11.35C Vancouver
ADS

Aug 19, 2026 2:05 PM - Connect Newsroom - Ramandeep Kaur with files from The Canadian Press

ਕੈਨੇਡਾ ਵਿਚ ਇਸ ਸਾਲ ਜੰਗਲੀ ਅੱਗ ਦਾ ਪ੍ਰਕੋਪ ਰਿਕਾਰਡ ਪੱਧਰ ’ਤੇ

Share On
canadas-wildfire-season-could-rank-among-countrys-worst-on-record
According to the federal government, about 4.1 million hectares have been affected by wildfires so far this season. (Photo: The Canadian Press)

ਕੈਨੇਡਾ ਵਿਚ ਇਸ ਸਾਲ ਜੰਗਲੀ ਅੱਗ ਦਾ ਪ੍ਰਕੋਪ ਰਿਕਾਰਡ ਪੱਧਰ ’ਤੇ ਦੇਸ਼ ਦਾ ਚੌਥਾ ਸਭ ਤੋਂ ਖਰਾਬ ਸੀਜ਼ਨ ਹੋ ਸਕਦਾ ਹੈ। ਫੈਡਰਲ ਐਮਰਜੈਂਸੀ ਪ੍ਰਬੰਧਨ ਮੰਤਰੀ ਐਲੇਨੋਰ ਓਲਸੇਵਸਕੀ ਨੇ ਬੀਤੀ ਸ਼ਾਮ ਇੱਕ ਵਰਚੁਅਲ ਬ੍ਰੀਫਿੰਗ ਦੌਰਾਨ ਕਿਹਾ ਕਿ ਅਸੀਂ ਅਜੇ ਵੀ ਵਾਈਲਡ ਫਾਇਰ ਸੀਜ਼ਨ ਦੇ ਬਿਲਕੁਲ ਵਿਚਕਾਰ ਹਾਂ ਅਤੇ ਕੁਝ ਇਲਾਕੇ ਬਹੁਤ ਹੀ ਮੁਸ਼ਕਲ ਤੇ ਅਨਿਸ਼ਚਿਤ ਹਾਲਾਤ ਦਾ ਸਾਹਮਣਾ ਕਰ ਰਹੇ ਹਨ।

ਉਨ੍ਹਾਂ ਮੁਤਾਬਕ, ਕਈ ਹਿੱਸਿਆਂ ਵਿਚ ਆਮ ਨਾਲੋਂ ਵੱਧ ਤਾਪਮਾਨ ਅਤੇ ਲਗਾਤਾਰ ਜਾਰੀ ਸੋਕੇ ਕਾਰਨ ਆਉਣ ਵਾਲੇ ਹਫ਼ਤਿਆਂ ਵਿਚ ਹੋਰ ਨੁਕਸਾਨ ਹੋਣ ਦਾ ਖ਼ਦਸ਼ਾ ਬਣਿਆ ਹੋਇਆ ਹੈ। ਵਾਈਲਡ ਫਾਇਰ ਸੀਜ਼ਨ ਅਧਿਕਾਰਤ ਤੌਰ 'ਤੇ 31 ਅਕਤੂਬਰ ਤੱਕ ਮੰਨਿਆ ਜਾਂਦਾ ਹੈ ਪਰ ਅਗਸਤ ਦੇ ਇਸ ਪੜਾਅ ਤੱਕ ਹੀ ਇਹ ਪਿਛਲੇ ਸਾਲਾਂ ਦੇ ਮੁਕਾਬਲੇ ਸਭ ਤੋਂ ਖ਼ਰਾਬ ਦੌਰ ਵਿਚ ਪਹੁੰਚਦਾ ਦਿਖਾਈ ਦੇ ਰਿਹਾ ਹੈ। ਕੈਨੇਡਾ ਦਾ ਸਭ ਤੋਂ ਖਰਾਬ ਵਾਈਲਡ ਫਾਇਰ ਸੀਜ਼ਨ ਸਾਲ 2023 ਸੀ, ਜਿਸ ਵਿਚ 16.5 ਮਿਲੀਅਨ ਹੈਕਟੇਅਰ ਰਕਬਾ ਸੜ ਕੇ ਸੁਆਹ ਹੋ ਗਿਆ ਸੀ।

ਪਿਛਲਾ ਸਾਲ ਦੂਜਾ ਸਭ ਤੋਂ ਖ਼ਰਾਬ ਸੀਜ਼ਨ ਸੀ ਅਤੇ ਉਸ ਸਮੇਂ ਅਗਸਤ ਦੇ ਅੱਧ ਵਿੱਚ ਤੱਕ 7.7 ਮਿਲੀਅਨ ਹੈਕਟੇਅਰ ਜੰਗਲੀ ਪ੍ਰਭਾਵ ਹੇਠ ਆਇਆ ਸੀ ਅਤੇ ਮੌਜੂਦਾ ਸੀਜ਼ਨ ਵਿਚ 4.1 ਮਿਲੀਅਨ ਹੈਕਟੇਅਰ ਅੱਗ ਦੀ ਲਪੇਟ ਵਿਚ ਆ ਚੁੱਕਾ ਹੈ। ਸਰਕਾਰ ਮੁਤਾਬਕ, ਇਸ ਸਮੇਂ ਦੇਸ਼ ਵਿਚ 580 ਦੇ ਕਰੀਬ ਵਾਈਲਡ ਫਾਇਰ ਸਰਗਰਮ ਹਨ, ਜਿਨ੍ਹਾਂ ਵਿਚੋਂ ਲਗਭਗ 30 ਬੇਕਾਬੂ ਹਨ।

Latest news

taxpayers-federation-b-c-conservatives-warn-ebys-proposed-tax-could-drive-doctors-out-of-province
Punjabi

ਈਬੀ ਦੇ ਪ੍ਰਸਤਾਵਿਤ ਟੈਕਸ ਦਾ ਵਿਰੋਧ, ਡਾਕਟਰਾਂ ਦੇ ਸੂਬਾ ਛੱਡਣ ਦਾ ਡਰ

ਬੀ.ਸੀ. ਐਨ.ਡੀ.ਪੀ. ਦੇ ਲੀਡਰ ਡੇਵਿਡ ਈਬੀ ਵੱਲੋਂ ਪ੍ਰਸਤਾਵਿਤ ਨਵੇਂ ਟੈਕਸ ਦਾ ਕੈਨੇਡੀਅਨ ਟੈਕਸਦਾਤਾ ਫੈਡਰੇਸ਼ਨ ਨੇ ਤਿੱਖਾ ਵਿਰੋਧ ਕੀਤਾ ਹੈ। ਸੰਸਥਾ ਅਨੁਸਾਰ, ਇਹ ਟੈਕਸ job creators, doctors ਅਤੇ ਪੇਸ਼ੇਵਰਾਂ ਨੂੰ ਸੂਬਾ ਛੱਡਣ ਲਈ ਮਜਬੂਰ ਕਰ ਸਕਦਾ ਹੈ।
47-south-asian-candidates-contest-b-c-election-more-than-half-running-in-surrey
Punjabi

ਬੀ.ਸੀ. ਚੋਣਾਂ ’ਚ 47 ਦੱਖਣੀ ਏਸ਼ੀਆਈ ਉਮੀਦਵਾਰ, ਅੱਧੇ ਤੋਂ ਵੱਧ ਸਰੀ ਤੋਂ

ਬ੍ਰਿਟਿਸ਼ ਕੋਲੰਬੀਆ ਦੀਆਂ 2026 ਦੀਆਂ ਸੂਬਾਈ ਚੋਣਾਂ ਵਿਚ ਇਸ ਵਾਰ ਦੱਖਣੀ ਏਸ਼ੀਆਈ ਅਤੇ ਪੰਜਾਬੀ ਮੂਲ ਦੇ 47 ਉਮੀਦਵਾਰ 27 ਵੱਖ-ਵੱਖ ਰਾਈਡਿੰਗ ਤੋਂ ਚੋਣ ਲੜ ਰਹੇ ਹਨ। ਇਸ ਚੋਣ ਦੀ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਇਨ੍ਹਾਂ ਵਿਚੋਂ ਅੱਧੇ ਤੋਂ ਵੱਧ ਉਮੀਦਵਾਰ ਇਕੱਲੇ ਸਰੀ ਖੇਤਰ ਤੋਂ ਮੈਦਾਨ ਵਿਚ ਨਿੱਤਰੇ ਹਨ।
military-aircraft-carrying-32-people-crashes-in-nigeria
Punjabi

ਨਾਈਜੀਰੀਆ ’ਚ 32 ਲੋਕਾਂ ਨੂੰ ਲੈ ਕੇ ਜਾ ਰਿਹਾ ਫੌਜੀ ਜਹਾਜ਼ ਕਰੈਸ਼

ਨਾਈਜੀਰੀਆ ਦੇ ਦੱਖਣ-ਪੱਛਮੀ ਇਲਾਕੇ ਵਿੱਚ 25 ਯਾਤਰੀਆਂ ਅਤੇ 7 ਚਾਲਕ ਦਲ ਦੇ ਮੈਂਬਰਾਂ ਸਮੇਤ ਕੁੱਲ 32 ਲੋਕਾਂ ਨੂੰ ਲੈ ਕੇ ਜਾ ਰਿਹਾ ਇੱਕ ਫੌਜੀ ਜਹਾਜ਼ ਸੋਮਵਾਰ ਨੂੰ ਹਾਦਸਾਗ੍ਰਸਤ ਹੋ ਗਿਆ। aviation ⁠minister Festus Keyamo ਨੇ ਦੱਸਿਆ ਕਿ ਜਹਾਜ਼ ਓਂਡੋ ਸੂਬੇ ਦੇ Igbokoda ਵਿੱਚ ਨੇਵਲ ਬੇਸ ਨੇੜੇ ਕਰੈਸ਼ ਹੋਇਆ।
canada-india-begin-fifth-round-of-trade-talks-in-ottawa
Punjabi

ਕੈਨੇਡਾ-ਭਾਰਤ ਵਿਚਾਲੇ ਔਟਵਾ ’ਚ ਪੰਜਵੇਂ ਦੌਰ ਦੀ ਵਪਾਰਕ ਗੱਲਬਾਤ ਸ਼ੁਰੂ

ਕੈਨੇਡਾ ਅਤੇ ਭਾਰਤ ਦੇ ਮੁੱਖ ਵਾਰਤਾਕਾਰ ਵਿਚਕਾਰ ਅੱਜ ਤੋਂ ਔਟਵਾ ਵਿਚ ਪੰਜਵੇਂ ਦੌਰ ਦੀ ਵਪਾਰਕ ਗੱਲਬਾਤ ਸ਼ੁਰੂ ਹੋ ਗਈ ਹੈ, ਜਿਸ ਦੀ ਪੁਸ਼ਟੀ ਅੰਤਰਰਾਸ਼ਟਰੀ ਵਪਾਰ ਮਾਮਲਿਆਂ ਲਈ ਮੰਤਰੀ ਮਨਿੰਦਰ ਸਿੱਧੂ ਨੇ ਕੀਤੀ ਹੈ।
david-eby-vows-to-raise-millionaires-taxes-if-re-elected-as-b-c-premier
Punjabi

ਮੁੜ ਸੱਤਾ ’ਚ ਆਏ ਤਾਂ ਮਿਲੀਅਨੇਅਰਜ਼ ’ਤੇ ਟੈਕਸ ਵਧਾਉਣਗੇ: ਡੇਵਿਡ ਈਬੀ

ਬੀ.ਸੀ. ਐਨ.ਡੀ.ਪੀ. ਵਲੋਂ ਦੁਬਾਰਾ ਪ੍ਰੀਮੀਅਰ ਬਣਨ ਦੀ ਦੌੜ ਵਿਚ ਸ਼ਾਮਲ ਡੇਵਿਡ ਈਬੀ ਨੇ ਸੱਤਾ ਵਿਚ ਵਾਪਸੀ 'ਤੇ ਸੂਬੇ ਦੇ millionaires 'ਤੇ ਟੈਕਸ ਵਧਾਉਣ ਦਾ ਐਲਾਨ ਕੀਤਾ ਹੈ। ਈਬੀ ਮੁਤਾਬਕ, ਇਸ ਫੰਡ ਦੀ ਵਰਤੋਂ ਹੈਲਥ ਕੇਅਰ ਦੇ ਖਰਚਿਆਂ ਨੂੰ ਸੰਭਾਲਣ ਲਈ ਕੀਤੀ ਜਾਵੇਗੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link