13.01C Vancouver
ADS

Oct 12, 2023 7:40 PM - The Canadian Press

ਨਿੱਝਰ ਮਾਮਲਾ :ਕੈਨੇਡਾ ਤੇ ਭਾਰਤ ਦੇ ਅਧਿਕਾਰੀ ਸੰਪਰਕ 'ਚ, ਮੰਤਰੀਆਂ ਦੀ ਮੀਟਿੰਗ 'ਤੇ ਟਿੱਪਣੀ ਤੋਂ ਕੀਤਾ ਇਨਕਾਰ

Share On
nijjar-case-officials-of-canada-and-india-in-contact-refused-to-comment-on-the-meeting-of-ministers
India's External Affairs Ministry Arindam Bachi reiterated that India remains determined to reduce Canada's diplomatic presence in the country. (Photo: The Canadian Press)

ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਬਿਆਨ ਦਿੱਤਾ ਹੈ ਕਿ ਕੈਨੇਡਾ ਵੱਲੋਂ ਭਾਰਤ ਤੇ ਹਰਦੀਪ ਸਿੰਘ ਨਿੱਝਰ ਦੇ ਕਤਲ ਦਾ ਇਲਜ਼ਾਮ ਲਗਾਏ ਜਾਣ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੇ ਅਧਿਕਾਰੀ ਵੱਖਰੇ ਵੱਖਰੇ ਪੱਧਰ 'ਤੇ ਇੱਕ ਦੂਜੇ ਨਾਲ ਸੰਪਰਕ ਵਿੱਚ ਹਨ।

ਮੀਡੀਆ ਰਿਪੋਰਟਸ ਆ ਰਹੀਆਂ ਸਨ ਕਿ ਦੋ ਹਫ਼ਤੇ ਪਹਿਲਾਂ ਕੈਨੇਡੀਅਨ ਵਿਦੇਸ਼ ਮੰਤਰੀ ਮੇਲੇਨੀ ਜੌਲੀ ਨੇ ਵਾਸ਼ਿੰਗਟਨ ਵਿੱਚ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਇੱਕ ਗੁਪਤ ਬੈਠਕ ਕੀਤੀ ਸੀ।

ਬਾਗਚੀ ਨੇ ਇਸ ਮੀਟਿੰਗ ਦੇ ਹੋਣ ਜਾਂ ਨਾ ਹੋਣ ਤੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

ਉਨ੍ਹਾਂ ਨੇ ਇਸ ਗੱਲ ਦੀ ਪੁਸ਼ਟੀ ਜ਼ਰੂਰ ਕੀਤੀ ਹੈ ਕਿ ਕੈਨੇਡਾ ਦੀ ਡਿਪਲੋਮੈਟਿਕ ਮੌਜੂਦਗੀ ਨੂੰ ਘਟਾਉਣਾ ਜ਼ਰੂਰੀ ਹੈ।

ਬਾਗਚੀ ਨੇ ਕੈਨੇਡੀਅਨ ਤੇ ਭਾਰਤੀ ਅਧਿਕਾਰੀਆਂ ਦਰਮਿਆਨ ਹੁੰਦੀ ਗੱਲਬਾਤ ਬਾਰੇ ਕੋਈ ਹੋਰ ਵੇਰਵੇ ਨਹੀਂ ਦਿੱਤੇ ਅਤੇ ਨਾ ਹੀ ਕੈਨੇਡੀਅਨ ਡਿਪਲੋਮੈਟਸ ਨੂੰ ਭਾਰਤ ਤੋਂ ਹਟਾਏ ਜਾਣ ਦੀ ਕੋਈ ਡੈੱਡਲਾਈਨ ਦੀ ਪੁਸ਼ਟੀ ਕੀਤੀ ਹੈ।

ਜ਼ਿਕਰਯੋਗ ਹੈ ਕਿ ਹਰਦੀਪ ਸਿੰਘ ਨਿੱਝਰ ਦਾ ਜੂਨ 2023 ਨੂੰ ਕਤਲ ਕਰ ਦਿੱਤਾ ਗਿਆ ਸੀ। ਪਿਛਲੇ ਮਹੀਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੋਸ਼ ਲਾਇਆ ਸੀ ਕਿ ਨਿੱਝਰ ਦੇ ਕਤਲ ਪਿੱਛੇ ਭਾਰਤੀ ਏਜੰਟਾਂ ਦਾ ਹੱਥ ਹੈ।

ਇਸ ਮਗਰੋਂ ਕੈਨੇਡਾ ਨੇ ਭਾਰਤ ਦੇ ਇਕ ਸੀਨੀਅਰ ਡਿਪਲੋਮੈਟ ਨੂੰ ਦੇਸ਼ 'ਚੋਂ ਕੱਢਣ ਦੇ ਹੁਕਮ ਦਿੱਤੇ। ਜਵਾਬ ਵਿੱਚ ਭਾਰਤ ਨੇ ਵੀ ਅਜਿਹਾ ਹੀ ਕੀਤਾ।

ਇੰਨਾ ਹੀ ਨਹੀਂ ਭਾਰਤ ਨੇ ਕੈਨੇਡਾ 'ਚ ਆਪਣੀ ਵੀਜ਼ਾ ਸੇਵਾਵਾਂ ਨੂੰ ਵੀ ਬੰਦ ਕਰ ਦਿੱਤਾ।

Latest news

abbotsford-crash-motorcyclist-suffers-life-threatening-injuries-in-suv-collision
Punjabi

ਐਬਟਸਫੋਰਡ ਹਾਦਸਾ: SUV ਨਾਲ ਟੱਕਰ ’ਚ ਮੋਟਰਸਾਈਕਲ ਸਵਾਰ ਗੰਭੀਰ ਜ਼ਖ਼ਮੀ

ਐਬਟਸਫੋਰਡ ਵਿਚ ਜਾਰਜ ਫਰਗੂਸਨ ਵੇਅ ਅਤੇ ਗਲੈਡਿਸ ਐਵੇਨਿਊ ਦੇ ਇੰਟਰਸੈਕਸ਼ਨ 'ਤੇ ਇੱਕ ਮੋਟਰਸਾਈਕਲ ਅਤੇ ਐਸ.ਯੂ.ਵੀ. ਵਿਚਕਾਰ ਟੱਕਰ ਵਿਚ ਇੱਕ ਵਿਅਕਤੀ ਨੂੰ ਜਾਨਲੇਵਾ ਸੱਟਾਂ ਲੱਗੀਆਂ ਹਨ, ਜੋ ਹਸਪਤਾਲ ਵਿਚ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਿਹਾ ਹੈ। ਪੁਲਿਸ ਮੁਤਾਬਕ, ਇਹ ਟੱਕਰ ਬੁੱਧਵਾਰ ਨੂੰ ਸ਼ਾਮ ਕਰੀਬ 4 ਵਜੇ ਹੋਈ, ਇਸ ਹਾਦਸੇ ਵਿਚ ਐਸ.ਯੂ.ਵੀ. ਦੇ ਡਰਾਈਵਰ ਨੂੰ ਕੋਈ ਸਰੀਰਕ ਸੱਟ ਨਹੀਂ ਲੱਗੀ ਅਤੇ ਉਸ ਵਲੋਂ ਜਾਂਚ ਵਿਚ ਪੂਰਾ ਸਹਿਯੋਗ ਕੀਤਾ ਜਾ ਰਿਹਾ ਹੈ।
abbotsford-mission-byelection-four-candidates-face-off-in-debate-on-key-issues
Punjabi

ਐਬਟਸਫੋਰਡ-ਮਿਸ਼ਨ ਜ਼ਿਮਨੀ ਚੋਣ: ਚਾਰ ਉਮੀਦਵਾਰ ਆਹਮੋ-ਸਾਹਮਣੇ, ਅਹਿਮ ਮੁੱਦਿਆਂ ’ਤੇ ਹੋਈ ਬਹਿਸ

ਐਬਟਸਫੋਰਡ-ਮਿਸ਼ਨ ਵਿਚ ਹੋਣ ਵਾਲੀ ਜ਼ਿਮਨੀ ਚੋਣ ਲਈ ਬੁੱਧਵਾਰ ਰਾਤ 4 ਉਮੀਦਵਾਰਾਂ ਵਿਚਕਾਰ ਡਿਬੇਟ ਮੁਕੰਮਲ ਹੋ ਗਈ ਹੈ। ਐਬਟਸਫੋਰਡ ਚੈਂਬਰ ਆਫ਼ ਕਾਮਰਸ ਵੱਲੋਂ ਕਰਾਵਈ ਗਈ ਇਸ ਡਿਬੇਟ ਵਿਚ ਐਨ.ਡੀ.ਪੀ. ਦੀ Pam Alexis, ਬੀਸੀ ਕੰਜ਼ਰਵੇਟਿਵ ਲੀਡਰ Kerry-Lynne Findlay, CentreBC ਦੀ ਲਖਵਿੰਦਰ ਕੌਰ ਝੱਜ ਅਤੇ ਗ੍ਰੀਨ ਪਾਰਟੀ ਦੇ ਸਟੀਫਨ ਫਾਉਲਰ ਸ਼ਾਮਲ ਹੋਏ, ਡਿਬੇਟ ਵਿਚ ਟ੍ਰਾਂਸਪੋਰਟੇਸ਼ਨ, ਕਿਫਾਇਤੀ ਅਤੇ ਟੈਕਸ ਨਾਲ ਜੁੜੇ ਪ੍ਰਮੁੱਖ ਮੁੱਦੇ ਰਹੇ, ਖਾਸ ਤੌਰ 'ਤੇ ਹਾਈਵੇਅ 11 ਦੀ ਟ੍ਰੈਫਿਕ ਸਮੱਸਿਆ ਨਾਲ ਨਜਿੱਠਣ ਲਈ ਲਖਵਿੰਦਰ ਝੱਜ ਨੇ ਇਸ ਦੇ ਵਿਸਥਾਰ ਦੀ ਵਕਾਲਤ ਕੀਤੀ।
four-arrested-after-stolen-truck-rams-police-vehicles-in-quesnel
Punjabi

Quesnel ’ਚ ਚੋਰੀ ਦੇ ਟਰੱਕ ਨੇ ਪੁਲਿਸ ਵਾਹਨਾਂ ਨੂੰ ਮਾਰੀ ਟੱਕਰ, 4 ਗ੍ਰਿਫ਼ਤਾਰ

ਬੀ.ਸੀ. ਦੇ ਅੰਦਰੂਨੀ ਖੇਤਰ ਵਿਚ Quesnel ਆਰਸੀਐਮਪੀ ਨੇ ਇੱਕ ਚਿੱਟੇ ਰੰਗ ਦੇ ਚੋਰੀ ਦੇ ਫੋਰਡ F-350 ਟਰੱਕ ਵੱਲੋਂ ਪੁਲਿਸ ਦੀਆਂ ਗੱਡੀਆਂ ਨੂੰ ਟੱਕਰ ਮਾਰਨ ਤੋਂ ਬਾਅਦ ਦੋ ਨਾਬਾਲਗ ਲੜਕੀਆਂ ਸਮੇਤ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਘਟਨਾ ਵੀਰਵਾਰ ਸਵੇਰੇ ਲਗਭਗ 5 ਵਜੇ Quesnel ਸ਼ਹਿਰ ਵਿਚ ਵਾਪਰੀ।
70-year-old-man-sentenced-to-4-5-years-for-sexually-interfering-with-granddaughter
Punjabi

ਪੋਤੀ ਨਾਲ ਜਿਨਸੀ ਛੇੜਛਾੜ ਦੇ ਦੋਸ਼ ’ਚ 70 ਸਾਲਾ ਬਜ਼ੁਰਗ ਨੂੰ ਸਾਢੇ 4 ਸਾਲ ਦੀ ਕੈਦ

ਪ੍ਰਿੰਸ ਜਾਰਜ ਦੀ ਕੋਰਟ ਨੇ ਇੱਕ 70 ਸਾਲਾ ਬਜ਼ੁਰਗ ਨੂੰ ਆਪਣੀ ਪੋਤੀ ਨਾਲ sexual interference ਦੇ ਦੋਸ਼ ਵਿਚ ਸਾਢੇ ਚਾਰ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਹ ਫ਼ੈਸਲਾ ਸ਼ਹਿਰ ਦੀ ਬੀ.ਸੀ. ਸੁਪਰੀਮ ਕੋਰਟ ਵਲੋਂ ਪਿਛਲੇ ਹਫ਼ਤੇ ਸੁਣਾਇਆ ਗਿਆ। ਅਦਾਲਤ ਨੇ ਕਿਹਾ ਕਿ ਇਸ ਵਿਅਕਤੀ ਨੇ 2016 ਤੋਂ 2021 ਵਿਚਕਾਰ ਬੱਚੀ ਨਾਲ ਗਲਤ ਹਰਕਤਾਂ ਕੀਤੀਆਂ, ਜਿਸ ਨਾਲ ਪੀੜਤ ਬੱਚੀ ਨੂੰ ਗੰਭੀਰ ਮਾਨਸਿਕ ਅਤੇ ਭਾਵਨਾਤਮਕ ਨੁਕਸਾਨ ਪਹੁੰਚਿਆ।
edmonton-gurdwara-attack-charges-expected-to-be-laid-against-suspect
Punjabi

ਐਡਮਿੰਟਨ ਦੇ ਗੁਰਦੁਆਰਾ ਸਾਹਿਬ 'ਤੇ ਹੋਏ ਹਮਲੇ ਸਬੰਧੀ ਪੁਲਿਸ ਜਾਰੀ ਕਰੇਗੀ ਨਵੀਂ ਅਪਡੇਸ਼ਨ

ਐਡਮਿੰਡਨ ਦੇ ਨਾਨਕਸਰ ਗੁਰਦੁਆਰਾ ਸਾਹਿਬ ਵਿੱਚ ਚਾਕੂ ਮਾਰਨ ਦੀ ਘਟਨਾ ਦੀ ਜਾਂਚ ਬਾਰੇ ਪੁਲਿਸ ਵੱਲੋਂ ਅੱਜ ਦੁਪਹਿਰ ਨੂੰ ਇੱਕ ਪ੍ਰੈੱਸ ਕਾਨਫਰੰਸ ਕਰਕੇ ਨਵੇਂ ਅੱਪਡੇਟ ਸਾਂਝੇ ਕੀਤੇ ਜਾਣਗੇ। ਜਾਂਚਕਰਤਾਵਾਂ ਮੁਤਾਬਕ 27 ਸਾਲਾ ਇੱਕ ਨੌਜਵਾਨ ਖ਼ਿਲਾਫ਼ ਦੋਸ਼ ਤੈਅ ਕੀਤੇ ਜਾਣ ਦੀ ਤਿਆਰੀ ਹੈ, ਜਿਸ ਨੇ ਜੇਲ੍ਹ ਤੋਂ ਰਿਹਾਅ ਹੋਣ ਦੇ ਸਿਰਫ ਇੱਕ ਦਿਨ ਬਾਅਦ 21 ਅਗਸਤ ਨੂੰ ਗੁਰਦੁਆਰਾ ਸਾਹਿਬ ਵਿੱਚ ਦਾਖ਼ਲ ਹੋ ਕੇ ਪੇਚਕਸ ਨਾਲ ਦੋ ਵਿਅਕਤੀਆਂ'ਤੇ ਹਮਲਾ ਕੀਤਾ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link