18.63C Vancouver
ADS

Mar 22, 2024 10:59 AM - The Associated Press

ਬੌਬ ਮੇਨੇਡੇਜ਼ ਨੇ ਕੀਤਾ ਐਲਾਨ, ਹੁਣ ਉਹ ਡੈਮੋਕਰੇਟਿਕ ਪ੍ਰਾਇਮਰੀ ਤੋਂ ਹੋਣਗੇ ਦੂਰ

Share On
new-jersey-sen-bob-menendez-says-he-wont-run-in-democratic-primary
The decision comes as Menendez fights federal bribery charges, along with his wife, Nadine, and three business associates.(Photo: The Canadian Press)

ਨਿਊ ਜਰਸੀ ਦੇ ਅਮਰੀਕੀ ਸੀਨੇਟਰ ਬੌਬ ਮੇਨੇਂਡੇਜ਼ ਨੇ ਵੀਰਵਾਰ ਨੂੰ ਕਿਹਾ ਕਿ ਉਹ ਡੈਮੋਕ੍ਰੈਟਿਕ ਪ੍ਰਾਇਮਰੀ ਵਿੱਚ ਭਾਗ ਨਹੀਂ ਲੈਣਗੇ, ਕਿਉਂਕਿ ਉਨ੍ਹਾਂ ’ਤੇ ਸੰਘੀ ਭ੍ਰਿਸ਼ਟਾਚਾਰ ਦਾ ਦੋਸ਼ ਹੈ ਪਰ ਉਨ੍ਹਾਂ ਨੇ ਇਸ ਸੰਭਾਵਨਾ ਨੂੰ ਖੁੱਲਾ ਰੱਖਿਆ ਹੈ ਜੇਕਰ ਉਹ ਇੱਕ ਮੁਕੱਦਮੇ ਵਿੱਚ ਬਰੀ ਹੋ ਜਾਂਦੇ ਹਨ ਤਾਂ ਉਹ ਇਸ ਸਾਲ ਦੇ ਅੰਤ ’ਚ ਇੱਕ ਸੁਤੰਤਰ ਉਮੀਦਵਾਰ ਵਜੋਂ ਦੌੜ ਵਿੱਚ ਮੁੜ ਸ਼ਾਮਲ ਹੋਣਗੇ। ਮੇਨੇਂਡੇਜ਼ ਨੇ ਵੀਰਵਾਰ ਦੁਪਹਿਰ ਨੂੰ ਜਾਰੀ ਕੀਤੀ ਇੱਕ ਵੀਡੀਓ ਵਿੱਚ ਇਹ ਘੋਸ਼ਣਾ ਕੀਤੀ।

ਇਹ ਫੈਸਲਾ ਉਦੋਂ ਆਇਆ ਹੈ ਜਦੋਂ ਮੇਨੇਡੇਜ਼ ਆਪਣੀ ਪਤਨੀ, ਨਦੀਨ ਅਤੇ ਤਿੰਨ ਕਾਰੋਬਾਰੀ ਸਹਿਯੋਗੀਆਂ ਦੇ ਨਾਲ ਸੰਘੀ ਰਿਸ਼ਵਤਖੋਰੀ ਦੇ ਦੋਸ਼ਾਂ ਨਾਲ ਲੜ ਰਹੇ ਸਨ।

ਮੇਨੇਡੇਜ਼ ਅਤੇ ਉਸ ਦੇ ਜੀਵਨ ਸਾਥੀ ’ਤੇ ਨਿਊ ਜਰਸੀ ਦੇ ਤਿੰਨ ਕਾਰੋਬਾਰੀਆਂ ਦੁਆਰਾ ਚਲਾਏ ਜਾ ਰਹੇ ਪ੍ਰੋਜੈਕਟਾਂ ਵਿੱਚ ਸੈਨੇਟਰ ਦੀ ਮਦਦ ਦੇ ਬਦਲੇ ਸੋਨੇ ਦੀਆਂ ਬਾਰਾਂ, ਨਕਦੀ ਅਤੇ ਇੱਕ ਮਰਸੀਡੀਜ਼-ਬੈਂਜ਼ ਦੀ ਰਿਸ਼ਵਤ ਲੈਣ ਦਾ ਦੋਸ਼ ਹੈ।

Latest news

historic-energy-deal-reached-between-quebec-and-newfoundland-and-labrador
Punjabi

ਕਿਊਬੈਕ ਅਤੇ ਨਿਊਫਾਊਂਡਲੈਂਡ ਦੇ ਪ੍ਰੀਮੀਅਰ ਵਿਚਾਲੇ ਹੋਵੇਗਾ ਐਨਰਜੀ ਸ਼ੇਅਰ ਐਗਰੀਮੈਂਟ : ਕਾਰਨੀ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅੱਜ ਕਿਊਬੈਕ ਅਤੇ ਨਿਊਫਾਊਂਡਲੈਂਡ-ਲੈਬਰਾਡੋਰ ਦੇ ਪ੍ਰੀਮੀਅਰ ਵਿਚਾਲੇ ਇਤਿਹਾਸਕ ਐਨਰਜੀ ਸ਼ੇਅਰ ਐਗਰੀਮੈਂਟ ਹੋਣ ਦਾ ਐਲਾਨ ਕੀਤਾ ਹੈ, ਜਿਸ ਨਾਲ ਦੋਹਾਂ ਸੂਬਿਆਂ ਵਿਚਕਾਰ ਚਰਚਿਲ ਰਿਵਰ ਦੇ ਪਣ-ਬਿਜਲੀ ਪ੍ਰੋਜੈਕਟ ਨੂੰ ਲੈ ਕੇ ਚੱਲ ਰਿਹਾ ਦਹਾਕਿਆਂ ਪੁਰਾਣਾ ਵਿਵਾਦ ਹੁਣ ਖ਼ਤਮ ਹੋਣ ਦੀ ਉਮੀਦ ਹੈ।
edmonton-teen-girl-dies-after-weekend-shooting
Punjabi

ਐਡਮਿੰਟਨ ਵਿੱਚ ਗੋਲੀਬਾਰੀ ਦੌਰਾਨ 16 ਸਾਲਾ ਲੜਕੀ ਦੀ ਮੌਤ

ਨੌਰਥਈਸਟ ਐਡਮਿੰਟਨ ਦੇ 139 ਐਵੇਨਿਊ ਅਤੇ 32 ਸਟ੍ਰੀਟ ਇਲਾਕੇ ਵਿੱਚ ਐਤਵਾਰ ਗੋਲੀ ਚੱਲੀ, ਜਿਸ ਕਾਰਨ ਨਾਬਾਲਗ ਲੜਕੀ ਦੀ ਮੌਤ ਹੋ ਗਈ ਅਤੇ ਪੁਲਿਸ ਵਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਨੂੰ ਸਵੇਰੇ ਲਗਭਗ 7 ਵਜੇ ਇਲਾਕੇ ਵਿੱਚ ਗੋਲੀ ਚੱਲਣ ਦੀ ਸੂਚਨਾ ਮਿਲੀ ਸੀ, ਜਿੱਥੇ ਪਹੁੰਚਣ 'ਤੇ ਉਨ੍ਹਾਂ ਨੂੰ 16 ਸਾਲਾ ਲੜਕੀ ਗੰਭੀਰ ਜ਼ਖ਼ਮੀ ਹਾਲਤ ਵਿੱਚ ਮਿਲੀ।
applications-for-canadian-citizenship-certificates-surge-driven-by-thousands-of-americans
Punjabi

ਕੈਨੇਡੀਅਨ ਨਾਗਰਿਕਤਾ ਸਰਟੀਫਿਕੇਟ ਲਈ ਅਰਜ਼ੀਆਂ ਵਧੀਆਂ, ਅਮਰੀਕੀ ਨਾਗਰਿਕਾਂ ਦੀ ਵੱਡੀ ਹਿੱਸੇਦਾਰੀ

ਕੈਨੇਡਾ ਦੇ ਨਾਗਰਿਕਤਾ ਸਰਟੀਫਿਕੇਟ ਲਈ ਦੁਨੀਆ ਭਰ ਵਿਚੋਂ ਅਪੀਲਾਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ, ਜਿਸ ਨੂੰ ਵਧਾਉਣ ਵਿਚ ਸਭ ਤੋਂ ਵੱਡੀ ਭੂਮਿਕਾ ਅਮਰੀਕੀ ਦੇ ਹਜ਼ਾਰਾਂ ਨਾਗਰਿਕਾਂ ਦੀ ਹੈ। ਦਰਅਸਲ, ਸਰਕਾਰ ਵੱਲੋਂ ਬੀਤੇ ਸਾਲ ਦੇ ਅਖੀਰ ਵਿਚ ਲਾਗੂ ਕੀਤੇ ਗਏ ਬਿੱਲ C-3 ਕਾਨੂੰਨ ਨੇ ਉਨ੍ਹਾਂ ਲੋਕਾਂ ਲਈ ਨਾਗਰਿਕਤਾ ਦੇ ਰਸਤੇ ਖੋਲ੍ਹੇ ਹਨ ਜਿਨ੍ਹਾਂ ਦੇ ਪੁਰਖੇ ਕੈਨੇਡੀਅਨ ਸਨ, ਭਾਵੇਂ ਉਹ ਕਈ ਪੀੜ੍ਹੀਆਂ ਪਹਿਲਾਂ ਕੈਨੇਡਾ ਛੱਡ ਚੁੱਕੇ ਸਨ।
canadas-proposed-under-16-social-media-ban-likely-to-face-charter-challenge
Punjabi

ਕੈਨੇਡਾ 'ਚ ਨਾਬਾਲਗਾਂ ਲਈ ਸੋਸ਼ਲ ਮੀਡੀਆ 'ਤੇ ਬੈਨ ਲਗਾਉਣ ਦੇ ਪ੍ਰਸਤਾਵ ਨੂੰ ਅਦਾਲਤ 'ਚ ਚੁਣੌਤੀ

ਕੈਨੇਡਾ ਸਰਕਾਰ ਵਲੋਂ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ 'ਤੇ ਬੈਨ ਲਗਾਉਣ ਦੇ ਪ੍ਰਸਤਾਵਿਤ ਕਾਨੂੰਨ ਨੂੰ ਅਦਾਲਤ ਵਿਚ ਸੰਵਿਧਾਨਕ ਚੁਣੌਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮਾਹਰਾਂ ਨੇ ਇਹ ਸੰਭਾਵਨਾ ਜਤਾਈ ਹੈ। ਇਸ ਦਾ ਆਧਾਰ ਇਹ ਹੈ ਕਿ ਸ਼ੁੱਕਰਵਾਰ ਨੂੰ ਫਰਾਂਸ ਦੀ ਸੁਪਰੀਮ ਕੋਰਟ ਵੱਲੋਂ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਪਾਬੰਦੀ ਦੇ ਕਾਨੂੰਨ ਨੂੰ ਰੱਦ ਕੀਤਾ ਗਿਆ ਹੈ, ਅਦਾਲਤ ਮੁਤਾਬਕ ਇਹ ਪਾਬੰਦੀ ਬਹੁਤ ਜ਼ਿਆਦਾ ਵਿਆਪਕ ਸੀ ਅਤੇ ਪ੍ਰਗਟਾਵੇ ਦੀ ਆਜ਼ਾਦੀ ਦੇ ਅਧਿਕਾਰ ਦੀ ਉਲੰਘਣਾ ਕਰਦੀ ਸੀ।
40-year-old-man-charged-in-surrey-sexual-assault-investigation
Punjabi

ਸਰੀ ਵਿਚ ਜਿਨਸੀ ਸ਼ੋਸ਼ਣ ਦੀ ਜਾਂਚ ਵਿੱਚ 40 ਸਾਲਾ ਵਿਅਕਤੀ 'ਤੇ ਲੱਗੇ ਦੋਸ਼

ਸਰੀ ਵਿਚ ਇੱਕ ਨਾਬਾਲਗ ਲੜਕੀ 'ਤੇ ਹੋਏ ਜਿਨਸੀ ਹਮਲੇ ਦੇ ਸਬੰਧ ਵਿਚ 40 ਸਾਲਾ Jagendar Kurana ਖ਼ਿਲਾਫ਼ ਕ੍ਰਿਮੀਨਲ ਕੋਡ ਤਹਿਤ ਚਾਰਜਿਜ਼ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਹ ਘਟਨਾ 9 ਅਗਸਤ ਨੂੰ ਸ਼ਹਿਰ ਦੇ ਬੀਅਰ ਕਰੀਕ ਪਾਰਕ ਵਿਚ ਵਾਪਰੀ ਸੀ, ਜਿੱਥੇ ਮੌਕੇ 'ਤੇ ਪਹੁੰਚੇ ਫਰੰਟਲਾਈਨ ਅਫਸਰ ਨੂੰ ਪੀੜਤ ਲੜਕੀ ਨੇ ਦੱਸਿਆ ਸੀ ਕਿ ਇੱਕ ਵਿਅਕਤੀ ਨੇ ਉਸ ਨਾਲ ਅਸ਼ਲੀਲ ਹਰਕਤ ਕੀਤੀ ਅਤੇ ਫਿਰ ਉੱਥੋਂ ਫ਼ਰਾਰ ਹੋ ਗਿਆ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link