20.31C Vancouver
ADS

Sep 25, 2025 7:05 PM - Connect Newsroom - Pervez Sandhu

ਆਪ੍ਰੇਸ਼ਨ ਹੈਂਗ-ਅਪ ਦੌਰਾਨ ਵਾਹਨ ਚਾਲਕਾਂ ਨੂੰ ਇਲੈਕਟ੍ਰੌਨਿਕ ਡਿਵਾਈਸ ਪਾਸੇ ਛੱਡਣ ਸੰਬੰਧੀ ਰੀਮਾਈਂਡਰ

Share On
operation-hang-up-reminds-drivers-to-leave-their-devices-while-driving
Many volunteers educated drivers under this campaign and installed signs to avoid devices while driving.

ਸਰੀ ਪੁਲਿਸ ਸਰਵਿਸ, ਡੈਲਟਾ ਪੁਲਿਸ ਡਿਪਾਰਟਮੈਂਟ ਅਤੇ ਸਰੀ ਕਰਾਈਮ ਪ੍ਰਿਵੈਂਸ਼ਨ ਸੋਸਾਈਟੀ ਨੇ ਆਈ.ਸੀ.ਬੀ.ਸੀ. ਨਾਲ ਪਾਰਟਨਰਸ਼ਿਪ ਤਹਿਤ ਪ੍ਰੋਜੈਕਟ ਆਪ੍ਰੇਸ਼ਨ ਹੈਂਗ-ਅਪ ਨੂੰ ਅੰਜਾਮ ਦਿੱਤਾ।

ਇਸ ਐਜੂਕੇਸ਼ਨ ਅਤੇ ਐਨਫੋਰਸਮੈਂਟ ਕੈਂਪੇਨ 'ਚ ਮੁੱਖ ਤੌਰ 'ਤੇ ਡਿਸਟ੍ਰੈਕਟਿਡ ਡਰਾਈਵਿੰਗ 'ਤੇ ਫੋਕਸ ਰੱਖਿਆ ਗਿਆ ਸੀ।

Operation Hang Up
Volunteers can be seen keeping an eye on the drivers during operation hang-up.

ਇੱਕ ਪਾਸੇ ਜਿੱਥੇ ਇਸ ਕੈਂਪੇਨ 'ਚ ਹਿੱਸਾ ਲੈਣ ਲਈ ਅਫ਼ਸਰ ਮੌਜੂਦ ਸਨ, ਉਥੇ ਹੀ ਵੱਡੀ ਗਿਣਤੀ 'ਚ ਵੋਲੰਟੀਅਰਸ ਨੇ ਵੀ ਇਸ ਕੈਂਪੇਨ ਤਹਿਤ ਡਰਾਈਵਰਸ ਨੂੰ ਐਜੂਕੇਟ ਕੀਤਾ ਅਤੇ ਹਾਈਵੇਅ 10 ਅਤੇ 152 ਸਟ੍ਰੀਟ ਦੇ ਇਲਾਕੇ 'ਚ ਜਗ੍ਹਾ-ਜਗ੍ਹਾ ਚਿੰਨ ਵੀ ਸਥਾਪਿਤ ਕੀਤੇ।

Operation hang-up
SPS and ICBC representatives pose for a picture with Connect FM during operation hang-up.

ਕਨੈਕਟ ਐਫ.ਐਮ. ਨੇ ਵੀ ਹਾਈਵੇਅ 10 ਅਤੇ 152 ਸਟ੍ਰੀਟ ਕੋਲ ਸਥਿਤ ਗੈਸ ਸਟੇਸ਼ਨ ਤੱਕ ਪਹੁੰਚ ਕੀਤੀ ਜਿੱਥੇ ਅਫ਼ਸਰ ਡਿਸਟ੍ਰੈਕਟਿਡ ਵਾਹਨ ਚਾਲਕਾਂ ਨੂੰ ਸਵੇਰ 9 ਤੋਂ 11 ਵਜੇ ਦਰਮਿਆਨ ਟਿਕਟ ਜਾਰੀ ਕਰ ਰਹੇ ਸਨ।

ਆਈ.ਸੀ.ਬੀ.ਸੀ. ਤੋਂ ਰੋਡ ਸੇਫਟੀ ਅਤੇ ਕਮਿਊਨਿਟੀ ਕੋਆਰਡੀਨੇਟਰ ਬੰਟੀ ਜਸਵਾਲ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ।

ਉਨ੍ਹਾਂ ਆਖਿਆ ਕਿ ਅੱਜ ਦੀ ਇਸ ਕੈਂਪੇਨ ਦੌਰਾਨ ਇੱਕ ਪਾਸੇ ਵਾਹਨ ਚਾਲਕਾਂ ਲਈ ਇਹ ਐਜੂਕੇਸ਼ਨ ਪ੍ਰਦਾਨ ਕਰਨ ਦੀ ਕੋਸ਼ਿਸ਼ ਹੈ ਕਿ ਇਲੈਕਟ੍ਰੌਨਿਕ ਡਿਵਾਈਸ ਨੂੰ ਡਰਾਈਵਿੰਗ ਸਮੇਂ ਨਾ ਵਰਤੋ, ਉਥੇ ਹੀ ਵਾਹਨ ਚਾਲਕਾਂ ਨੂੰ ਡਿਵਾਈਸ ਵਰਤਣ ਸੰਬੰਧੀ ਟਿਕਟ ਵੀ ਜਾਰੀ ਹੋ ਰਹੇ ਹਨ।

Operation hang-up
Inspector Earl Anderson in conversation with Connect FM.

ਉਧਰ ਕਨੈਕਟ ਐਫ.ਐਮ. ਨਾਲ ਗੱਲ ਕਰਦਿਆਂ ਸਰੀ ਪੁਲਿਸ ਦੇ ਰੋਡ ਸੇਫਟੀ ਸੈਕਸ਼ਨ ਤੋਂ ਇੰਸਪੈਕਟਰ ਅਰਲ ਐਂਡਰਸਨ ਨੇ ਆਖਿਆ ਕਿ ਡਿਸਟ੍ਰੈਕਟਿਡ ਡਰਾਈਵਿੰਗ ਇੱਕ ਗੰਭੀਰ ਸਮੱਸਿਆ ਹੈ ਅਤੇ ਇਸੇ ਸਾਲ ਹੁਣ ਤੱਕ ਸਰੀ 'ਚ 1,300 ਤੋਂ ਵਧੇਰੇ ਡਿਸਟ੍ਰੈਕਟਿਡ ਡਰਾਈਵਿੰਗ ਸੰਬੰਧੀ ਇਲੈਕਟ੍ਰੌਨਿਕ ਟਿਕਟ ਜਾਰੀ ਕੀਤੇ ਹਨ।

Latest news

peter-milobar-announces-departure-from-b-c-conservative-caucus
Punjabi

ਬੀ.ਸੀ.ਕੰਜ਼ਰਵੇਟਿਵ ਪਾਰਟੀ ਦੇ ਪੀਟਰ ਮਿਲੋਬਾਰ ਨੇ ਪਾਰਟੀ ਕਾਕਸ ਛੱਡਣ ਦਾ ਕੀਤਾ ਐਲ਼ਾਨ

ਬੀ.ਸੀ.ਕੰਜ਼ਰਵੇਟਿਵ ਪਾਰਟੀ ਦੇ ਸੀਨੀਅਰ ਵਿਧਾਇਕ ਪੀਟਰ ਮਿਲੋਬਾਰ ਨੇ ਤੁਰੰਤ ਪ੍ਰਭਾਵ ਨਾਲ ਪਾਰਟੀ ਕਾਕਸ ਛੱਡਣ ਦਾ ਰਸਮੀ ਐਲਾਨ ਕਰ ਦਿੱਤਾ ਹੈ। ਉਹ ਹੁਣ ਕੈਮਲੂਪਸ ਸੈਂਟਰ ਦੇ ਆਜ਼ਾਦ ਵਿਧਾਇਕ ਵਜੋਂ ਬੀ. ਸੀ. ਵਿਧਾਨ ਸਭਾ ਵਿਚ ਬੈਠਣਗੇ। ਮਿਲੋਬਾਰ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਹੀ ਉਨ੍ਹਾਂ ਨੂੰ ਇਹ ਪੂਰੀ ਤਰ੍ਹਾਂ ਸਪੱਸ਼ਟ ਹੋ ਗਿਆ ਸੀ ਕਿ ਉਨ੍ਹਾਂ ਦੀਆਂ ਨਿੱਜੀ ਕਦਰਾਂ-ਕੀਮਤਾਂ ਲੀਡਰ ਕੈਰੀ-ਲਿਨ Findlay ਦੀ ਲੀਡਰਸ਼ਿਪ ਵਿਚ ਪਾਰਟੀ ਦੀ ਨਵੀਂ ਦਿਸ਼ਾ ਨਾਲ ਮੇਲ ਨਹੀਂ ਖਾਂਦੀਆਂ।
gunfire-outside-former-jathedar-giani-raghbir-singhs-residence
Punjabi

ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਘਰ ਬਾਹਰ ਗੋਲੀਬਾਰੀ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਦੇ ਵਾਹਨ ਤੇ ਗੋਲੀ ਚਲਾਉਣ ਦੀ ਘਟਨਾ ਸਾਹਮਣੇ ਆਈ ਹੈ। ਇਹ ਘਟਨਾ ਅੱਜ ਉਸ ਵੇਲੇ ਸਾਹਮਣੇ ਆਈ ਜਦੋਂ ਉਨ੍ਹਾਂ ਦੇ ਵਾਹਨ ਤੇ ਗੋਲੀ ਲੱਗਣ ਦਾ ਨਿਸ਼ਾਨ ਦੇਖਿਆ ਗਿਆ ।ਫਾਇਰਿੰਗ ਦੀ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
b-c-premier-announces-three-cabinet-changes-as-brenda-bailey-takes-leave-for-cancer-treatment
Punjabi

ਪ੍ਰੀਮੀਅਰ ਈਬੀ ਵੱਲੋਂ ਕੈਬਨਿਟ 'ਚ ਫੇਰਬਦਲ, ਰਵੀ ਕਾਹਲੋਂ ਬਣੇ ਬੀਸੀ ਦੇ ਨਵੇਂ ਹੈਲਥ ਮਿਨਿਸਟਰ

ਪ੍ਰੀਮੀਅਰ ਡੇਵਿਡ ਈਬੀ ਨੇ ਸ਼ੁੱਕਵਾਰ ਨੂੰ ਆਪਣੀ ਕੈਬਨਿਟ ਵਿਚ ਤਿੰਨ ਵੱਡੇ ਫੇਰਬਦਲਾਂ ਦਾ ਐਲਾਨ ਕੀਤਾ ਹੈ। ਇਹ ਫੈਸਲਾ ਮੌਜੂਦਾ ਵਿੱਤ ਮੰਤਰੀ ਬ੍ਰੈਂਡਾ ਬੇਲੀ ਵਲੋਂ ਕੈਂਸਰ ਦੇ ਇਲਾਜ ਲਈ ਛੁੱਟੀ 'ਤੇ ਜਾਣ ਦੇ ਮੱਦੇਨਜ਼ਰ ਗਿਆ ਹੈ।
downtown-vancouver-stranger-assault-vpd-seeks-witnesses
Punjabi

ਡਾਊਨਟਾਊਨ ਵੈਨਕੂਵਰ ਵਿੱਚ ਅਣਜਾਣ ਵਿਅਕਤੀ ਵੱਲੋਂ ਹਮਲਾ, ਪੁਲਸ ਵੱਲੋਂ ਗਵਾਹਾਂ ਦੀ ਭਾਲ

ਵੈਨਕੂਵਰ ਵਿਚ ਬੀਤੀ ਰਾਤ ਨੈਲਸਨ ਅਤੇ ਰਿਚਰਡਸ ਸਟ੍ਰੀਟ ਨੇੜੇ ਇੱਕ ਵਿਅਕਤੀ 'ਤੇ ਗੰਭੀਰ ਹਮਲਾ ਹੋਇਆ ਹੈ। ਪੁਲਿਸ ਮੁਤਾਬਕ, ਇਹ ਘਟਨਾ ਰਾਤ ਦੇ ਲਗਭਗ 11:45 ਵਜੇ ਵਾਪਰੀ। ਇੱਕ ਕਪਲ ਇੱਕ ਸੰਗੀਤ ਸਮਾਰੋਹ ਤੋਂ ਬਾਅਦ ਵਾਪਸ ਆਪਣੇ ਹੋਟਲ ਜਾ ਰਿਹਾ ਸੀ, ਜਦੋਂ ਪਿੱਛੋਂ ਆਏ ਇੱਕ ਅਣਪਛਾਤੇ ਵਿਅਕਤੀ ਨੇ ਉਨ੍ਹਾਂ ਵਿਚੋਂ ਇੱਕ ਦੇ ਮੂੰਹ 'ਤੇ ਜ਼ੋਰਦਾਰ ਮੁੱਕਾ ਮਾਰ ਦਿੱਤਾ, ਜਿਸ ਕਾਰਨ ਪੀੜਤ ਵਿਅਕਤੀ ਸੜਕ 'ਤੇ ਡਿੱਗ ਗਿਆ ਅਤੇ ਉਸ ਦਾ ਸਿਰ ਫੁੱਟਪਾਥ ਨਾਲ ਜਾ ਟਕਰਾਇਆ।
greer-takes-tough-stance-amid-canada-u-s-tariff-talks
Punjabi

ਕੈਨੇਡਾ-ਅਮਰੀਕਾ ਟੈਰਿਫ ਵਿਵਾਦ 'ਤੇ ਜੈਮੀਸਨ ਗ੍ਰੀਰ ਨੇ ਦਿੱਤਾ ਤਿੱਖਾ ਪ੍ਰਤੀਕਰਮ

ਕੈਨੇਡਾ ਵਲੋਂ ਅਮਰੀਕਾ ਨਾਲ ਟੈਰਿਫਸ ਡੀਲ ਹਾਸਲ ਕਰਨ ਦੀ ਕੀਤੀ ਜਾ ਰਹੀ ਕੋਸ਼ਿਸ਼ ਵਿਚਕਾਰ ਟਰੰਪ ਦੇ ਵਪਾਰ ਪ੍ਰਤੀਨਿਧੀ ਜੈਮੀਸਨ ਗ੍ਰੀਰ ਨੇ ਤਿੱਖਾ ਪ੍ਰਤੀਕਰਮ ਦਿੱਤਾ ਹੈ। ਉਨ੍ਹਾਂ ਸ਼ੁੱਕਰਵਾਰ ਨੂੰ ਆਇਓਵਾ ਦੇ Des Moines ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਕੈਨੇਡੀਅਨ ਸਾਮਾਨ 'ਤੇ ਲਗਾਏ ਜਾਣ ਵਾਲੇ ਨਵੇਂ ਟੈਰਿਫਸ ਅਸਲ ਵਿਚ ਕੈਨੇਡਾ ਵੱਲੋਂ ਚੁੱਕੇ ਗਏ ਬਦਲਾਖੋਰੀ ਦੇ ਕਦਮਾਂ ਦਾ ਜਵਾਬ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link