Jun 28, 2021 8:38 PM -

ਰਿਚਮੰਡ 'ਚ ਵਾਪਰੀ 2 ਮੌਤਾਂ ਨਾਲ ਸੰਬੰਧਤ ਵਾਰਦਾਤ ਵਿੱਚ ਪੁਲਿਸ ਨੂੰ ਕਿਸੇ ਸ਼ੱਕੀ ਦੀ ਭਾਲ ਨਹੀਂ ਹੈ।
ਇਹ ਘਟਨਾ ਸ਼ੁੱਕਰਵਾਰ ਨੂੰ ਰਾਤ ਕਰੀਬ 8.30 ਵਜੇ ਬਰਨਾਰਡ ਡਰਾਈਵ ਅਤੇ ਵੈਸਟਮਿਨਸਟਰ ਹਾਈਵੇ ਦੇ ਕੋਲ ਸਥਿਤ ਇੱਕ ਘਰ 'ਚ ਵਾਪਰੀ ਸੀ।
ਮੌਕੇ 'ਤੇ ਪਹੁੰਚੇ ਅਫ਼ਸਰਾਂ ਨੂੰ 2 ਲੋਕ ਮ੍ਰਿਤ ਮਿਲੇ ਸਨ।
ਮਾਮਲੇ ਇੰਟੈਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਯਾਨੀ ਕਿ ਆਈ.ਹਿਟ ਨੂੰ ਸੌਂਪ ਦਿੱਤਾ ਗਿਆ ਸੀ।
ਹੁਣ ਤਕ ਸਾਹਮਣੇ ਆਏ ਸਬੂਤਾਂ ਦੇ ਆਧਾਰ 'ਤੇ ਦੱਸਿਆ ਗਿਆ ਹੈ ਕਿ ਇਹ ਇੱਕ ਆਈਸੋਲੇਟਿਡ ਘਟਨਾ ਸੀ ਅਤੇ ਇੱਕ ਪੀੜਤ ਦਾ ਕਤਲ ਹੋਇਆ ਸੀ।
ਇਸ ਘਟਨਾ ਨੂੰ ਗੈਂਗ ਸੰਬੰਧੀ ਵਾਰਦਾਤ ਨਹੀਂ ਮੰਨਿਆ ਜਾ ਰਿਹਾ ਹੈ।
ਪੀੜਤਾਂ ਦੀ ਪਛਾਣ ਫਿਲਹਾਲ ਜਨਤਕ ਨਹੀਂ ਕੀਤੀ ਗਈ ਹੈ।
ਆਈ.ਹਿਟ ਤੋਂ ਸਾਰਜੈਂਟ ਡੇਵਿਡ ਲੀ ਦਾ ਕਹਿਣਾ ਸੀ ਕਿ ਮਾਮਲੇ 'ਚ ਫਿਲਹਾਲ ਕਿਸੇ ਸ਼ੱਕੀ ਦੀ ਭਾਲ ਨਹੀਂ ਕੀਤੀ ਜਾ ਰਹੀ ਹੈ।




