Dec 4, 2025 6:22 PM - Connect Newsroom - Ramandeep Kaur

ਨਿਊ ਵੈਸਟਮਿੰਸਟਰ ਪੁਲਿਸ ਨੇ ਇੱਕ 24 ਸਾਲਾ ਨੌਜਵਾਨ ਰਾਜਵੀਰ ਦੇ ਲਾਪਤਾ ਹੋਣ ਦੀ ਜਾਣਕਾਰੀ ਦਿੱਤੀ ਹੈ ਅਤੇ ਉਸ ਦੀ ਭਾਲ ਵਿਚ ਲੋਕਾਂ ਤੋਂ ਮਦਦ ਮੰਗੀ ਗਈ ਹੈ। ਪੁਲਿਸ ਨੇ ਚਿੰਤਾ ਜ਼ਾਹਰ ਕੀਤੀ ਹੈ ਕਿ ਠੰਡੇ ਮੌਸਮ ਦੇ ਮੱਦੇਨਜ਼ਰ ਰਾਜਵੀਰ ਨੂੰ ਜਲਦ ਲੱਭਣਾ ਜ਼ਰੂਰੀ ਹੈ ਤਾਂ ਜੋ ਉਸ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।
ਪੁਲਿਸ ਵਲੋਂ ਰਾਜਵੀਰ ਦਾ ਕੱਦ 5 ਫੁੱਟ 7 ਇੰਚ ਅਤੇ ਸਰੀਰ ਪਤਲਾ ਦੱਸਿਆ ਗਿਆ ਹੈ। ਉਸ ਦੇ ਖੱਬੇ ਹੱਥ 'ਤੇ ਇੱਕ ਵੀ ਟੈਟੂ ਹੈ। ਉਸ ਨੂੰ ਆਖਰੀ ਵਾਰ ਸਰੀ ਮੈਮੋਰੀਅਲ ਹਸਪਤਾਲ ਵਿਚ ਦੇਖਿਆ ਗਿਆ ਸੀ।
ਨਿਊ ਵੈਸਟਮਿੰਸਟਰ ਪੁਲਿਸ ਦਾ ਕਹਿਣਾ ਹੈ ਕਿ ਉਹ ਅਕਸਰ ਸਰੀ ਇਲਾਕੇ ਵਿਚ ਆਉਂਦਾ-ਜਾਂਦਾ ਰਹਿੰਦਾ ਹੈ ਅਤੇ ਹੋ ਸਕਦਾ ਹੈ ਕਿ ਉਹ ਪਬਲਿਕ ਟਰਾਂਸਜਿਟ ਦੀ ਵਰਤੋਂ ਕਰ ਰਿਹਾ ਹੋਵੇ।ਸਾਰਜੈਂਟ ਐਂਡਰਿਊ ਲੀਵਰ ਨੇ ਇੱਕ ਬਿਆਨ ਵਿਚ ਕਿਹਾ ਕਿ ਰਾਜਵੀਰ ਸ਼ਾਇਦ ਭਟਕਿਆ ਹੋਇਆ ਲੱਗ ਸਕਦਾ ਹੈ ਅਤੇ ਅਸੀਂ ਉਨ੍ਹਾਂ ਲੋਕਾਂ ਨੂੰ ਬਿਨਾਂ ਦੇਰੀ 9-1-1 'ਤੇ ਕਾਲ ਕਰਨ ਦੀ ਬੇਨਤੀ ਕਰਦੇ ਹਾਂ ਜਿਨ੍ਹਾਂ ਨੂੰ ਉਸ ਦੀ ਲੋਕਸ਼ਨ ਪਤਾ ਹੋ ਸਕਦੀ ਹੈ।




