13.49C Vancouver
ADS

Jan 21, 2025 7:30 PM - Connect Newsroom

ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਚੋਣਾਂ ’ਚ ਰੁੱਝੇ ਹੋਏ ਹਨ: ਪ੍ਰਤਾਪ ਸਿੰਘ ਬਾਜਵਾ

Share On
partap-singh-bajwa-accuses-chief-minister-bhagwant-mann-of-neglecting-punjab-for-delhi-elections
Bajwa stated that the situation in the state is worsening day by day, with Punjab burning in the terrible fire of ganglandism, while the Chief Minister focuses on Delhi.

ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਦਿੱਲੀ ਚੋਣਾਂ ਵਿਚ ਰੁਝੇ ਹੋਣ ਅਤੇ ਪੰਜਾਬ ਦੀ ਅਣਦੇਖੀ ਕਰਨ ਦੇ ਦੋਸ਼ ਲਗਾਏ ਹਨ। ਬਾਜਵਾ ਨੇ ਕਿਹਾ ਕਿ ਅੰਦਰ ਹਾਲਾਤ ਦਿਨੋ ਦਿਨ ਵਿਗੜ ਰਹੇ ਹਨ, ਸੂਬਾ ਗੈਂਗਵਾਦ ਦੀ ਭਿਆਨਕ ਅੱਗ ’ਚ ਸੜ੍ਹ ਰਿਹਾ ਅਤੇ ਪੰਜਾਬ ਦਾ ਮੁੱਖ ਮੰਤਰੀ ਦਿੱਲੀ ਚੋਣਾਂ ਵਿਚ ਰੁਝਿਆ ਹੋਇਆ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਦਾ ਵਪਾਰੀ ਅਤੇ ਆਮ ਨਾਗਰਿਕ ਆਮ ਆਦਮੀ ਪਾਰਟੀ ਦੇ ਸਾਸ਼ਨ ਵਿਚ ਦਹਿਸ਼ਤ ਦੇ ਮਾਹੌਲ ਵਿਚ ਜੀਅ ਰਿਹਾ ਹੈ।

ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਅੰਦਰ ਭ੍ਰਿਸ਼ਟਾਚਾਰ ਵੀ ਅੱਗੇ ਨਾਲੋਂ ਦੁੱਗਣਾ ਹੋ ਚੁੱਕਾ ਹੈ ਤੇ ਲੋਕ ਸਰਕਾਰ ਦੀ ਕਾਰਗੁਜ਼ਾਰੀ ਤੋਂ ਤੰਗ ਹਨ। ਗੌਰਤਲਬ ਹੈ ਕਿ ਦਿੱਲੀ ਵਿਚ 5 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਹਨ ਅਤੇ ਭਗਵੰਤ ਮਾਨ ਵੀ ਆਪਣੀ ਪਾਰਟੀ ਲਈ ਪ੍ਰਚਾਰ ਕਰ ਰਹੇ ਹਨ।

Latest news

world-relay-championship-canada-wins-bronze-in-womens-4x400m
Punjabi

ਵਰਲਡ ਐਥਲੈਟਿਕਸ ਰਿਲੇਸ ਵਿੱਚ ਕਨੇਡੀਅਨ ਔਰਤਾਂ ਦਾ ਕਮਾਲ

ਬੌਟਸਵਾਨਾ 'ਚ ਹੋਈ ਅਥਲੈਟਿਕਸ ਦੀ ਵਰਲਡ ਰਿਲੇ ਚੈਂਪੀਅਨਸ਼ਿਪ 'ਚ ਕੈਨੇਡਾ ਦੀ ਵਿਮੈਨ ਟੀਮ ਨੇ 4 ਗੁਣਾ 400 ਮੀਟਰ ਦੌੜ 'ਚ ਕਾਂਸੀ ਦਾ ਤਗਮਾ ਆਪਣੇ ਨਾਮ ਕੀਤਾ।
b-c-to-test-provincewide-emergency-alert-system-on-may-6
Punjabi

ਬੀ.ਸੀ. ਵਿੱਚ 6 ਮਈ ਨੂੰ ਹੋਵੇਗੀ ਸੂਬਾ-ਪੱਧਰੀ ਐਮਰਜੈਂਸੀ ਅਲਰਟ ਸਿਸਟਮ ਦੀ ਟੈਸਟਿੰਗ

ਬੀ.ਸੀ.ਵਿਚ ਬੁੱਧਵਾਰ (ਯਾਨੀ 6 ਮਈ) ਨੂੰ ਐਮਰਜੈਂਸੀ ਅਲਰਟ ਸਿਸਟਮ ਦੀ ਟੈਸਟਿੰਗ ਹੋਵੇਗੀ, ਜਿਸ ਤਹਿਤ ਦੁਪਹਿਰ 1:55 ਵਜੇ ਸੈਲਫੋਨ, ਟੀ.ਵੀ. ਅਤੇ ਰੇਡੀਓ 'ਤੇ ਟੈਸਟ ਅਲਰਟ ਮਿਲਣਗੇ। ਬ੍ਰਿਟਿਸ਼ ਕੋਲੰਬੀਆ ਵਿਚ ਇਹ ਟੈਸਟ ਸਾਲ ਵਿਚ ਦੋ ਵਾਰ ਕੀਤਾ ਜਾਂਦਾ ਹੈ।
federal-minister-says-national-ai-strategy-coming-soon-cites-ongoing-consultations
Punjabi

ਸਰਕਾਰ ਜਲਦ ਹੀ ਰਾਸ਼ਟਰੀ ਏਆਈ ਰਣਨੀਤੀ ਰਿਲੀਜ਼ ਕਰੇਗੀ: ਈਵਾਨ ਸੋਲੋਮਨ

ਕੈਨੇਡਾ ਦੇ ਆਰਟੀਫੀਸ਼ੀਅਲ ਇੰਟੈਲੀਜੈਂਸ ਮੰਤਰੀ ਈਵਾਨ ਸੋਲੋਮਨ ਨੇ ਐਲਾਨ ਕੀਤਾ ਹੈ ਕਿ ਸਰਕਾਰ ਜਲਦ ਹੀ ਰਾਸ਼ਟਰੀ ਏਆਈ ਰਣਨੀਤੀ ਰਿਲੀਜ਼ ਕਰੇਗੀ, ਉਨ੍ਹਾਂ ਕਿਹਾ ਕਿ ਸਰਕਾਰ ਏ.ਆਈ. ਦਾ ਲੇਬਰ ਮਾਰਕੀਟ ’ਤੇ ਪੈਣ ਵਾਲੇ ਪ੍ਰਭਾਵਾਂ ਨੂੰ ਵਿਸ਼ੇਸ਼ ਤੌਰ ’ਤੇ ਧਿਆਨ ਵਿਚ ਰੱਖ ਰਹੀ ਹੈ। ਹਾਲਾਂਕਿ, ਸੋਲੋਮਨ ਨੇ ਪਹਿਲਾਂ ਇਹ ਰਣਨੀਤੀ ਪਿਛਲੇ ਸਾਲ ਦੇ ਅੰਤ ਤੱਕ ਪੇਸ਼ ਕਰਨ ਦਾ ਵਾਅਦਾ ਕੀਤਾ ਸੀ ਪਰ ਅਜੇ ਤੱਕ ਇਹ ਸਾਹਮਣੇ ਨਹੀਂ ਆਈ।
one-dead-five-injured-in-two-vehicle-crash-in-delta
Punjabi

ਡੈਲਟਾ ਵਿੱਚ ਦੋ ਵਾਹਨਾਂ ਦੀ ਟੱਕਰ ਵਿੱਚ ਇੱਕ ਵਿਅਕਤੀ ਦੀ ਮੌਤ, ਪੰਜ ਜ਼ਖਮੀ

ਡੈਲਟਾ ਵਿਚ ਸ਼ਨੀਵਾਰ ਦੁਪਹਿਰ ਨੂੰ ਦੋ ਗੱਡੀਆਂ ਵਿਚਾਲੇ ਟੱਕਰ ਵਿਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ ਹੋ ਗਏ। ਪੁਲਿਸ ਮੁਤਾਬਕ, ਦੁਪਹਿਰ ਕਰੀਬ ਤਿੰਨ ਵਜੇ ਉਨ੍ਹਾਂ ਨੂੰ 118th ਸਟ੍ਰੀਟ ਅਤੇ 75A ਐਵੇਨਿਊ ਦੇ ਇੰਟਰਸੈਕਸ਼ਨ 'ਤੇ ਟੱਕਰ ਦੀ ਰਿਪੋਰਟ ਮਿਲੀ।
bjp-leads-west-bengal-results-as-mamata-banerjee-loses-bhabanipur-seat
Punjabi

ਪੱਛਮੀ ਬੰਗਾਲ ਚੋਣਾਂ ਵਿੱਚ ਭਾਜਪਾ ਅੱਗੇ, ਮਮਤਾ ਬੈਨਰਜੀ ਭਵਾਨੀਪੁਰ ਸੀਟ ਤੋਂ ਹਾਰੇ

ਪੱਛਮੀ ਬੰਗਾਲ ਦੇ ਚੋਣ ਨਤੀਜਿਆਂ ਵਿਚ ਤ੍ਰਿਣਮੂਲ ਕਾਂਗਰਸ ਦੀ ਸੁਪਰੀਮੋ ਮਮਤਾ ਬੈਨਰਜੀ ਆਪਣੀ ਸੀਟ ਭਵਾਨੀਪੁਰ ਤੋਂ ਚੋਣ ਹਾਰ ਗਏ ਹਨ। ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸੁਵੇਂਦੂ ਅਧਿਕਾਰੀ ਨੇ ਉਨ੍ਹਾਂ ਨੂੰ 15,000 ਵੋਟਾਂ ਦੇ ਫਰਕ ਨਾਲ ਹਰਾਇਆ, ਸੁਵੇਂਦੂ ਤੋਂ ਉਹ ਦੂਜੀ ਵਾਰ ਹਾਰੇ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link