18.28C Vancouver
ADS

Jun 30, 2022 3:33 PM - ANI

ਭਾਜਪਾ ਨੇ ਐੱਨ. ਡੀ. ਏ. ਦੀ ਰਾਸ਼ਟਰਪਤੀ ਉਮੀਦਵਾਰ ਦੇ ਹੱਕ 'ਚ ਸੁਖਬੀਰ ਬਾਦਲ ਕੋਲੋਂ ਵੀ ਮੰਗਿਆ ਸਮਰਥਨ

Share On
nadda-dials-sads-sukhbir-badal-to-seek-support-for-ndas-presidential-candidate
JP Nadda and Sukhbir Singh Badal (Photo : ANI)

18 ਜੁਲਾਈ ਨੂੰ ਹੋਣ ਵਾਲੀਆਂ ਅਹਿਮ ਰਾਸ਼ਟਰਪਤੀ ਚੋਣਾਂ ਦੇ ਸਬੰਧ ਵਿਚ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ. ਪੀ. ਨੱਡਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਫੋਨ ਕਰਕੇ ਦ੍ਰੋਪਦੀ ਮੁਰਮੂ ਲਈ ਸਮਰਥਨ ਮੰਗਿਆ ਹੈ। ਸ਼੍ਰੋਮਣੀ ਅਕਾਲੀ ਦਲ ਭਾਜਪਾ ਦਾ ਪੁਰਾਣਾ ਸਾਥੀ ਰਿਹਾ ਹੈ।

ਦ੍ਰੋਪਦੀ ਮੁਰਮੂ ਐੱਨ. ਡੀ. ਏ. ਵੱਲੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਹਨ।

ਜ਼ਿਕਰਯੋਗ ਹੈ ਕਿ ਭਾਜਪਾ ਅਤੇ ਅਕਾਲੀ ਦਲ 25 ਸਾਲਾਂ ਤੋਂ ਇਕੱਠੇ ਰਹੇ ਹਨ। ਹਾਲਾਂਕਿ, ਅਕਾਲੀ ਦਲ ਨੇ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਭਾਜਪਾ-ਐੱਨ. ਡੀ. ਏ. ਸਰਕਾਰ ਦਾ ਸਾਥ ਛੱਡ ਦਿੱਤਾ ਸੀ। ਦੋਵਾਂ ਪਾਰਟੀਆਂ ਨੇ ਇਸ ਸਾਲ ਦੇ ਸ਼ੁਰੂ ਵਿਚ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਵੀ ਵੱਖੋ-ਵੱਖ ਲੜੀਆਂ ਸਨ।

ਐੱਨ. ਡੀ. ਏ. ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਦ੍ਰੋਪਦੀ ਮੁਰਮੂ ਨੇ 24 ਜੂਨ ਨੂੰ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ। ਵਾਈ. ਐੱਸ. ਆਰ. ਕਾਂਗਰਸ ਅਤੇ ਬੀਜੂ ਜਨਤਾ ਦਲ ਸਣੇ ਕਈ ਪਾਰਟੀਆਂ ਨੇ ਉਨ੍ਹਾਂ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਹੈ।

ਦੱਸ ਦੇਈਏ ਕਿ ਰਾਸ਼ਟਰਪਤੀ ਚੋਣਾਂ 18 ਜੁਲਾਈ ਨੂੰ ਹੋਣਗੀਆਂ ਅਤੇ ਨਤੀਜੇ 21 ਜੁਲਾਈ ਨੂੰ ਐਲਾਨੇ ਜਾਣੇ ਹਨ।

Latest news

dodge-pickup-crashes-outside-abbotsford-a-w-driver-hospitalized
Punjabi

ਐਬਟਸਫੋਰਡ ਵਿੱਚ A&W ਰੈਸਟੋਰੈਂਟ ਦੇ ਬਾਹਰ ਟਰੱਕ ਹਾਦਸਾ, ਡਰਾਈਵਰ ਹਸਪਤਾਲ 'ਚ ਦਾਖਲ

ਐਬਟਸਫੋਰਡ ਵਿਚ ਬੁੱਧਵਾਰ ਸਵੇਰੇ ਇੱਕ ਡੌਜ ਪਿਕਅੱਪ ਟਰੱਕ ਇੱਕ ਰੈਸਟੋਰੈਂਟ ਨੇੜੇ ਕ੍ਰੈਸ਼ ਹੋ ਗਿਆ, ਇਹ ਹਾਦਸਾ ਮਾਰਸ਼ਲ ਰੋਡ ਅਤੇ ਦੱਖਣੀ ਫਰੇਜ਼ਰ ਵੇਅ ਵਿਚਕਾਰ ਸੁਮਾਸ ਵੇਅ 'ਤੇ ਸਥਿਤ A&W ਰੈਸਟੋਰੈਂਟ ਦੇ ਬਾਹਰ ਵਾਪਰਿਆ, ਜਿੱਥੇ ਬੇਕਾਬੂ ਟ੍ਰੱਕ ਸੜਕ ਤੋਂ ਖਿਸਕ ਕੇ ਲਾਈਟ ਦੇ ਖੰਭੇ ਨਾਲ ਟਕਰਾਇਆ ਅਤੇ ਫਿਰ ਰੈਸਟੋਰੈਂਟ ਦੇ ਡਰਾਈਵ-ਥਰੂ ਸਾਈਨ ਬੋਰਡ ਦੇ ਹੇਠਾਂ ਬਣੀ retaining wall 'ਤੇ ਜਾ ਚੜ੍ਹਿਆ।
project-nokargo-leads-to-seizure-of-392-stolen-vehicles-worth-28-million
Punjabi

ਪ੍ਰੋਜੈਕਟ ਨੋਕਾਰਗੋ ਤਹਿਤ ਵੱਡੀ ਕਾਰਵਾਈ, $28 ਮਿਲੀਅਨ ਦੀਆਂ 392 ਚੋਰੀ ਦੀਆਂ ਗੱਡੀਆਂ ਜ਼ਬਤ

ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਅਤੇ ਆਰ.ਸੀ.ਐਮ.ਪੀ. ਨੇ ਪ੍ਰੋਜੈਕਟ ਨੋਕਾਰਗੋ ਤਹਿਤ 392 ਚੋਰੀ ਦੀਆਂ ਗੱਡੀਆਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਨਿਰਯਾਤ ਕਰਨ ਦੀ ਕੋਸ਼ਿਸ਼ ਦਾ ਪਰਦਾਫਾਸ਼ ਕੀਤਾ ਹੈ। ਸੀਬੀਐਸਏ ਅਤੇ ਆਰ.ਸੀ.ਐਮ.ਪੀ. ਵਲੋਂ ਬਰਾਮਦ ਕੀਤੇ ਇਹਨਾਂ ਵਾਹਨਾਂ ਦੀ ਕੁੱਲ ਕੀਮਤ ਲਗਭਗ $28 ਮਿਲੀਅਨ ਦੱਸੀ ਗਈ ਹੈ।
late-night-shooting-reported-at-surrey-park-no-injuries-police-seek-witnesses
Punjabi

ਸਰੀ ਦੇ ਪਾਰਕ 'ਚ ਦੇਰ ਰਾਤ ਫਾਇਰਿੰਗ, ਪੁਲਿਸ ਨੇ ਗਵਾਹਾਂ ਤੋਂ ਮੰਗੀ ਜਾਣਕਾਰੀ

ਸਰੀ ਵਿਚ ਇੱਕ ਪਾਰਕ ਵਿਚ ਦੇਰ ਰਾਤ ਗੋਲੀਆਂ ਚੱਲਣ ਦੀ ਵਾਰਦਾਤ ਸਾਹਮਣੇ ਆਈ ਹੈ। ਹਾਲਾਂਕਿ ਇਸ ਘਟਨਾ ਵਿਚ ਕਿਸੇ ਦੇ ਜ਼ਖਮੀ ਹੋਣ ਜਾਂ ਜਾਨੀ-ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਇਹ ਘਟਨਾ ਵ੍ਹੈਲੀ ਇਲਾਕੇ ਵਿਚ 127 ਸਟ੍ਰੀਟ ਅਤੇ 92ਐਵੇਨਿਊ ਨੇੜੇ ਰੌਬਰਟਸਨ ਡਰਾਈਵ ਪਾਰਕ ਵਿਖੇ ਅੱਧੀ ਰਾਤ ਨੂੰ 12.10 ਵਜੇ ਵਾਪਰੀ, ਗਵਾਹ ਮੁਤਾਬਕ, ਗੋਲੀ ਚੱਲਦੇ ਹੀ ਪਾਰਕ ਵਿਚ ਮੌਜੂਦ ਲੋਕਾਂ ਦਾ ਇੱਕ ਵੱਡਾ ਇਕੱਠ ਉੱਥੋਂ ਖਿੰਡ ਗਿਆ।
armed-suspect-injured-in-rcmp-officer-involved-shooting-in-cold-lake-alberta
Punjabi

ਨੌਰਦਰਨ ਐਲਬਰਟਾ ਦੇ ਕੋਲਡ ਲੇਕ 'ਚ ਪੁਲਿਸ ਗੋਲੀਬਾਰੀ, ਹਥਿਆਰਬੰਦ ਸ਼ੱਕੀ ਜ਼ਖ਼ਮੀ

ਨੌਰਦਰਨ ਐਲਬਰਟਾ ਵਿੱਚ ਪੈਂਦੇ ਕੋਲਡ ਲੇਕ 'ਚ ਮੰਗਲਵਾਰ ਇੱਕ ਪੁਲਿਸ ਅਧਿਕਾਰੀ ਵੱਲੋਂ ਚਲਾਈ ਗਈ ਗੋਲੀ ਨਾਲ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਅਤੇ ਹਸਪਤਾਲ ਵਿਚ ਇਲਾਜ ਕਰਵਾ ਰਿਹਾ ਹੈ। ਆਰ.ਸੀ.ਐਮ.ਪੀ. ਅਨੁਸਾਰ ਉਨ੍ਹਾਂ ਨੂੰ ਮੰਗਲਵਾਰ ਸਵੇਰੇ ਲਗਭਗ 9:45 ਵਜੇ 54 ਸਟ੍ਰੀਟ ਦੇ 5600 ਬਲਾਕ ਤੋਂ ਹਥਿਆਰ ਨਾਲ ਸਬੰਧਤ ਘਰੇਲੂ ਹਿੰਸਾ ਦੀ ਸ਼ਿਕਾਇਤ ਬਾਰੇ ਫੋਨ ਆਇਆ ਸੀ।
toronto-sees-three-apartment-fires-in-one-day-two-killed-four-injured
Punjabi

ਟੌਰੌਂਟੋ 'ਚ ਇੱਕੋ ਦਿਨ ਤਿੰਨ ਅਪਾਰਟਮੈਂਟਾਂ 'ਚ ਲੱਗੀ ਅੱਗ, 2 ਦੀ ਮੌਤ, 2 ਬੱਚਿਆਂ ਸਮੇਤ 4 ਜ਼ਖ਼ਮੀ

ਟੌਰੌਂਟੋ ਵਿਚ ਮੰਗਲਵਾਰ ਨੂੰ ਤਿੰਨ ਵੱਖ-ਵੱਖ ਅਪਾਰਟਮੈਂਟ ਵਿਚ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿਚ 2 ਲੋਕਾਂ ਦੀ ਮੌਤ ਹੋ ਗਈ ਅਤੇ ਦੋ ਬੱਚਿਆਂ ਸਮੇਤ 4 ਜੀਅ ਜ਼ਖਮੀ ਹੋ ਗਏ। ​ਪ੍ਰਾਪਤ ਜਾਣਕਾਰੀ ਅਨੁਸਾਰ, ਤੜਕੇ 3:15 ਵਜੇ ਦੇ ਆਸਪਾਸ ਓਨਟਾਰੀਓ ਸਟ੍ਰੀਟ ਅਤੇ ਸੇਂਟ ਜੇਮਜ਼ ਐਵੇਨਿਊ 'ਤੇ ਇੱਕ 19 ਮੰਜਿਲਾ ਇਮਾਰਤ ਦੀ 8ਵੀਂ ਮੰਜ਼ਿਲ 'ਤੇ ਅੱਗ ਭੜਕ ਉੱਠੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link