Feb 26, 2024 4:55 PM - The Canadian Press

ਕੈਨੇਡਾ ਦੇ ਜ਼ਮਾਨਤ ਸਿਸਟਮ ਨੂੰ ਲੈ ਕੇ ਇੱਕ ਨਵੀਂ ਰਿਪੋਰਟ ਵਿਚ ਸਵਾਲ ਉਠਾਏ ਗਏ ਹਨ। ਇਸ ਦਾ ਕਹਿਣਾ ਹੈ ਕਿ ਪਿਛਲੇ ਲਗਭਗ 10 ਸਾਲਾਂ ਵਿਚ ਬੇਲ ਸਿਸਟਮ ਬਦਤਰ ਹੋ ਚੁੱਕਾ ਹੈ, ਵਧੇਰੇ ਲੋਕ ਪ੍ਰੀ-ਟਰਾਇਲ ਹਿਰਾਸਤ ਵਿਚ ਹਨ ਅਤੇ ਕੁਝ ਨੂੰ ਰਿਹਾਈ ਤੋਂ ਪਹਿਲਾਂ ਕਈ ਹਫ਼ਤੇ ਹਿਰਾਸਤ ਵਿਚ ਬਿਤਾਉਣੇ ਪੈ ਰਹੇ ਹਨ।
ਕੈਨੇਡੀਅਨ ਸਿਵਲ ਲਿਬਰਟੀਜ਼ ਐਸੋਸੀਏਸ਼ਨ ਦੀ ਰਿਪੋਰਟ ਮੁਤਾਬਕ, 2021-2022 ਤੱਕ ਜੇਲ੍ਹਾਂ ਵਿਚ ਬੰਦ 70 ਫੀਸਦੀ ਤੋਂ ਵੱਧ ਲੋਕ ਜ਼ਮਾਨਤ ਜਾਂ ਮੁਕੱਦਮੇ ਦੀ ਉਡੀਕ ਕਰ ਰਹੇ ਸਨ। 2014 ਵਿਚ ਇਹ ਗਿਣਤੀ 54 ਫੀਸਦੀ ਸੀ।
ਰਿਪੋਰਟ ਦਾ ਕਹਿਣਾ ਹੈ ਕਿ ਕ੍ਰਿਮੀਨਲ ਕੋਡ ਵਿਚ ਸਪੱਸ਼ਟ ਸਮਾਂ ਸੀਮਾ ਹੈ ਕਿ ਲੋਕਾਂ ਨੂੰ ਪ੍ਰੀ-ਟਰਾਇਲ ਹਿਰਾਸਤ ਵਿਚ ਨਾ ਰਹਿਣਾ ਪਵੇ, ਨਾਲ ਹੀ ਇਸ ਮਾਮਲੇ ਵਿਚ ਸੁਪਰੀਮ ਕੋਰਟ ਦੇ ਵੀ ਦਿਸ਼ਾ-ਨਿਰਦੇਸ਼ ਹਨ ਪਰ ਅਦਾਲਤੀ ਸਿਸਟਮ ’ਤੇ ਜਾਰੀ ਬੋਝ ਕਾਰਨ ਜ਼ਮਾਨਤ ਦੀ ਪ੍ਰਕਿਰਿਆ ਵਿਚ ਦੇਰੀ ਹੋ ਰਹੀ ਹੈ।
ਐਸੋਸੀਏਸ਼ਨ ਦਾ ਕਹਿਣਾ ਹੈ ਕਿ ਕੋਰਟ ਵਿਚ ਜ਼ਿਆਦਾਤਰ ਜ਼ਮਾਨਤ ਮਾਮਲੇ ਮੁਲਤਵੀ ਕਰ ਦਿੱਤੇ ਜਾਂਦੇ ਹਨ ਕਿਉਂਕਿ ਅਕਸਰ ਅਦਾਲਤਾਂ ਕੋਲ ਸਮਾਂ ਨਹੀਂ ਹੁੰਦਾ। ਰਿਪੋਰਟ ਦਾ ਕਹਿਣਾ ਹੈ ਕਿ ਜਦੋਂ ਤੱਕ ਦਿਨ ਦੇ ਸਾਰੇ ਮਾਮਲਿਆਂ ਦੀ ਸੁਣਵਾਈ ਪੂਰੀ ਨਹੀਂ ਹੋ ਜਾਂਦੀ ਉਦੋਂ ਤੱਕ ਅਦਾਲਤ ਨੂੰ ਖੁੱਲ੍ਹੇ ਰੱਖਣ ਦਾ ਵਿਚਾਰ ਕਰਨ ਦੀ ਲੋੜ ਹੈ। ਰਿਪੋਰਟ ਦਾ ਕਹਿਣਾ ਹੈ ਕਿ ਕੈਨੇਡਾ ਵਿਚ 51 ਫੀਸਦੀ ਮਾਮਲਿਆਂ ਵਿਚ ਲੋਕ ਅਪਰਾਧ ਲਈ ਦੋਸ਼ੀ ਨੂੰ ਪਾਏ ਜਾਂਦੇ।




