22.78C Vancouver
ADS

Jul 20, 2022 12:25 AM - Connect News

ਲੋਅਰ ਮੇਨਲੈਂਡ 'ਚ 'ਆਪ੍ਰੇਸ਼ਨ ਸੇਫ ਡਰਾਈਵਰ ਵੀਕ' ਦੌਰਾਨ 142 ਕਮਰਸ਼ਲ ਵਾਹਨਾਂ ਨੂੰ ਆਊਟ ਆਫ ਸਰਵਿਸ ਪਲੇਸ ਕੀਤਾ, 251 ਵਾਇਓਲੇਸ਼ਨ ਟਿਕਟ ਜਾਰੀ

Share On
operation-safe-driver-week-commercial-vehicle-enforcement-across-the-lower-mainland-places-142-trucks-out-of-service
Burnaby RCMP partnered with several commercial vehicle enforcement partner agencies from across the Lower Mainland from July 10 to 16 as part of Operation Safe Driver Week. (Photo - Burnaby RCMP/Twitter)

ਬਰਨਬੀ ਆਰ.ਸੀ.ਐਮ.ਪੀ. ਵੱਲੋਂ ਅੱਜ ਜਾਣਕਾਰੀ ਜਾਰੀ ਕੀਤੀ ਗਈ ਹੈ ਕਿ ਆਪ੍ਰੇਸ਼ਨ ਸੇਫ ਡਰਾਈਵਰ ਵੀਕ ਤਹਿਤ 5 ਕਮਰਸ਼ਲ ਵਾਹਨ ਇੰਸਪੈਕਸ਼ਨ ਇਨੀਸ਼ੀਏਟਿਵਸ ਨੂੰ ਅੰਜਾਮ ਦਿੱਤਾ ਗਿਆ।

ਬਰਨਬੀ ਆਰ.ਸੀ.ਐਮ.ਪੀ. ਅਨੁਸਾਰ ਇਨ੍ਹਾਂ ਇੰਸਪੈਕਸ਼ਨਸ ਦੌਰਾਨ 142 ਕਮਰਸ਼ਲ ਵਾਹਨਾਂ ਨੂੰ ਆਊਟ ਆਫ ਸਰਵਿਸ ਪਲੇਸ ਕਰ ਦਿੱਤਾ ਗਿਆ।

ਇਸ ਦੌਰਾਨ ਬਰਨਬੀ ਆਰ.ਸੀ.ਐਮ.ਪੀ. ਵੱਲੋਂ ਕਈ ਕਮਰਸ਼ਲ ਵਾਹਨ ਐਨਫੋਰਸਮੈਂਟ ਪਾਰਟਨਰ ਏਜੈਂਸੀਆਂ ਨਾਲ ਮਿਲ ਕੇ ਆਪ੍ਰੇਸ਼ਨ ਨੂੰ ਅੰਜਾਮ ਦਿੱਤਾ ਗਿਆ।

ਇਹ ਇੰਸਪੈਕਸ਼ਨ ਸੰਬੰਧੀ ਇਨੀਸ਼ੀਏਟਿਵ ਪੂਰੇ ਲੋਅਰ ਮੇਨਲੈਂਡ 'ਚ 10 ਜੁਲਾਈ ਤੋਂ 16 ਜੁਲਾਈ ਵਿਚਾਲੇ ਚਲਾਇਆ ਗਿਆ ਸੀ।

ਇਹ ਪੂਰੇ ਨੌਰਥ ਅਮਰੀਕਾ 'ਚ ਚਲਾਇਆ ਜਾਣ ਵਾਲਾ ਅਭਿਆਨ ਹੈ ਜਿਸ ਦੌਰਾਨ ਸਿੱਖਿਆ ਅਤੇ ਐਨਫੋਰਸਮੈਂਟ ਆਸਰੇ ਡਰਾਈਵਿੰਗ ਸੰਬੰਧੀ ਵਿਵਹਾਰ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਹੁੰਦੀ ਹੈ।

ਇਸ ਦਾ ਉਦੇਸ਼ ਕਰੈਸ਼ ਦੀ ਗਿਣਤੀ ਨੂੰ ਘਟਾਉਣ ਦਾ ਹੈ।

ਇਸ ਸਾਲ ਲੋਅਰ ਮੇਨਲੈਂਡ ਕਮਰਸ਼ਲ ਵਾਹਨ ਐਨਫੋਰਸਮੈਂਟ ਟੀਮ ਨੇ ਬਰਨਬੀ, ਕੋਕਟਲਮ, ਸਰੀ, ਡੈਲਟਾ ਅਤੇ ਐਬਟਸਫੋਰਡ 'ਚ ਇਨ੍ਹਾਂ ਆਪ੍ਰੇਸ਼ਨਸ ਨੂੰ ਅੰਜਾਮ ਦਿੱਤਾ।

ਇਸ ਦੌਰਾਨ 80 ਸਪੀਡਿੰਗ ਟਰੱਕ ਫੜੇ ਗਏ, 21 ਟਰੱਕ ਡਰਾਈਵਰਾਂ ਨੂੰ ਡਿਸਟ੍ਰੈਕਟਿਡ ਡਰਾਈਵਿੰਗ ਕਰਦੇ ਪਾਇਆ ਗਿਆ, 26 ਟਰੱਕਸ ਨੂੰ ਟਰੈਫਿਕ ਕੰਟਰੋਲ ਡਿਵਾਈਸ ਦੀ ਉਲੰਘਣਾ ਕਰਦੇ ਵੇਖਿਆ ਗਿਆ, 29 ਟਰੱਕ ਚਾਲਕਾਂ ਨੇ ਸੀਟ-ਬੈਲਟ ਨਹੀਂ ਪਹਿਨੀ ਸੀ, ਇੱਕ ਮਾਮਲਾ ਇੰਪੇਅਰਡ ਡਰਾਈਵਿੰਗ ਨਾਲ ਸੰਬੰਧਤ ਸੀ ਅਤੇ ਇੱਕ ਟਰੱਕ ਚਾਲਕ ਨੂੰ ਥੱਕੀ ਹਾਲਤ 'ਚ ਵੇਖਿਆ ਗਿਆ।

ਅਫਸਰਾਂ ਨੇ ਦੱਸਿਆ ਕਿ 217 ਟਰੱਕ ਇੰਸਪੈਕਸ਼ਨਸ ਦੌਰਾਨ 65% ਟਰੱਕਸ ਨੂੰ ਆਊਟ ਆਫ ਸਰਵਿਸ ਪਲੇਸ ਕਰ ਦਿੱਤਾ ਗਿਆ ਅਤੇ ਕੁੱਲ 634 ਵਾਇਓਲੇਸ਼ਨਸ ਵਿੱਚ 251 ਵਾਇਓਲੇਸ਼ਨ ਟਿਕਟ ਜਾਰੀ ਕੀਤੇ ਗਏ।

Latest news

surrey-medical-school-welcomes-first-class-as-b-c-expands-family-doctor-training
Punjabi

ਸਰੀ 'ਚ ਸਾਈਮਨ ਫਰੇਜ਼ਰ ਯੂਨੀਵਰਸਿਟੀ ਦੇ ਨਵੇਂ ਮੈਡੀਕਲ ਸਕੂਲ ਨੇ ਪਹਿਲੇ 48 ਵਿਦਿਆਰਥੀਆਂ ਦਾ ਕੀਤਾ ਸਵਾਗਤ

ਬੀ.ਸੀ.ਵਿਚ ਫੈਮਿਲੀ ਡਾਕਟਰਾਂ ਦੀ ਕਮੀ ਨੂੰ ਦੂਰ ਕਰਨ ਦੇ ਮਕਸਦ ਨਾਲ ਸੂਬਾ ਸਰਕਾਰ ਵਲੋਂ ਉਠਾਏ ਕਦਮਾਂ ਤਹਿਤ ਸਰੀ ਵਿਚ ਸਾਈਮਨ ਫਰੇਜ਼ਰ ਯੂਨੀਵਰਸਿਟੀ ਦੇ ਨਵੇਂ ਸਟੀਫਨਜ਼ ਫੈਮਿਲੀ ਸਕੂਲ ਆਫ਼ ਮੈਡੀਸਨ ਵਿਚ ਪਹਿਲੇ ਬੈਚ ਦੀ ਪੜ੍ਹਾਈ ਸ਼ੁਰੂ ਹੋ ਗਈ ਹੈ, ਜਿੱਥੇ ਬੁੱਧਵਾਰ ਨੂੰ 48 ਮੈਡੀਕਲ ਵਿਦਿਆਰਥੀ ਦੇ ਪਹਿਲੇ ਬੈਚ ਨੇ ਆਪਣੀ ਕਲਾਸ ਦੀ ਸ਼ੁਰੂਆਤ ਕਰ ਦਿੱਤੀ ਹੈ।
vancouver-home-sales-fall-nearly-10-in-july-erasing-june-gains
Punjabi

ਜੁਲਾਈ 'ਚ ਵੈਨਕੂਵਰ ਹਾਊਸਿੰਗ ਮਾਰਕੀਟ ਫਿਰ ਸੁਸਤ, ਘਰਾਂ ਦੀ ਵਿਕਰੀ ਕਰੀਬ 10 ਫੀਸਦੀ ਘਟੀ

ਵੈਨਕੂਵਰ-ਖੇਤਰ ਵਿਚ ਜੁਲਾਈ ਮਹੀਨੇ ਘਰਾਂ ਦੀ ਵਿਕਰੀ ਵਿਚ ਸਾਲ ਪਹਿਲਾਂ ਦੇ ਮੁਕਾਬਲੇ ਕਰੀਬ 10 ਫੀਸਦੀ ਦੀ ਗਿਰਾਵਟ ਦਰਜ ਹੋਈ ਹੈ, ਜਿਸ ਨੇ ਜੂਨ ਮਹੀਨੇ ਦੌਰਾਨ ਹੋਏ ਵਾਧੇ ਦੇ ਪ੍ਰਭਾਵ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਹੈ। ਗ੍ਰੇਟਰ ਵੈਨਕੂਵਰ ਰੀਅਲਟਰਸ ਮੁਤਾਬਕ, ਪਿਛਲੇ ਮਹੀਨੇ ਕੁੱਲ 2,061 ਘਰਾਂ ਦੀ ਵਿਕਰੀ ਹੋਈ, ਜੋ ਜੁਲਾਈ 2025 ਦੇ ਮੁਕਾਬਲੇ 9.8 ਫੀਸਦੀ ਘੱਟ ਹਨ।
indian-origin-hiker-missing-on-vancouver-island-massive-search-operation-underway
Punjabi

ਵੈਨਕੂਵਰ ਆਈਲੈਂਡ 'ਚ ਹਾਈਕਿੰਗ ਦੌਰਾਨ ਭਾਰਤੀ ਮੂਲ ਦਾ 25 ਸਾਲਾ ਨੌਜਵਾਨ ਲਾਪਤਾ, ਵੱਡੇ ਪੱਧਰ 'ਤੇ ਖੋਜ ਜਾਰੀ

ਵੈਨਕੂਵਰ ਆਈਲੈਂਡ ਵਿਚ ਹਾਈਕਿੰਗ ਲਈ ਨਿਕਲੇ ਇੱਕ ਭਾਰਤੀ ਮੂਲ ਦੇ ਨੌਜਵਾਨ ਕੇਸ਼ਵ ਜਿੰਦਲ ਦੇ ਲਾਪਤਾ ਹੋਣ ਦੀ ਖ਼ਬਰ ਹੈ। ਆਰ.ਸੀ.ਐਮ.ਪੀ. ਮੁਤਾਬਕ, ਜਿੰਦਲ ਨੂੰ ਆਖਰੀ ਵਾਰ 3 ਅਗਸਤ ਯਾਨੀ ਸੋਮਵਾਰ ਦੁਪਹਿਰ ਨੂੰ ਸਟ੍ਰੈਥਕੋਨਾ ਵਿਚਮਾਊਂਟ ਅਲਬਰਟ ਐਡਵਰਡ ਵਿਖੇ ਹਾਈਕਿੰਗ ਕਰਦੇ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਉਸ ਦਾ ਕੋਈ ਅਤਾ ਪਤਾ ਨਹੀਂ ਹੈ।
westjet-resumes-normal-operations-after-flight-attendant-strike
Punjabi

ਵੈਸਟਜੈੱਟ ਨੇ ਮੁੜ ਸ਼ੁਰੂ ਕੀਤਾ ਕੰਮਕਾਜ, ਸਾਰੀਆਂ ਉਡਾਣਾਂ ਹੁਣ ਸਮੇਂ ਸਿਰ ਚੱਲੀਆਂ

ਕੈਨੇਡਾ ਦੀ ਦੂਜੀ ਸਭ ਤੋਂ ਵੱਡੀ ਏਅਰਲਾਈਨ ਵੈਸਟਜੈੱਟ ਨੇ ਆਮ ਕਾਰਜ ਬਹਾਲ ਹੋਣ ਦਾ ਐਲਾਨ ਕੀਤਾ ਹੈ। ਕੰਪਨੀ ਨੇ ਦੱਸਿਆ ਕਿ ਉਹ ਹੁਣ ਪੂਰੀ ਤਰ੍ਹਾਂ ਆਪਣੇ ਆਮ ਕੰਮਕਾਜ 'ਤੇ ਪਰਤ ਆਈ ਹੈ ਅਤੇ ਪਿਛਲੇ ਵੀਕੈਂਡ 'ਤੇ ਰੱਦ ਹੋਈਆਂ ਉਡਾਣਾਂ ਦੇ ਯਾਤਰੀਆਂ ਨੂੰ ਦੁਬਾਰਾ ਟਿਕਟਾਂ ਬੁੱਕ ਕਰਕੇ ਦਿੱਤੀਆਂ ਜਾ ਰਹੀਆਂ ਹਨ।
trump-says-us-iran-talks-made-very-good-progress-raising-hopes-of-easing-tensions
Punjabi

ਈਰਾਨ ਗੱਲਬਾਤ ‘ਚ ਤਰੱਕੀ ਦੇ ਸੰਕੇਤ, ਤਣਾਅ ਘਟਣ ਦੀ ਉਮੀਦ: ਡੋਨਲਡ ਟਰੰਪ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਦੇ ਪ੍ਰਸ਼ਾਸਨ ਦੀ ਈਰਾਨ ਨਾਲ ਮੰਗਲਵਾਰ ਨੂੰ ਸਾਰਾ ਦਿਨ ਚੱਲੀ ਗੱਲਬਾਤ ਬਹੁਤ ਵਧੀਆ ਰਹੀ ਹੈ। ਇਸ ਨਾਲ ਪੰਜ ਮਹੀਨਿਆਂ ਤੋਂ ਜਾਰੀ ਟਕਰਾਅ ਦੇ ਜਲਦ ਖ਼ਤਮ ਹੋਣ ਦੀਆਂ ਉਮੀਦਾਂ ਵਧ ਗਈਆਂ ਹਨ। ਇਸ ਬਿਆਨ ਤੋਂ ਬਾਅਦ ਏਸ਼ੀਆਈ ਬਾਜ਼ਾਰਾਂ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਸ਼ੇਅਰ ਬਾਜ਼ਾਰਾਂ ਵਿੱਚ ਤੇਜ਼ੀ ਦੇਖਣ ਨੂੰ ਮਿਲੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link