Apr 8, 2020 7:17 PM -

ਕਿਊਬੈਕ 'ਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ 10,000 ਦੇ ਪਾਰ ਪਹੁੰਚ ਗਈ ਹੈ।
ਸੂਬੇ 'ਚ 25 ਹੋਰ ਵਾਇਰਸ ਪੀੜਤਾਂ ਦੇ ਦਮ ਤੋੜਨ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿਸਦੇ ਨਾਲ ਸੂਬੇ 'ਚ ਜਾਨ ਗਵਾਉਣ ਵਾਲੇ ਵਾਇਰਸ ਪੀੜਤਾਂ ਦੀ ਗਿਣਤੀ 175 ਤਕ ਪਹੁੰਚ ਗਈ ਹੈ।
ਪ੍ਰੀਮਿਅਰ ਫ੍ਰਾਂਸੂਆ ਲੈਗੌਲਟ ਦਾ ਕਹਿਣਾ ਹੈ ਕਿ, ਹਸਪਤਾਲ 'ਚ ਆ ਰਹੇ ਮਾਮਲੇ ਹੁਣ ਟਿਕ ਗਏ ਜਾਪਦੇ ਹਨ, ਪਰ ਉਨ੍ਹਾਂ ਕਿਹਾ ਕਿ ਅਜੇ ਫਿਜੀਕਲ ਡਿਸਟੈਨਸਿੰਗ ਜਿਹੇ ਕਦਮ ਉਠਾਉਂਦੇ ਰਹਿਣਾ ਜਰੂਰੀ ਹੈ।
ਉਨ੍ਹਾਂ ਦੱਸਿਆ ਕਿ ਸੂਬੇ ਦੇ 10,031 ਮਾਮਲਿਆਂ 'ਚ 632 ਲੋਕਾਂ ਨੂੰ ਹਸਪਤਾਲ 'ਚ ਰੱਖਿਆ ਗਿਆ ਹੈ।
181 ਲੋਕ ਆਈ.ਸੀ.ਯੂ. 'ਚ ਰੱਖੇ ਗਏ ਹਨ।
ਪ੍ਰੀਮੀਯਰ ਨੇ ਸੂਬੇ ਦੇ ਲੋਕਾਂ ਨੂੰ ਕਿਹਾ ਕਿ ਸੀਨੀਅਰਸ ਨੂੰ ਬਚਾ ਕੇ ਰੱਖਣਾ ਸੂਬੇ ਲਈ ਅਹਿਮ ਹੈ ਅਤੇ ਲੌਂਗ ਟਰਮ ਕੇਅਰ ਫੈਸਿਲਿਟੀਆਂ 'ਚ ਹੋਰ ਸਟਾਫ ਅਤੇ ਰਿਸੋਰਸ ਲਗਾਏ ਜਾ ਰਹੇ ਹਨ।




