Jun 22, 2021 8:43 PM -

ਮੈਟਰੋ ਵੈਨਕੂਵਰ 'ਚ ਈਗਲ ਰਿਜ ਹਸਪਤਾਲ 'ਚ ਕੋਵਿਡ-19 ਆਊਟਬ੍ਰੇਕ ਐਲਾਨੀ ਗਈ ਹੈ।
ਇਸ ਹਸਪਤਾਲ 'ਚ 9 ਮਰੀਜ਼ਾਂ ਨੂੰ ਵਾਇਰਸ ਤੋਂ ਪ੍ਰਭਾਵਿਤ ਪਾਇਆ ਗਿਆ ਹੈ।
ਫਰੇਜ਼ਰ ਹੈਲਥ ਨੇ ਪੋਰਟ ਮੂਡੀ ਦੀ ਇਸ ਫੈਸਿਲਟੀ 'ਚ ਸੋਮਵਾਰ ਨੂੰ ਆਊਟਬ੍ਰੇਕ ਐਲਾਨੀ ਸੀ।
ਹੈਲਥ ਅਥਾਰਿਟੀ ਦੇ ਇੱਕ ਬਿਆਨ 'ਚ ਦੱਸਿਆ ਗਿਆ ਹੈ ਕਿ ਸਾਰੇ ਮਰੀਜ਼ ਇੱਕੋ ਯੂਨਿਟ ਦੇ ਹਨ।
ਇਸ ਯੂਨਿਟ ਨੂੰ ਟੈਂਪਰੇਰੀ ਪੱਧਰ 'ਤੇ ਬੰਦ ਕਰ ਦਿੱਤਾ ਗਿਆ ਹੈ।
ਵਾਇਰਸ ਦੇ ਫੈਲਾਅ ਤੋਂ ਬਚਾਅ ਲਈ ਕੰਟੈਕਟ ਟ੍ਰੇਸਿੰਗ ਅਤੇ ਵਧੇਰੇ ਸਾਫ ਸਫਾਈ 'ਤੇ ਕੰਮ ਕੀਤਾ ਜਾ ਰਿਹਾ ਹੈ।
ਫਰੇਜ਼ਰ ਹੈਲਥ ਦਾ ਕਹਿਣਾ ਹੈ ਕਿ ਹਸਪਤਾਲ ਦਾ ਐਮਰਜੈਂਸੀ ਡਿਪਾਰਟਮੈਂਟ ਖੁੱਲ੍ਹਾ ਰੱਖਿਆ ਗਿਆ ਹੈ।
ਬਾਕੀ ਦੇ ਯੂਨਿਟ ਵੀ ਆਪਰੇਟ ਕਰ ਰਹੇ ਹਨ।




