Nov 5, 2024 3:09 PM - Connect Newsroom

ਯੂ.ਕੇ. ਦੀ ਨਵੀਂ ਵਿਰੋਧੀ ਧਿਰ ਦੀ ਲੀਡਰ ਕੇਮੀ ਬਡੇਨੋਚ ਨੇ ਬ੍ਰਿਟਿਸ਼ ਭਾਰਤੀ ਮੂਲ ਦੀ ਸਾਬਕਾ ਗ੍ਰਹਿ ਸਕੱਤਰ ਪ੍ਰੀਤੀ ਪਟੇਲ ਨੂੰ ਆਪਣੀ ਸ਼ੈਡੋ ਕੈਬਨਿਟ ਵਿਚ ਵਿਦੇਸ਼ ਸਕੱਤਰ ਵਜੋਂ ਨਿਯੁਕਤ ਕੀਤਾ ਹੈ। ਬਡੇਨੋਚ ਨੇ ਹਾਲ ਹੀ ਵਿਚ ਕੰਜ਼ਰਵੇਟਿਵ ਪਾਰਟੀ ਦੀ ਲੀਡਰ ਵਜੋਂ ਰਿਸ਼ੀ ਸੁਨਕ ਨੂੰ ਰਿਪਲੇਸ ਕੀਤਾ ਸੀ। ਸ਼ੈਡੋ ਕੈਬਨਿਟ ਦਾ ਰੋਲ ਸਰਕਾਰ ਦੀਆਂ ਨੀਤੀਆਂ ਅਤੇ ਕਾਰਵਾਈਆਂ ’ਤੇ ਨਜ਼ਰ ਰੱਖਣਾ ਹੁੰਦਾ ਹੈ।
ਪ੍ਰੀਤੀ ਪਟੇਲ ਮੂਲ ਰੂਪ ਤੋਂ ਗੁਜਰਾਤ ਨਾਲ ਸਬੰਧਤ ਹੈ। ਬ੍ਰਿਟੇਨ ਦੀ ਪਿਛਲੀ ਕੰਜ਼ਰਵੇਟਿਵ ਸਰਕਾਰ ਵਿਚ ਉਹ 2019 ਤੋਂ 2022 ਤੱਕ ਗ੍ਰਹਿ ਮੰਤਰੀ ਸਨ। ਉਸ ਤੋਂ ਬਾਅਦ ਸ਼ੈਡੋ ਕੈਬਨਿਟ ਵਿਚ ਇਹ ਉਨ੍ਹਾਂ ਦੀ ਵੱਡੀ ਵਾਪਸੀ ਹੈ।
ਗੌਰਤਲਬ ਹੈ ਕਿ 4 ਜੁਲਾਈ ਨੂੰ ਹੋਏ ਜਨਰਲ ਇਲੈਕਸ਼ਨ ਵਿਚ ਰਿਸ਼ੀ ਸੁਨਕ ਦੀ ਅਗਵਾਈ ਵਿਚ ਕੰਜ਼ਰਵੇਟਿਵ ਨੂੰ ਵੱਡਾ ਝਟਕਾ ਲੱਗਾ ਸੀ, ਪਾਰਟੀ ਨੂੰ 2019 ਦੀਆਂ ਚੋਣਾਂ ਵਿਚ 365 ਸੀਟਾਂ ਮਿਲੀਆਂ ਸਨ, ਜੋ ਇਸ ਇਲੈਕਸ਼ਨ ਵਿਚ ਘੱਟ ਕੇ 121 ’ਤੇ ਆ ਗਈਆਂ ਅਤੇ ਇਹ ਕੰਜ਼ਰਵੇਟਿਵ ਦੀ ਹੁਣ ਤੱਕ ਦੀ ਵੱਡੀ ਹਾਰ ਸੀ।




