Feb 18, 2021 10:26 PM -

ਮੰਗਲ ਗ੍ਰਹਿ 'ਤੇ ਨਾਸਾ ਦੇ ਰੋਵਰ ਦੀ ਲੈਂਡਿੰਗ ਹੋ ਗਈ ਹੈ।
ਇਹ ਇੱਕ ਇਤਿਹਾਸਿਕ ਮਿਸ਼ਨ ਹੈ, ਜਿਸ ਦੌਰਾਨ ਕੁਝ ਚੱਟਾਨਾਂ ਵਾਪਿਸ ਲਿਆਉਣ ਦੀ ਕੋਸ਼ਿਸ਼ ਹੋਵੇਗੀ, ਜਿਸ ਤੋਂ ਪਤਾ ਕੀਤਾ ਜਾ ਸਕੇ ਕਿ ਕੀ ਰੈੱਡ ਪਲੈਨੈਟ 'ਤੇ ਕਦੀ ਕਿਸੇ ਪ੍ਰਕਾਰ ਦਾ ਜੀਵਨ ਮੌਜੂਦ ਰਿਹਾ ਸੀ।
ਸਪੇਸ ਅਜੈਂਸੀ ਦਾ ਕਹਿਣਾ ਹੈ ਕਿ 6 ਪਹੀਆਂ ਵਾਲੇ 'ਪ੍ਰੈਜ਼ਰਵੈਰੈਂਸ' ਨੇ 'ਔਰੇਂਜ ਐਟਮੌਸਫੀਅਰ' ਦੇ ਵਿੱਚੋਂ ਜਗ੍ਹਾ ਬਣਾਉਂਦੇ ਹੋਏ ਖੁਦ ਨੂੰ ਮੰਗਲ ਗ੍ਰਹਿ ਦੀ ਜ਼ਮੀਨ ਤਕ ਪਹੁੰਚਾਇਆ।
ਇਸ ਨੂੰ ਮਿਸ਼ਨ ਦਾ ਹੁਣ ਤਕ ਦਾ ਸਭ ਤੋਂ ਰਿਸਕੀ ਕਦਮ ਦੱਸਿਆ ਗਿਆ।
ਮੰਗਲ ਗ੍ਰਹਿ ਨੂੰ ਲੰਮੇ ਸਮੇਂ ਤੋਂ ਉੱਤਰ ਰਹੇ ਸਪੇਸਕ੍ਰਾਫਟਸ ਲਈ 'ਡੈਥਟ੍ਰੈਪ' ਦੱਸਿਆ ਜਾਂਦਾ ਰਿਹਾ ਸੀ।
'ਪ੍ਰੈਜ਼ਰਵੀਰੈਂਸ' ਵੱਲੋਂ ਕੁਝ ਜੀਓਲੌਜੀਕਲ ਸੈਂਪਲ ਇਕੱਠੇ ਕੀਤੇ ਜਾਣਗੇ ਅਤੇ ਇਸ ਨੂੰ ਧਰਤੀ 'ਤੇ ਲਿਆਂਦਾ ਜਾਵੇਗਾ।
ਇਸ 'ਚ ਕਰੀਬ ਇੱਕ ਦਹਾਕੇ ਦਾ ਸਮਾਂ ਲੱਗੇਗਾ।




