9.29C Vancouver
ADS

Sep 16, 2021 8:56 AM -

ਐੱਨਐੱਚ-44 ਬੰਦ ਮਾਮਲਾ: ਹਰਿਆਣਾ ਸਰਕਾਰ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਨਾਲ ਗੱਲ ਕਰਨ ਲਈ ਬਣਾਇਆ ਪੈਨਲ

Share On
nh-44-blockade-haryana-forms-panel-to-talk-to-protesting-farmers
NH-44 blockade: Haryana forms panel to talk to protesting farmers

ਹਰਿਆਣਾ ਸਰਕਾਰ ਵੱਲੋਂ ਕੱਲ ਬੁੱਧਵਾਰ ਨੂੰ, ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਸਿੰਘੂ ਬਾਰਡਰ 'ਤੇ ਕੌਮੀ ਹਾਈਵੇਅ-44 'ਤੇ ਧਰਨੇ 'ਤੇ ਬੈਠੇ ਕਿਸਾਨਾਂ ਨਾਲ, ਧਰਨਾ ਚੁੱਕਣ ਬਾਰੇ ਗੱਲ ਕਰਨ ਲਈ ਇੱਕ ਖ਼ਾਸ ਕਮੇਟੀ ਬਣਾਈ ਗਈ ਹੈ।

ਦੱਸਣਯੋਗ ਹੈ ਕਿ ਇਹ ਕਮੇਟੀ, ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨਾਲ ਉੱਚ-ਪੱਧਰੀ ਬੈਠਕ ਤੋਂ ਬਾਅਦ ਬਣਾਈ ਗਈ ਹੈ।

ਇਹ ਫ਼ੈਸਲਾ ਸਰਵ-ਉੱਚ ਅਦਾਲਤ ਦੇ ਐਨਐੱਚ-44 ਬੰਦ ਕੀਤੇ ਜਾਣ ਨੂੰ ਲੈਕੇ ਪਾਈ ਗਈ ਪਟੀਸ਼ਨ 'ਤੇ ਹੋਣ ਵਾਲੀ ਸੁਣਵਾਈ ਤੋਂ ਚਾਰ ਦਿਨ ਪਹਿਲਾਂ ਆਇਆ ਹੈ।

ਗ੍ਰਹਿ ਮੰਤਰੀ ਅਨਿਲ ਵਿੱਜ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਆਖਿਆ,"ਸਰਵ-ਉੱਚ ਅਦਾਲਤ ਨੇ ਹੁਕਮਾਂ ਦੀ ਪਾਲਣਾ ਕਰਦਿਆਂ, ਗ੍ਰਹਿ ਸਕੱਤਰ ਰਾਜੀਵ ਅਰੋੜਾ ਦੀ ਪ੍ਰਧਾਨਗੀ ਹੇਠ ਇੱਕ ਸੂਬਾਈ ਪੱਧਰ ਦੀ ਉੱਚ-ਸ਼ਕਤੀ ਕਮੇਟੀ ਬਣਾਈ ਗਈ ਹੈ, ਜੋ ਸੰਯੁਕਤ ਕਿਸਾਨ ਮੋਰਚੇ ਨਾਲ ਹਰਿਆਣਾ-ਦਿੱਲੀ ਬਾਰਡਰ ਖੋਲਣ ਲਈ ਗੱਲ ਕਰੇਗੀ।"

ਇਸ ਕਮੇਟੀ ਦੇ ਹੋਰ ਮੈਂਬਰ ਡੀਜੀਪੀ ਅਤੇ ਏਡੀਜੀਪੀ (ਕ਼ਾਨੂਨ ਅਤੇ ਪ੍ਰਬੰਧ) ਹਨ।

ਗ਼ੌਰਤਲਬ ਹੈ ਕਿ 6 ਸਤੰਬਰ ਨੂੰ ਸਰਵ-ਉੱਚ ਅਦਾਲਤ ਨੇ ਹਰਿਆਣਾ ਦੇ ਸੋਨੀਪਤ ਵਾਸੀਆਂ ਵੱਲੋਂ ਕਿਸਾਨਾਂ ਵੱਲੋਂ ਸਿੰਘੂ ਬਾਰਡਰ 'ਤੇ ਰਾਹ ਬੰਦ ਕੀਤੇ ਜਾਣ ਕਰਕੇ ਦਰਪੇਸ਼ ਮੁਸ਼ਕਿਲਾਂ ਦਾ ਜ਼ਿਕਰ ਕਰਦਿਆਂ, ਪੇਸ਼ ਕੀਤੀ ਦਲੀਲ ਨੂੰ ਸੁਣਨ ਲਈ ਇਨਕਾਰ ਕਰਦਿਆਂ ਉਨ੍ਹਾਂ ਨੂੰ ਰਾਹਤ ਲੈਣ ਲਈ ਪੰਜਾਬ ਅਤੇ ਹਰਿਆਣਾ ਉੱਚ ਅਦਾਲਤ ਜਾਣ ਲਈ ਆਖਿਆ ਸੀ।

"ਇਸ ਵਿੱਚ ਸਾਡੀ ਦਖ਼ਲਅੰਦਾਜ਼ੀ ਦੀ ਕੋਈ ਲੋੜ ਹੀ ਨਹੀਂ ਹੈ, ਜਦੋਂ ਉੱਚ ਅਦਾਲਤਾਂ ਸਥਾਨਕ ਹਾਲਾਤ ਅਤੇ ਜੋ ਹੋ ਰਿਹਾ ਹੈ, ਉਸ ਨਾਲ ਨਜਿੱਠਣ ਵਿੱਚ ਕਾਬਲ ਹੈ। ਸਾਨੂੰ ਉੱਚ ਅਦਾਲਤਾਂ 'ਤੇ ਯਕੀਨ ਕਰਨਾ ਚਾਹੀਦਾ ਹੈ,"ਜੱਜ ਡੀਵਾਈ ਚੰਦਰਚੂੜ੍ਹ ਨੇ ਆਖਿਆ।

Latest news

promise-to-extend-skytrain-to-surreys-newton-ndp-and-conservatives-clash-over-plans
Punjabi

ਸਰੀ ਦੇ ਨਿਊਟਨ ਤੱਕ ਸਕਾਈਟ੍ਰੇਨ ਲਿਆਉਣ ਦਾ ਵਾਅਦਾ, ਐਨ.ਡੀ.ਪੀ. ਤੇ ਕੰਜ਼ਰਵੇਟਿਵ ਆਹਮੋ-ਸਾਹਮਣੇ

ਬੀ.ਸੀ. ਐਨ.ਡੀ.ਪੀ. ਅਤੇ ਬੀ.ਸੀ. ਕੰਜ਼ਰਵੇਟਿਵ ਪਾਰਟੀ ਦੋਵਾਂ ਨੇ ਹੀ ਅੱਜ ਵੱਖ-ਵੱਖ ਇਲੈਕਸ਼ਨ ਕੰਪੇਨ ਵਿਚ ਸਰੀ ਦੇ ਨਿਊਟਨ ਟਾਊਨ ਸੈਂਟਰ ਇਲਾਕੇ ਤੱਕ ਸਕਾਈ ਟਰੇਨ ਲਿਆਉਣ ਦਾ ਭਰੋਸਾ ਦਿੱਤਾ ਹੈ। ਡੇਵਿਡ ਈਬੀ ਨੇ ਕਿਹਾ ਕਿ ਜੇ ਉਨ੍ਹਾਂ ਦੀ ਬੀ.ਸੀ. ਐਨ.ਡੀ.ਪੀ. ਸਰਕਾਰ ਵਾਪਸ ਬਣਦੀ ਹੈ ਤਾਂ ਉਹ ਸਰੀ ਦੇ ਨਵੇਂ ਚੁਣੇ ਗਏ ਮੇਅਰ Doug McCallum ਨਾਲ ਮਿਲ ਕੇ ਕਿੰਗ ਜਾਰਜ ਬੁਲੇਵਾਰਡ ਕੋਰੀਡੋਰ ਦੇ ਨਾਲ-ਨਾਲ ਨਿਊਟਨ ਤੱਕ ਸਕਾਈਟ੍ਰੇਨ ਦਾ ਵਿਸਥਾਰ ਕਰਨ ਲਈ ਕੰਮ ਕਰਨਗੇ।
air-canada-phone-bookings-get-more-expensive-with-an-extra-30-fee-per-passenger
Punjabi

ਏਅਰ ਕੈਨੇਡਾ ਦੀ ਫ਼ੋਨ ਬੁਕਿੰਗ ਹੋਈ ਮਹਿੰਗੀ, ਹਰ ਯਾਤਰੀ ਨੂੰ ਦੇਣੇ ਪੈਣਗੇ $30 ਵਾਧੂ

ਏਅਰ ਕੈਨੇਡਾ ਨੇ ਏਅਰਲਾਈਨ ਦੇ ਟੈਲੀਫ਼ੋਨ ਕਾਲ ਸੈਂਟਰ ਰਾਹੀਂ ਟਿਕਟਾਂ ਬੁੱਕ ਕਰਨ 'ਤੇ ਇੱਕ ਨਵੀਂ ਫ਼ੀਸ ਲਾਗੂ ਕਰ ਦਿੱਤੀ ਹੈ, ਜਿਸ ਤਹਿਤ ਹਰ ਨਵੀਂ ਬੁਕਿੰਗ 'ਤੇ $30 ਦੀ non-refundable ਫ਼ੀਸ ਵਸੂਲੀ ਜਾ ਰਹੀ ਹੈ। ਇਹ ਚਾਰਜ ਪ੍ਰਤੀ ਯਾਤਰੀ ਦੇ ਹਿਸਾਬ ਨਾਲ ਲਗਾਇਆ ਗਿਆ ਹੈ, ਜਿਸ ਦਾ ਮਤਲਬ ਹੈ ਕਿ ਜੇਕਰ 4 ਮੈਂਬਰਾਂ ਦਾ ਕੋਈ ਪਰਿਵਾਰ ਏਅਰ ਕੈਨੇਡਾ ਦੇ ਟੈਲੀਫੋਨ ਕਾਲ ਸੈਂਟਰ ਰਾਹੀਂ ਆਪਣੀ ਫਲਾਈਟ ਬੁੱਕ ਕਰਵਾਉਂਦਾ ਹੈ ਤਾਂ ਉਨ੍ਹਾਂ ਨੂੰ ਇਸ ਦੀ ਕੀਮਤ $120 ਵਾਧੂ ਪੈਣ ਵਾਲੀ ਹੈ।
harman-bhangu-expresses-disappointment-over-court-ruling-in-elderly-couples-murder-case
Punjabi

ਬਜ਼ੁਰਗ ਜੋੜੇ ਦੇ ਕਤਲ ਮਾਮਲੇ ’ਚ ਅਦਾਲਤੀ ਫ਼ੈਸਲੇ ’ਤੇ ਹਰਮਨ ਭੰਗੂ ਨੇ ਜਤਾਈ ਨਾਰਾਜ਼ਗੀ

ਬੀ. ਸੀ. ਕੰਜ਼ਰਵੇਟਿਵ ਆਗੂ ਹਰਮਨ ਭੰਗੂ ਨੇ ਉਨ੍ਹਾਂ ਦੇ ਹਲਕੇ ਐਬਟਸਫੋਰਡ ਵਿਚ ਬਜ਼ੁਰਗ ਜੋੜੇ ਦੇ ਹੋਏ ਕਤਲ ਦੇ ਮਾਮਲੇ ਵਿਚ ਬੀਸੀ ਸੁਪਰੀਮ ਕੋਰਟ ਦੀ ਜੱਜ ਬਰੈਂਡਾ ਬ੍ਰਾਊਨ ਵਲੋਂ ਮੁਲਜ਼ਮਾਂ ਨੂੰ ਸਮੇਂ ਤੋਂ ਪਹਿਲਾਂ ਪੈਰੋਲ ਦੇਣ ਤੋਂ ਰੋਕਣ ਵਾਲੀ ਕ੍ਰਿਮੀਨਲ ਕੋਡ ਦੀ ਧਾਰਾ ਨੂੰ ਗੈਰ-ਸੰਵਿਧਾਨਕ ਕਰਾਰ ਦਿੱਤੇ ਜਾਣ 'ਤੇ ਨਿਰਾਸ਼ਾ ਜਤਾਈ ਹੈ।
canadas-economic-growth-forecast-cut-amid-u-s-tariffs-budget-deficit-expected-to-rise
Punjabi

ਅਮਰੀਕੀ ਟੈਰਿਫਸ ਦਾ ਅਸਰ: ਕੈਨੇਡਾ ਦੀ ਆਰਥਿਕ ਵਿਕਾਸ ਦਰ ਦੇ ਅਨੁਮਾਨ ਘਟੇ, ਬਜਟ ਘਾਟਾ ਵਧਣ ਦੀ ਸੰਭਾਵਨਾ

ਕੈਨੇਡਾ ਦੇ ਪਾਰਲੀਮੈਂਟ ਬਜਟ ਔਫਿਸ ਨੇ ਹਾਲ ਹੀ ਵਿਚ ਟਰੰਪ ਵਲੋਂ ਲਗਾਏ ਗਏ ਟੈਰਿਫਸ ਅਤੇ ਕੈਨੇਡਾ ਦੇ ਜਵਾਬੀ ਕਦਮਾਂ ਕਾਰਨ ਸਾਲ 2026 ਅਤੇ 2027 ਲਈ ਦੇਸ਼ ਦੀ Economic Growth ਦੇ ਅਨੁਮਾਨਾਂ ਵਿਚ ਕਟੌਤੀ ਕਰ ਦਿੱਤੀ ਹੈ। ਫੈਡਰਲ ਬਜਟ ਵੌਚਡੌਗ ਵੱਲੋਂ ਜਾਰੀ ਤਾਜ਼ਾ ਰਿਪੋਰਟ ਮੁਤਾਬਕ, ਮੌਜੂਦਾ ਸਾਲ ਲਈ ਕੈਨੇਡਾ ਦੀ ਰੀਅਲ ਜੀ.ਡੀ.ਪੀ. ਗ੍ਰੋਥ 0.9 ਫ਼ੀਸਦ ਰਹਿਣ ਦੀ ਉਮੀਦ ਹੈ, ਜਦੋਂ ਕਿ ਸਾਲ 2027 ਵਿਚ ਇਹ 1.5 ਫ਼ੀਸਦ ਰਹਿ ਸਕਦੀ ਹੈ।
bsf-arrests-gunman-of-former-punjab-mla-kulbir-singh-zira-with-opium
Punjabi

ਕੁਲਬੀਰ ਸਿੰਘ ਜ਼ੀਰਾ ਦੇ ਗੰਨਮੈਨ ਨੂੰ ਅਫ਼ੀਮ ਸਮੇਤ BSF ਨੇ ਕੀਤਾ ਗ੍ਰਿਫ਼ਤਾਰ

ਪੰਜਾਬ ਕਾਂਗਰਸ ਦੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੇ ਗੰਨਮੈਨ ਨੂੰ ਅਫ਼ੀਮ ਸਮੇਤ ਗ੍ਰਿਫ਼ਤਾਰ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਦੱਸਿਆ ਗਿਆ ਹੈ ਕਿ ਬੀ.ਐਸ.ਐਫ. ਨੇ ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਕਾਰਵਾਈ ਕਰਦਿਆਂ ਗੰਨਮੈਨ ਨੂੰ ਕਾਬੂ ਕੀਤਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link