Jan 26, 2023 10:44 PM - Connect News

ਬੀ.ਸੀ. ਗਰੀਨ ਪਾਰਟੀ ਲੀਡਰ ਸੋਨੀਆ ਫਰਸਟੇਨੂੰ ਦਾ ਕਹਿਣਾ ਹੈ ਕਿ ਪਾਰਟੀ ਨੇ ਸਾਬਕਾ ਨੈਲਸਨ ਸਿਟੀ ਕਾਉਂਸਲਰ ਨਿਕੋਲ ਚਾਰਲਵੁਡ ਨੂੰ ਅਗਲੇ ਪ੍ਰੋਵਿੰਸ਼ੀਅਲ ਇਲੈਕਸ਼ਨ ਲਈ ਨੈਲਸਨ-ਕਰੈਸਟਨ ਤੋਂ ਉਮੀਦਵਾਰ ਐਲਾਨਿਆ ਹੈ।
ਇਸ ਸੰਬੰਧੀ ਐਲਾਨ ਅੱਜ ਕੀਤਾ ਗਿਆ ਅਤੇ ਸੋਨੀਆ ਫਰਸਟੇਨੂੰ ਨੇ ਆਖਿਆ ਕਿ ਬੀ.ਸੀ. ਗਰੀਨ ਐਮ.ਐਲ.ਏ. ਦੇ ਤੌਰ 'ਤੇ ਸਾਬਕਾ ਕਾਉਂਸਲਰ ਬਹੁਤ ਪ੍ਰਕਾਰ ਦੇ ਕੰਮ ਕਰ ਸਕਦੀ ਹੈ।
ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਚਾਰਲਵੁਡ ਨਾਲ ਲੈਜਿਸਲੇਚਰ 'ਚ ਕੰਮ ਕਰਨ ਦਾ ਮੌਕਾ ਮਿਲੇਗਾ।
ਉੱਧਰ ਚਾਰਲਵੁਡ ਨੇ ਕਿਹਾ ਕਿ ਬੀ.ਸੀ. 'ਚ ਕਾਫੀ ਸਮੇਂ ਤੋਂ ਰਾਜਨੀਤੀ ਨੂੰ ਪੋਲਰਾਈਜ਼ ਕਰ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਕੈਂਪੇਨ ਨੂੰ ਸਾਲ 2020 ਦੇ ਸਨੈਪ ਇਲੈਕਸ਼ਨ 'ਚ ਮਿਲੀ ਕਾਮਯਾਬੀ ਤੋਂ ਬਾਅਦ ਉਨ੍ਹਾਂ ਨੂੰ ਭਰੋਸਾ ਸੀ ਕਿ ਵਧੇਰੇ ਤਾਕਤ ਨਾਲ ਲੋਕਾਂ 'ਚ ਉੱਤਰਿਆ ਜਾਵੇ ਅਤੇ ਨੈਲਸਨ ਕਰੈਸਟਨ 'ਚ ਇਤਿਹਾਸ ਰਚਿਆ ਜਾਵੇ।
ਇਸੇ ਸ਼ਨੀਵਾਰ ਨੂੰ ਸ਼ਾਮ ਦੇ ਸਮੇਂ ਸੋਨੀਆ ਫਰਸਟੇਨੂੰ ਵੀ ਨੈਲਸਨ ਪਹੁੰਚਣਗੇ ਅਤੇ ਚਾਰਲਵੁਡ ਨਾਲ ਨੁਮਾਇੰਦਗੀ ਸੰਬੰਧੀ ਮੁਲਾਕਾਤ ਕਰਨਗੇ।




