9.02C Vancouver
ADS

Oct 20, 2026 12:38 PM - Connect Newsroom - Ramandeep Kaur

ਐਡਮਿੰਟਨ ’ਚ ਆਨਲਾਈਨ ਡਰੱਗ ਤਸਕਰੀ ਰਿੰਗ ਦਾ ਪਰਦਾਫਾਸ਼, 5 ਵਿਅਕਤੀਆਂ ਖ਼ਿਲਾਫ਼ ਲੱਗੇ ਦੋਸ਼

Share On
online-drug-trafficking-ring-uncovered-in-edmonton-five-people-charged
Five people face 133 criminal charges in an Edmonton online drug trafficking investigation, with drugs worth $224,000 seized.(Photo: X Edmonton Police)

ਐਡਮਿੰਟਨ ਪੁਲਿਸ ਨੇ ਇਸ ਸਾਲ ਫਰਵਰੀ ਵਿੱਚ ਇੱਕ ਨੈਸ਼ਨਲ ਆਨਲਾਈਨ ਡਰੱਗ ਤਸਕਰੀ ਰਿੰਗ ਨਾਲ ਜੁੜੇ ਕਈ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ਵਿੱਚ 5 ਵਿਅਕਤੀਆਂ ਖ਼ਿਲਾਫ਼ ਕੁੱਲ 133 ਅਪਰਾਧਿਕ ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿੱਚ ਸੰਗਠਿਤ ਅਪਰਾਧ, ਤਸਕਰੀ,ਮਨੀ ਲਾਂਡਰਿੰਗ ਅਤੇ ਅਪਰਾਧਿਕ ਕਮਾਈ ਰੱਖਣ ਦੇ ਦੋਸ਼ ਸ਼ਾਮਲ ਹਨ।​ਇਹ ਸਾਰੀ ਕਾਰਵਾਈ ਮਾਰਚ 2024 ਤੋਂ ਜਨਵਰੀ 2025 ਤੱਕ ਚੱਲੀ ਇੱਕ ਲੰਮੀ ਜਾਂਚ ਦਾ ਨਤੀਜਾ ਹੈ, ਜੋ ਕਿ BlueBuddhaCo ਨਾਮਕ ਇੱਕ ਆਨਲਾਈਨ ਗਰੁੱਪ ਵਿਰੁੱਧ ਕੀਤੀ ਗਈ ਸੀ।

ਇਹ ਗਰੁੱਪ ਬੈਂਕਿੰਗ ਅਤੇ ਕ੍ਰਿਪਟੋਕਰੰਸੀ ਪਲੇਟਫਾਰਮਾਂ ਰਾਹੀਂ ਮਨੀ ਲਾਂਡਰਿੰਗ ਕਰ ਰਿਹਾ ਸੀ।​ਪੁਲਿਸ ਨੇ ਜਨਵਰੀ 2025 ਦੌਰਾਨ ਛਾਪੇਮਾਰੀ ਕਰਕੇ ਸੈਂਟਰਲ ਐਡਮਿੰਟਨ ਦੇ ਨਾਲ-ਨਾਲ Hollick-Kenyon ਅਤੇ Schonsee ਇਲਾਕਿਆਂ ਵਿੱਚ ਕਈ ਸਟੋਰੇਜ ਅਤੇ ਡਿਸਟ੍ਰੀਬਿਊਸ਼ਨ ਲੋਕੇਸ਼ਨ ਦਾ ਪਰਦਾਫਾਸ਼ ਕੀਤਾ।ਕਾਰਵਾਈ ਦੌਰਾਨ ਪੁਲਿਸ ਨੇ $224,000 ਦੀ ਕੀਮਤ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਹਨ ਅਤੇ ਅੰਦਾਜ਼ਾ ਲਗਾਇਆ ਹੈ ਕਿ ਇਸ ਗਰੁੱਪ ਨੇ ਈ-ਟਰਾਂਸਫਰ ਜਮ੍ਹਾਂ ਰਾਸ਼ੀ ਰਾਹੀਂ ਲਗਭਗ $1.98 ਮਿਲੀਅਨ ਦੀ ਕਮਾਈ ਕੀਤੀ ਸੀ।

Latest news

canada-u-s-trade-deal-unlikely-before-november-midterm-elections
Punjabi

ਅਮਰੀਕੀ ਮਿਡਟਰਮ ਚੋਣਾਂ ਤੋਂ ਪਹਿਲਾਂ ਕੈਨੇਡਾ-ਅਮਰੀਕਾ ਵਪਾਰਕ ਸਮਝੌਤੇ ਦੀ ਉਮੀਦ ਖ਼ਤਮ

ਕੈਨੇਡਾ ਅਤੇ ਅਮਰੀਕਾ ਵਿਚਾਲੇ ਅਮਰੀਕੀ ਮਿਡਟਰਮ ਚੋਣਾਂ ਤੋਂ ਪਹਿਲਾਂ ਕੋਈ ਵਪਾਰਕ ਸਮਝੌਤਾ ਹੋਣ ਦੀ ਸੰਭਾਵਨਾ ਖ਼ਤਮ ਹੋ ਗਈ ਹੈ। ਕੈਨੇਡੀਅਨ ਸਰਕਾਰੀ ਅਧਿਕਾਰੀਆਂ ਵਲੋਂ ਪਿਛਲੇ ਕੁਝ ਹਫ਼ਤਿਆਂ ਤੋਂ ਇਸ ਸਬੰਧੀ ਇੰਡਸਟਰੀ ਗਰੁੱਪ ਨੂੰ ਸਪੱਸ਼ਟ ਕੀਤਾ ਗਿਆ ਹੈ ਕਿ 3 ਨਵੰਬਰ ਨੂੰ ਅਮਰੀਕਾ ਵਿਚ ਹੋਣ ਜਾ ਰਹੀਆਂ ਚੋਣਾਂ ਤੋਂ ਪਹਿਲਾਂ ਕਿਸੇ ਹੱਲ 'ਤੇ ਪਹੁੰਚਣ ਦੀਆਂ ਉਮੀਦਾਂ ਨਹੀਂ ਹਨ ਕਿਉਂਕਿ ਵ੍ਹਾਈਟ ਹਾਊਸ ਚੋਣ ਪ੍ਰਚਾਰ ਵਿਚ ਰੁੱਝਿਆ ਹੋਇਆ ਹੈ।
vancouver-mayor-elect-pete-fry-endorses-b-c-green-leader-emily-lowan
Punjabi

ਵੈਨਕੂਵਰ ਦੇ ਪਹਿਲੇ ਗ੍ਰੀਨ ਮੇਅਰ ਪੀਟ ਫਰਾਈ ਵੱਲੋਂ ਐਮਿਲੀ ਲੋਵਨ ਦਾ ਖੁੱਲ੍ਹਾ ਸਮਰਥਨ

ਵੈਨਕੂਵਰ ਦੇ ਨਵੇਂ ਚੁਣੇ ਗਏ ਮੇਅਰ ਪੀਟ ਫਰਾਈ ਨੇ ਬੀ.ਸੀ.ਗ੍ਰੀਨ ਪਾਰਟੀ ਦੀ ਲੀਡਰ ਐਮਿਲੀ ਲੋਵਨ ਦੇ ਹੱਕ ਵਿਚ ਖੁੱਲ੍ਹ ਕੇ ਸਮਰਥਨ ਜਤਾਇਆ ਹੈ। ਉਨ੍ਹਾਂ ਬੀਤੇ ਕੱਲ੍ਹ ਸੈਨਿਚ-ਗਲਫ ਆਈਲੈਂਡਜ਼ ਰਾਈਡਿੰਗ ਵਿਚ ਲੋਵਨ ਨਾਲ ਘਰ-ਘਰ ਜਾ ਕੇ ਉਨ੍ਹਾਂ ਲਈ ਵੋਟਾਂ ਵੀ ਮੰਗੀਆਂ ਅਤੇ ਸਿਡਨੀ ਵਿਚ ਰੈਲੀ ਦੌਰਾਨ ਲੋਵਨ ਦਾ ਸਮਰਥਨ ਕੀਤਾ।
alberta-premier-rules-out-another-separation-referendum
Punjabi

ਐਲਬਰਟਾ ’ਚ ਦੂਜਾ ਰਿਫਰੈਂਡਮ ਨਹੀਂ ਕਰਵਾਵਾਂਗੀ: ਪ੍ਰੀਮੀਅਰ ਡੈਨੀਅਲ ਸਮਿਥ

ਪ੍ਰੀਮੀਅਰ ਡੈਨੀਅਲ ਸਮਿਥ ਨੇ ਬੀਤੀ ਰਾਤ ਸੂਬਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਭਵਿੱਖ ਵਿੱਚ ਕਿਸੇ ਵੀ ਦੂਜੇ ਰਿਫਰੈਂਡਮ ਦੀਆਂ ਸੰਭਾਵਨਾਵਾਂ ਨੂੰ ਖਾਰਜ ਕਰ ਦਿੱਤਾ ਹੈ। ਉਨ੍ਹਾਂ ਜਨਤਾ ਨੂੰ ਭਰੋਸਾ ਦਿੰਦਿਆਂ ਆਖਿਆ ਕਿ ਮੈਂ ਇਹ ਬਿਲਕੁਲ ਸਾਫ਼ ਕਰ ਦੇਣਾ ਚਾਹੁੰਦੀ ਹਾਂ ਕਿ ਜਦੋਂ ਤੱਕ ਮੈਂ ਪ੍ਰੀਮੀਅਰ ਹਾਂ, ਮੈਂ ਐਲਬਰਟਾ ਦੇ ਲੋਕਾਂ ਦੇ ਤਾਜ਼ਾ ਰਿਫਰੈਂਡਮ ਫੈਸਲੇ ਦਾ ਪੂਰਾ ਸਨਮਾਨ ਕਰਾਂਗੀ ਅਤੇ ਇਸ ਮੁੱਦੇ 'ਤੇ ਕੋਈ ਦੂਜਾ ਰੈਫਰੈਂਡਮ ਨਹੀਂ ਕਰਾਂਵਾਂਗੀ।
prime-minister-mark-carney-to-begin-three-day-visit-to-turkey
Punjabi

ਪੀ.ਐਮ. ਕਾਰਨੀ ਅੱਜ ਤੋਂ ਤੁਰਕੀ ਦੇ ਤਿੰਨ ਦਿਨਾਂ ਦੌਰੇ ’ਤੇ, ਵਪਾਰ ਤੇ ਰੱਖਿਆ ਸਬੰਧਾਂ ’ਤੇ ਰਹੇਗਾ ਜ਼ੋਰ

ਪੀ.ਐਮ.ਮਾਰਕ ਕਾਰਨੀ ਅੱਜ ਸ਼ਾਮ ਤੁਰਕੀ ਦੇ ਤਿੰਨ ਦਿਨਾਂ ਦੌਰੇ ਲਈ ਰਵਾਨਾ ਹੋਣਗੇ। ਪ੍ਰਧਾਨ ਮੰਤਰੀ ਇਸ ਯਾਤਰਾ ਦੌਰਾਨ ਅੰਕਾਰਾ ਵਿਚ ਰਾਸ਼ਟਰਪਤੀ Recep Tayyip Erdoğan ਅਤੇ ਇਸਤਾਂਬੁਲ ਵਿਚ ਕਾਰੋਬਾਰੀ ਆਗੂ ਨਾਲ ਮੁਲਾਕਾਤ ਕਰਨਗੇ। ਇਹ ਕਿਸੇ ਕੈਨੇਡੀਅਨ ਪ੍ਰਧਾਨ ਮੰਤਰੀ ਵਲੋਂ ਤੁਰਕੀ ਦਾ ਪਹਿਲਾ ਦੁਵੱਲਾ ਦੌਰਾ ਹੈ। ਕਾਰਨੀ ਦੀ ਇਹ ਯਾਤਰਾ ਉਸ ਸਮੇਂ ਹੋ ਰਹੀ ਹੈ ਜਦੋਂ ਤੁਰਕੀ ਵਿਚ ਮਨੁੱਖੀ ਅਧਿਕਾਰ ਨੂੰ ਲੈ ਕੇ ਚਿੰਤਾਵਾਂ ਦਾ ਮਾਹੌਲ ਗਰਮਾਇਆ ਹੋਇਆ ਹੈ।
canadas-federal-budget-set-for-november-5
Punjabi

ਕੈਨੇਡਾ ਦਾ ਫੈਡਰਲ ਬਜਟ 5 ਨਵੰਬਰ ਨੂੰ ਹੋਵੇਗਾ ਪੇਸ਼

ਕੈਨੇਡਾ ਦਾ ਫੈਡਰਲ ਬਜਟ 5 ਨਵੰਬਰ ਨੂੰ ਪੇਸ਼ ਹੋਵੇਗਾ, ਜਿਸ ਦਾ ਅਧਿਕਾਰਤ ਐਲਾਨ ਵਿੱਤ ਮੰਤਰੀ ਫ੍ਰਾਂਸਵਾ-ਫਿਲਿਪ ਸ਼ੈਂਪੇਨ ਨੇ ਕਰ ਦਿੱਤਾ ਹੈ। ਮੰਗਲਵਾਰ ਨੂੰ ਹਾਊਸ ਔਫ ਕਾਮਨ ਵਿਚ ਪ੍ਰਸ਼ਨ ਕਾਲ ਦੌਰਾਨ ਉਨ੍ਹਾਂ ਇਸ ਤਾਰੀਖ਼ ਦੀ ਪੁਸ਼ਟੀ ਕੀਤੀ। ਇਹ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਅਗਵਾਈ ਵਾਲੀ ਲਿਬਰਲ ਸਰਕਾਰ ਦਾ fall ਵਿਚ ਪੇਸ਼ ਕੀਤਾ ਜਾਣ ਵਾਲਾ ਦੂਜਾ ਬਜਟ ਹੋਵੇਗਾ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link