19.69C Vancouver
ADS

Jan 3, 2025 7:56 PM - The Canadian Press

ਚਿਲੀਵੈਕ ਵਿਚ ਟਰੇਨ ਦੀ ਲਪੇਟ ਵਿਚ ਆਉਣ ਨਾਲ ਵਿਅਕਤੀ ਦੀ ਮੌਤ

Share On
person-killed-after-being-struck-by-train-in-chilliwack-b-c
They say officers responded to a report of a pedestrian struck near the Yale Road Overpass and McIntosh Drive around 3:19 a.m.(Photo: The Canadian Press)

ਚਿਲੀਵੈਕ ਵਿਚ ਸ਼ੁੱਕਰਵਾਰ ਸਵੇਰੇ ਇੱਕ ਵਿਅਕਤੀ ਦੀ ਟਰੇਨ ਦੀ ਲਪੇਟ ਵਿਚ ਆਉਣ ਨਾਲ ਮੌਤ ਹੋ ਗਈ। ਜਾਂਚਕਰਤਾ ਵਲੋਂ ਉਸ ਦੀ ਪਛਾਣ ਕੀਤੀ ਜਾ ਰਹੀ ਹੈ। ਇਹ ਹਾਦਸਾ ਯੇਲ ਰੋਡ ਓਵਰਪਾਸ ਅਤੇ ਮੈਕਿੰਟੋਸ਼ ਡਰਾਈਵ ਦੇ ਨੇੜੇ ਵਾਪਰਿਆ, ਅੱਪਰ ਫਰੇਜ਼ਰ ਵੈਲੀ ਆਰਸੀਐਮਪੀ ਨੇ ਇੱਕ ਬਿਆਨ ਵਿਚ ਇਸ ਦੀ ਜਾਣਕਾਰੀ ਦਿੱਤੀ।

ਪੁਲਿਸ ਨੇ ਕਿਹਾ ਕਿ ਫਰੰਟਲਾਈਨ ਅਧਿਕਾਰੀ ਨੂੰ ਤੜਕੇ ਕਰੀਬ 3.19 ਵਜੇ ਇੱਕ ਪੈਦਲ ਯਾਤਰੀ ਦੇ ਟਰੇਨ ਦੀ ਲਪੇਟ ਵਿਚ ਆਉਣ ਦੀ ਰਿਪੋਰਟ ਮਿਲੀ, ਜਦੋਂ ਔਫੀਸਰ ਪਹੁੰਚੇ ਤਾਂ ਉਹਨਾਂ ਨੂੰ ਔਰਤ ਦੀ ਲਾਸ਼ ਮਿਲੀ, ਜਿਸ ਦੀ ਫਿਲਹਾਲ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਨੇ ਕਿਹਾ ਕਿ ਘਟਨਾ ਸ਼ੱਕੀ ਨਹੀਂ ਲੱਗਦੀ ਪਰ ਜਾਂਚ ਚੱਲ ਰਹੀ ਹੈ।

ਉਥੇ ਹੀ, ਇਸੇ ਤਰ੍ਹਾਂ ਦਾ ਇੱਕ ਹਾਦਸਾ ਮੈਪਲ ਰਿਜ ਵਿਚ ਲੇਟੀ ਸਟਰੀਟ ਅਤੇ ਲਾਕੀਡ ਹਾਈਵੇਅ ਦੇ ਇੰਟਰਸੈਕਸ਼ਨ ’ਤੇ ਵੀਰਵਾਰ ਸ਼ਾਮ ਹੋਇਆ, ਜਿੱਥੇ ਇੱਕ ਪੈਦਲ ਯਾਤਰੀ ਨੂੰ ਕਾਰ ਨੇ ਟੱਕਰ ਮਾਰ ਦਿੱਤੀ। ਪੀੜਤ ਨੂੰ ਗੈਰ ਜਾਨਲੇਵਾ ਸੱਟਾਂ ਨਾਲ ਹਸਪਤਾਲ ਲਿਜਾਇਆ ਗਿਆ। ਪੁਲਿਸ ਨੇ ਕਿਹਾ ਕਿ ਕਾਰ ਡਰਾਈਵਰ ਮੌਕੇ ’ਤੇ ਹੀ ਸੀ।

Latest news

nepal-floods-death-toll-surpasses-1-000-nearly-4-000-still-missing
Punjabi

ਨੇਪਾਲ ਹੜ੍ਹ-ਜ਼ਮੀਨ ਖਿਸਕਣ ਨਾਲ ਮੌਤਾਂ 1,000 ਤੋਂ ਪਾਰ, 4,000 ਲੋਕ ਅਜੇ ਵੀ ਲਾਪਤਾ

ਨੇਪਾਲ ਵਿੱਚ ਭਿਆਨਕ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ 1,000 ਤੋਂ ਪਾਰ ਹੋ ਗਈ ਹੈ। ਇਸ ਤਬਾਹੀ ਤੋਂ ਲਗਭਗ ਇੱਕ ਹਫ਼ਤੇ ਬਾਅਦ ਵੀ ਹਜ਼ਾਰਾਂ ਲੋਕ ਲਾਪਤਾ ਹਨ, ਜਿਨ੍ਹਾਂ ਦੀ ਭਾਲ ਲਈ ਬਚਾਅ ਟੀਮਾਂ ਭਾਰੀ ਮਸ਼ੀਨਰੀ, ਹੈਲੀਕਾਪਟਰਾਂ ਅਤੇ ਖੁਦਾਈ ਮਸ਼ੀਨਾਂ ਦੀ ਮਦਦ ਲੈ ਰਹੀਆਂ ਹਨ। ਅਧਿਕਾਰੀਆਂ ਮੁਤਾਬਕ ਮਰਨ ਵਾਲਿਆਂ ਦੀ ਪੁਸ਼ਟੀ ਕੀਤੀ ਗਿਣਤੀ 1,003 ਤੱਕ ਪਹੁੰਚ ਗਈ ਹੈ, ਜਦਕਿ ਲਗਭਗ 4,000 ਲੋਕ ਅਜੇ ਵੀ ਲਾਪਤਾ ਹਨ।
delta-police-seek-driver-in-investigation-into-womans-suspicious-death
Punjabi

ਡੈਲਟਾ ’ਚ ਖੇਤ ’ਚੋਂ ਔਰਤ ਦੀ ਲਾਸ਼ ਮਿਲਣ ਦਾ ਮਾਮਲਾ, ਪੁਲਿਸ ਵੱਲੋਂ ਡਰਾਈਵਰ ਦੀ ਭਾਲ ਜਾਰੀ

ਡੈਲਟਾ ਪੁਲਿਸ ਵੱਲੋਂ ਹਾਲ ਹੀ ਵਿਚ ਇੱਕ ਖੇਤ ਵਿਚ ਮ੍ਰਿਤਕ ਪਾਈ ਗਈ ਇੱਕ ਔਰਤ ਦੀ ਸ਼ੱਕੀ ਮੌਤ ਦੀ ਜਾਂਚ ਦੇ ਸਬੰਧ ਵਿਚ ਇੱਕ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ, ਜਿਸ ਕੋਲ ਇਸ ਮਾਮਲੇ ਨਾਲ ਜੁੜੀ ਅਹਿਮ ਜਾਣਕਾਰੀ ਹੋਣ ਦਾ ਖ਼ਦਸ਼ਾ ਜਤਾਇਆ ਗਿਆ ਹੈ।
canada-appoints-indo-canadian-investment-expert-gurinder-grewal-as-invest-in-canada-ceo
Punjabi

ਕੈਨੇਡਾ ਸਰਕਾਰ ਵੱਲੋਂ ਵੱਡਾ ਫੇਰਬਦਲ, ਇੰਡੋ-ਕੈਨੇਡੀਅਨ ਗੁਰਿੰਦਰ ਗਰੇਵਾਲ ਨੂੰ Invest in Canada ਦਾ ਬਣਾਇਆ CEO

ਕੈਨੇਡਾ ਸਰਕਾਰ ਨੇ ਦੇਸ਼ ਵਿਚ foreign direct investment ਨੂੰ ਹੁਲਾਰਾ ਦੇਣ ਲਈ ਜ਼ਿੰਮੇਵਾਰ ਫੈਡਰਲ ਏਜੰਸੀ ਵਿਚ ਇੱਕ ਅਹਿਮ ਫੇਰਬਦਲ ਕੀਤਾ ਹੈ। ਜਿਸ ਤਹਿਤ ਨਾਮਵਰ ਇੰਡੋ-ਕੈਨੇਡੀਅਨ ਨਿਵੇਸ਼ ਮਾਹਰ ਗੁਰਿੰਦਰ ਸਿੰਘ ਗਰੇਵਾਲ ਨੂੰ ਇਨਵੈਸਟ ਇਨ ਕੈਨੇਡਾ ਦਾ ਨਵਾਂ ਮੁੱਖ ਕਾਰਜਕਾਰੀ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ।
liberals-win-three-federal-byelections-strengthen-majority-government
Punjabi

ਲਿਬਰਲ ਪਾਰਟੀ ਨੇ ਜਿੱਤੀਆਂ ਤਿੰਨ ਉਪ-ਚੋਣਾਂ ,ਕਾਮਨਜ਼ ਵਿੱਚ ਬਹੁਮਤ ਹੋਰ ਮਜ਼ਬੂਤ

ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਲਿਬਰਲ ਪਾਰਟੀ ਨੇ ਸੋਮਵਾਰ ਨੂੰ ਤਿੰਨ ਫੈਡਰਲ ਸੀਟਾਂ 'ਤੇ ਹੋਈਆਂ ਉਪ-ਚੋਣਾਂ ਵਿਚ ਹੂੰਝਾਫੇਰ ਜਿੱਤ ਦਰਜ ਕੀਤੀ ਹੈ ਅਤੇ ਹਾਊਸ ਔਫ ਕਾਮਨਜ਼ ਵਿਚ ਆਪਣੀ ਬਹੁਮਤ ਸਰਕਾਰ ਨੂੰ ਹੋਰ ਮਜ਼ਬੂਤ ਕਰ ਲਿਆ ਹੈ। ਇਸ ਚੋਣ ਮੁਕਾਬਲੇ ਦੀ ਸਭ ਤੋਂ ਹੈਰਾਨੀਜਨਕ ਜਿੱਤ ਕਿਊਬੈਕ ਦੇ Chicoutimi–Le Fjord ਹਲਕੇ ਤੋਂ ਸਾਹਮਣੇ ਆਈ ਹੈ, ਜਿੱਥੇ ਵੋਟਰਾਂ ਨੇ ਪਾਸਾ ਪਲਟਦਿਆਂ ਇਹ ਰਾਈਡਿੰਗ ਪੀਅਰ ਪੌਲੀਐਵ ਦੀ ਕੰਜ਼ਰਵੇਟਿਵ ਕੋਲੋਂ ਖੋਹ ਕੇ ਲਿਬਰਲ ਪਾਰਟੀ ਦੀ ਝੋਲੀ ਪਾ ਦਿੱਤੀ ਹੈ।
nikki-sharmas-demand-from-meta-canadian-children-deserve-the-same-online-protection-as-kids-in-the-us
Punjabi

ਮੈਟਾ ਨੂੰ ਨਿੱਕੀ ਸ਼ਰਮਾ ਦੀ ਦੋ-ਟੂਕ ਮੰਗ, ‘ਕੈਨੇਡੀਅਨ ਬੱਚਿਆਂ ਨੂੰ ਵੀ ਮਿਲੇ US ਵਰਗੀ ਸੁਰੱਖਿਆ’

ਬੀ.ਸੀ. ਦੀ ਅਟਾਰਨੀ ਜਨਰਲ ਨਿੱਕੀ ਸ਼ਰਮਾ ਨੇ ਮੈਟਾ ਨੂੰ ਅਮਰੀਕਾ ਵਿਚ ਬੱਚਿਆਂ ਦੀ ਔਨਲਾਈਨ ਸੁਰੱਖਿਆ ਨੂੰ ਲੈ ਕੇ ਚੁੱਕੇ ਗਏ ਕਦਮ ਦੀ ਤਰਜ 'ਤੇ ਕੈਨੇਡਾ ਵਿਚ ਵੀ ਇਹ ਸੁਰੱਖਿਆ ਉਪਾਅ ਲਾਗੂ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਸੋਮਵਾਰ ਨੂੰ ਬਿਆਨ ਵਿਚ ਕਿਹਾ ਕਿ ਕੈਨੇਡੀਅਨ ਬੱਚੇ ਵੀ ਅਮਰੀਕੀ ਬੱਚਿਆਂ ਵਾਂਗ ਬਰਾਬਰ ਔਨਲਾਈਨ ਸੁਰੱਖਿਆ ਦੇ ਹੱਕਦਾਰ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link