15.36C Vancouver
ADS

Aug 17, 2022 5:57 PM - ANI

ਵਿਸ਼ਵ ਪੱਧਰ 'ਤੇ ਮੰਕੀਪੌਕਸ ਦੇ 35,000 ਤੋਂ ਵੱਧ ਮਾਮਲੇ ਆਏ ਸਾਹਮਣੇ : ਡਬਲਿਊ. ਐੱਚ. ਓ.

Share On
over-35-000-cases-of-monkeypox-detected-globally-who
World Health Organization (WHO) chief Dr Tedros Adhanom Ghebreyesus (Photo : ANI)

ਹੁਣ ਤੱਕ 92 ਦੇਸ਼ਾਂ ਵਿਚ ਮੰਕੀਪੌਕਸ ਦੇ 35,000 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ। ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।

ਡਬਲਿਊ. ਐੱਚ. ਓ. ਦੇ ਡਾਇਰੈਕਟਰ-ਜਨਰਲ ਟੇਡਰੋਸ ਅਡਾਨੋਮ ਘੇਬਰੇਅਸਸ ਨੇ ਕਿਹਾ ਲਗਭਗ 7,500 ਮਾਮਲੇ ਪਿਛਲੇ ਹਫ਼ਤੇ ਰਿਪੋਰਟ ਹੋਏ ਹਨ, ਜੋ ਕਿ ਇਸ ਤੋਂ ਪਿਛਲੇ ਹਫ਼ਤੇ ਨਾਲੋਂ 20 ਫੀਸਦੀ ਜ਼ਿਆਦਾ ਹਨ। ਉਨ੍ਹਾਂ ਦੱਸਿਆ ਕਿ ਮੰਕੀਪੌਕਸ ਨਾਲ ਹੁਣ ਤੱਕ 12 ਮੌਤਾਂ ਹੋ ਚੁੱਕੀਆਂ ਹਨ।

ਡਬਲਿਊ. ਐੱਚ. ਓ. ਦੇ ਮੁਖੀ ਨੇ ਦੱਸਿਆ ਕਿ ਮੰਕੀਪੌਕਸ ਦੇ ਜ਼ਿਆਦਾਤਰ ਮਾਮਲੇ ਯੂਰਪ ਤੇ ਅਮਰੀਕਾ ਤੋਂ ਸਾਹਮਣੇ ਆ ਰਹੇ ਹਨ। ਇਹ ਮਾਮਲੇ ਮਰਦਾਂ ਨਾਲ ਸਬੰਧ ਬਣਾਉਣ ਵਾਲੇ ਮਰਦਾਂ ਵਿਚ ਪਾਏ ਗਏ ਹਨ।

ਮੰਕੀਪੌਕਸ ਦੇ ਇਲਾਜ 'ਤੇ ਕੰਮ ਕਰ ਰਹੇ ਯੂ. ਐੱਸ. ਸੈਂਟਰਜ਼ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀ. ਡੀ. ਸੀ.) ਦੇ ਅਧਿਕਾਰੀ ਡਾ. ਦੇਮੇਤਰੇ ਡਾਸਕਲਾਕਿਸ ਅਨੁਸਾਰ, ਮੰਕੀਪੌਕਸ ਜਿਨਸੀ ਤੌਰ 'ਤੇ ਫੈਲਣ ਵਾਲੀ ਬਿਮਾਰੀ ਨਹੀਂ ਹੈ ਪਰ ਅਮਰੀਕਾ ਵਿਚ ਜਿਨ੍ਹਾਂ ਲੋਕਾਂ ਵਿਚ ਇਹ ਪਾਈ ਗਈ ਹੈ, ਉਨ੍ਹਾਂ ਵਿਚ ਕੁਝ ਪੱਧਰ ਤੱਕ ਜਿਨਸੀ ਸਬੰਧ ਜ਼ਿੰਮੇਵਾਰ ਸਨ।

Latest news

man-arrested-in-haida-gwaii-in-suspicious-death-investigation-of-pedestrian-crash
Punjabi

ਹੈਦਾ ਗਵਾਈ 'ਚ ਇਕ 32 ਸਾਲਾ ਨੌਜਵਾਨ ਸ਼ੱਕੀ ਮੌਤ ਦੇ ਸੰਬੰਧ 'ਚ ਗ੍ਰਿਫਤਾਰ

ਬੀ. ਸੀ. ਦੇ ਹੈਦਾ ਗਵਾਈ ਦੇ ਇੱਕ ਪਿੰਡ ਵਿਚ ਮੁੱਖ ਅਪਰਾਧ ਯੂਨਿਟ ਨੇ ਇੱਕ 32 ਸਾਲਾ ਨੌਜਵਾਨ ਨੂੰ ਇੱਕ ਸ਼ੱਕੀ ਮੌਤ ਦੀ ਜਾਂਚ ਵਿਚ ਗ੍ਰਿਫਤਾਰ ਕੀਤਾ ਹੈ। ਦਾਜਿੰਗ ਗੀਡਸ ਆਰ.ਸੀ.ਐਮ.ਪੀ. ਮੁਤਾਬਕ, ਮੰਗਲਵਾਰ ਦੁਪਹਿਰ ਉਨ੍ਹਾਂ ਨੂੰ ਸਕਾਈਡਗੇਟ ਪਿੰਡ ਵਿਚ ਇੱਕ ਗੱਡੀ ਵਲੋਂ ਪੈਦਲ ਜਾ ਰਹੇ ਵਿਅਕਤੀ ਨੂੰ ਟੱਕਰ ਮਾਰਨ ਦੀ ਸੂਚਨਾ ਮਿਲੀ, ਜਿਸ ਦੀ ਬਾਅਦ ਵਿਚ ਹਸਪਤਾਲ ਵਿਚ ਮੌਤ ਹੋ ਗਈ।
police-seek-3-toronto-women-who-robbed-stores-in-scarborough
Punjabi

ਸਕਾਰਬਰੋ ਵਿਚ ਚੋਰੀ ਕਰਨ ਵਾਲੀਆਂ ਟੋਰੌਂਟੋ ਦੀਆਂ 3 ਔਰਤਾਂ ਦੀ ਪੁਲਿਸ ਨੂੰ ਭਾਲ

ਟੋਰੌਂਟੋ ਪੁਲਿਸ ਨੇ ਸਕਾਰਬਰੋ ਖੇਤਰ ਦੇ ਲੋਕਲ ਸਟੋਰਾਂ ਵਿਚ ਜਿਨਸੀ ਸ਼ੋਸ਼ਣ ਜ਼ਰੀਏ ਧਿਆਨ ਭਟਕਾ ਕੇ ਚੋਰੀ ਕਰਨ ਵਾਲੀਆਂ ਤਿੰਨ ਔਰਤਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਇਨ੍ਹਾਂ ਤਿੰਨਾਂ ਦੇ ਵਾਲ ਲੰਮੇ ਤੇ ਕਾਲੀ ਅਤੇ ਜੈਤੂਨ ਚਮੜੀ ਦੱਸੀ ਗਈ ਹੈ।
burnaby-rcmp-arrests-44-year-old-man-after-he-allegedly-threatened-security-staff-with-bear-spray-and-a-knife
Punjabi

ਮੈਟਰੋਟਾਊਨ ਵਿਚ ਹਥਿਆਰ ਨਾਲ ਸਟਾਫ ਨੂੰ ਧਮਕਾਉਣ ਦੇ ਦੋਸ਼ ਵਿਚ ਇੱਕ ਵਿਅਕਤੀ ਗ੍ਰਿਫਤਾਰ

ਬਰਨਬੀ ਦੇ ਮੈਟਰੋਟਾਊਨ ਵਿਖੇ ਸਥਿਤ ਮਹਾਨਗਰ ਵਿਚ ਮੰਗਲਵਾਰ ਰਾਤ ਸੁਰੱਖਿਆ ਗਾਰਡ ਨੂੰ ਹਥਿਆਰਾਂ ਨਾਲ ਧਮਕਾਉਣ ਦੇ ਦੋਸ਼ ਵਿਚ ਇੱਕ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ।ਬਰਨਬੀ ਆਰ.ਸੀ.ਐਮ.ਪੀ. ਦਾ ਕਹਿਣਾ ਹੈ ਕਿ ਸ਼ੱਕੀ ਸ਼ਾਪਿੰਗ ਸੈਂਟਰ ਵਿਚ ਚਾਕੂ ਲੈ ਕੇ ਦਾਖਲ ਹੋਇਆ ਅਤੇ ਸਟਾਫ 'ਤੇ ਬੀਅਰ ਸਪਰੇਅ ਕਰਨ ਦੀ ਕੋਸ਼ਿਸ਼ ਕੀਤੀ।
liberals-are-not-trustworthy-at-all-jagmeet-singh
Punjabi

ਲਿਬਰਲਸ ਬਿਲਕੁਲ ਵੀ ਭਰੋਸੇਯੋਗ ਨਹੀਂ ਹਨ: ਜਗਮੀਤ ਸਿੰਘ ਐਨ.ਡੀ.ਪੀ. ਲੀਡਰ

ਐਨ.ਡੀ.ਪੀ. ਲੀਡਰ ਜਗਮੀਤ ਸਿੰਘ ਨੇ ਅੱਜ ਮਾਰਕ ਕਾਰਨੀ ਦੀ ਅਗਵਾਈ ਵਾਲੀ ਲਿਬਰਲ ਪਾਰਟੀ 'ਤੇ ਵੱਡਾ ਹਮਲਾ ਬੋਲਿਆ ਹੈ। ਟੋਰੌਂਟੋ ਵਿਚ ਚੋਣ ਮੁਹਿੰਮ ਦੌਰਾਨ ਉਨ੍ਹਾਂ ਕਿਹਾ ਕਿ ਲਿਬਰਲਸ ਬਿਲਕੁਲ ਵੀ ਭਰੋਸੇਯੋਗ ਨਹੀਂ ਹਨ। ਜਗਮੀਤ ਸਿੰਘ ਨੇ ਕਿਹਾ ਕਿ ਇਸ ਗੱਲ ਦਾ ਇਤਿਹਾਸ ਗਵਾਹ ਹੈ ਕਿ ਲਿਬਰਲਸ ਸਹੀ ਕੰਮ ਉਦੋਂ ਹੀ ਕਰਦੇ ਹਨ ਜਦੋਂ ਨਿਊ ਡੈਮੋਕਰੇਟ ਅਜਿਹਾ ਕਰਨ ਲਈ ਉਨ੍ਹਾਂ ਨੂੰ ਮਜਬੂਰ ਕਰਦੇ ਹਨ।
poilievre-promises-to-start-work-from-day-one-after-victory
Punjabi

ਪੌਲੀਐਵ ਦਾ ਵਾਅਦਾ, ਜਿੱਤੇ ਤਾਂ ਪਹਿਲੇ ਦਿਨ ਤੋਂ ਸ਼ੁਰੂ ਹੋਵੇਗਾ ਕੰਮ

ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਦਾ ਕਹਿਣਾ ਹੈ ਕਿ ਜੇ ਉਨ੍ਹਾਂ ਦੀ ਸਰਕਾਰ ਬਣੀ ਤਾਂ ਉਹ ਪਹਿਲੇ ਦਿਨ ਤੋਂ ਹੀ ਕੰਮ ਸ਼ੁਰੂ ਕਰ ਦੇਣਗੇ ਅਤੇ ਲੋਕਾਂ ਨਾਲ ਸਬੰਧਤ ਤਿੰਨ ਮਹੱਤਵਪੂਰਨ ਬਿੱਲ ਪਾਸ ਹੋਣ ਤੱਕ ਸੰਸਦ ਦੀ ਕਾਰਵਾਈ ਪੂਰੀਆਂ ਗਰਮੀਆਂ ਤੱਕ ਚੱਲੇਗੀ। ਪੌਲੀਐਵ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਮਰੱਥਾ, ਅਪਰਾਧ ਅਤੇ ਆਰਥਿਕਤਾ ਨਾਲ ਜੁੜੇ ਬਿੱਲ ਪਾਸ ਕਰਨ ਲਈ ਹਾਊਸ ਆਫ ਕਾਮਨਜ਼ ਦੀ ਸੀਟਿੰਗ ਪੂਰੇ ਗਰਮੀਆਂ ਦੌਰਾਨ ਚਲਾਵੇਗੀ ਅਤੇ ਇਸ ਦੌਰਾਨ ਸਿਆਸਤਦਾਨਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਜਾਣਗੀਆਂ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link