17.32C Vancouver
ADS

Jul 23, 2020 12:33 AM -

ਕੈਲੋਨਾ 'ਚ ਕੋਵਿਡ-19 ਦੇ ਸੰਪਰਕ 'ਚ ਆਉਣ ਦੇ ਸ਼ੱਕ ਤਹਿਤ ਕਰੀਬ 1,000 ਲੋਕਾਂ ਨੂੰ ਇਕੱਲੇ 'ਚ ਰਹਿਣ ਨੂੰ ਕਿਹਾ

Share On
outbreak-in-kelowna-forces-about-1-000-people-into-self-isolation
(File) -  British Columbia's public health officer, Dr. Bonnie Henry giving her views during a press conference. - B.C. government

ਬੁੱਧਵਾਰ ਨੂੰ ਬੀ.ਸੀ. 'ਚ ਕੋਰੋਨਾ ਵਾਇਰਸ ਦੇ 34 ਹੋਰ ਮਾਮਲੇ ਸਾਹਮਣੇ ਆਉਣ ਦੀ ਜਾਣਕਾਰੀ ਦਿੱਤੀ ਗਈ ਹੈ। ਹਾਲਾਂਕਿ ਚੰਗੀ ਖਬਰ ਰਹੀ ਕਿ ਕਿਸੇ ਹੋਰ ਵਾਇਰਸ ਪੀੜਤ ਦੇ ਦਮ ਤੋੜਨ ਬਾਰੇ ਨਹੀਂ ਦੱਸਿਆ ਗਿਆ ਹੈ।

ਇਹ ਮਾਮਲੇ ਮੰਗਲਵਾਰ ਤੋਂ ਬੁੱਧਵਾਰ ਦੇ ਦਰਮਿਆਨ ਦੇ ਹਨ।

ਹੁਣ ਬੀ.ਸੀ. 'ਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 3,362 ਹੋ ਗਈ ਹੈ।

ਬੀ.ਸੀ. ਦੀ ਪ੍ਰੋਵਿੰਸ਼ੀਅਲ ਸਿਹਤ ਅਫ਼ਸਰ, ਡਾ. ਬੌਨੀ ਹੈਨਰੀ ਅਤੇ ਸਿਹਤ ਮੰਤਰੀ ਐਡਰੀਅਨ ਡਿਕਸ ਵੱਲੋਂ ਇੱਕ ਪ੍ਰੈਸ ਬ੍ਰੀਫਿੰਗ ਜ਼ਰੀਏ ਅੱਜ ਦੇ ਮਾਮਲਿਆਂ ਦੀ ਜਾਣਕਾਰੀ ਜਾਰੀ ਕੀਤੀ ਗਈ ਹੈ।

ਸੂਬੇ 'ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 189 ਹੈ।

ਬੀ.ਸੀ. 'ਚ 285 ਵਾਇਰਸ ਸੰਬੰਧੀ ਐਕਟਿਵ ਮਾਮਲੇ ਦੱਸੇ ਜਾ ਰਹੇ ਹਨ।

ਸੂਬੇ ਦੇ ਕੁੱਲ 2,888 ਲੋਕ ਰਿਕਵਰ ਵੀ ਕਰ ਚੁੱਕੇ ਹਨ।

ਬੀ.ਸੀ. 'ਚ ਸਿਹਤ ਅਧਿਕਾਰੀਆਂ ਨੇ ਬਾਰਜ਼ ਅਤੇ ਨਾਈਟ ਕਲੱਬਾਂ 'ਚ ਪਬੰਦੀਆਂ ਨੂੰ ਵਧਾਉਣ ਦਾ ਵੀ ਫੈਸਲਾ ਲਿਆ ਹੈ।

ਪਬੰਦੀਆਂ ਅਨੁਸਾਰ ਹੁਣ ਤੋਂ ਬਾਰਜ਼ ਦੇ ਵਿੱਚ ਸੈਲਫ-ਸਰਵਿਸ ਦੀ ਇਜਾਜ਼ਤ ਨਹੀਂ ਹੋਵੇਗੀ, ਅਤੇ ਨੱਚਣ ਦੀ ਵੀ ਮਨਾਹੀ ਹੋ ਗਈ ਹੈ।

ਕਿਸੇ ਵੀ ਬਾਰ 'ਚ ਸਾਰੇ ਲੋਕਾਂ ਨੂੰ ਆਪਣੀ ਦੱਸੀ ਗਈ ਸੀਟ 'ਤੇ ਬੈਠਣ ਦੀ ਲੋੜ ਹੋਵੇਗੀ।

ਡਾ. ਬੌਨੀ ਹੈਨਰੀ ਨੇ ਅੱਜ ਜ਼ੋਰ ਦਿੱਤਾ ਕਿ ਵਧਦੇ ਮਾਮਲੇ ਸੂਬੇ ਦੇ ਲੋਕਾਂ ਲਈ ਅੱਖਾਂ ਖੋਲ੍ਹਣ ਦੀ ਲੋੜ ਜ਼ਾਹਿਰ ਕਰਦੇ ਹਨ, ਅਤੇ ਲੋਕਾਂ ਨੂੰ ਵਧੇਰੇ ਸਾਵਧਾਨੀ ਵਰਤਣ ਦੀ ਲੋੜ ਹੈ।

ਡਾ. ਬੌਨੀ ਹੈਨਰੀ ਨੇ ਦੱਸਿਆ ਕਿ ਕੈਲੋਨਾ 'ਚ ਦਰਜ ਕੀਤੀ ਗਈ ਆਊਟਬ੍ਰੇਕ ਦੇ ਕਾਰਨ, ਪੀੜਤ ਲੋਕਾਂ ਦੇ ਸੰਪਰਕ 'ਚ ਆਏ ਕਰੀਬ 1,000 ਲੋਕਾਂ ਨੂੰ ਖੁਦ ਨੂੰ ਇਕੱਲੇ 'ਚ ਰੱਖਣ ਲਈ ਕਿਹਾ ਗਿਆ ਹੈ।

ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਕੈਲੋਨਾ 'ਚ ਸਾਹਮਣੇ ਆਏ ਆਊਟਬ੍ਰੇਕ ਨਾਲ ਸੰਬੰਧਤ ਕਈ ਮਾਮਲੇ ਸੂਬੇ ਦੇ ਹੋਰ ਇਲਾਕਿਆਂ ਤੱਕ ਵੀ ਪਹੁੰਚੇ ਸਨ, ਅਤੇ ਇਹ ਮਾਮਲੇ ਨਿੱਜੀ ਪਾਰਟੀਆਂ ਤੋਂ ਸ਼ੁਰੂ ਹੋਏ ਸਨ।

Latest news

louise-arbour-to-be-installed-as-canadas-31st-governor-general
Punjabi

ਲੁਈਸ ਆਰਬਰ ਨੇ ਕੈਨੇਡਾ ਦੀ 31ਵੀਂ ਗਵਰਨਰ ਜਨਰਲ ਵਜੋਂ ਸੰਭਾਲਿਆ ਅਹੁਦਾ

ਕੈਨੇਡਾ ਦੇ 31ਵੇਂ ਗਵਰਨਰ ਜਨਰਲ ਵਜੋਂ ਅੱਜ ਸਾਬਕਾ ਸੁਪਰੀਮ ਕੋਰਟ ਜਸਟਿਸ ਲੁਈਸ ਆਰਬਰ ਨੇ ਆਪਣਾ ਕਾਰਜਭਾਰ ਸੰਭਾਲ ਲਿਆ ਹੈ। ਸੈਨੇਟ ਔਫ ਕੈਨੇਡਾ ਦੀ ਇਮਾਰਤ ਵਿਚ ਹੋਏ ਇਸ ਇਤਿਹਾਸਕ ਸਹੁੰ ਚੁੱਕ ਸਮਾਗਮ ਦੌਰਾਨ ਉਨ੍ਹਾਂ ਮੈਰੀ ਸਾਈਮਨ ਦੀ ਥਾਂ ਲਈ, ਜੋ 2021 ਵਿਚ ਕੈਨੇਡਾ ਦੇ ਪਹਿਲੇ Indigenous ਗਵਰਨਰ ਜਨਰਲ ਬਣੇ ਸਨ। ਇਹ ਕਿੰਗ ਚਾਰਲਸ ਵੱਲੋਂ ਮਨਜ਼ੂਰ ਕੀਤੀ ਗਈ ਪਹਿਲੀ ਨਿਯੁਕਤੀ ਹੈ।
mission-memorial-hospital-emergency-department-closes-overnight-again-amid-physician-shortage
Punjabi

ਡਾਕਟਰਾਂ ਦੀ ਘਾਟ ਕਾਰਨ ਮਿਸ਼ਨ ਮੈਮੋਰੀਅਲ ਹਸਪਤਾਲ ਦਾ ਐਮਰਜੈਂਸੀ ਵਿਭਾਗ ਰਾਤ ਭਰ ਲਈ ਰਿਹਾ ਬੰਦ

ਮਿਸ਼ਨ ਮੈਮੋਰੀਅਲ ਹਸਪਤਾਲ ਦਾ ਐਮਰਜੈਂਸੀ ਵਿਭਾਗ ਡਾਕਟਰਾਂ ਦੀ ਘਾਟ ਕਾਰਨ ਇੱਕ ਵਾਰ ਫਿਰ ਰਾਤ ਭਰ ਲਈ ਬੰਦ ਰਿਹਾ। ਫਰੇਜ਼ਰ ਹੈਲਥ ਅਥਾਰਟੀ ਨੇ ਪੁਸ਼ਟੀ ਕੀਤੀ ਕਿ ਇਹ ਅਸਥਾਈ closure ਐਤਵਾਰ ਸ਼ਾਮ 5 ਵਜੇ ਤੋਂ ਸੋਮਵਾਰ ਸਵੇਰੇ 8 ਵਜੇ ਤੱਕ ਲਾਗੂ ਕੀਤਾ ਗਿਆ ਸੀ। ਮਿਸ਼ਨ ਮੈਮੋਰੀਅਲ ਹਸਪਤਾਲ ਵਿਚ ਸਟਾਫ ਦੀ ਕਮੀ ਕਾਰਨ ਪਹਿਲਾਂ ਵੀ ਕਈ ਵਾਰ ਐਮਰਜੈਂਸੀ ਵਿਭਾਗ ਅੰਸ਼ਕ ਤੌਰ 'ਤੇ ਬੰਦ ਰਹਿ ਚੁੱਕਾ ਹੈ।
poilievre-to-promote-policy-changes-aimed-at-reducing-alberta-separation-sentiment
Punjabi

ਐਲਬਰਟਾ 'ਚ ਵੱਖਵਾਦੀ ਭਾਵਨਾਵਾਂ ਘਟਾਉਣ ਲਈ ਨੀਤੀ ਬਦਲਾਵਾਂ ਦੀ ਵਕਾਲਤ ਕਰਨਗੇ ਪੌਲੀਐਵ

ਕੈਲਗਰੀ ਵਿਚ ਅੱਜ ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਵਲੋਂ ਐਲਬਰਟਾ ਨੂੰ ਕੈਨੇਡਾ ਅੰਦਰ ਬਣਾਈ ਰੱਖਣ ਲਈ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਗੱਲ ਪਹਿਲਾਂ ਹੀ ਸਪੱਸ਼ਟ ਕਰ ਦਿੱਤੀ ਸੀ ਕਿ ਜੇਕਰ ਐਲਬਰਟਾ ਵਿਚ ਕੋਈ ਵੀ ਵੱਖਵਾਦ ਦੀ ਮੁਹਿੰਮ ਸ਼ੁਰੂ ਹੁੰਦੀ ਹੈ ਤਾਂ ਉਨ੍ਹਾਂ ਦੀ ਪੂਰੀ ਟੀਮ ਸੂਬੇ ਨੂੰ ਕੈਨੇਡਾ ਨਾਲ ਇਕਜੁੱਟਤਾ ਬਣਾਈ ਰੱਖਣ ਦੇ ਸਬੰਧ ਵਿਚ ਪ੍ਰਚਾਰ ਕਰੇਗੀ।
bank-of-canada-expected-to-hold-key-interest-rate-at-2-25-this-week
Punjabi

ਬੈਂਕ ਔਫ਼ ਕੈਨੇਡਾ ਵੱਲੋਂ ਇਸ ਹਫ਼ਤੇ ਮੁੱਖ ਵਿਆਜ ਦਰ 2.25% ਰਹਿਣ ਦੀ ਉਮੀਦ

ਕੈਨੇਡਾ ਦਾ ਸੈਂਟਰਲ ਬੈਂਕ ਇਸ ਬੁੱਧਵਾਰ ਹੋਣ ਜਾ ਰਹੀ ਮੀਟਿੰਗ ਦੌਰਾਨ ਵਿਆਜ ਦਰਾਂ ਨੂੰ ਲਗਾਤਾਰ ਪੰਜਵੀਂ ਵਾਰ 2.25 ਫੀਸਦੀ 'ਤੇ ਸਥਿਰ ਰੱਖ ਸਕਦਾ ਹੈ। ਅਰਥਸ਼ਾਸਤਰੀਆਂ ਮੁਤਾਬਕ, ਵਿਆਜ ਦਰਾਂ ਵਿਚ ਬਦਲਾਅ ਨਾ ਹੋਣ ਦੀ ਸੰਭਾਵਨਾ 95 ਫੀਸਦੀ ਹੈ। ਮਾਹਰਾਂ ਦਾ ਮੰਨਣਾ ਹੈ ਕਿ ਬੈਂਕ ਦਾ ਮੁੱਖ ਫੋਕਸ ਈਰਾਨ ਯੁੱਧ ਕਾਰਨ ਬਣੀ geopolitical ਅਨਿਸ਼ਚਿਤਤਾ ਅਤੇ ਕੈਨੇਡਾ-ਅਮਰੀਕਾ-ਮੈਕਸੀਕੋ ਸਮਝੌਤੇ ਦੇ ਹੋਣ ਵਾਲੇ ਰਿਵਿਊ 'ਤੇ ਰਹਿਣ ਦੀ ਉਮੀਦ ਹੈ।
alberta-funds-five-major-sporting-events-with-four-scheduled-in-edmonton-region
Punjabi

ਐਲਬਰਟਾ ਸਰਕਾਰ ਨੇ ਪੰਜ ਵੱਡੇ ਖੇਡ ਮੁਕਾਬਲਿਆਂ ਲਈ ਫੰਡਿੰਗ ਦਾ ਐਲਾਨ ਕੀਤਾ

ਐਲਬਰਟਾ ਵਿੱਚ ਹੋਣ ਜਾ ਰਹੇ 5 ਖੇਡ ਮੁਕਾਬਲਿਆਂ ਨੂੰ ਸੂਬਾ ਸਰਕਾਰ ਵੱਲੋਂ ਫੰਡ ਦਿੱਤੇ ਗਏ ਹਨ। ਇਨ੍ਹਾਂ ਵਿੱਚੋਂ ਚਾਰ ਮੁਕਾਬਲੇ ਐਡਮਿੰਟਨ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਕਰਵਾਏ ਜਾਣਗੇ, ਜਿਨ੍ਹਾਂ ਵਿੱਚ ਹਜ਼ਾਰਾਂ ਐਥਲੀਟਾਂ ਅਤੇ ਦਰਸ਼ਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ।ਸਰਕਾਰ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ, ਅਤੇ ਇਸ ਦੇ ਨਾਲ ਹੀ ਇਸੇ ਸਾਲ ਪਹਿਲਾਂ ਹੋ ਚੁੱਕੇ ਸੱਤ ਹੋਰ ਮੁਕਾਬਲਿਆਂ ਲਈ ਐਲਬਰਟਾ ਮੇਜਰ ਸਪੋਰਟ ਇਵੈਂਟ ਗ੍ਰਾਂਟ ਪ੍ਰੋਗਰਾਮ ਤਹਿਤ $1.3 ਮਿਲੀਅਨ ਦੀ ਫੰਡਿੰਗ ਜਾਰੀ ਕੀਤੀ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link