19.92C Vancouver
ADS

May 28, 2024 4:48 PM - Connect Newsroom

ਨਵਾਜ਼ ਸ਼ਰੀਫ ਛੇ ਸਾਲਾਂ ਬਾਅਦ ਮੁੜ ਚੁਣੇ ਗਏ ਪਾਰਟੀ ਦੇ ਪ੍ਰਧਾਨ

Share On
nawaz-sharif-re-elected-party-president-after-six-years
Nawaz alleged that various forces tried to create a rift in his relationship with his brother and party supporters but Shahbaz Sharif remained loyal.(Photo: Facebook/Nawaz Sharif)

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਛੇ ਸਾਲਾਂ ਬਾਅਦ ਮੁੜ ਪਾਰਟੀ ਦੇ ਪ੍ਰਧਾਨ ਚੁਣੇ ਗਏ ਹਨ। ਪਿਛਲੇ ਸਾਲ ਹੀ ਉਹ ਭ੍ਰਿਸ਼ਟਾਚਾਰ ਦੇ ਸਾਰੇ ਮਾਮਲਿਆਂ ਵਿਚ ਬਰੀ ਹੋਏ ਸਨ। ਨਵਾਜ਼ ਨੇ ਦੋਸ਼ ਲਾਇਆ ਕਿ ਕਈ ਤਾਕਤਾਂ ਨੇ ਉਨ੍ਹਾਂ ਦੇ ਭਰਾ ਅਤੇ ਪਾਰਟੀ ਸਮਰਥਕਾਂ ਨਾਲ ਉਨ੍ਹਾਂ ਦੇ ਰਿਸ਼ਤੇ ਵਿਚ ਮਤਭੇਦ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਪਰ ਸ਼ਾਹਬਾਜ਼ ਸ਼ਰੀਫ ਵਫ਼ਾਦਾਰ ਬਣੇ ਰਹੇ।

ਗੌਰਤਲਬ ਹੈ ਕਿ ਸ਼ਹਿਬਾਜ਼ ਸ਼ਰੀਫ਼ ਨੇ ਹਾਲ ਹੀ ਵਿਚ ਪਾਰਟੀ ਦੇ ਪ੍ਰਧਾਨ ਵਜੋਂ ਅਹੁਦਾ ਛੱਡਿਆ ਸੀ ਅਤੇ ਇਸ ਦੀ ਵਾਗਡੋਰ ਵੱਡੇ ਭਰਾ ਨਵਾਜ਼ ਸ਼ਰੀਫ ਨੂੰ ਸੌਂਪਣ ਦੀ ਗੱਲ ਆਖੀ ਸੀ, ਜੋ ਮੰਗਲਵਾਰ ਨੂੰ ਸਰਬਸੰਮਤੀ ਨਾਲ ਪਾਰਟੀ ਵਲੋਂ ਪ੍ਰਧਾਨ ਚੁਣ ਲਏ ਗਏ। ਉਨ੍ਹਾਂ ਦੀ ਰਾਜਨੀਤੀ ਵਿਚ ਸਿੱਧੀ ਐਂਟਰੀ ਨਾਲ ਸਿਆਸੀ ਮਾਹੌਲ ਬਦਲਣ ਦੀ ਉਮੀਦ ਕੀਤੀ ਜਾ ਰਹੀ ਹੈ।

ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਮੰਨਿਆ ਕਿ ਪਾਕਿਸਤਾਨ ਨੇ ਭਾਰਤ ਨਾਲ 1999 ਦੇ ਲਾਹੌਰ ਐਲਾਨਨਾਮਾ ਸਮਝੌਤੇ ਦੀ ਉਲੰਘਣਾ ਕੀਤੀ, ਜਿਸ ’ਤੇ ਉਨ੍ਹਾਂ ਅਤੇ ਉਸ ਸਮੇਂ ਦੇ ਭਾਰਤੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਦਸਤਖਤ ਕੀਤੇ ਸਨ। ਉਨ੍ਹਾਂ ਅਸਿੱਧੇ ਤੌਰ ’ਤੇ ਜਨਰਲ ਪਰਵੇਜ਼ ਮੁਸ਼ੱਰਫ਼ ਵਲੋਂ ਕਾਰਗਿਲ ਜੰਗ ਛੇੜਨ ਦਾ ਜ਼ਿਕਰ ਕਰਦਿਆਂ ਕਿਹਾ, ‘ਇਹ ਸਾਡੀ ਗਲਤੀ ਸੀ।’

Latest news

canadas-wildfire-season-could-rank-among-countrys-worst-on-record
Punjabi

Canada’s wildfire season could rank among country’s worst on record

Canada’s 2026 wildfire season is on track to become the country’s fourth-worst on record, with millions of hectares already affected and hundreds of fires still active.
b-c-conservative-leader-attacks-eby-government-over-forestry-decline
Punjabi

ਬੀ.ਸੀ. ਕੰਜ਼ਰਵੇਟਿਵ ਆਗੂ ਦਾ ਈਬੀ ਸਰਕਾਰ ’ਤੇ ਹਮਲਾ

ਬੀ.ਸੀ. ਕੰਜ਼ਰਵੇਟਿਵ ਪਾਰਟੀ ਦੇ ਆਗੂ ਜੌਨ ਰਸਟੈਡ ਨੇ ਪ੍ਰੀਮੀਅਰ ਡੇਵਿਡ ਈਬੀ 'ਤੇ ਦੋਸ਼ ਲਾਇਆ ਹੈ ਕਿ ਉਹ ਸੂਬੇ ਦੇ ਜੰਗਲਾਤ ਖੇਤਰ ਦੀ ਬਰਬਾਦੀ ਲਈ ਅਮਰੀਕੀ ਰਾਸ਼ਟਰਪਤੀ ਦੇ ਟੈਰਿਫਸ ਨੂੰ ਜ਼ਿੰਮੇਵਾਰ ਠਹਿਰਾ ਕੇ ਆਪਣੀਆਂ ਨਾਕਾਮੀਆਂ ਨੂੰ ਲੁਕਾ ਰਹੇ ਹਨ। ਮੰਗਲਵਾਰ ਨੂੰ ਇੱਕ ਬਿਆਨ ਵਿਚ ਰਸਟੈਡ ਨੇ ਕਿਹਾ ਕਿ ਅਮਰੀਕੀ ਟੈਰਿਫਸ ਨੁਕਸਾਨਦੇਹ ਹਨ ਅਤੇ ਸਾਨੂੰ ਉਨ੍ਹਾਂ ਖ਼ਿਲਾਫ਼ ਸਖ਼ਤ ਲੜਾਈ ਲੜਨੀ ਵੀ ਚਾਹੀਦੀ ਹੈ ਪਰ ਟਰੰਪ ਦੀ ਵਾਪਸੀ ਤੋਂ ਬਹੁਤ ਪਹਿਲਾਂ ਸਾਲ 2016 ਤੋਂ ਹੀ ਬੀ. ਸੀ. ਦੇ Interior ਵਿਚਜੰਗਲਾਤ ਉਤਪਾਦਨ ਡਿੱਗਣਾ ਸ਼ੁਰੂ ਹੋ ਗਿਆ ਸੀ, ਜੋ ਹੁਣ ਤੱਕ 50 ਫੀਸਦੀ ਘਟ ਚੁੱਕਾ ਹੈ।
trumps-presidency-delays-quebec-sovereignty-referendum-says-parti-québécois
Punjabi

ਟਰੰਪ ਦੇ ਰਾਸ਼ਟਰਪਤੀ ਰਹਿਣ ਤੱਕ ਕਿਊਬੈਕ ਦੀ ਆਜ਼ਾਦੀ ਲਈ ਰੈਫਰੈਂਡਮ ਨਹੀਂ ਕਰਵਾਏਗਾ: Parti Québécois

ਕਿਊਬੈਕ ਦੀ ਵੱਖਵਾਦੀ ਪਾਰਟੀ ਦੇ ਲੀਡਰ ਪਾਲ ਸੇਂਟ-ਪੀਅਰ ਪਲੈਮੰਡਨ ਨੇ ਰਾਸ਼ਟਰਪਤੀ ਡੌਨਲਡ ਟਰੰਪ ਦੇ ਸੱਤਾ ਵਿਚ ਰਹਿੰਦਿਆਂ ਸੂਬੇ ਵਿਚ ਆਜ਼ਾਦੀ ਲਈ ਰਿਫਰੈਂਡਮ ਕਰਵਾਉਣ ਦੇ ਆਪਣੇ ਏਜੰਡੇ ਨੂੰ ਟਾਲਣ ਦਾ ਫੈਸਲਾ ਕੀਤਾ ਹੈ। ਪਲੈਮੰਡਨ ਨੇ ਮੰਗਲਵਾਰ ਇੱਕ ਪ੍ਰੈਸ ਰਿਲੀਜ਼ ਜਾਰੀ ਕਰਦਿਆਂ ਕਿਹਾ ਕਿ ਜੇ ਉਨ੍ਹਾਂ ਦੀ ਪਾਰਟੀ 5 ਅਕਤੂਬਰ ਨੂੰ ਹੋਣ ਵਾਲੀਆਂ ਸੂਬਾਈ ਚੋਣਾਂ ਵਿਚ ਜਿੱਤ ਕੇ ਸਰਕਾਰ ਵਿਚ ਆਉਂਦੀ ਹੈ ਤਾਂ ਉਹ ਟਰੰਪ ਦੇ ਰਾਸ਼ਟਰਪਤੀ ਰਹਿੰਦਿਆਂ ਕਿਊਬੈਕ ਵਿਚ ਰਿਫਰੈਂਡਮ ਨਹੀਂ ਕਰਵਾਉਣਗੇ।
sentencing-arguments-begin-for-man-convicted-of-sexually-assaulting-three-women
Punjabi

ਜਿਨਸੀ ਸ਼ੋਸ਼ਣ ਦੇ ਦੋਸ਼ੀ Mantha ਨੂੰ ਅੱਜ ਮਿਲ ਸਕਦੀ ਹੈ ਸਜ਼ਾ

ਕੈਲਗਰੀ ਵਿਚ ਔਰਤਾਂ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ੀ ਰਿਚਰਡ Mantha ਦੀ ਸਜ਼ਾ 'ਤੇ ਅਦਾਲਤ ਵਿੱਚ ਅੱਜ ਬਹਿਸ ਸ਼ੁਰੂ ਹੋ ਗਈ ਹੈ। ਉਹ ਤਿੰਨ ਔਰਤਾਂ ਦਾ ਜਿਨਸੀ ਸ਼ੋਸ਼ਣ ਕਰਨ ਅਤੇ ਉਨ੍ਹਾਂ ਵਿੱਚੋਂ ਇੱਕ ਨੂੰ ਨਸ਼ੀਲਾ ਪਦਾਰਥ ਦੇਣ ਦੇ ਮਾਮਲੇ ਵਿੱਚ ਦੋਸ਼ੀ ਹੈ। ਦੋ ਸਾਲਾਂ ਤੋਂ ਵੱਧ ਸਮੇਂ ਤੱਕ ਚੱਲੇ ਇਸ ਟ੍ਰਾਇਲ ਤੋਂ ਬਾਅਦ 62 ਸਾਲਾ Richard Mantha ਨੂੰ ਛੇ ਦੋਸ਼ਾਂ ਤਹਿਤ ਦੋਸ਼ੀ ਕਰਾਰ ਦਿੱਤਾ ਗਿਆ ਸੀ।
goldstream-falls-swimming-incident-27-year-old-man-dies
Punjabi

ਗੋਲਡਸਟ੍ਰੀਮ ਫਾਲਜ਼ ’ਚ ਤੈਰਾਕੀ ਦੌਰਾਨ 27 ਸਾਲਾ ਵਿਅਕਤੀ ਦੀ ਮੌਤ

ਵੈਨਕੂਵਰ ਆਈਲੈਂਡ ਦੇ ਇੱਕ ਝਰਨੇ ਵਿਚ ਇੱਕ 27 ਸਾਲਾ ਨੌਜਵਾਨ ਦੀ ਮੌਤ ਹੋਣ ਦੀ ਘਟਨਾ ਵਾਪਰੀ ਹੈ। ਵੈਸਟ ਸ਼ੋਰ ਆਰਸੀਐਮਪੀ ਮੁਤਾਬਕ, ਲੈਂਗਫੋਰਡ ਵਿਚ ਸੋਮਵਾਰ ਸ਼ਾਮ ਕਰੀਬ 7:35 ਵਜੇ ਉਹਨਾਂ ਨੂੰ 3450 ਟ੍ਰਾਂਸ-ਕੈਨੇਡਾ ਹਾਈਵੇਅ ਵਿਖੇ ਇੱਕ ਤੈਰਾਕ ਦੇ Goldstream Falls ਦੇ ਪਾਣੀ ਵਿਚ ਡੁੱਬਣ ਦੀ ਰਿਪੋਰਟ ਮਿਲੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link