15.48C Vancouver
ADS

Apr 27, 2020 4:30 PM -

ਵੇਜ ਸਬਸਿਡੀ ਪ੍ਰੋਗਰਾਮ ਦੇ ਖੁੱਲਣ ਦੇ ਕੁਝ ਘੰਟਿਆਂ ਅੰਦਰ ਹੀ 10,000 ਵਪਾਰਾਂ ਨੇ ਅਰਜ਼ੀਆਂ ਭੇਜੀਆਂ : ਟਰੂਡੋ

Share On
nearly-10-000-businesses-apply-for-wage-subsidy-in-first-hours-trudeau
Prime Minister Justin Trudeau speaks during his daily news conference on the COVID-19 pandemic outside his residence at Rideau Cottage in Ottawa, on Saturday, April 25, 2020. THE CANADIAN PRESS/Justin Tang

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਮੁਤਾਬਕ ਫੈਡਰਲ ਸਰਕਾਰ ਦੇ ਵੇਜ ਸਬਸਿਡੀ ਪ੍ਰੋਗਰਾਮ ਦੀ ਅਰਜ਼ੀ ਦੀ ਪ੍ਰਕਿਰਿਆ ਖੁੱਲ੍ਹਣ ਤੋਂ ਕੁਝ ਘੰਟਿਆਂ ਦੇ ਅੰਦਰ ਹੀ 10,000 ਵਪਾਰਾਂ ਨੇ ਆਪਣੀਆਂ ਅਰਜ਼ੀਆਂ ਦਰਜ ਕਰ ਦਿੱਤੀਆਂ ਹਨ।

ਉਹ ਕਨੇਡੀਅਨ ਕੰਪਨੀਆਂ ਜਿਨ੍ਹਾਂ ਨੂੰ ਕੋਵਿਡ-19 ਦੇ ਚੱਲਦਿਆਂ ਵਪਾਰ ਵਿਚ ਨੁਕਸਾਨ ਝੱਲਣਾ ਪੈ ਰਿਹਾ ਹੈ ਅਤੇ ਆਪਣੇ ਕਾਮਿਆਂ ਨੂੰ ਤਨਖਾਹਾਂ ਦੇਣ ਵਿੱਚ ਮੁਸ਼ਕਲਾਂ ਆ ਰਹੀਆਂ ਹਨ, ਵੇਜ ਸਬਸਿਡੀ ਪ੍ਰੋਗਰਾਮ ਲਈ ਅਰਜ਼ੀਆਂ ਭੇਜ ਸਕਦੀਆਂ ਹਨ।

ਯੋਗ ਕੰਪਨੀਆਂ ਨੂੰ ਹਰ ਮੁਲਾਜ਼ਮ ਦੀ ਤਨਖ਼ਾਹ ਦਾ 75 ਫ਼ੀਸਦੀ ਹਿੱਸਾ ਸਰਕਾਰ ਵੱਲੋਂ ਮੁਹੱਈਆ ਕਰਵਾਇਆ ਜਾਵੇਗਾ।

ਹਰ ਮੁਲਾਜ਼ਮ ਲਈ $847 ਤੱਕ ਪ੍ਰਤੀ ਹਫਤਾ ਉਪਲੱਬਧ ਹੋਵੇਗਾ।

ਟਰੂਡੋ ਮੁਤਾਬਕ ਇਸ ਪ੍ਰੋਗਰਾਮ ਦੇ ਯੋਗ ਕੰਪਨੀਆਂ ਨੂੰ 7 ਮਈ ਤੋਂ ਪੈਸੇ ਮਿਲਣੇ ਸ਼ੁਰੂ ਹੋ ਜਾਣਗੇ।

ਜਿਹੜੀਆਂ ਕੰਪਨੀਆਂ ਕੈਨੇਡਾ ਰੈਵੇਨਿਊ ਏਜੰਸੀ ਨਾਲ ਡਾਇਰੈਕਟ ਡਿਪਾਜ਼ਿਟ ਲਈ ਦਰਜ ਨਹੀਂ ਹਨ, ਨੂੰ ਪੈਸੇ ਮਿਲਣ ਵਿਚ ਦੇਰੀ ਹੋ ਸਕਦੀ ਹੈ।

ਅਧਿਕਾਰੀਆਂ ਵੱਲੋਂ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਗਈ ਕਿ ਕੈਨੇਡਾ ਐਮਰਜੈਂਸੀ ਰਿਸਪਾਂਸ ਬੈਨੇਫਿਟ ਅਧੀਨ ਕਿੰਨੇ ਲੋਕ ਸਹਿਯੋਗ ਹਾਸਲ ਕਰ ਰਹੇ ਹਨ ਪਰ ਟਰੂਡੋ ਮੁਤਾਬਕ ਮੁਲਾਜ਼ਮ ਦੋਵੇਂ ਪ੍ਰੋਗਰਾਮਾਂ ਅਧੀਨ ਵਿੱਤੀ ਮਦਦ ਨਹੀਂ ਲੈ ਸਕਦੇ।

Latest news

nikki-sharmas-demand-from-meta-canadian-children-deserve-the-same-online-protection-as-kids-in-the-us
Punjabi

ਮੈਟਾ ਨੂੰ ਨਿੱਕੀ ਸ਼ਰਮਾ ਦੀ ਦੋ-ਟੂਕ ਮੰਗ, ‘ਕੈਨੇਡੀਅਨ ਬੱਚਿਆਂ ਨੂੰ ਵੀ ਮਿਲੇ US ਵਰਗੀ ਸੁਰੱਖਿਆ’

ਬੀ.ਸੀ. ਦੀ ਅਟਾਰਨੀ ਜਨਰਲ ਨਿੱਕੀ ਸ਼ਰਮਾ ਨੇ ਮੈਟਾ ਨੂੰ ਅਮਰੀਕਾ ਵਿਚ ਬੱਚਿਆਂ ਦੀ ਔਨਲਾਈਨ ਸੁਰੱਖਿਆ ਨੂੰ ਲੈ ਕੇ ਚੁੱਕੇ ਗਏ ਕਦਮ ਦੀ ਤਰਜ 'ਤੇ ਕੈਨੇਡਾ ਵਿਚ ਵੀ ਇਹ ਸੁਰੱਖਿਆ ਉਪਾਅ ਲਾਗੂ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਸੋਮਵਾਰ ਨੂੰ ਬਿਆਨ ਵਿਚ ਕਿਹਾ ਕਿ ਕੈਨੇਡੀਅਨ ਬੱਚੇ ਵੀ ਅਮਰੀਕੀ ਬੱਚਿਆਂ ਵਾਂਗ ਬਰਾਬਰ ਔਨਲਾਈਨ ਸੁਰੱਖਿਆ ਦੇ ਹੱਕਦਾਰ ਹਨ।
nepal-tibet-flood-death-toll-rises-to-955-over-3-900-still-missing
Punjabi

ਨੇਪਾਲ-ਤਿੱਬਤ ਹੜ੍ਹ ’ਚ ਮੌਤਾਂ ਦੀ ਗਿਣਤੀ ਹੋਈ955, 3,900 ਤੋਂ ਵੱਧ ਲਾਪਤਾ

ਨੇਪਾਲ ਅਤੇ ਤਿੱਬਤ ਵਿੱਚ 26 ਅਗਸਤ ਨੂੰ ਆਏ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 955 ਹੋ ਗਈ ਹੈ। ਇਕੱਲੇ ਨੇਪਾਲ ਵਿੱਚ 939 ਮੌਤਾਂ ਹੋਈਆਂ ਹਨ, ਜਦੋਂ ਕਿ ਤਿੱਬਤ ਵਿੱਚ ਮਰਨ ਵਾਲਿਆਂ ਦੀ ਗਿਣਤੀ 16 ਤੱਕ ਪਹੁੰਚ ਗਈ ਹੈ। 3,900 ਤੋਂ ਵੱਧ ਲੋਕ ਅਜੇ ਵੀ ਲਾਪਤਾ ਹਨ।
bank-of-canada-expected-to-hold-interest-rate-at-2-25-rate-hikes-possible-in-2027
Punjabi

ਬੈਂਕ ਆਫ ਕੈਨੇਡਾ ਵੱਲੋਂ ਵਿਆਜ ਦਰ 2.25% ’ਤੇ ਰੱਖਣ ਦੀ ਉਮੀਦ, 2027 ’ਚ ਵਧ ਸਕਦੀਆਂ ਹਨ ਦਰਾਂ

ਕੈਨੇਡਾ ਦਾ ਸੈਂਟਰਲ ਬੈਂਕ ਬੁੱਧਵਾਰ ਨੂੰ ਹੋਣ ਵਾਲੀ ਆਪਣੀ ਅਹਿਮ ਮੀਟਿੰਗ ਵਿਚ ਬੈਂਚਮਾਰਕ ਇੰਟਰਸਟ ਰੇਟ 2.25 ਫ਼ੀਸਦੀ 'ਤੇ ਸਥਿਰ ਰੱਖ ਸਕਦਾ ਹੈ, ਜੋ ਕਿ ਲਗਾਤਾਰ ਸੱਤਵੀਂ ਵਾਰ ਅਜਿਹਾ ਹੋਵੇਗਾ। ਵਿੱਤੀ ਬਾਜ਼ਾਰ ਅਤੇ ਆਰਥਿਕ ਮਾਹਰ ਦਾ ਮੰਨਣਾ ਹੈ ਕਿ ਬੈਂਕ ਔਫ ਕੈਨੇਡਾ ਫਿਲਹਾਲ ਮੌਜੂਦਾ ਚੱਲ ਰਹੇ ਹਾਲਤ 'ਤੇ ਨੇੜਿਓਂ ਨਜ਼ਰ ਰੱਖਣ ਦੀ ਪਾਲਿਸੀ ਅਪਣਾਏਗਾ।
trump-warns-canada-over-venezuela-oil-deal-signals-u-s-may-no-longer-need-canadian-crude
Punjabi

ਅਮਰੀਕਾ-ਵੈਨੇਜ਼ੁਏਲਾ ਤੇਲ ਡੀਲ ਨੂੰ ਲੈ ਕੇ ਟਰੰਪ ਦੀ ਕੈਨੇਡਾ ਨੂੰ ਚੇਤਾਵਨੀ, ਕਿਹਾ- ਭਵਿੱਖ ’ਚ ਨਹੀਂ ਪਵੇਗੀ ਕੱਚੇ ਤੇਲ ਦੀ ਲੋੜ

ਕੈਨੇਡਾ ਖਿਲਾਫ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੇ ਹਮਲੇ ਜਾਰੀ ਹਨ। ਉਨ੍ਹਾਂ ਵੈਨੇਜ਼ੁਏਲਾ ਨਾਲ ਕੀਤੇ 65 ਬਿਲੀਅਨ ਬੈਰਲ ਦੇ ਤੇਲ ਸਮਝੌਤੇ ਨੂੰ ਔਟਵਾ ਲਈ ਸਿੱਧੀ ਚੇਤਾਵਨੀ ਦੱਸਿਆ ਹੈ ਅਤੇ ਸੰਕੇਤ ਦਿੱਤਾ ਕਿ ਭਵਿੱਖ ਵਿਚ ਅਮਰੀਕਾ ਨੂੰ ਕੈਨੇਡਾ ਦੇ ਕੱਚੇ ਤੇਲ ਦੀ ਲੋੜ ਨਹੀਂ ਪਵੇਗੀ।
b-c-ndp-mla-and-indigenous-leader-joan-philip-dies-at-74-vancouver-strathcona-seat-vacant
Punjabi

ਜੋਨ ਫਿਲਿਪ ਦਾ 74 ਸਾਲ ਦੀ ਉਮਰ ’ਚ ਦਿਹਾਂਤ, ਵੈਨਕੂਵਰ-ਸਟ੍ਰੈਥਕੋਨਾ ਸੀਟ ਖਾਲੀ

ਬੀ.ਸੀ. ਐਨ.ਡੀ.ਪੀ. ਦੀ ਵਿਧਾਇਕ ਅਤੇ ਪ੍ਰਮੁੱਖ Indigenous ਆਗੂ ਜੋਨ ਫਿਲਿਪ ਦਾ 74 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ ਹੈ। ਉਹ ਵੈਨਕੂਵਰ-ਸਟ੍ਰੈਥਕੋਨਾ ਦੀ ਨੁਮਾਇੰਦਗੀ ਕਰ ਰਹੇ ਸਨ।ਯੂਨੀਅਨ ਔਫ ਬੀ.ਸੀ. ਇੰਡੀਅਨ ਚੀਫ਼ਸ ਮੁਤਾਬਕ, ਫਿਲਿਪ ਨੇ ਸ਼ੁੱਕਰਵਾਰ ਦੁਪਹਿਰ ਨੂੰ ਹਸਪਤਾਲ ਵਿਚ ਪਰਿਵਾਰ ਦੀ ਮੌਜੂਦਗੀ ਵਿਚ ਆਖਰੀ ਸਾਹ ਲਏ। ਉਹ ਪਿਛਲੇ ਕੁਝ ਸਮੇਂ ਤੋਂ ਗੰਭੀਰ ਬੀਮਾਰੀ ਨਾਲ ਜੂਝ ਰਹੇ ਸਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link