Jul 2, 2020 4:53 PM -

ਨੈਚੁਰਲ ਰਿਸੋਰਸਿਜ਼ ਮਿਨਿਸਟਰ ਸ਼ੇਮਸ ਓ' ਰੇਗਨ ਨੇ ਅੱਜ ਸਵੇਰ ਕੈਨੇਡਾ ਦੀ ਸੁਪਰੀਮ ਵੱਲੋਂ ਜਾਰੀ ਕੀਤੇ ਗਏ ਟ੍ਰਾਂਸ ਮਾਉਂਟੇਨ ਪਾਈਪਲਾਈਨ ਦੇ ਵਿਸਤਾਰ ਨਾਲ ਸੰਬੰਧਿਤ ਫ਼ੈਸਲੇ ਦਾ ਸਵਾਗਤ ਕੀਤਾ ਹੈ।
ਅਦਾਲਤ ਵੱਲੋਂ ਅੱਜ ਬ੍ਰਿਟਿਸ਼ ਕੋਲੰਬੀਆ ਦੀਆਂ ਫ਼ਰਸਟ ਨੇਸ਼ਨਜ਼ ਵੱਲੋਂ ਇਸ ਪ੍ਰੋਜੈਕਟ ਖਿਲਾਫ਼ ਕੀਤੀ ਗਈ ਅਪੀਲ ਨੂੰ ਰੱਦ ਕਰ ਦਿੱਤਾ ਹੈ।
ਓ' ਸ਼ੇਮਸ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਇੰਡੀਜਨਸ ਭਾਈਚਾਰਿਆਂ ਦੇ ਇਸ ਪ੍ਰੋਜੈਕਟ ਨਾਲ ਸੰਬੰਧਿਤ ਖ਼ਦਸ਼ਿਆਂ ਨੂੰ ਸੁਣਨ ਅਤੇ ਹੱਲ ਕਰਨ ਲਈ ਬਹੁਤ ਮਹਿਨਤ ਕੀਤੀ ਗਈ ਹੈ।
ਉਹਨਾਂ ਸਵੀਕਾਰ ਕੀਤਾ ਕਿ ਸੁਪਰੀਮ ਕੋਰਟ ਦੇ ਇਸ ਫ਼ੈਸਲੇ ਕਾਰਣ ਕੁਝ ਲੋਕ ਨਾਖੁਸ਼ ਹੋਣਗੇ ਅਤੇ ਕਿਹਾ ਕਿ ਸਰਕਾਰ ਉਹਨਾਂ ਲੋਕਾਂ ਨਾਲ ਗੱਲਬਾਤ ਕਰਨਾ ਜਾਰੀ ਰੱਖੇਗੀ।




