May 15, 2023 9:53 PM - Connect News

ਉੱਤਰੀ ਵੈਨਕੂਵਰ ਮਾਊਂਟੀਜ਼ ਦਾ ਕਹਿਣਾ ਹੈ ਕਿ ਇੱਕ ਬੱਚੇ ਨੇ ਗ਼ਲਤੀ ਨਾਲ 911 ਤੇ ਕਾਲ ਕਰਨ ਮਗਰੋਂ ਓਹਨਾ ਨੂੰ ਮੁਆਫੀ ਪੱਤਰ ਲਿਖਿਆ।
ਆਰ.ਸੀ.ਐਮ.ਪੀ ਦਾ ਕਹਿਣਾ ਹੈ ਕਿ ਸੰਭਾਵਤ ਤੌਰ 'ਤੇ ਮੁਢਲੀ ਉਮਰ ਦਾ ਇਹ ਬੱਚਾ ਸ਼ਨੀਵਾਰ ਨੂੰ ਆਪਣੇ ਪੇਰੇਂਟ ਨਾਲ ਆਕੇ ਸਟਾਰਬਕਸ ਗਿਫਟ ਕਾਰਡ ਦੇ ਨਾਲ, ਮੁਆਫੀ ਪੱਤਰ ਛੱਡ ਗਿਆ।
ਸੋਸ਼ਲ ਮੀਡੀਆ 'ਤੇ ਡਿਟੈਚਮੈਂਟ ਦੁਆਰਾ ਸਾਂਝੇ ਕੀਤੇ ਗਏ ਪੱਤਰ ਵਿੱਚ ਕਿਹਾ ਗਿਆ ਹੈ ਕਿ ਏਡਨ ਨਾਮ ਦਾ ਬੱਚਾ ਸੌਰੀ ਮਹਿਸੂਸ ਕਰ ਰਿਹਾ ਹੈ ਕਿ ਉਸਨੇ ਐਮਰਜੈਂਸੀ ਲਾਈਨ ਨੂੰ ਫ਼ੋਨ ਕੀਤਾ ਜਦੋਂ ਕਿ ਉਸਨੂੰ ਇਸਦੀ ਲੋੜ ਨਹੀਂ ਸੀ।
ਏਡਨ ਨੇ ਇਸ ਗੱਲ ਦੀ ਵੀ ਮੁਆਫੀ ਮੰਗੀ ਕਿ ਜਦੋਂ ਅਧਿਕਾਰੀ ਉਸਦੇ ਦਰਵਾਜ਼ੇ 'ਤੇ ਆਏ, ਤਾਂ ਉਸਨੂੰ ਸੱਚ ਦੱਸਣਾ ਚਾਹੀਦਾ ਸੀ।
ਉਸ ਨੇ ਖਤ ਵਿਚ ਲਿਖਿਆ, "ਮੈਨੂੰ ਅਫਸੋਸ ਹੈ ਕਿ ਮੈਂ ਝੂਠ ਬੋਲਿਆ। ਮੈਨੂੰ ਆਪਣੀ ਮੰਮੀ ਜਾਂ ਡੈਡੀ ਨੂੰ ਦੱਸਣਾ ਚਾਹੀਦਾ ਸੀ। ਮੈਨੂੰ ਪਤਾ ਹੈ ਕਿ ਮੈਂ ਤੁਹਾਡਾ ਸਮਾਂ ਬਰਬਾਦ ਕੀਤਾ ਹੈ। ਸਾਨੂੰ ਸੁਰੱਖਿਅਤ ਰੱਖਣ ਲਈ ਤੁਹਾਡਾ ਧੰਨਵਾਦ।''




