ਦੇ ਲੱਛਣ ਸਥਾਪਿਤ ਹੋਣ 'ਚ 5 ਦਿਨ ਅਤੇ ਕੁਝ ਮਾਮਲਿਆਂ 'ਚ 21 ਦਿਨ ਤਕ ਦਾ ਸਮਾਂ ਲੱਗਣ ਦੀ ਜਾਣਕਾਰੀ ਦਿੱਤੀ ਗਈ ਹੈ।

ਮਾਹਿਰਾਂ ਅਨੁਸਾਰ ਇਹ ਇਨਫੈਕਸ਼ਨ ਆਮ ਤੌਰ 'ਤੇ 2 ਤੋਂ 4 ਹਫ਼ਤੇ ਤਕ ਅਸਰ ਵਿਖਾਉਂਦੀ ਹੈ।

ਕੀ ਹਨ ਮੰਕੀਪੌਕਸ ਦੇ ਲੱਛਣ ?

ਮੰਕੀਪੌਕਸ ਨਾਮ ਦੀ ਬਿਮਾਰੀ ਨਾਲ ਸੰਬੰਧਤ ਲੱਛਣਾਂ ਨੂੰ ਸਮੌਲਪੌਕਸ ਦੇ ਨਾਲ ਰਲਦੇ-ਮਿਲਦੇ ਦੱਸਿਆ ਗਿਆ ਹੈ।

ਇਸ ਦੌਰਾਨ ਬੁਖਾਰ, ਸਿਰ ਦਰਦ, ਮਸਲਸ ਸੰਬੰਧੀ ਦਰਦ, ਪਿੱਠ ਦਰਦ, ਕੰਬਣੀ ਅਤੇ ਥਕਾਵਟ ਜਿਹੇ ਲੱਛਣ ਸਥਾਪਿਤ ਹੁੰਦੇ ਹਨ।

ਹਾਲਾਂਕਿ ਕੁਝ ਲੋਕਾਂ 'ਚ ਇਸ ਬਿਮਾਰੀ ਕਾਰਨ ਲਿੰਫ ਨੋਡਸ 'ਚ ਸੋਜ ਹੋਣ ਦੀ ਵੀ ਗੱਲ ਆਖੀ ਗਈ ਹੈ।

Latest news

canada-makes-history-becomes-first-team-to-reach-fifa-world-cup-2026-round-of-16
Punjabi

ਟੀਮ ਕੈਨੇਡਾ ਨੇ ਰਚਿਆ ਇਤਿਹਾਸ, ਰਾਊਂਡ ਆਫ 16 'ਚ ਐਂਟਰੀ

ਐਤਵਾਰ ਨੂੰ ਟੀਮ ਕੈਨੇਡਾ ਆਪਣੇ ਫੀਫਾ ਵਿਸ਼ਵ ਕੱਪ ਇਤਿਹਾਸ ਦਾ ਪਹਿਲਾ ਨਾਕ-ਆਊਟ ਮੁਕਾਬਲਾ ਜਿੱਤ ਕੇ ਰਾਊਂਡ ਆਫ 16 'ਚ ਐਂਟਰੀ ਕਰ ਗਈ ਹੈ। ਟੀਮ ਨੇ ਮੁਕਾਬਲੇ ਦੇ ਰੈਗੂਲਰ ਟਾਈਮ ਦੇ ਖਤਮ ਹੋਣ ਤੋਂ ਬਾਅਦ, ਸਟੌਪੇਜ ਟਾਈਮ ਦੇ ਵਿੱਚ ਗੋਲ ਦਾਗਿਆ ਅਤੇ 1-0 ਦੇ ਨਾਲ ਮੁਕਾਬਲਾ ਆਪਣੇ ਨਾਮ ਕੀਤਾ। ਟੀਮ ਲਈ ਸਟੀਫਨ ਐਸਟਾਕੀਓ ਨੇ ਇਹ ਗੋਲ ਦਾਗਿਆ।
no-canada-u-s-tariff-deal-expected-before-midterm-elections-former-trade-negotiator
Punjabi

ਕੈਨੇਡਾ-ਅਮਰੀਕਾ ਟੈਰਿਫ਼ ਸਮਝੌਤੇ ਦੀ ਸੰਭਾਵਨਾ ਮਿਡਟਰਮ ਚੋਣਾਂ ਤੋਂ ਪਹਿਲਾਂ ਘੱਟ: ਸਟੀਵ ਵਰਹਿਊਲ

ਕੈਨੇਡਾ ਦੇ ਸਾਬਕਾ ਮੁੱਖ ਵਪਾਰ ਵਾਰਤਾਕਾਰ ਸਟੀਵ ਵਰਹਿਊਲ ਨੇ ਇਸ ਸਾਲ ਫਾਲ ਵਿਚ ਹੋਣ ਵਾਲੀਆਂ ਅਮਰੀਕੀ ਮਿਡਟਰਮ ਇਲੈਕਸ਼ਨ ਤੋਂ ਪਹਿਲਾਂ ਔਟਵਾ ਅਤੇ ਵਾਸ਼ਿੰਗਟਨ ਵਿਚਕਾਰ ਟੈਰਿਫ ਸਮਝੌਤਾ ਨਾ ਹੋਣ ਦੀ ਸੰਭਾਵਨਾ ਜਤਾਈ ਹੈ।
alberta-court-gives-partial-win-to-separatist-referendum-organizers
Punjabi

ਐਲਬਰਟਾ ਵੱਖਵਾਦੀ ਗਰੁੱਪ ਨੂੰ ਅਦਾਲਤ ਤੋਂ ਮਿਲੀ ਅੰਸ਼ਕ ਰਾਹਤ

ਐਲਬਰਟਾ ਦੇ ਕੈਨੇਡਾ ਤੋਂ ਵੱਖ ਹੋਣ ਦੇ ਮੁੱਦੇ 'ਤੇ ਰਿਫਰੈਂਡਮ ਕਰਵਾਉਣ ਦੀ ਮੰਗ ਕਰ ਰਹੇ ਆਗੂਆਂ ਨੂੰ ਅਦਾਲਤ ਵੱਲੋਂ ਇੱਕ ਅੰਸ਼ਕ ਰਾਹਤ ਮਿਲੀ ਹੈ। ਐਲਬਰਟਾ ਕੋਰਟ ਔਫ ਅਪੀਲ ਦੀ ਜੱਜ ਜਸਟਿਸ ਐਲਿਸ ਵੂਲੀ ਨੇ ਅੱਜ ਅਹਿਮ ਫੈਸਲਾ ਸੁਣਾਉਂਦਿਆਂ ਕਿਹਾ ਕਿ ਵੱਖਵਾਦੀ ਪਟੀਸ਼ਨ 'ਤੇ ਇਕੱਠੇ ਕੀਤੇ ਗਏ ਦਸਤਖਤਾਂ ਦੀ ਗਿਣਤੀ ਅਤੇ ਵੈਰੀਫਿਕੇਸ਼ਨ ਦਾ ਕੰਮ ਸ਼ੁਰੂ ਕੀਤਾ ਜਾ ਸਕਦਾ ਹੈ।
local-state-of-emergency-declared-in-kananaskis-country-as-flooding-cuts-off-access
Punjabi

ਐਲਬਰਟਾ ਸਰਕਾਰ ਨੇ ਹੜ੍ਹਾਂ ਕਾਰਨ ਕਾਨਾਨਾਸਕਿਸ ਕੰਟਰੀ 'ਚ ਸਥਾਨਕ ਐਮਰਜੈਂਸੀ ਦਾ ਕੀਤਾ ਐਲਾਨ

ਐਲਬਰਟਾ ਸਰਕਾਰ ਨੇ ਸੋਮਵਾਰ ਨੂੰ ਕਾਨਾਨਾਸਕਿਸ ਕੰਟਰੀ ਵਿੱਚ ਭਾਰੀ ਮੀਂਹ ਅਤੇ ਹੜ੍ਹਾਂ ਕਾਰਨ ਸਟੇਟ ਔਫ ਲੋਕਲ ਐਮਰਜੈਂਸੀ ਦੀ ਘੋਸ਼ਣਾ ਕੀਤੀ ਹੈ।ਅਧਿਕਾਰੀਆਂ ਨੇ ਕਿਹਾ ਕਿ ਐਮਰਜੈਂਸੀ ਟੀਮਾਂ ਕਾਨਾਨਾਸਕਿਸ ਰੀਜਨ ਐਮਰਜੈਂਸੀ ਕੋਰਡੀਨੇਸ਼ਨ ਸੈਂਟਰ ਰਾਹੀਂ ਰਾਹਤ ਅਤੇ ਬਚਾਅ ਕਾਰਜ ਕਰ ਰਹੀਆਂ ਹਨ। ਲੋੜ ਪੈਣ 'ਤੇ ਕੈਂਪਗਰਾਊਂਡਾਂ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ, ਬੁਨਿਆਦੀ ਢਾਂਚੇ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਜਿੱਥੇ ਲੋੜ ਹੈ ਉੱਥੇ ਸੜਕਾਂ ਬੰਦ ਰੱਖੀਆਂ ਗਈਆਂ ਹਨ।
premier-danielle-smith-welcomes-agreement-between-calgary-and-stampede-event-operators
Punjabi

ਕੈਲਗਰੀ ਸਟੈਂਪੀਡ ਵਿਵਾਦ ਦਾ ਹੱਲ, ਪ੍ਰੀਮੀਅਰ ਸਮਿਥ ਨੇ ਕੀਤਾ ਸਮਝੌਤੇ ਦਾ ਸਵਾਗਤ

ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਕੈਲਗਰੀ ਅਤੇ ਸਟੈਂਪੀਡ ਦੇ ਈਵੈਂਟ ਆਪ੍ਰੇਟਰਾਂ ਵਿਚਕਾਰ ਸਮਝੌਤਾ ਸਿਰੇ ਚੜ੍ਹਨ ਦਾ ਸਵਾਗਤ ਕੀਤਾ ਹੈ।ਇਸ ਨਵੇਂ ਸਮਝੌਤੇ ਤਹਿਤ ਸ਼ਹਿਰ ਵੱਲੋਂ ਪਹਿਲਾਂ ਪ੍ਰਸਤਾਵਿਤ ਕੀਤੇ ਗਏ ਸਾਉਂਡ ਲੈਵਲ ਨੂੰ ਥੋੜ੍ਹਾ ਵਧਾਉਣ ਦੀ ਇਜਾਜ਼ਤ ਦਿੱਤੀ ਗਈ ਹੈ, ਪਰ ਇਹ ਪਿਛਲੇ ਸਾਲ ਦੇ ਪੱਧਰ ਤੋਂ ਘੱਟ ਰਹੇਗਾ। ਇਸ ਦੇ ਬਦਲੇ ਵਿੱਚ ਆਯੋਜਕਾਂ ਨੇ ਹਰ ਰਾਤ ਅੱਧੀ ਰਾਤ ਤੱਕ ਲਾਈਵ ਮਿਊਜ਼ਿਕ ਬੰਦ ਕਰਨ ਦੀ ਸ਼ਰਤ ਨੂੰ ਪ੍ਰਵਾਨ ਕਰ ਲਿਆ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link