Dec 22, 2020 9:26 PM -

ਟੋਰੌਂਟੋ 'ਚ ਹੋਈ ਪਾਕਿਸਤਾਨ ਦੀ ਮਨੁੱਖੀ ਅਧਿਕਾਰ ਐਕਟੀਵਿਸਟ ਕਰੀਮਾ ਬਲੋਚ ਦੀ ਮੌਤ ਦੇ ਮਾਮਲੇ 'ਤੇ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ।
ਪੁਲਿਸ ਦਾ ਕਹਿਣਾ ਹੈ ਕਿ 37 ਸਾਲਾ ਕਰੀਮਾ ਬਲੋਚ, ਜਿੰਨਾ ਦਾ ਅਸਲ ਨਾਮ ਮਹਿਰਾਬ ਹੈ, ਉਨ੍ਹਾਂ ਦੀ ਮ੍ਰਿਤ ਦੇਹ ਕੱਲ ਮਿਲੀ ਸੀ।
ਮਹਿਰਾਬ ਨੂੰ ਐਤਵਾਰ ਨੂੰ ਦੁਪਹਿਰ ਕਰੀਬ 3 ਵਜੇ ਲਾਪਤਾ ਹੋਇਆ ਰਿਪੋਰਟ ਕੀਤਾ ਗਿਆ ਸੀ।
ਹਾਲਾਂਕਿ ਉਨ੍ਹਾਂ ਦੇ ਇੱਕ ਨੇੜੇ ਦੇ ਦੋਸਤ ਅਤੇ ਐਕਟੀਵਿਸਟ ਦਾ ਕਹਿਣਾ ਹੈ ਕਿ ਮਹਿਰਾਬ ਨੂੰ ਹਾਲ 'ਚ ਕੁਝ ਕਤਲ ਕਰਨ ਦੀਆਂ ਧਮਕੀਆਂ ਮਿਲੀਆਂ ਸਨ।
ਕਰੀਮਾ ਬਲੋਚ ਦੇ ਮ੍ਰਿਤ ਸ਼ਰੀਰ ਨੂੰ ਟੋਰੌਂਟੋ ਡਾਊਨਟਾਊਨ ਕੋਲ ਦੇ ਪਾਣੀਆਂ ਵਿੱਚੋਂ ਕੱਢਿਆ ਗਿਆ।
ਪੁਲਿਸ ਦਾ ਕਹਿਣਾ ਹੈ ਕਿ ਮੌਤ ਦਾ ਮਾਮਲਾ ਸ਼ੱਕੀ ਨਹੀਂ ਹੈ।
ਕਰੀਮਾ ਬਲੋਚ ਦੇ ਇੱਕ ਦੋਸਤ, ਲਤੀਫ ਜੌਹਰ ਦਾ ਕਹਿਣਾ ਹੈ ਕਿ ਪਰਿਵਾਰ ਨੂੰ ਮੌਤ ਦੇ ਮਾਮਲੇ 'ਚ ਸ਼ੱਕ ਹੈ।




